The Aam Aadmi Party (AAP) on Thursday released the first list of eight candidates in Punjab for the Lok Sabha elections 2024.The list includes five ministers of Punjab Cabinet who will be fighting the general election. Cabinet Minister Gurmeet Singh Meet Hayer from Sangrur, Kuldeep Dhaliwal from Amritsar, Gurmeet Singh Khundian from Bathinda, Laljit Singh Bhullar from Khadoor Sahib and Health Minister Dr Balbir Singh from Patiala.
Aam Aadmi Party MP Sushil Rinku, who won the election from Jalandhar last year, is trusted by the party once again. The party also declared Punjabi artist Karamjeet Anmol from Faridkot and former MLA Gurpreet Singh GP, who recently joined AAP from Congress, as its candidates from Fatehgarh Sahib.
The Aam Aadmi Party has already started its campaign for the Lok Sabha elections in Punjab. The campaign is named after the Chief Minister of Punjab, Bhagwant Mann, 'Sansad Ch Vi Bhagwant Mann, Khushhal Punjab Te Vadhegi Shaan'. Mann said that we will win all the 13 seats of Punjab. He also appealed to the people to help Aam Aadmi Party win the elections by 13-0.
ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅੱਠ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ
ਸੂਚੀ ਵਿੱਚ ਪੰਜ ਮੰਤਰੀਆਂ ਦੇ ਨਾਮ ਹਨ, ਸੰਗਰੂਰ ਤੋਂ ਮੀਤ ਹੇਅਰ, ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ, ਬਠਿੰਡਾ ਤੋਂ ਗੁਰਮੀਤ ਖੁੰਡੀਆਂ, ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ ਅਤੇ ਪਟਿਆਲਾ ਤੋਂ ਡਾ ਬਲਬੀਰ ਨੂੰ ਟਿਕਟ
ਚੰਡੀਗੜ੍ਹ
ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ 2024 ਲਈ ਅੱਠ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਵਿੱਚ ਪੰਜ ਮੰਤਰੀਆਂ ਦੇ ਨਾਂ ਸ਼ਾਮਲ ਹਨ। ਸੰਗਰੂਰ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁੰਡੀਆਂ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਅਤੇ ਪਟਿਆਲਾ ਤੋਂ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ।
ਪਿਛਲੇ ਸਾਲ ਜਲੰਧਰ ਤੋਂ ਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਦੂਜਾ ਮੌਕਾ ਦਿੱਤਾ ਗਿਆ ਹੈ। ਪਾਰਟੀ ਨੇ ਫਰੀਦਕੋਟ ਤੋਂ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਅਤੇ ਹਾਲ ਹੀ ਵਿੱਚ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਫਤਹਿਗੜ੍ਹ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।ਹਾਲ ਹੀ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ।
ਇਸ ਮੁਹਿੰਮ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ 'ਸੰਸਦ ਚ ਵੀ ਭਗਵੰਤ ਮਾਨ, ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ' ਤੇ ਰੱਖਿਆ ਗਿਆ। ਉਸ ਦੌਰਾਨ ਮਾਨ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਾਂਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ ਵਿੱਚ ਮਦਦ ਕਰਨ।
आम आदमी पार्टी ने लोकसभा चुनाव के लिए आठ उम्मीदवारों की पहली सूची जारी की
लिस्ट में पांच मंत्रियों के नाम, संगरूर से मीत हेयर, अमृतसर से कुलदीप धालीवाल, भटिंडा से गुरमीत खुंडियां, खडूर साहिब से लालजीत भुल्लर और और पटियाला से डॉ बलबीर को टिकट
चंडीगढ़
लोकसभा चुनाव 2024 के लिए पंजाब की सत्ताधारी आम आदमी पार्टी(आप) ने वीरवार को आठ उम्मीदवारों की पहली सूची जारी की है। लिस्ट में पांच मंत्रियों के नाम शामिल है। संगरूर से कैबिनेट मंत्री गुरमीत सिंह मीत हेयर, अमृतसर से कुलदीप धालीवाल, भटिंडा से गुरमीत सिंह खुंडियां, खडूर साहिब से लालजीत सिंह भुल्लर और और पटियाला से स्वास्थ्य मंत्री डॉ बलबीर सिंह को टिकट दिया गया है।
पिछले साल जालंधर से चुनाव जीते आम आदमी पार्टी के सांसद सुशील रिंकू को दोबारा मौका दिया गया है। वहीं फरीदकोट से पंजाबी कलाकार करमजीत अनमोल और हाल ही में कांग्रेस से आप में आए पूर्व विधायक गुरप्रीत सिंह जीपी को फतेहगढ़ साहिब से पार्टी ने अपना उम्मीदवार घोषित किया है।पिछले दिनों आम आदमी पार्टी ने पंजाब में लोकसभा चुनाव के लिए अपना प्रचार अभियान शुरू किया था।
अभियान का नाम पंजाब के मुख्यमंत्री भगवंत मान के नाम पर 'संसद च वी भगवंत मान, खुशहाल पंजाब ते वधेगी शान'(संसद में भी भगवंत मान, खुशहाल पंजाब और बढ़ेगी शान) रखा था। उस दौरान मान ने कहा था कि हम पंजाब की सभी 13 सीटें जीतेंगे। उन्होंने लोगों से भी आम आदमी पार्टी को 13-0 से चुनाव जीताने की अपील की थी।