In a significant appointment within the Punjab government, AAP leader Kuljit Singh Sarhal from the Banga Constituency (Shaheed Bhagat Singh Nagar) has been named Vice Chairman of the Punjab Water Resources Management and Development Corporation.
The announcement was made today in the presence of Chetan Singh Jauramajra, Minister of Water Resources and Information and Public Relations, at Mohali. Kuljinder Singh Dhindsa and Amardeep Singh Rajan also took office as Directors alongside Sarhal.
Sarhal expressed his gratitude towards Punjab Chief Minister S. Bhagwant Singh Mann and AAP National Convener and Delhi CM Sh. Arvind Kejriwal, highlighting the party's recognition of grassroots workers' efforts. He committed to diligently fulfilling his responsibilities and living up to the expectations set by his leadership.
Minister Jauramajra lauded the Aam Aadmi Party's impact on national politics, emphasizing its dedication and honesty in serving the electorate. He remarked on the significant roles being filled by individuals from ordinary backgrounds within the party and government, attributing this change to the leadership of CM Bhagwant Singh Mann and Delhi CM Arvind Kejriwal.
Jauramajra praised Sarhal's hard work and dedication to the Banga Constituency, noting his respectful treatment of the elderly in his community as a model for others. He expressed hope that Sarhal's contribution would propel Punjab to new heights in water resources management.
Revenue Minister Bram Shanker Jimpa also congratulated Sarhal on his new role, recognizing his hard work and respect within the party and among the populace. Jimpa described Sarhal's appointment as a testament to his dedication and a motivator for others within the organization to strive for excellence.
The ceremony was attended by notable political figures, including Ranjit Singh Cheema, Chairman of the Punjab Water Resources Management and Development Corporation, and several chairpersons and officials from various boards and committees, highlighting the widespread support for Sarhal's new position. Sarhal was joined by his mother Gurmail Kaur and wife Gurwinder Kaur, among numerous political personalities, underscoring the community's backing for his appointment.
ਕੁਲਜੀਤ ਸਿੰਘ ਸਰਹਾਲ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਦਾ ਅਹੁਦਾ ਸੰਭਾਲਿਆ
ਸ਼੍ਰੀ ਸਰਹਾਲ ਬਹੁਤ ਹੀ ਮਿਹਨਤੀ ਆਗੂ: ਜੌੜਾਮਜਰਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਆਮ ਆਦਮੀ ਪਾਰਟੀ ਸਦਕਾ ਪੂਰੇ ਦੇਸ਼ ਦੀ ਰਾਜਨੀਤੀ ਵਿੱਚ ਤਬਦੀਲੀ ਆਈ ਹੈ ਤੇ ਅੱਜ ਆਮ ਘਰਾਂ ਦੇ ਧੀਆਂ-ਪੁੱਤ ਮੰਤਰੀ, ਵਿਧਾਇਕ, ਚੇਅਰਮੈਨ ਤੇ ਹੋਰ ਉੱਚ ਅਹੁਦਿਆਂ 'ਤੇ ਪੁੱਜ ਰਹੇ ਹਨ। ਇਸ ਸਾਰਥਕ ਤਬਦੀਲੀ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਜਿੰਨਾ ਧੰਨਵਾਦ ਕੀਤਾ ਜਾਵੇ, ਥੋੜ੍ਹਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਵਿਧਾਨ ਸਭਾ ਹਲਕਾ ਬੰਗਾ ਦੇ ਸੀਨੀਅਰ ਪਾਰਟੀ ਆਗੂ ਸ਼੍ਰੀ ਕੁਲਜੀਤ ਸਿੰਘ ਸਰਹਾਲ ਵੱਲੋਂ ਇੱਥੇ ਫੇਜ਼-1 ਵਿਖੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਅਤੇ ਦੋ ਨਵ-ਨਿਯੁਕਤ ਡਾਇਰੈਕਟਰਾਂ ਕੁਲਜਿੰਦਰ ਸਿੰਘ ਢੀਂਡਸਾ ਅਤੇ ਅਮਰਦੀਪ ਸਿੰਘ ਰਾਜਨ ਨੂੰ ਅਹੁਦਾ ਸੰਭਾਲਣ ਵੇਲੇ ਵਧਾਈ ਦਿੰਦਿਆਂ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼੍ਰੀ ਸਰਹਾਲ ਬਹੁਤ ਹੀ ਮਿਹਨਤੀ ਆਗੂ ਹਨ ਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਦਾ ਤਤਪਰ ਰਹਿੰਦੇ ਹਨ। ਜਿੱਥੇ ਉਹ ਸਮਾਜਕ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਉੱਥੇ ਉਹਨਾਂ ਵਲੋਂ ਆਪਣੇ ਮਾਤਾ ਤੇ ਸਾਰੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਤੇ ਸਤਿਕਾਰ ਪ੍ਰਗਟਾਉਣ ਦਾ ਤਰੀਕਾ ਵੀ ਇਕ ਮਿਸਾਲ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਪੂਰਨ ਆਸ ਹੈ ਕਿ ਸ਼੍ਰੀ ਸਰਹਾਲ ਪੰਜਾਬ ਨੂੰ ਜਲ ਸਰੋਤ ਪ੍ਰਬੰਧਨ ਖੇਤਰ ਵਿੱਚ ਬੁਲੰਦੀਆਂ 'ਤੇ ਲੈ ਕੇ ਜਾਣ ਵਿੱਚ ਅਹਿਮ ਯੋਗਦਾਨ ਪਾਉਣਗੇ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਵੀ ਸ਼੍ਰੀ ਸਰਹਾਲ ਨੂੰ ਵਧਾਈ ਦਿੱਤੀ।ਇਸ ਅਹੁਦੇ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਸ਼੍ਰੀ ਸਰਹਾਲ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਜਿਸ ਆਸ ਨਾਲ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਹਨਾਂ ਆਸਾਂ 'ਤੇ ਖਰੇ ਉਤਰਨ ਦਾ ਪੂਰਾ ਯਤਨ ਕਰਨਗੇ।
ਇਸ ਮੌਕੇ ਸ. ਮਾਲਵਿੰਦਰ ਸਿੰਘ ਕੰਗ, ਮੁੱਖ ਬੁਲਾਰਾ (ਆਪ), ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ. ਰਣਜੀਤ ਸਿੰਘ ਚੀਮਾ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ਼੍ਰੀ ਪਰਵਿੰਦਰ ਗੋਲਡੀ, ਜ਼ਿਲ੍ਹਾ ਯੋਜਨਾ ਕਮੇਟੀ ਐੱਸ.ਏ. ਐਸ.ਨਗਰ ਦੇ ਚੇਅਰਪਰਸਨ ਸ਼੍ਰੀਮਤੀ ਪ੍ਰਭਜੋਤ ਕੌਰ, ਜ਼ਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਚੇਅਰਮੈਨ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ, ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਚੇਅਰਮੈਨ ਰਾਕੇਸ਼ ਪੁਰੀ, ਚੇਅਰਮੈਨ ਇੰਦਰਜੀਤ ਸਿੰਘ ਮਾਨ, ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਹਰਜੀ ਮਾਨ ਫਗਵਾੜਾ, ਸ਼੍ਰੀ ਸਰਹਾਲ ਦੇ ਮਾਤਾ ਗੁਰਮੇਲ ਕੌਰ ਤੇ ਪਤਨੀ ਗੁਰਵਿੰਦਰ ਕੌਰ, ਸ. ਜਗਰੂਪ ਸਿੰਘ ਸੇਖਵਾਂ, ਸਟੇਟ ਜਨਰਲ ਸਕੱਤਰ (ਆਪ), ਸ਼੍ਰੀ ਲਲਿਤ ਮੋਹਨ ਪਾਠਕ ਨਵਾਂ ਸ਼ਹਿਰ (ਆਪ) ਅਤੇ ਪਤਵੰਤੇ ਹਾਜ਼ਰ ਸਨ।