Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

Committed for carving out a debt free, progressive and prosperous Punjab: Bhagwant Singh Mann

Asserts Budget of last two years reflect many good things unfolding in state

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Sarkar Vyapar Milni, Patiala, Dr. Balbir Singh, Chetan Singh Jauramajra, Chetan Singh Jormajra, Chetan Singh Jouramajra

Web Admin

Web Admin

5 Dariya News

Patiala , 11 Mar 2024

Punjab Chief Minister Bhagwant Singh Mann on Monday said that the state government is making strenuous efforts for making Punjab a debt free state, progressive and prosperous state. Addressing the gathering during Sarkar Vyapaar Milni here on Monday, the Chief Minister said that the state has inherited a debt due to misdeeds of the previous governments. 

However, he said that his government will make all out efforts to bail out the state from these crisis for which concerted efforts are being made. Bhagwant Singh Mann said the budget of two years reflect good things unfolding in state in terms of enhanced revenue collection adding that this tempo will continue in coming days too.

The Chief Minister said that Punjab is witnessing these type of functions for the first time. He said that earlier only political mudslinging was done in events but now celebration of happiness is being made in such functions. Bhagwant Singh Mann said that for the first time traders have become integral part in decision making to put state in path of high trajectory.

The Chief Minister said that today new schools, hospitals are being coming up, free power is given to 90% households, jobs have been given to more than 43000 jobs and others due to the good intentions of the government. He said that this was lacking during the earlier regimes due to which the state has lagged behind in the progress. 

Bhagwant Singh Mann said that now the state government is exposing the ugly face of the previous regimes. The Chief Minister said that these leaders are opportunists who switch the sides just because of their vested interests. 

He said that these leaders have single agenda of setting their families in the arena of the public life but these people have been time and again rejected by people. Bhagwant Singh Mann said that the greed of power of these leaders is never satiated and they vie for it on pretext or other.

The chief minister said that these leaders neither have vision nor intention to serve the people adding that their sole motive is to plunder the wealth of state. He said that industry wants infrastructure and we want jobs for youth and tax for the welfare of the state. 

Bhagwant Singh Mann said that this circle is the basis of the industrial policy of the state government due to which they are holding these meets with traders and industrialists.The Chief Minister said that Punjabis are successful across the globe but can’t rise in the state due to regressive policies of these leaders. 

He said that these leaders have ruined the state for their vested interests and have mercilessly looted the wealth of Punjab. Bhagwant Singh Mann said that due to this reason only the residents of the state have trounced these leaders.

The Chief Minister said that during the previous regimes people were so scared of success as the leaders used to put share in their ventures. He said that these leaders looted the masses and their hands were soaked with the blood of Punjab and Punjabis. 

Bhagwant Singh Mann said that but now the government of common people is there in the state which is giving chance to every individual to succeed in life. The Chief Minister said that the traditional parties are envy of him because he hails from a common family. 

Bhagwant Mann said that these leaders who believed that they have divine right to rule the state due to which they are not able to digest that a common man is running the state efficiently. He said that these leaders have befooled the people since long but now people are not getting swayed by their misleading propaganda.The Chief Minister said that these leaders are a new variant of unemployed people who have ousted by the people because of their non performance. 

He said that these leaders are envious of him because he hails from a common family adding that these leaders had always believed that they have divine right to rule the state due to which they are not able to digest that a common man is running the state efficiently.

The Chief Minister said that the budget of this year is roadmap for a progressive and vibrant Punjab as the people of state have ousted the political parties that used to play musical chairs of power to loot them after every five years. 

He said that his government has been given chance by people to serve them and they will work hard to fulfil their expectations. Bhagwant Singh Mann asked the opposition to shun criticism for the sake of criticism and allow them to work for well being of Punjab.

The Chief Minister said that the credit of transforming the politics and bringing common man on the agenda of the political parties goes to Arvind Kejriwal. He said that instead of Sankalp Pattars or election manifestos, the political parties are now giving guarantees of welfare to the people. 

Bhagwant Singh Mann said that he had always been a votary of making the manifesto of any party into a legal document so that political parties may not dupe the common man.The Chief Minister said that with the coming elections the political leaders have started offering sop to the masses adding that reduction in price of LPG by Prime Minister Narendra Modi is a reflection of it. 

He said that for years they had mercilessly enhanced the price of essential goods but now they are trying to befool the common man by reducing the price meagerly. Bhagwant Singh Mann called upon the people not to get swayed away by these theatrics as such leaders have dubious character and they just try to fool the common man by such actions.

The Chief Minister said that every single penny from the state exchequer is being spent on the well being of the people. Bhagwant Singh Mann called upon people to ensure victory of the party on all the 13 Lok Sabha seats so that he can effectively combat the discriminatory policies of the Union government. 

Bhagwant Singh Mann said that the hands of AAP needs to strengthen by giving 13-0 to the parties adding that these 13 MPs, when elected, will give fillip to the development and progress of the state. On the occasion the Chief Minister said that the E bus service launched in Patiala city will go a long way in ushering a new era of progress and prosperity in the city. 

He said that these buses will ply from the old bus stand in the city and will facilitate the people in a big way. Bhagwant Singh Mann said that this will pave way for unprecedented development and prosperity in the city by boosting trade and commerce.

ਪੰਜਾਬ ਨੂੰ ਕਰਜ਼ਾ ਮੁਕਤ, ਅਗਾਂਹਵਧੂ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਵਚਨਬੱਧ ਹਾਂ : ਭਗਵੰਤ ਸਿੰਘ ਮਾਨ

ਪਿਛਲੇ ਦੋ ਸਾਲਾਂ ਦੇ ਬਜਟ ਵਿੱਚ ਸੂਬੇ ਲਈ ਚੰਗੇ ਕੰਮਾਂ ਦੀ ਝਲਕ ਦਿਸੀ

ਪਟਿਆਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਕਰਜ਼ਾ ਮੁਕਤ, ਅਗਾਂਹਵਧੂ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਅੱਜ ਇੱਥੇ ‘ਸਰਕਾਰ-ਵਪਾਰ ਮਿਲਣੀ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਸੂਬੇ ਨੂੰ ਵਿਰਾਸਤ ਵਿੱਚ ਕਰਜ਼ੇ ਦੀ ਪੰਡ ਮਿਲੀ ਸੀ ਪਰ ਉਨ੍ਹਾਂ ਦੀ ਸਰਕਾਰ ਸੂਬੇ ਨੂੰ ਇਨ੍ਹਾਂ ਸੰਕਟਾਂ ਵਿੱਚੋਂ ਕੱਢਣ ਲਈ ਹਰ ਸੰਭਵ ਯਤਨ ਕਰੇਗੀ, ਜਿਸ ਲਈ ਪਹਿਲਾਂ ਹੀ ਠੋਸ ਉਪਰਾਲੇ ਕੀਤੇ ਜਾ ਰਹੇ ਹਨ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੋ ਸਾਲਾਂ ਦਾ ਬਜਟ ਸੂਬੇ ਵਿੱਚ ਮਾਲੀਆ ਵਿੱਚ ਵਾਧੇ ਸਮੇਤ ਚੰਗੀਆਂ ਗੱਲਾਂ ਨੂੰ ਦਰਸਾਉਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਸਿਲਸਿਲਾ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ, “ਇਤਿਹਾਸ ਵਿੱਚ ਪੰਜਾਬ ਪਹਿਲੀ ਵਾਰ ਇਸ ਤਰ੍ਹਾਂ ਦੇ ਖੁਸ਼ੀਆਂ ਵਾਲੇ ਸਮਾਗਮ ਦੇਖ ਰਿਹਾ ਹੈ। ਇਸ ਤੋਂ ਪਹਿਲਾਂ ਸਮਾਗਮਾਂ ਵਿੱਚ ਸਿਰਫ਼ ਇਕ-ਦੂਜੇ ਉਤੇ ਸਿਆਸੀ ਚਿੱਕੜ ਸੁੱਟਿਆ ਜਾਂਦਾ ਸੀ ਪਰ ਹੁਣ ਅਜਿਹੇ ਸਮਾਗਮਾਂ ਵਿੱਚ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਹਨ। ਪਹਿਲੀ ਵਾਰ ਵਪਾਰੀ ਸੂਬੇ ਨੂੰ ਸਫਲਤਾ ਦੇ ਮੁਕਾਮ ਉਤੇ ਲਿਜਾਣ ਲਈ ਫੈਸਲੇ ਲੈਣ ਦਾ ਅਟੁੱਟ ਅੰਗ ਬਣੇ ਹਨ।”

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਨੇਕ ਨੀਅਤ ਸਦਕਾ ਅੱਜ ਨਵੇਂ ਸਕੂਲ ਖੁੱਲ੍ਹ ਰਹੇ ਹਨ, ਨਵੇਂ ਹਸਪਤਾਲ ਬਣ ਰਹੇ ਹਨ, 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, 43000 ਤੋਂ ਵੱਧ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਨੀਅਤ ਦੀ ਘਾਟ ਸੀ ਜਿਸ ਕਾਰਨ ਸੂਬਾ ਤਰੱਕੀ ਪੱਖੋਂ ਪੱਛੜ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਪਿਛਲੀਆਂ ਸਰਕਾਰਾਂ ਦਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗੂ ਮੌਕਾਪ੍ਰਸਤ ਹਨ ਜੋ ਸਿਰਫ਼ ਆਪਣੇ ਸਵਾਰਥਾਂ ਲਈ ਦਲ ਬਦਲਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦਾ ਇਕੋ-ਇਕ ਏਜੰਡਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਿਆਸਤ ਵਿੱਚ ਫਿੱਟ ਕਰਨਾ ਹੈ ਪਰ ਲੋਕਾਂ ਵੱਲੋਂ ਇਨ੍ਹਾਂ ਨੂੰ ਵਾਰ-ਵਾਰ ਨਕਾਰ ਦਿੱਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਦੀ ਸੱਤਾ ਦੀ ਭੁੱਖ ਕਦੇ ਨਹੀਂ ਮਿਟਦੀ ਅਤੇ ਇਸ ਲਈ ਇਹ ਲੀਡਰ ਬਹਾਨੇਬਾਜ਼ੀ ਘੜ ਕੇ ਉਨ੍ਹਾਂ ਨਾਲ ਲੜਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਕੋਲ ਨਾ ਤਾਂ ਲੋਕ ਸੇਵਾ ਕਰਨ ਦੀ ਦੂਰਅੰਦੇਸ਼ ਪਹੁੰਚ ਹੈ ਅਤੇ ਨਾ ਹੀ ਕੋਈ ਜਜ਼ਬਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਇੱਕੋ ਇੱਕ ਮਕਸਦ ਸੂਬੇ ਦੀ ਦੌਲਤ ਨੂੰ ਦੋਵੇਂ ਹੱਥੀਂ ਲੁੱਟਣਾ ਹੈ। ਉਨ੍ਹਾਂ ਕਿਹਾ ਕਿ ਉਦਯੋਗ ਨੂੰ ਬੁਨਿਆਦੀ ਢਾਂਚਾ ਚਾਹੀਦਾ ਹੈ ਅਤੇ ਅਸੀਂ ਨੌਜਵਾਨਾਂ ਲਈ ਨੌਕਰੀਆਂ ਅਤੇ ਸੂਬੇ ਦੀ ਤਰੱਕੀ ਲਈ ਟੈਕਸ ਚਾਹੁੰਦੇ ਹਾਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਰਕਲ ਸੂਬਾ ਸਰਕਾਰ ਦੀ ਉਦਯੋਗਿਕ ਨੀਤੀ ਦਾ ਆਧਾਰ ਹੈ, ਜਿਸ ਕਾਰਨ ਉਹ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ, “ਪੰਜਾਬੀ ਦੁਨੀਆਂ ਭਰ ਵਿੱਚ ਕਾਮਯਾਬ ਹਨ ਪਰ ਇਨ੍ਹਾਂ ਸਿਆਸਤਦਾਨਾਂ ਦੀਆਂ ਪਿਛਾਂਹਖਿੱਚੂ ਨੀਤੀਆਂ ਕਾਰਨ ਉਹ ਸੂਬੇ ਵਿੱਚ ਸਫਲਤਾ ਦੀਆਂ ਪੌੜੀਆਂ ਨਹੀਂ ਚੜ੍ਹ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਵਾਰਥਾਂ ਲਈ ਸੂਬੇ ਨੂੰ ਬਰਬਾਦ ਕੀਤਾ ਹੈ ਅਤੇ ਪੰਜਾਬ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਕਾਰਨ ਹੀ ਪੰਜਾਬ ਵਾਸੀਆਂ ਨੇ ਇਨ੍ਹਾਂ ਆਗੂਆਂ ਨੂੰ ਹਰਾ ਕੇ ਘਰ ਬਿਠਾ ਦਿੱਤਾ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੂਬੇ ਦੇ ਲੋਕ ਸਫਲ ਹੋਣ ਤੋਂ ਖੌਫ਼ ਖਾਂਦੇ ਸਨ ਕਿਉਂਕਿ ਸਿਆਸੀ ਲੀਡਰ ਉਨ੍ਹਾਂ ਦੇ ਕਾਰੋਬਾਰ ਵਿੱਚ ਜਬਰੀ ਹਿੱਸਾ ਪਾ ਲੈਂਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੋਕਾਂ ਨੂੰ ਲੁੱਟਿਆ ਅਤੇ ਇਨ੍ਹਾਂ ਦੇ ਹੱਥ ਪੰਜਾਬ ਅਤੇ ਪੰਜਾਬੀਆਂ ਦੇ ਖੂਨ ਨਾਲ ਰੰਗੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸੂਬੇ ਵਿੱਚ ਆਮ ਲੋਕਾਂ ਦੀ ਸਰਕਾਰ ਹੈ ਜੋ ਹਰ ਵਿਅਕਤੀ ਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਦਾ ਮੌਕਾ ਦੇ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਉਹ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਸਿਆਸੀ ਆਗੂ ਮੰਨਦੇ ਹਨ ਕਿ ਉਨ੍ਹਾਂ ਕੋਲ ਸੱਤਾ ਵਿੱਚ ਰਹਿਣ ਦਾ ਰੱਬੀ ਹੱਕ ਹੈ ਜਿਸ ਕਰਕੇ ਇਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਇੱਕ ਆਮ ਆਦਮੀ ਸੂਬੇ ਦਾ ਸ਼ਾਸਨ ਸ਼ਾਨਦਾਰ ਢੰਗ ਨਾਲ ਕਿਉਂ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਲੰਮੇ ਸਮੇਂ ਤੋਂ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਪਰ ਹੁਣ ਲੋਕ ਇਨ੍ਹਾਂ ਦੇ ਭੰਡੀ ਪ੍ਰਚਾਰ ਵਿੱਚ ਨਹੀਂ ਆਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗੂ ਬੇਰੁਜ਼ਗਾਰਾਂ ਦਾ ਨਵਾਂ ਵਰਗ ਹੈ, ਜਿਨ੍ਹਾਂ ਦੀ ਨਿਕੰਮੀ ਕਾਰਗੁਜ਼ਾਰੀ ਕਰਕੇ ਲੋਕਾਂ ਨੇ ਇਨ੍ਹਾਂ ਨੂੰ ਸਿਆਸੀ ਗੁੰਮਨਾਮੀ ਵੱਲ ਧੱਕ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ‘ਉੱਤਰ ਕਾਟੋ, ਮੈਂ ਚੜ੍ਹਾਂ’ ਵਾਂਗ ਵਾਰੀ ਬੰਨ੍ਹ ਕੇ ਹਰ ਪੰਜ ਸਾਲਾਂ ਬਾਅਦ ਸਰਕਾਰ ਬਣਾਉਣ ਵਾਲੀਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਦਾ ਬਜਟ ਅਗਾਂਹਵਧੂ ਅਤੇ ‘ਰੰਗਲੇ ਪੰਜਾਬ’ ਦੀ ਝਲਕ ਪੇਸ਼ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਸਖ਼ਤ ਮਿਹਨਤ ਕਰਨਗੇ। ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਉਹ ਨੁਕਤਾਚੀਨੀ ਕਰਨ ਤੋਂ ਗੁਰੇਜ਼ ਕਰਨ ਅਤੇ ਉਨ੍ਹਾਂ ਨੂੰ ਪੰਜਾਬ ਦੀ ਭਲਾਈ ਲਈ ਕੰਮ ਕਰਨ ਦੇਣ।

ਮੁੱਖ ਮੰਤਰੀ ਨੇ ਕਿਹਾ, “ਰਾਜਨੀਤੀ ਵਿੱਚ ਬਦਲਾਅ ਲਿਆਉਣ ਅਤੇ ਆਮ ਆਦਮੀ ਨੂੰ ਸਿਆਸੀ ਪਾਰਟੀਆਂ ਦੇ ਏਜੰਡੇ 'ਤੇ ਲਿਆਉਣ ਦਾ ਸਿਹਰਾ ਅਰਵਿੰਦ ਕੇਜਰੀਵਾਲ ਨੂੰ ਜਾਂਦਾ ਹੈ। ਸੰਕਲਪ ਪੱਤਰਾਂ ਜਾਂ ਚੋਣ ਮਨੋਰਥ ਪੱਤਰਾਂ ਦੀ ਥਾਂ ਹੁਣ ਸਿਆਸੀ ਪਾਰਟੀਆਂ ਲੋਕਾਂ ਨੂੰ ਭਲਾਈ ਦੀਆਂ ਗਰੰਟੀਆਂ ਦੇ ਰਹੀਆਂ ਹਨ। ਮੈਂ ਹਮੇਸ਼ਾ ਹੀ ਕਿਸੇ ਵੀ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦਾ ਹਾਮੀ ਰਿਹਾ ਹਾਂ ਤਾਂ ਜੋ ਸਿਆਸੀ ਪਾਰਟੀਆਂ ਆਮ ਆਦਮੀ ਨਾਲ ਧੋਖਾ ਨਾ ਕਰ ਸਕਣ।”

ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਨੇ ਲੋਕਾਂ ਨੂੰ ਰਾਹਤ ਦੇਣ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲ.ਪੀ.ਜੀ. ਦੀਆਂ ਕੀਮਤਾਂ ਵਿੱਚ ਕਟੌਤੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਕਈ ਸਾਲਾਂ ਤੋਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਨਿਰੰਤਰ ਵਾਧਾ ਕੀਤਾ ਪਰ ਹੁਣ ਉੱਚੀਆਂ ਕੀਮਤਾਂ ਵਿੱਚ ਨਿਗੂਣੀ ਕਟੌਤੀ ਕਰਕੇ ਆਮ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੀਆਂ ਨੌਟੰਕੀਆਂ ਦੇ ਝਾਂਸੇ ਵਿੱਚ ਨਾ ਆਉਣ ਕਿਉਂਕਿ ਇਹੋ ਜਿਹੇ ਆਗੂ ਅਜਿਹੀਆਂ ਕਾਰਵਾਈਆਂ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਵਿੱਚੋਂ ਇਕ-ਇਕ ਪੈਸਾ ਲੋਕਾਂ ਦੀ ਭਲਾਈ ਲਈ ਖਰਚਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਤਾਂ ਜੋ ਕੇਂਦਰ ਸਰਕਾਰ ਦੀਆਂ ਪੱਖਪਾਤੀ ਨੀਤੀਆਂ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ। 

ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਸੂਬੇ ਵਿੱਚ 13-0 ਨਾਲ ਜਿਤਾ 'ਆਪ' ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ 13 ਲੋਕ ਸਭਾ ਮੈਂਬਰ ਚੁਣੇ ਜਾਣ 'ਤੇ ਸੂਬੇ ਦੇ ਵਿਕਾਸ ਅਤੇ ਤਰੱਕੀ ਨੂੰ ਹੁਲਾਰਾ ਦੇਣਗੇ।ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਸ਼ੁਰੂ ਕੀਤੀ ਗਈ ਈ-ਬੱਸ ਸੇਵਾ ਸ਼ਹਿਰ ਵਿੱਚ ਤਰੱਕੀ ਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਿੱਚ ਸਹਾਈ ਸਿੱਧ ਹੋਵੇਗੀ। 

ਉਨ੍ਹਾਂ ਕਿਹਾ ਕਿ ਇਹ ਬੱਸਾਂ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਤੋਂ ਚੱਲਣਗੀਆਂ ਅਤੇ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰਨਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਵਪਾਰ ਅਤੇ ਕਾਰੋਬਾਰ ਨੂੰ ਹੁਲਾਰਾ ਦੇ ਕੇ ਸ਼ਹਿਰ ਵਿੱਚ ਬੇਮਿਸਾਲ ਵਿਕਾਸ ਅਤੇ ਖੁਸ਼ਹਾਲੀ ਦਾ ਰਾਹ ਪੱਧਰਾ ਹੋਵੇਗਾ।

पंजाब को कर्ज़ मुक्त, प्रगतिशील और ख़ुशहाल राज्य बनाने के लिए वचनबद्ध हूँ : भगवंत सिंह मान

पिछले दो सालों के बजट में राज्य के लिए अच्छे कामों की झलक दिखाई दी

पटियाला

पंजाब के मुख्यमंत्री भगवंत सिंह मान ने आज कहा कि राज्य सरकार पंजाब को कर्ज़ मुक्त, प्रगतिशील और खुशहाल राज्य बनाने के लिए निरंतर यत्न कर रही है। आज यहाँ ‘सरकार-व्यापार मिलनी’ के दौरान इक्_ को संबोधन करते हुये मुख्यमंत्री ने कहा कि पिछली सरकारों की बुरी नीतियों के कारण राज्य को विरासत में कर्ज़े की गठरी मिली थी परन्तु उनकी सरकार राज्य को इन संकटों में से निकालने के लिए हर संभव यत्न करेगी, जिसके लिए पहले ही ठोस प्रयास किये जा रहे हैं। 

भगवंत सिंह मान ने कहा कि दो सालों का बजट राज्य में राजस्व में वृद्धि समेत अच्छी बातों को दर्शाता है और आने वाले दिनों में भी यह सिलसिला जारी रहेगा।मुख्यमंत्री ने कहा, "इतिहास में पंजाब पहली बार इस तरह के खुशियों वाले समागम देख रहा है। इससे पहले समागमों में सिर्फ़ एक-दूसरे पर राजनैतिक कीचड़ फेंका जाता था परन्तु अब ऐसे समागमों में खुशी के जश्न मनाए जा रहे हैं। पहली बार व्यापारी राज्य को सफलता के स्थान पर ले जाने के लिए फ़ैसले लेने का अटूट अंग बने हैं।"

मुख्यमंत्री ने कहा कि सरकार की नेक नीयत के कारण आज नये स्कूल खुल रहे हैं, नये हस्पताल बन रहे हैं, 90 प्रतिशत घरों को मुफ़्त बिजली दी जा रही है, 43000 से अधिक लोगों को नौकरियाँ दीं गई हैं। उन्होंने कहा कि पिछली सरकारों के दौरान नीयत की कमी थी जिस कारण राज्य तरक्की पक्ष से पिछड़ गया है। भगवंत सिंह मान ने कहा कि अब राज्य सरकार पिछली सरकारों का पंजाब विरोधी चेहरा बेनकाब कर रही हैं।

मुख्यमंत्री ने कहा कि यह नेता मौकाप्रस्त हैं जो सिर्फ़ अपने स्वार्थों के लिए दल बदलते हैं। उन्होंने कहा कि इन नेताओं का एकमात्र एजेंडा अपने पारिवारिक सदस्यों को राजनीति में फिट करना है परन्तु लोगों की तरफ से इनको बार- बार नकार दिया गया। भगवंत सिंह मान ने कहा कि इन नेताओं की सत्ता की भूख कभी नहीं मिटती और इसलिए यह नेता बहानेबाज़ी बनाकर उनके साथ लड़ते हैं।

मुख्यमंत्री ने कहा कि इन नेताओं के पास न तो लोक सेवा करने की दूरदर्शी पहुँच है और न ही कोई जज़्बा है। उन्होंने कहा कि इनका एकमात्र मकसद राज्य की दौलत को दोनों हाथों से लूटना है। उन्होंने कहा कि उद्योग को बुनियादी ढांचा चाहिए और हम नौजवानों के लिए नौकरियाँ और राज्य की तरक्की के लिए टैक्स चाहते हैं। भगवंत सिंह मान ने कहा कि यह सर्कल राज्य सरकार की औद्योगिक नीति का आधार है, जिस कारण वह व्यापारियों और उद्योगपतियों के साथ लगातार मीटिंगें कर रहे हैं।

मुख्यमंत्री ने कहा, "पंजाबी दुनिया भर में कामयाब हैं परन्तु इन राजनीतिज्ञों की पतनोन्मुखी नीतियों के कारण वह राज्य में सफलता की सीढिय़ाँ नहीं चढ़ सके। उन्होंने कहा कि इन नेताओं ने अपने स्वार्थों के लिए राज्य को बर्बाद किया है और पंजाब की दौलत को बेरहमी के साथ लूटा है। भगवंत सिंह मान ने कहा कि इसी कारण ही पंजाब निवासियों ने इन नेताओं को हरा कर घर बिठा दिया है। "

मुख्यमंत्री ने कहा कि पिछली सरकारों के दौरान राज्य के लोग सफल होने से ख़ौफ़ खाते थे क्योंकि राजनैतिक नेता उनके कारोबार में जबरन हिस्सा डाल लेते थे। उन्होंने कहा कि इन नेताओं ने लोगों को लूटा और इनके हाथ पंजाब और पंजाबियों के ख़ून के साथ रंगे हुए हैं। भगवंत सिंह मान ने कहा कि अब राज्य में आम लोगों की सरकार है जो हर व्यक्ति को जि़ंदगी में कामयाब होने का मौका दे रही है।

मुख्यमंत्री ने कहा कि रिवायती पार्टियाँ उनके साथ ईष्र्या करती हैं क्योंकि वह एक साधारण परिवार के साथ सम्बन्ध रखते हैं। भगवंत मान ने कहा कि यह राजनैतिक नेता मानते हैं कि उनके पास सत्ता में रहने का ईश्वरीय हक है जिस कारण इनको यह हज़म नहीं हो रहा कि एक आम आदमी राज्य का शासन शानदार ढंग के साथ क्यों चला रहा है। उन्होंने कहा कि यह नेता लंबे समय से लोगों को मूर्ख बना रहे हैं परन्तु अब लोग इनके दुष्प्रचार में नहीं आऐंगे।

मुख्यमंत्री ने कहा कि यह नेता बेरोजग़ारों का नया वर्ग है, जिनकी निकम्मी कारगुज़ारी के कारण लोगों ने इनको राजनैतिक गुमनामी की तरफ धकेल दिया है। भगवंत सिंह मान ने कहा कि राज्य के लोगों ने बारो बारी हर पाँच सालों के बाद सरकार बनाने वाली रिवायती राजनैतिक पार्टियों को सत्ता से दूर कर दिया है। 

मुख्यमंत्री ने कहा कि इस साल का बजट प्रगतिशील और ‘रंगले पंजाब’ की झलक पेश करता है। मुख्यमंत्री ने कहा कि उनकी सरकार को लोगों ने सेवा करने का मौका दिया है और वह लोगों की उम्मीदों पर खरा उतरने के लिए सख़्त मेहनत करेंगे। भगवंत सिंह मान ने विरोधी पक्ष को कहा कि वह नुकताचीनी करने से गुरेज़ करें और उनको पंजाब की भलाई के लिए काम करने दें।

मुख्यमंत्री ने कहा, "राजनीति में बदलाव लाने और आम आदमी को राजनैतिक पार्टियों के एजंडे पर लाने का श्रेय अरविन्द केजरीवाल को जाता है। संकल्प पत्रों या चुनाव घोषणा पत्रों की जगह अब राजनैतिक पार्टियाँ लोगों को भलाई की गारंटियां दे रही हैं। मैं हमेशा ही किसी भी पार्टी के चुनाव घोषणा पत्र को कानूनी दस्तावेज़ बनाने का पक्षधर रहा हूं जिससे राजनैतिक पार्टियाँ आम आदमी के साथ धोखा न कर सकें। "

मुख्यमंत्री ने कहा कि आगामी लोक सभा मतदान के मद्देनजऱ राजनैतिक नेताओं ने लोगों को राहत देने की पेशकश करनी शुरू कर दी है और प्रधानमंत्री नरेंद्र मोदी की तरफ से एल. पी. जी. की कीमतों में कटौती इसकी प्रत्यक्ष मिसाल है। उन्होंने कहा कि केंद्र सरकार ने पिछले कई सालों से ज़रूरी वस्तुओं की कीमतों में निरंतर बढ़ोतरी की परन्तु अब ऊँची कीमतों में निर्गुणी कटौती करके आम लोगों को मूर्ख बनाने की कोशिश की जा रही है। 

भगवंत सिंह मान ने लोगों को न्योता दिया कि वह ऐसी नौटंकियों के झाँसे में न आने क्योंकि इस जैसे नेता ऐसीं कार्यवाहियों के कारण आम लोगों को गुमराह करने की कोशिश करते हैं।मुख्यमंत्री ने कहा कि सरकारी खजाने में से एक- एक पैसा लोगों की भलाई के लिए खर्चा जा रहा है। भगवंत सिंह मान ने लोगों को न्योता दिया कि वह सभी 13 लोक सभा सीटों पर पार्टी की जीत यकीनी बनाएं जिससे केंद्र सरकार की पक्षपाती नीतियों का डट कर मुकाबला किया जा सके। 

उन्होंने कहा कि पंजाब निवासियों को राज्य में 13-0 के साथ जीता कर ’आप’ के हाथ मज़बूत करने की ज़रूरत है। उन्होंने कहा कि यह 13 लोक सभा मैंबर चुने जाने पर राज्य के विकास और तरक्की को बढ़ावा देंगे।इस मौके पर मुख्यमंत्री ने कहा कि पटियाला शहर में शुरू की गई ई-बस सेवा शहर में तरक्की और खुशहाली के नये युग की शुरुआत करने में सहायक सिद्ध होगी। 

उन्होंने कहा कि यह बसें शहर के पुराने बस स्टैंड से चलेंगी और लोगों को बड़ी सुविधा प्रदान करेंगी। भगवंत सिंह मान ने कहा कि इससे व्यापार और कारोबार को बढ़ावा देकर शहर में बेमिसाल विकास और खुशहाली का रास्ता साफ होगा।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Sarkar Vyapar Milni , Patiala , Dr. Balbir Singh , Chetan Singh Jauramajra , Chetan Singh Jormajra , Chetan Singh Jouramajra

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD