Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

National Lok Adalat At Fatehgarh Sahib

Punjab State Legal Services Authority, National Lok Adalat, Judiciary, Lok Adalat, National Legal Services Authority, Fatehgarh Sahib

Web Admin

Web Admin

5 Dariya News

Fatehgarh Sahib , 09 Mar 2024

In order to ensure speedy and hastle free dispensation of justice under the directions of NALSA and Punjab State Legal Services Authority, National Lok Adalat was held in Sessions Division Fatehgarh Sahib and Sub Division Amloh and Khamanon. Sh. Arun Gupta, Chairman, District Legal Service Authority informed that besides the matrimonial cases, cases under section 138 of Negotiable Instruments Act, compoundable criminal cases, civil cases, motor accident claim cases, traffic challans were taken in the National Lok Adalat and 5862 number of cases were settled with an amount of Rs. 10,7350216/-. 

In addition it is also stated that in Permanent Lok Adalt Fatehgarh Sahib there are 18 services rated to public utility in which settlement is done between the parties. The Permanent Lok Adalt works daily. A matter u/s 138 was compromised having a huge payment of Rs. 5 lakh between the two friends. Peace and harmony was restored, with the efforts of Lok Adalat when eight estranged couples were reunited. Plants were given for their upcoming prosperous life.

ਕੋਮੀ ਲੋਕ ਅਦਾਲਤ ਵਿਚ 5862 ਕੇਸਾਂ ਦਾ ਨਿਪਟਾਰਾ - ਅਰੁਣ ਗੁਪਤਾ

8 ਵਿਵਾਹਿਕ ਜੋੜਿਆਂ ਨੂੰ ਫੈਮਲੀ ਕੋਰਟ ਦੇ ਬੈਂਚ ਰਾਹੀਂ ਇਕੱਠੇ ਕੀਤੇ

ਫਤਹਿਗੜ੍ਹ ਸਾਹਿਬ 

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੌਮੀ ਲੋਕ ਅਦਾਲਤ ਦਾ ਸਫਲ ਆਯੋਜਨ ਕੀਤਾ ਗਿਆ ਜਿਸ ਵਿੱਚ 5862 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਮੇਤ ਬਾਕੀ ਲੋਕ ਅਦਾਲਤ ਬੈਂਚਾਂ ਵਲੋਂ ਕੀਤੇ ਯਤਨਾਂ ਸਦਕਾ ਪੁਰਾਣੇ ਚਲਦੇ ਕੇਸਾਂ ਨੂੰ ਨਿਪਟਾਇਆ ਗਿਆ ਅਤੇ ਵਿਵਾਹਿਕ ਜੋੜਿਆਂ ਨੂੰ ਮਿਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ   ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੈਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਅਰੁਣ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਵਿਖੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਜਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਸਬ-ਡਵੀਜ਼ਨ ਪੱਧਰ ਦੀਆਂ ਅਦਾਲਤਾਂ ਵਿੱਚ ਵੱਡੇ ਪੱਧਰ ਤੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਥਾਈ ਲੋਕ ਅਦਾਲਤ ਸਮੇਤ ਕੁੱਲ 8 ਲੋਕ ਅਦਾਲਤ ਦੇ ਬੈਂਚ ਲੱਗੇ ਸਨ।  

ਉਨ੍ਹਾਂ ਦੱਸਿਆ ਕਿ ਜਿਸ ਵਿੱਚ ਸਾਰੇ ਪ੍ਰਕਾਰ ਨਾਲ ਸਬੰਧਤ ਕੇਸ ਜਿਵੇਂ ਕਿ ਰਾਜ਼ੀਨਾਮੇ ਯੋਗ ਫੌਜ਼ਦਾਰੀ ਕੇਸ, ਚੈਕ ਬਾਉਂਸ ਦੇ ਕੇਸ, ਮੋਟਰ ਐਕਸੀਡੈਂਟ ਕੇਸ, ਵਿਵਾਹਿਕ ਅਤੇ ਪਰਿਵਾਰਕ ਝਗੜਿਆਂ ਦੇ ਕੇਸ, ਕਿਰਤ ਮਾਮਲਿਆਂ ਦੇ ਕੇਸ, ਦੀਵਾਨੀ ਕੇਸ ਜਿਵੇਂ ਕਿ ਕਿਰਾਏ ਸਬੰਧੀ, ਬੈਂਕ ਰਿਕਵਰੀ, ਰੈਵੀਨਿਊ ਕੇਸ, ਬਿਜਲੀ ਅਤੇ ਪਾਣੀ ਦੇ ਚਲਦੇ ਅਤੇ ਪ੍ਰੀ ਲੰਬਿਤ ਕੇਸ ਫੈਸਲੇ ਲਈ ਰੱਖੇ ਗਏ ਸਨ। ਸ੍ਰੀ ਅਰੁਣ ਗੁਪਤਾ ਨੇ ਹੋਰ ਦੱਸਿਆ ਕਿ ਅਥਾਰਟੀ ਵਲੋਂ ਇਸ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਦਾ ਉਪਰਾਲਾ ਕੀਤਾ ਗਿਆ ਤਾਂ ਜੋ ਪਬਲਿਕ ਤੇ ਲੰਮੇ ਸਮੇਂ ਤੇ ਚਲਦੇ ਹੋਏ ਕੇਸਾਂ ਨੂੰ ਆਪਸੀ ਸਹਿਮਤੀ ਨਾਲ ਖਤਮ ਕੀਤਾ ਜਾ ਸਕੇ। 

ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਸਾਰੇ ਪ੍ਰਕਾਰ ਦੇ ਕੇਸਾਂ ਨੂੰ ਮਿਲਾ ਕੇ ਕੁੱਲ 5862 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 10 ਕਰੋੜ ਤੋਂ ਵੱਧ ਰਕਮ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਪਾਰਟੀਆਂ ਅਤੇ ਵਕੀਲਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।  ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਨਿਬੇੜੇ ਕੇਸਾਂ ਵਿਚੋਂ ਝਗੜ ਰਹੇ 8 ਵਿਵਾਹਿਕ ਜੋੜਿਆਂ ਨੂੰ ਲੋਕ ਅਦਾਲਤ ਵਿੱਚ ਫੈਮਲੀ ਕੋਰਟ ਦੇ ਬੈਂਚ ਰਾਹੀਂ ਸਮਝਾ ਕੇ ਇਕੱਠੇ ਕੀਤੇ ਗਿਆ ਅਤੇ ਉਨ੍ਹਾਂ ਨੂੰ ਬੂਟੇ ਦਿੱਤੇ ਗਏ ਤਾਂ ਕਿ ਬੂਟਿਆਂ ਦੀ ਤਰ੍ਹਾਂ ਉਨ੍ਹਾਂ ਦੀ ਅਗਲੇਰੀ ਵਿਵਾਹਿਕ ਜ਼ਿੰਦਗੀ ਹਰੀ ਭਰੀ ਰਹੇ। 

ਇਸ ਲੋਕ ਅਦਾਲਤ ਵਿੱਚ ਸਾਰੀਆਂ ਬੈਂਕਾਂ ਦੇ ਪ੍ਰਤੀਨਿਧੀਆਂ ਨੇ ਵੀ ਉੱਚੇਚੇ ਤੌਰ ਤੇ ਭਾਗ ਲੈਕੇ ਵੱਡੀ ਗਿਣਤੀ ਵਿੱਚ ਕੇਸਾਂ ਦਾ ਸਥਾਈ ਲੋਕ ਅਦਾਲਤ ਵਿੱਚ ਨਿਪਟਾਰਾ ਕਰਵਾਇਆ ਗਿਆ। ਇਸ ਮੌਕੇ ਸ੍ਰੀਮਤੀ ਮਨਪ੍ਰੀਤ ਕੌਰ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਆਮ ਪਬਲਿਕ ਨੂੰ ਇਸ ਲੋਕ ਅਦਾਲਤ ਵਿੱਚ ਭਾਗ ਲੈਕੇ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਕਿਉਂਕਿ ਇਹਨਾਂ ਲੋਕ ਅਦਾਲਤਾਂ ਦੇ ਬਹੁਤ ਲਾਭ ਹਨ ਅਤੇ ਇਹਨਾਂ ਵਿੱਚ ਸਮਝੋਤਾ ਹੋਣ ਦੀ ਸੂਰਤ ਵਿੱਚ ਕੋਰਟ ਫੀਸ ਵੀ ਵਾਪਸ ਹੁੰਦੀ ਹੈ ਅਤੇ ਲੋਕ ਅਦਾਲਤ ਦਾ ਫੈਸਲਾ ਵੀ ਅੰਤਿਮ ਹੁੰਦਾ ਹੈ।

 

Tags: Punjab State Legal Services Authority , National Lok Adalat , Judiciary , Lok Adalat , National Legal Services Authority , Fatehgarh Sahib

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD