Tuesday, 02 July 2024

 

 

खास खबरें अमृतसर लूटपाट मामला: पीड़ित के ड्राइवर की बेटी, उसके मंगेतर समेत 7 गिरफ्तार; 41.40 लाख रुपए की नकदी, 800 ग्राम सोना किया बरामद विक्रमादित्य सिंह ने शिमला ग्रामीण में चल रहे विकास कार्यों की समीक्षा की केंद्र शासित प्रदेश चंडीगढ़ में नए आपराधिक कानूनों का कार्यान्वयन और वी.सी. स्टूडियो का उद्घाटन कमल ख़रीदककर चुनाव लड़ रहे पूर्व विधायकों के साथ नहीं भाजपा के ईमानदार कार्यकर्ता : मुख्यमंत्री सुखविंदर सिंह सुक्खू किसान संगठनों ने बीजेपी नेता सुखविंदर सिंह बिंद्रा के घर के बाहर लगाया धरना आपराधिक न्याय प्रणाली में बदलाव के लिए देशभर में नए आपराधिक कानून लागू किए गए जिले में ठोस कूड़ा प्रबंधन के कार्यों को जल्द करवाया जाए पूराः डिप्टी कमिश्नर भाजपा महिला मोर्चा अध्यक्ष ने जालंधर में नशे के खिलाफ की कार्रवाई की मांग 'आप' उम्मीदवार मोहिंदर भगत पढ़े-लिखे और समझदार इंसान - हरचंद सिंह बरसट वीडोल ने क्रिकेट के दिग्गज सौरव गांगुली को बनाया अपना ब्रांड एंबेसडर बिग बॉस ओटीटी 3 के जेन-जेड प्रतियोगियों पर खुलकर हमला बोल रही हैं लिजा मलिक अनुसूचित जातियों की भलाई के लिए चल रहे प्रोजैक्ट जल्दी होंगे पूरे : डा. बलजीत कौर भारत में 16वें स्थान पर है एलपीयू का लॉ स्कूल , यहां छात्र वास्तविक दुनिया की कानूनी चुनौतियों के साथ व्यावहारिक प्रशिक्षण प्राप्त कर सकते हैं आप ने जालंधर पश्चिम से भाजपा प्रत्याशी शीतल अंगुराल पर जबरन वसूली का आरोप लगाया चंडीगढ़ संगीत नाटक अकादमी ने 7 दिवसीय थिएटर फेस्टिवल-2024 का आयोजन किया राज्यपाल शिव प्रताप शुक्ल ने पारिस्थितिकी तंत्र के विकास और संरक्षण के बीच संतुलन बनाने पर बल दिया राकेश यादव को भेंट की श्रद्धांजलि जयराम, भाजपा नेताओं को लगी झूठ बोलने की लत : मुख्यमंत्री सुखविंदर सिंह सुक्खू 12 नये नगर वन/ वाटिका प्रोजेक्टों को परवानगी संजय टंडन ने लोगों के साथ सुना प्रधानमंत्री मोदी के मन की बात का कार्यक्रम लालजीत सिंह भुल्लर द्वारा सार्वजनिक ज़मीनों से नाजायज़ कब्ज़े हटाने और सरकारी इमारतों के उचित रख-रखाव के निर्देश

 

पंजाब पुलिस द्वारा पाकिस्तान की हिमायत वाले नशा तस्करी के दो और रैकेट का पर्दाफाश; 8 किलो हेरोइन और 3 पिस्तौल सहित छह काबू

पुलिस टीमों ने मुलजिमों के कब्ज़े में से 30, 000 रुपए की ड्रग मनी, एक एक्टिवा और दो मोटरसाईकल भी बरामद किए

Crime News Punjab, Punjab Police, Police, Crime News, Amritsar Police, Amritsar
Listen to this article

Web Admin

Web Admin

5 Dariya News

अमृतसर , 29 Jun 2024

मुख्य मंत्री भगवंत सिंह मान के दिशा- निर्देशों अनुसार पंजाब को नशा मुक्त राज्य बनाने के लिए जारी अभियान दौरान सरहद पार नशा तस्करी के रैकेट को एक तरफ बड़ा झटका देते हुए पंजाब पुलिस ने 6 व्यक्तियों को 8 किलोग्राम हेरोइन और तीन पिस्तौल सहित गिरफ़्तार करके पाकिस्तान की हिमायत वाले नशा तस्करी के दो अन्य रैकेट का पर्दाफाश किया है। बता दे कि यह दोनों ख़ुफ़िया कार्यवाही अमृतसर देहाती पुलिस ने की है।

इस बारे में और जानकारी देते हुए डायरैक्टर जनरल आफ पुलिस ( डीजीपी) पंजाब गौरव यादव ने आज यहाँ बताया कि यह सफलता अमृतसर कमिश्नरेट पुलिस द्वारा पाकिस्तान आधारित तस्करों द्वारा चलाए जा रहे सरहद पार नशा तस्करी के दो रैकेट का पर्दाफाश करके तीन नशा तस्करों को 9.2 किलोग्राम हेरोइन ( 8.2 किलो + 1किलोग्राम) सहित गिरफ़्तार करने से एक दिन बाद प्राप्त हुई है।

डीजीपी गौरव यादव ने बताया कि पुलिस को ख़ुफ़िया जानकारी मिली थी कि हीरो सपलैंडर मोटरसाईकल पर सवार दो व्यक्ति नशीले पदार्थों की खेप ले कर जा रहे है, जिस पर कार्यवाही करते अमृतसर देहाती की पुलिस टीमों ने गाँव बचीविंड में ईंटों के भट्टे नज़दीक उनको घेर लिया। उन्होंने बताया कि पुलिस टीमों ने अमृतसर के गाँव मंझ के रहने वाले गुरभेज सिंह और जसकरन सिंह नामी दो नशा तस्करों को गिरफ़्तार करने के बाद उनके कब्ज़े में से 6 किलो हेरोइन और तीन पिस्तौल, जिनमें एक 9 एमएम गलौक और दो 32 बोर पिस्तौल शामिल है, बरामद करके मुलजिमों का मोटरसाईकल भी ज़ब्त कर लिया है।

इस सम्बन्धित एन.डी.पी.एस. एक्ट की धाराओं 21- सी, 25 और 29 और हथियार एक्ट की धारा 25 अधीन थाना लोपोके, अमृतसर में मुकदमा नंबर 134 तारीख़ 29/ 06/ 2024 दर्ज किया गया है। डीजीपी गौरव यादव ने बताया कि एक अन्य ख़ुफ़िया जानकारी पर कार्यवाही करते हुए अमृतसर देहाती पुलिस की पैट्रोलिंग टीमों ने थाना लोपोके की सीमा में पड़ते गाँव नूरपुर नज़दीक 2 किलो हेरोइन की खेप की डील करते पिता- पुत्र सहित चार व्यक्तियों को गिरफ़्तार किया है।

नशे की खेप पहुँचाने जा रहे दोनों व्यक्तियों की पहचान बलबीर सिंह और उसका पुत्र आकाशदीप सिंह दोनों निवासी कोहाली, अमृतसर के तौर पर हुई है, जबकि गिरफ़्तार किए गए दो अन्य व्यक्तियों, जो खेप लेने आए थे, की पहचान फिलपस और जोबनजीत सिंह निवासी गाँव मूलचक्क, अमृतसर के तौर पर हुई है। पुलिस टीमों ने मुलजिमों के पास से 2 किलो हेरोइन बरामद करने के इलावा उनके कब्ज़े में से 30, 000 रुपए की ड्रग मनी और उनका एक्टिवा स्कूटर पर एक मोटरसाईकल भी ज़ब्त कर लिया है।

इस सम्बन्धित थाना लोपोके अमृतसर में एनडीपीएस एक्ट की धाराओं 21- सी, 25, 27- ए और 29 के अंतर्गत मुकदमा नंबर 132 तारीख़ 28/ 06/ 2024 दर्ज किया गया है। डीजीपी ने कहा कि दोनों मामलों में अगले- पिछले संबंधों का पता लगाने के लिए आगे वाली जांच जारी है।

इस बारे में विवरण देते हुए एस.एस.पी अमृतसर देहाती सतीन्द्र सिंह ने बताया कि प्राथमिक जांच अनुसार दोनों मामलों में पकड़े गए सभी मुलजिम सीधे तौर पर पाकिस्तान आधारित तस्करों के संपर्क में थे, जो पाकिस्तान से ड्रोन के द्वारा नशा मंगवा कर राज्य भर में स्पलाई करते थे। उन्होंने कहा कि ड्रग स्पलायरों, डीलरों और उनके खरीददारों के पूरे नैटवर्क का पर्दाफाश करने के लिए आगे की जांच की जा रही है। एस.एस.पी. ने बताया कि गिरफ़्तार किए गए मुलजिमों द्वारा अब तक ख़रीदे गए नशीले पदार्थों की कुल मात्रा का पता लगाने के लिए भी प्रयास किए जा रहे है।

ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼; 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਛੇ ਕਾਬੂ

ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 30,000 ਰੁਪਏ ਦੀ ਡਰੱਗ ਮਨੀ, ਇਕ ਐਕਟਿਵਾ ਅਤੇ ਦੋ ਮੋਟਰਸਾਈਕਲ ਵੀ ਕੀਤੇ ਬਰਾਮਦ

ਅੰਮ੍ਰਿਤਸਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਨੂੰ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਨੇ 6 ਵਿਅਕਤੀਆਂ ਨੂੰ 8 ਕਿਲੋਗ੍ਰਾਮ ਹੈਰੋਇਨ ਅਤੇ ਤਿੰਨ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼ ਕੀਤਾ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਖੁਫੀਆ ਕਾਰਵਾਈਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕੀਤੀਆਂ ਗਈਆਂ।

ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਇਹ ਸਫ਼ਲਤਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਪਾਕਿਸਤਾਨ ਅਧਾਰਤ ਤਸਕਰਾਂ ਦੁਆਰਾ ਚਲਾਏ ਜਾ ਰਹੇ  ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਰੈਕੇਟਾਂ ਦਾ ਪਰਦਾਫਾਸ਼ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ 9.2 ਕਿਲੋਗ੍ਰਾਮ ਹੈਰੋਇਨ (8.2 ਕਿਲੋ + 1 ਕਿਲੋਗ੍ਰਾਮ) ਸਮੇਤ ਗ੍ਰਿਫਤਾਰ ਕਰਨ ਤੋਂ ਇੱਕ ਦਿਨ ਬਾਅਦ ਹਾਸਲ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਹੀਰੋ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਜਾ ਰਹੇ ਹਨ, ਜਿਸ 'ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਦੀਆਂ ਪੁਲਿਸ ਟੀਮਾਂ ਨੇ ਪਿੰਡ ਬਚੀਵਿੰਡ ਵਿਖੇ ਇੱਟਾਂ ਦੇ ਭੱਠੇ ਨੇੜੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਅੰਮ੍ਰਿਤਸਰ ਦੇ ਪਿੰਡ ਮੰਝ ਦੇ ਰਹਿਣ ਵਾਲੇ ਗੁਰਭੇਜ ਸਿੰਘ ਅਤੇ ਜਸਕਰਨ ਸਿੰਘ ਨਾਮੀ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਦੇ ਕਬਜ਼ੇ ਵਿੱਚੋਂ 6 ਕਿਲੋ ਹੈਰੋਇਨ ਅਤੇ ਤਿੰਨ ਪਿਸਤੌਲ, ਜਿਨ੍ਹਾਂ ਵਿੱਚ ਇੱਕ 9 ਐਮਐਮ ਗਲੌਕ ਅਤੇ ਦੋ .32 ਬੋਰ ਪਿਸਤੌਲ ਸ਼ਾਮਲ ਹਨ, ਬਰਾਮਦ ਕਰਕੇ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।

ਇਸ ਸਬੰਧੀ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21-ਸੀ, 25 ਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਲੋਪੋਕੇ, ਅੰਮ੍ਰਿਤਸਰ ਵਿਖੇ ਮੁਕੱਦਮਾ ਨੰਬਰ 134 ਮਿਤੀ 29/06/2024 ਦਰਜ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇੱਕ ਹੋਰ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੀਆਂ ਪੈਟਰੋਲਿੰਗ ਟੀਮਾਂ ਨੇ ਥਾਣਾ ਲੋਪੋਕੇ ਦੀ ਹਦੂਦ ਅੰਦਰ ਪੈਂਦੇ ਪਿੰਡ ਨੂਰਪੁਰ ਨੇੜੇ 2 ਕਿਲੋ ਹੈਰੋਇਨ ਦੀ ਖੇਪ ਦੀ ਡੀਲ ਕਰਦਿਆਂ ਪਿਉ-ਪੁੱਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਨਸ਼ਿਆਂ ਦੀ ਖੇਪ ਪਹੁੰਚਾਉਣ ਜਾ ਰਹੇ ਦੋਵੇਂ ਵਿਅਕਤੀਆਂ ਦੀ ਪਛਾਣ ਬਲਬੀਰ ਸਿੰਘ ਅਤੇ ਉਸ ਦਾ ਪੁੱਤਰ ਆਕਾਸ਼ਦੀਪ ਸਿੰਘ ਦੋਵੇਂ ਵਾਸੀ ਕੋਹਾਲੀ, ਅੰਮ੍ਰਿਤਸਰ ਵਜੋਂ ਹੋਈ ਹੈ, ਜਦੋਂਕਿ ਗ੍ਰਿਫਤਾਰ ਕੀਤੇ ਗਏ ਦੋ ਹੋਰ ਵਿਅਕਤੀਆਂ, ਜੋ ਖੇਪ ਲੈਣ ਆਏ ਸਨ, ਦੀ ਪਛਾਣ ਫਿਲਪਸ ਅਤੇ ਜੋਬਨਜੀਤ ਸਿੰਘ ਵਾਸੀ ਪਿੰਡ ਮੂਲਚੱਕ, ਅੰਮ੍ਰਿਤਸਰ ਵਜੋਂ ਹੋਈ ਹੈ।  ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ 2 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ 'ਚੋਂ 30,000 ਰੁਪਏ ਦੀ ਡਰੱਗ ਮਨੀ ਅਤੇ ਉਨ੍ਹਾਂ ਦਾ ਐਕਟਿਵਾ ਸਕੂਟਰ ਤੇ ਇੱਕ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।

ਇਸ ਸਬੰਧੀ ਥਾਣਾ ਲੋਪੋਕੇ ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਸੀ, 25, 27-ਏ ਅਤੇ 29 ਤਹਿਤ ਮੁਕੱਦਮਾ ਨੰਬਰ 132 ਮਿਤੀ 28/06/2024 ਦਰਜ ਕੀਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ ਦੋਵਾਂ ਮਾਮਲਿਆਂ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਹੋਰ ਵੇਰਵੇ ਦਿੰਦਿਆਂ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਅਨੁਸਾਰ ਦੋਵਾਂ ਮਾਮਲਿਆਂ ਵਿੱਚ ਫੜੇ ਗਏ ਸਾਰੇ ਮੁਲਜ਼ਮ ਸਿੱਧੇ ਤੌਰ 'ਤੇ ਪਾਕਿਸਤਾਨ ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ, ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਾ ਮੰਗਵਾ ਕੇ ਸੂਬੇ ਭਰ ਵਿੱਚ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਖਰੀਦੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ।

Day After, Punjab Police Busts Two More Pak-Backed Drug Cartels; Six Held With 8kg Heroin, 3 Pistols

Police Teams Also Recover ₹30k Drug Money, One Active And Two Motorcycles From Their Possession

Amritsar

Striking yet another major blow to the trans-border smuggling amidst the ongoing drive to make Punjab a drug free state as per directions of Chief Minister Bhagwant Singh Mann, Punjab Police has busted two more Pak-backed drug smuggling rackets with the arrest of six persons after recovering 8kg heroin and three pistols from their possession, said Director General of Police (DGP) Punjab Gaurav Yadav here on Saturday. Both the intelligence-led operations were executed by the Amritsar Rural Police.

The development came a day after the Amritsar Commissionerate Police has busted two cross-border drug smuggling cartels being operated by Pakistan-based smugglers with the arrest of three drug traffickers after recovering 9.2Kg heroin (8.2Kg+1Kg) from their possession. Divulging details of the operation, DGP Gaurav Yadav said that acting on secret information about two persons on their Hero Splendor motorcycle are going to deliver a drug consignment, Police teams from Amritsar Rural managed to locate and intercepted them near Brick Kiln at village Bachiwind.

After apprehending both the drug smugglers identified as Gurbhej Singh and Jaskaran Singh, both residents of village Manj in Amritsar, police teams have recovered 6kg heroin and three pistols— including one 9MM Glock and two .32 bore pistols— from their possession and also impounded their motorcycle, he said. A case FIR No. 134 dated 29/06/2024 has been registered under sections 21-C, 25 and 29 of the NDPS Act and section 25 of the Arms Act at Police Station Lopoke in Amritsar.

In another intelligence-led operation, DGP Gaurav Yadav said that the Patrolling party teams of Amritsar Rural Police has arrested father and son among four persons while they were cracking a deal of 2kg heroin consignment near village Nurpur in the jurisdiction of Police Station Lopoke. The arrested persons, who were delivering the drug consignment, have been identified as Balbir Singh and his son Aakashdeep Singh, both residents of Kohali in Amritsar. 

While, other two arrested persons, who were supposed to receive the consignment, have been identified as Philpus and Jobanjit Singh, both residents of village Mulechak in Amritsar. Apart from recovering 2kg heroin, Police teams have recovered Rs 30000 drug money from their possession and impounded their Activa Scooter and a motorcycle.

In this regard, a case FIR no 132 dated 28/06/2024 has been registered under sections 21-C, 25, 27-A and 29 of the NDPS Act at Police Station Lopoke in Amritsar. The DGP said that investigations are on-going to establish backward and forward linkages in both the cases.

Sharing more details, SSP Amritsar Rural Satinder Singh said that as per preliminary investigations, all the arrested accused persons in both the cases were directly in touch with Pakistan-based smugglers, who were supplying drugs across the state after smuggling from Pakistan via Drones.

He said that further investigations are being conducted to unearth the whole network of drug suppliers, dealers and their buyers. Efforts are being made to ascertain the total amount of narcotics procured by the arrested accused persons till date, said the SSP.

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD