Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Speaker Kultar Singh Sandhawan Distributes Annual Awards, Honors At The Punjab Urdu Academy, Malerkotla

MSP to farmers is also essential for nation's development, Sandhawa

Kultar Singh Sandhwan, AAP, Aam Aadmi Party, AAP Punjab, Aam Aadmi Party Punjab, Government of Punjab, Punjab Government

5 Dariya News

5 Dariya News

5 Dariya News

Malerkotla , 24 Feb 2024

The Punjab Urdu Academy, Malerkotla, is ab esteemed organization that is making sincere efforts for language promotion so that the young to promote and conserve Urdu.The Speaker Punjab Legislative Assembly, Kultar Singh Sandhawan said while addressing a gathering at the annual awards distribution ceremony of Iqbal Auditorium, Punjab Urdu Academy held at Malerkotla today. 

He announced a grant of Rs 5 lakh for the overall development of the Punjab Urdu Academy. MLA Malerkotla Dr. Jameel-ur-Rehman was also present at the event. Speaker Sandhawan said that the ongoing farmers' agitation initiated across country is not only in the interest of individual farmers but also in larger interest of  entire nation. 

While talking to media persons he said that some factions were presenting demands of farmers and agitation in a wrong manner. However, the truth was that MSP is not only meant farmers but for nation's development as well.

He added that countries like America have also deviated from the path of development by stopping MSP for crops. Therefore, it was mandatory that the centre government releases MSP for crops according to the demands of farmers without any further delay. 

He said that big markets are not only dangerous for farmers and laborers but also for small traders, as a common commercial avenue (shopping mall) is causing the loss of employment for hundreds of small shopkeepers. Therefore, it is necessary to make agriculture allied businesses profitable.

He added that the Haryana government first booked farmers under NSA and later retracted it's action implying that the BJP led government was adapt at taking u turns. He said that the decision of the Haryana government to impose NSA on farmers was very unfortunate, which even the citizens of the country did not accept.

MLA Malerkotla Dr. Jameel-ur-Rehman said that the present Punjab government is continuously making efforts for the promotion of the Urdu language. A budget of about Rs 2. 23 crores was allocated for the promotion of the Punjab Urdu Academy and Urdu language in the budget for the financial year 2023-24. 

Centers for language were started in 8 districts of Punjab, which is a commendable initiative. To inspire society for drug prevention and to make our state Rangla Punjab and dreamland of martyrs, two days of poetry sessions were organized, and in the future, such seminars and poetry sessions will be organized against addiction.

At this occasion, the lifetime achievement award was presented to Col Karnail Singh 'Sardar Panchhi' along with a cash prize of Rs 1. 50 lacs, a shawl and a certificate of honor. Besides this, Saadat Hasan Manto Urdu Prose Award was given to Muhammad Bashir, Krishan Chandar Urdu Prose Award to Dr. Renu Bahal, Rajinder Singh Bedi Urdu Prose Award to Anwar Ahmad Ansari, Kunwar Mahinder Singh Bedi Poetry Award to Khushbir Singh Shad, Tarlok Chand Maherum Urdu Poetry Award to Anjum Qadri, and Allama Iqbal Urdu Poetry Award to Nadim Ahmad, who were also honored with a cash prize of Rs 50000 each, shawl, and certificate of honor. 

Apart from this, students studying Urdu in schools affiliated with all universities of Punjab and Punjab School Education Board were also honored by distributing cash prizes with the help of the Academy. At this occasion, Senior Deputy Commissioner (D) Mr. Harbans Singh, DPSKATAR Punjab Urdu Academy Dr. Ranjodh Singh, Member Punjab Cow Service Commission Mr. Amit Jain, along with other dignitaries were also present.

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਉਰਦੂ ਅਕਾਦਮੀ, ਮਾਲੇਰਕੋਟਲਾ ਦੇ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਰੋਹ ਅਤੇ ਰਸਮ-ਏ- ਇਜਰਾਅ ਮੌਕੇ ਕੀਤੀ ਸ਼ਿਰਕਤ

ਐੱਮ ਐੱਸ ਪੀ ਦੇਣਾ, ਕਿਸਾਨ ਲਈ ਹੀ ਨਹੀਂ ਸਗੋਂ ਦੇਸ਼ ਦੇ ਵਿਕਾਸ ਲਈ ਵੀ ਜ਼ਰੂਰੀ: ਸੰਧਵਾਂ

ਮਾਲੇਰਕੋਟਲਾ

ਪੰਜਾਬ ਉਰਦੂ ਅਕਾਦਮੀ ਮਲੇਰਕੋਟਲਾ ਸਾਡੀ ਇੱਕ ਮਾਣਮੱਤੀ ਸੰਸਥਾ ਹੈ ਜੋ ਕਿ ਭਾਸ਼ਾ ਫਲਾਓ ਲਈ ਸਾਰਥਕ ਉਪਰਾਲੇ ਕਰ ਰਹੀ ਹੈ ਤਾਂ ਜੋ ਨੌਜਵਾਨ ਵਰਗ ਨੂੰ ਆਪਣੀ ਮਿੱਠੀ ਭਾਸ਼ਾ ਉਰਦੂ ਨਾਲ ਜੋੜ ਕੇ ਰੱਖਿਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਕਬਾਲ ਆਡੀਟੋਰੀਅਮ, ਪੰਜਾਬ ਉਰਦੂ ਅਕਾਦਮੀ, ਮਾਲੇਰਕੋਟਲਾ ਦੇ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਰੋਹ ਅਤੇ ਰਮਮ-ਏ-ਇਜਰਾਅ(ਮੁੱਖ ਵਿਖਾਈ) ਮੌਕੇ ਕੀਤਾ। 

ਇਸ ਮੌਕੇ ਉਨ੍ਹਾਂ ਨੇ ਪੰਜਾਬ ਉਰਦੂ ਅਕਾਦਮੀ ਦੇ ਸਰਵਪੱਖੀ ਵਿਕਾਸ ਲਈ 05 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਵੀ ਮੌਜੂਦ ਸਨ। ਸਪੀਕਰ ਸੰਧਵਾਂ ਨੇ ਕਿਹਾ ਕਿ ਮੁਲਕ ਭਰ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਇਕੱਲੇ ਕਿਸਾਨਾਂ ਦੇ ਹਿਤ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਹਿਤ ਵਿੱਚ ਹੈ। ਮਾਲੇਰਕੋਟਲਾ ਵਿਖੇ ਇਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਅਤੇ ਅੰਦੋਲਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। 

ਜਦਕਿ ਸਚਾਈ ਇਹ ਹੈ ਕਿ ਐੱਮ ਐੱਸ ਪੀ ਦੇਣਾ, ਕਿਸਾਨ ਲਈ ਹੀ ਨਹੀਂ ਸਗੋਂ ਦੇਸ਼ ਦੇ ਵਿਕਾਸ ਲਈ ਵੀ ਜ਼ਰੂਰੀ ਹੈ। ਫ਼ਸਲਾਂ ਦੀ ਐੱਮ.ਐੱਸ.ਪੀ ਬੰਦ ਕਰਕੇ ਅਮਰੀਕਾ ਵਰਗੇ ਦੇਸ਼ ਵੀ ਵਿਕਾਸ ਦੇ ਰਾਹ ਤੋਂ ਭਟਕ ਗਏ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਬਿਨਾ ਕਿਸੇ ਦੇਰੀ ਦੇ ਕਿਸਾਨਾਂ ਦੀ ਮੰਗ ਅਨੁਸਾਰ ਫ਼ਸਲਾਂ ਦੀ ਐੱਮ ਐੱਸ ਪੀ ਜਾਰੀ ਕਰੇ। ਉਨ੍ਹਾਂ ਕਿਹਾ ਕਿ ਵੱਡੇ ਘਰਾਣੇ ਕੇਵਲ ਕਿਸਾਨ ਮਜ਼ਦੂਰ ਲਈ ਨਹੀਂ ਸਗੋਂ ਛੋਟੇ ਵਪਾਰੀਆਂ ਲਈ ਵੀ ਬੇਹੱਦ ਖ਼ਤਰਨਾਕ ਹਨ ਕਿਉਂਕਿ ਇੱਕ ਸਧਾਰਨ ਵਪਾਰਿਕ ਅਦਾਰਾ (ਸ਼ਾਪਿੰਗ ਮਾਲ) ਸੈਂਕੜੇ ਹੀ ਛੋਟੇ ਦੁਕਾਨਦਾਰਾਂ ਦਾ ਰੋਜ਼ਗਾਰ ਖੋਹ ਰਿਹਾ ਹੈ। 

ਇਸ ਲਈ ਜ਼ਰੂਰੀ ਹੈ ਕਿਸਾਨੀ ਅਤੇ ਕਿਸਾਨਾਂ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਪ੍ਰਫੁਲਿੱਤ ਕੀਤਾ ਜਾਵੇ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਐਨ. ਐਸ. ਏ ਲਗਾਉਣ ਤੋਂ ਬਾਅਦ ਵਿੱਚ ਮੁਕਰ ਜਾਣ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਯੂ ਟਰਨ ਲੈਣ ਵਿੱਚ ਮਾਹਿਰ ਹੈ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਐਨ ਐਸ ਏ ਲਗਾਉਣ ਦਾ ਫੈਸਲਾ ਬਹੁਤ ਹੀ ਮੰਦਭਾਗਾ ਸੀ। 

ਜਿਸ ਨੂੰ ਕਿਸਾਨਾਂ ਦੇ ਨਾਲ ਨਾਲ ਦੇਸ਼ ਦੇ ਨਾਗਰਿਕਾਂ ਨੇ ਵੀ ਸਵੀਕਾਰ ਨਹੀਂ ਕਰਨਾ ਸੀ। ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਵਿੱਤੀ ਸਾਲ 2023-24 ਦੇ ਬਜਟ ਵਿੱਚ ਪੰਜਾਬ ਉਰਦੂ ਅਕਾਦਮੀ ਅਤੇ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਕਰੀਬ 02 ਕਰੋੜ 23 ਲੱਖ ਰੁਪਏ ਦਾ ਬਜਟ ਦਾ ਉਪਬੰਧ ਕੀਤਾ ਗਿਆ ਸੀ। 

ਪੰਜਾਬ ਦੇ 08 ਜ਼ਿਲ੍ਹਿਆਂ ਵਿੱਚ ਭਾਸ਼ਾ ਲਈ ਮਰਕਜ਼ ਸ਼ੁਰੂ ਕੀਤੇ ਗਏ ਜੋ ਕਿ ਇੱਕ ਸਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਰੰਗਲਾ ,ਸ਼ਹੀਦਾ ਦੇ ਸੁਪਨਿਆ ਦਾ ਪੰਜਾਬ ਬਣਾਉਂਣ ਲਈ  ਸਮਾਜ ਨੂੰ ਨਸ਼ਾਬੰਦੀ ਵੱਲ ਪ੍ਰੇਰਿਤ ਕਰਨ ਲਈ  ਦੋ ਰੋਜਾ ਕਵਿ ਦਰਬਾਰ ਦਾ ਆਯੋਜਨ ਕੀਤਾ ਗਿਆ ਸੀ ।ਭਵਿੱਖ ਵਿੱਚ ਪੰਜਾਬੀ ਨੂੰ ਨਸ਼ੇ ਵਿਰੁੱਧ ਲਾਮਵੰਦ ਕਰਨ ਲਈ ਅਜਿਹੇ ਸੈਮੀਨਾਰ,ਕਵਿ ਦਰਬਾਰ ਕਰਵਾਏ ਜਾਣਗੇ ।

ਇਸ ਮੌਕੇ ਉਨ੍ਹਾਂ ਆਜੀਵਨ ਉਪਲਬਧੀ ਪੁਰਸਕਾਰ ਦੇ ਨਾਲ ਜਨਾਬ ਕਰਨੈਲ ਸਿੰਘ 'ਸਰਦਾਰ ਪੰਛੀ' ਨੂੰ ਇੱਕ ਲੱਖ 50 ਹਜ਼ਾਰ ਰੁਪਏ, ਸ਼ਾਲ ਅਤੇ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਇਸ ਤੋਂ ਇਲਾਵਾ ਸਆਦਤ ਹਸਨ ਮੰਟੋ ਉਰਦੂ ਨਸਰ ਐਵਾਰਡ ਮੁਹੰਮਦ ਬਸ਼ੀਰ ਨੂੰ,ਕ੍ਰਿਸ਼ਨ ਚੰਦਰ ਉਰਦੂ ਨਸਰ ਐਵਾਰਡ ਡਾ ਰੇਨੂੰ ਬਹਿਲ ਨੂੰ ,ਰਾਜਿੰਦਰ ਸਿੰਘ ਬੇਦੀ ਉਰਦੂ ਨਸਰ ਐਵਾਰਡ ਡਾ ਅਨਵਾਰ ਅਹਿਮਦ ਅਨਸਾਰੀ ਨੂੰ, ਕੰਵਰ- ਮਹਿੰਦਰ ਸਿੰਘ ਬੇਦੀ ਸ਼ਾਇਰੀ ਐਵਾਰਡ ਖ਼ੁਸ਼ਬੀਰ ਸਿੰਘ ਸ਼ਾਦ,ਤਰਲੋਕ ਚੰਦ ਮਹਿਰੂਮ ਉਰਦੂ ਸ਼ਇਰੀ ਐਵਾਰਡ ਅੰਜੁਮ ਕਾਦਰੀ ਨੂੰ ਅਤੇ ਅੱਲਾਮਾ ਇਕਬਾਲ ਉਰਦੂ ਸ਼ਾਇਰੀ ਐਵਾਰਡ ਡਾ ਨਦੀਮ ਅਹਿਮਦ ਨੂੰ 50-50 ਹਜ਼ਾਰ ਰੁਪਏ ,ਸ਼ਾਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । 

ਇਸ ਤੋਂ ਇਲਾਵਾ ਇਸ ਮੌਕੇ ਪੰਜਾਬ ਉਰਦੂ ਅਕਾਦਮੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਰਸਮ-ਏ- ਇਜਰਾਅ) ਮੁੱਖ ਵਿਖਾਈ ਕੀਤੀ ਗਈ। ਇਸ ਉਪਰੰਤ ਉਨ੍ਹਾਂ ਇਸ ਸਮਾਗਮ ਵਿੱਚ ਅਕੈਡਮੀ ਦੀ ਵਿੱਤੀ ਸਹਾਇਤਾ ਨਾਲ ਸਾਹਿਤਕ ਸਮਾਗਮਾਂ ਦਾ ਆਯੋਜਨ ਕਰਨ ਵਾਲੀਆਂ ਸਭਾ-ਸੁਸਾਇਟੀਆਂ ,ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿੱਚ ਉਰਦੂ ਵਿਸ਼ੇ ਵਿੱਚ ਤਾਮਿਲ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਨਗਦ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਡੀ) ਸ੍ਰੀ ਹਰਬੰਸ ਸਿੰਘ, ਡੀ.ਐਸ.ਪੀ.ਸਕੱਤਰ ਪੰਜਾਬ ਉਰਦੂ ਅਕਾਦਮੀ ਡਾ ਰਣਜੋਧ ਸਿੰਘ, ਮੈਂਬਰ ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਅਮਿਤ ਜੈਨ, ਸ੍ਰੀ ਗੋਬਿੰਦ ਮਿੱਤਲ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ ।

स्पीकर कुलतार सिंह संधवां ने पंजाब उर्दू अकादमी, मालेरकोटला के सालाना इनाम वितरण और सम्मान समारोह और रस्म-ए-इजराअ के मौके पर की शिरकत

एम.एस.पी देना, किसान के लिए ही नहीं बल्कि देश के विकास के लिए भी ज़रूरी: संधवां

मालेरकोटला

पंजाब उर्दू अकादमी मलेरकोटला हमारी एक गौरवमयी संस्था है जोकि भाषा के प्रचार के लिए सार्थक प्रयास कर रही है जिससे नौजवान वर्ग को अपनी मीठी भाषा उर्दू के साथ जोड़ कर रखा जा सके। इन विचारों का प्रगटावा पंजाब विधान सभा के स्पीकर कुलतार सिंह संधवां ने इकबाल ऑडीटोरियम, पंजाब उर्दू अकादमी, मालेरकोटला के सालाना इनाम वितरण और सम्मान समारोह और रस्म- ए-इजराअ( मुख्य दिखाई) के मौके पर किया। 

इस मौके पर उन्होंने पंजाब उर्दू अकादमी के सर्वांगीण विकास के लिए 05 लाख रुपए की राशि देने का ऐलान किया। इस मौके पर विधायक मालेरकोटला डॉ. जमील उर रहमान भी मौजूद थे। स्पीकर संधवां ने कहा कि मुल्क भर के किसानों की तरफ से शुरू किया गया आंदोलन अकेले किसानों के हित में ही नहीं बल्कि पूरे देश के हित में है। मालेरकोटला में एक समागम के बाद पत्रकारों के साथ ग़ैर औपचारिक बातचीत करते हुये उन्होंने कहा कि कुछ ताकतों की तरफ से किसानों की माँगों और आंदोलन को गलत तरीके से पेश किया जा रहा है। 

जबकि सच्चाई यह है कि न्यूनतम समर्थन मूल्य देना, किसान के लिए ही नहीं बल्कि देश के विकास के लिए भी ज़रूरी है। फ़सलों की एम. एस. पी बंद करके अमरीका जैसे देश भी विकास के रास्ते से भटक गए हैं। इसलिए यह ज़रूरी है कि केंद्र सरकार बिना किसी देरी के किसानों की माँग अनुसार फ़सलों की एम एस पी जारी करे। उन्होंने कहा कि बड़े घराने केवल किसान मज़दूर के लिए नहीं बल्कि छोटे व्यापारियों के लिए भी बेहद ख़तरनाक हैं क्योंकि एक साधारण व्यापारिक अदारा (शॉपिंग माल) सैंकड़ों ही छोटे दुकानदारों का रोज़गार छीन रहा है। 

इसलिए ज़रूरी है किसानी और किसानों से जुड़े सहायक धंधों को प्रफुल्लित किया जाये। हरियाणा सरकार द्वारा किसानों पर एन. एस. ए लगाने के बाद में मुकर जाने के बारे पूछे जाने पर उन्होंने कहा कि भाजपा के नेतृत्व वाली हरियाणा सरकार यू टर्न लेने में माहिर है। हरियाणा सरकार की तरफ से किसानों पर एनएसए लगाने का फ़ैसला बहुत ही दुर्भाग्यपूर्ण था जिसको किसानों के साथ-साथ देश के नागरिकों ने भी स्वीकार नहीं करना था। 

विधायक मालेरकोटला डा जमील उर रहमान ने कहा कि मौजूदा पंजाब सरकार उर्दू भाषा के प्रसार के लिए लगातार प्रयास कर रही है। वित्तीय साल 2023-24 के बजट में पंजाब उर्दू अकादमी और उर्दू भाषा के प्रसार के लिए करीब 02 करोड़ 23 लाख रुपए का बजट का उपबंध किया गया था। पंजाब के 08 जिलों में भाषा के लिए केंद्र शुरू किये गए जोकि एक सराहनीय प्रयास है। 

उन्होंने कहा कि रंगला, शहीदों के सपनों का पंजाब बनाने के लिए समाज को नशाबन्दी की तरफ प्रेरित करने के लिए दो दिवसीय कवि दरबार का आयोजन किया गया था। भविष्य में पंजाबी को नशों के विरुद्ध एकजुट करने के लिए ऐसे सैमीनार, कवि दरबार करवाए जाएंगे। 

इस मौके पर उन्होंने आजीवन उपलब्धी पुरुस्कार के साथ जनाब करनैल सिंह ‘सरदार पंछी’ को एक लाख 50 हज़ार रुपए, शॉल और सम्मान सर्टिफिकेट देकर सम्मानित किया। इसके इलावा सआदत हसन मंटो उर्दू नसर अवार्ड मुहम्मद बशीर को, कृष्ण चंद्र उर्दू नसर अवार्ड डा रेनू बहल को, राजिन्दर सिंह बेदी उर्दू नसर अवार्ड डॉ. अनवार अहमद अन्सारी को, कँवर- महेन्दर सिंह बेदी शायरी अवार्ड ख़ुशबीर सिंह शाद, तरलोक चंद महरूम उर्दू शायरी अवार्ड अंजुम कादरी को और अल्लामा इकबाल उर्दू शायरी अवार्ड डा नदीम अहमद को 50-50 हज़ार रुपए, शॉल और सर्टिफिकेट देकर सम्मानित किया। 

इसके इलावा इस मौके पर पंजाब उर्दू अकादमी की तरफ से प्रकाशित पुस्तकों की रस्म-ए-इजराअ) मुख्य दिखाई की गई। इसके उपरांत उन्होंने इस समागम में अकैडमी की वित्तीय सहायता के साथ साहित्यिक समागमों का आयोजन करने वाली सभा-सोसायटियों, पंजाब की सभी यूनिवर्सिटियों और पंजाब स्कूल शिक्षा बोर्ड के स्कूलों में उर्दू विषय में शिक्षा हासिल कर रहे विद्यार्थियों को नकद इनाम वितरित करके सम्मानित किया गया। 

इस मौके पर अतिरिक्त डिप्टी कमिशनर (डी) श्री हरबंस सिंह, डी. एस. पी. सचिव पंजाब उर्दू अकादमी डा रणजोध सिंह, मैंबर पंजाब गौ सेवा कमीशन श्री अमित जैन, श्री गोबिन्द मित्तल के इलावा अन्य आदरणिय मौजूद थे। 

 

Tags: Kultar Singh Sandhwan , AAP , Aam Aadmi Party , AAP Punjab , Aam Aadmi Party Punjab , Government of Punjab , Punjab Government

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD