Saturday, 22 June 2024

 

 

खास खबरें सीजीसी लांडरां ने इंटरनेशनल योगा डे मनाया अंतरराष्ट्रीय योग दिवस के अवसर पर राज्यस्तरीय कार्यक्रम रिज पर आयोजित स्वस्थ जीवन के लिए योग तथा व्यायाम जरूरी : उपायुक्त हेमराज बैरवा जिला सुशासन सूचकांक के लिए समय पर सूचना करवाएं उपलब्ध : उपायुक्त हेमराज बैरवा एलपीयू ने छात्रों और शिक्षकों के साथ मिलकर अंतर्राष्ट्रीय योग दिवस 2024 मनाया मुख्यमंत्री नायब सिंह ने दो योजनाओं के तहत लाभार्थियों को जारी की सहायता राशि राज्यपाल राज्यपाल शिव प्रताप शुक्ल ने राष्ट्रीय पुस्तक मेले का शुभारम्भ किया सी.जी.सी झंजेड़ी में एक हफ़्ते के योगा कैंप का आयोजन PEC समुदाय ने अंतर्राष्ट्रीय योग दिवस 2024 मनाया सरकार बनाने के सपने लेना छोड़कर अपने नौ विधायकों की चिंता करें जयराम : मुख्यमंत्री चंडीगढ़ में 10वें अंतर्राष्ट्रीय योग दिवस के उपलक्ष्य में शहर भर में समारोह आयोजित अंतर्राष्ट्रीय योग दिवस पर पट्टी सब जेल में कार्यक्रम का आयोजन चंडीगढ़ टीकाकरण विभाग ने टीकाकरण जागरूकता को बढ़ावा देने के लिए किन्नर समुदाय के साथ बैठक की पंजाब सरकार द्वारा राज्य के अलग-अलग ज़िलों में शुरू किये गए 5 आटोमोटिव एंड ड्रायविंग स्किल सैंटर : लालजीत सिंह भुल्लर पी.एस.डी.एम. द्वारा पंजाब के 10 हज़ार युवाओं को कौशल प्रशिक्षण प्रदान करने के लिए माइक्रोसॉफ्ट के साथ समझौता सहीबद्ध ऑपरेशन ईगल-IV नशा तस्करों के विरुद्ध बड़े स्तर पर कार्यवाही करते हुए पंजाब पुलिस ने 254 व्यक्तियों को किया गिरफ़्तार बीबीएमबी ने बड़े उत्साह के साथ मनाया 10वां अंतर्राष्ट्रीय योग दिवस चंडीगढ़ में संत निरंकारी सत्संग भवनों में अन्तर्राष्ट्रीय योगा दिवस का आयोजन किया गया बिजली रेट बढे तो सड़कों पर उतरेगी आप : डॉ. एस.एस आहलूवालिया चंडीगढ़ भाजपा के लगे 100 जगह योग शिविर 100 दिन पूरे कर चुकी नायब सैनी सरकार की स्थिरता पर फिलहाल कोई संकट नहीं - एडवोकेट हेमंत कुमार

 

जनता के सवालों का जवाब देने से पीछे हटे गांधी, परनीत व बलबीर

परनीत कौर की लोकसभा में पांच साल में 55 फीसदी हाजिरी, दस करोड़ की ग्रांट हुई लैप्स

NK Sharma,Narinder Kumar Sharma,Shiromani Akali Dal,SAD,Akali Dal,Patiala,Patiala News
Listen to this article

Web Admin

Web Admin

5 Dariya News

पटियाला , 30 May 2024

पटियाला लोकसभा हलके से शिरोमणि अकाली दल प्रत्याशी एन.के.शर्मा द्वारा अपने विरोधी उम्मीदवार डॉ.धर्मवीर गांधी, परनीत कौर तथा बलबीर सिंह को जनता की तरफ से पूछे गए पांच-पांच सवालों का जवाब नहीं देने पर आज प्रचार समाप्त होने से पहले खुद शर्मा सामने आए और अपने विरोधियों का रिपोर्ट कार्ड जारी किया। एन.के.शर्मा ने कहा कि धर्मवीर गांधी तीसरी बार चुनाव लड़ रहे हैं और तीनों बार अलग-अलग पार्टियों के माध्यम से चुनाव लड़े हैं। 

उन्होंने कहा कि धर्मवीर गांधी कांग्रेस में गांधी परिवार को सबसे गंदा बताते हुए 1984 में हुए सिख कत्लेआम के लिए गांधी परिवार को जिम्मेदार मानते थे। आज वह उनके साथ जा मिले हैं। उन्होंने कहा कि लोकसभा में धर्मवीर गांधी की उपस्थिति केवल 55 प्रतिशत है, जबकि उन्होंने सांसद रहते हुए वेतन पांच साल का लिया है। गांधी ने अपने कार्यकाल के दौरान लोकसभा में केवल 18 सवाल पूछे हैं। 

इनमें से किसानों, व्यापारियों, दलितों के बारे में कोई सवाल नहीं है। एन.के.शर्मा ने कहा कि परनीत कौर चार बार सांसद रह चुकी हैं। अपने कार्यकाल के दौरान उन्होंने लोकसभा में केवल 27 सवाल उठाए हैं। उनके कार्यकाल के दौरान लोकसभा में 79 बार विभिन्न मुद्दों पर बहस हुई लेकिन परनीत कौर ने केवल 18 बार बहस में भाग लिया जबकि बाकि समय सदन में चुप बैठकर की व्यतीत किया।

अकाली दल प्रत्याशी ने कहा कि परनीत कौर ने पांच साल में एक बार भी घग्गर नदी के मुद्दे पर लोकसभा में सवाल नहीं उठाया। परनीत कौर को उनके कार्यकाल के दौरान 17 करोड़ की ग्रांट जारी हुई थी जिसमें से उनकी खामी के कारण 10 करोड़ रुपये की ग्रांट लैप्स हो गई। 

इसी प्रकार बलबीर सिंह की कार्यशैली भी सबके सामने है। पटियाला के राजिंद्रा अस्पताल समेत स्वास्थ्य एवं स्वास्थ्य शिक्षा का बुरा हाल है। उन्होंने कहा कि डाक्टर बलबीर सिंह अपने हलके में आते 24 गांवों के किसानों को भूमि अधिग्रहण का मुआवजा नहीं दिलवा सके। 

कार्यशौली के नाम पर डाक्टर बलबीर सिंह सबसे नीचे हैं। उन्होंने कहा कि बतौर विधायक उनकी विधानसभा में उपस्थिति 85 प्रतिशत रही है और उन्होंने अपने हलके में करोड़ों रुपये की विकास परियोजनाएं लागू करवाई हैं। शर्मा ने कहा कि पटियाला हलके के विकास तथा यहां का स्वरूप बदलने के लिए एक जून को एक नंबर बटन दबाकर उन्हें विजयी बनाएं।


ਡਾ. ਗਾਂਧੀ, ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ ਨੂੰ ਪੁੱਛੇ ਸਵਾਲਾਂ ਦਾ ਐਨ ਕੇ ਸ਼ਰਮਾ ਨੇ ਦਿੱਤਾ ਜਵਾਬ

ਦੱਸਿਆ ਕਿ ਡਾ. ਗਾਂਧੀ ਦੀ ਪੰਜ ਸਾਲਾਂ ’ਚ ਸਿਰਫ 55 ਫੀਸਦੀ ਹਾਜ਼ਰੀ, ਪ੍ਰਨੀਤ ਕੌਰ ਦੀ 10 ਕਰੋੜ ਗ੍ਰਾਂਟ ਹੋਈ ਲੈਪਸ, ਡਾ. ਬਲਬੀਰ ਨੇ ਸਿਹਤ ਵਿਭਾਗ ਦਾ ਬੇੜਾ ਗਰਕ ਕੀਤਾ

ਪਟਿਆਲਾ

ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਆਪਣੇ ਵਿਰੋਧੀ ਉਮੀਦਵਾਰਾਂ ਡਾ. ਧਰਮਵੀਰ ਗਾਂਧੀ, ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ ਨੂੰ 5-5 ਸਵਾਲ ਪੁੱਛੇ ਸਨ ਜਿਸਦਾ ਜਵਾਬ ਦੇਣ ਲਈ ਪਹਿਲਾਂ ਉਹਨਾਂ ਨੂੰ 48 ਘੰਟੇ ਦਾ ਸਮਾਂ ਦਿੱਤਾ ਤੇ ਫਿਰ 96 ਘੰਟੇ ਲੰਘਣ ਮਗਰੋਂ ਫਿਰ 48 ਘੰਟੇ ਦਾ ਸਮਾਂ ਦਿੱਤਾ ਪਰ ਤਿੰਨੋਂ ਉਮੀਦਵਾਰਾਂ ਨੇ ਇਸਦਾ ਕੋਈ ਜਵਾਬ ਨਹੀਂ ਦਿੱਤਾ ਜਿਸ ਮਗਰੋਂ ਅੱਜ ਐਨ ਕੇ ਸ਼ਰਮਾ ਨੇ ਅੱਜ ਇਹਨਾਂ ਸਵਾਲਾਂ ਦਾ ਜਵਾਬ ਵੀ ਦਿੱਤਾ ਤੇ ਲੋਕਾਂ ਨੂੰ ਕਾਰਗੁਜ਼ਾਰੀ ਤੇ ਕਿਰਦਾਰ ਦੇ ਆਧਾਰ ’ਤੇ ਵੋਟ ਦੇਣ ਲਈ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

ਐਨ ਕੇ ਸ਼ਰਮਾ ਨੇ ਕਿਹਾ ਕਿ ਡਾ. ਗਾਂਧੀ ਤੀਜੀ ਵਾਰ ਚੋਣ ਲੜ ਰਹੇ ਹਨ ਤੇ ਤਿੰਨੋਂ ਵਾਰ ਵੱਖ-ਵੱਖ ਪਾਰਟੀਆਂ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕਿ ਜਿਹੜੇ ਗਾਂਧੀ ਪਰਿਵਾਰ ਨੂੰ ਡਾ. ਗਾਂਧੀ ਮਾੜਾ ਕਹਿੰਦੇ ਸਨ ਤੇ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਤੇ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਬਣਦੇ ਸਨ, ਅੱਜ ਉਹਨਾਂ ਨਾਲ ਹੀ ਜਾ ਰਲੇ ਹਨ। ਉਹਨਾਂ ਦੱਸਿਆ ਕਿ ਪੰਜ ਸਾਲਾਂ ਵਿਚ ਡਾ. ਗਾਂਧੀ ਦੀ ਹਾਜ਼ਰੀ ਸਿਰਫ 55 ਫੀਸਦੀ ਲੋਕ ਸਭਾ ਵਿਚ ਰਹੀ ਜਦੋਂ ਕਿ ਤਨਖਾਹ ਪੰਜ ਸਾਲ ਦੀ ਲੈ ਲਈ।

ਨੇ ਸਿਰਫ 18 ਸਾਲ ਪੁੱਛੇ ਤੇ ਇਕ ਵਾਰ ਵੀ ਕਿਸਾਨਾਂ, ਵਪਾਰੀਆਂ, ਐਸ ਸੀ ਪਰਿਵਾਰਾਂ ਬਾਰੇ ਤੇ ਪਟਿਆਲਾ ਹਲਕੇ ਦਾ ਸਵਾਲ ਨਹੀਂ ਕੀਤਾ। ਐਨ ਕੇ ਸ਼ਰਮਾ ਨੇ ਕਿਹਾ ਕਿ ਇਸੇ ਤਰੀਕੇ ਪ੍ਰਨੀਤ ਕੌਰ ਨੇ ਚਾਰ ਵਾਰ ਐਮ ਪੀ ਰਹੇ ਤੇ ਪੰਜ ਸਾਲ ਮੰਤਰੀ ਵੀ ਰਹੇ। ਉਹਨਾਂ ਦੱਸਿਆ ਕਿ ਇਸੇ ਤਰੀਕੇ ਪ੍ਰਨੀਤ ਕੌਰ ਨੇ ਪੰਜ ਸਾਲਾਂ ਵਿਚ ਸਿਰਫ 27 ਸਵਾਲ ਪੁੱਛੇ। 

ਇਸੇ ਤਰੀਕੇ 79 ਵਾਰ ਡਿਬੇਟ ਹੋਈ ਜਿਸ ਵਿਚੋਂ ਸਿਰਫ 18 ਵਾਰ ਡਿਬੇਟ ਵਿਚ ਹਿੱਸਾ ਲਿਆ। ਉਹਨਾਂ ਦੱਸਿਆ ਕਿ ਪ੍ਰਨੀਤ ਕੌਰ ਨੇ ਪੰਜ ਸਾਲਾਂ ਵਿਚ ਕਦੇ ਵੀ ਘੱਗਰ ਦਾ ਮਸਲਾ ਲੋਕ ਸਭਾ ਵਿਚ ਨਹੀਂ ਚੁੱਕਿਆ ਤੇ ਨਾ ਹੀ ਪਟਿਆਲਾ ਹਲਕੇ ਦੇ ਵਿਕਾਸ ਦੀ ਕੋਈ ਗੱਲ ਕੀਤੀ। ਉਹਨਾਂ ਇਹ ਵੀ ਦੱਸ‌ਿਆ ਕਿ ਪ੍ਰਨੀਤ ਕੌਰ ਨੂੰ 17 ਕਰੋੜ ਦੀ ਗ੍ਰਾਂਟ ਅਲਾਟ ਹੋਈ ਸੀ ਜਿਸ ਵਿਚੋਂ ਸਿਰਫ 7 ਕਰੋੜ ਰੁਪਏ ਹੀ ਵਰਤੇ ਗਏ 10 ਕਰੋੜ ਦੀ ਗ੍ਰਾਂਟ ਲੈਪਸ ਹੋ ਗਈ।

ਉਹਨਾਂ ਕਿਹਾ ਕਿ ਇਸੇ ਤਰੀਕੇ ਡਾ. ਬਲਬੀਰ ਸਿੰਘ ਦੀ ਕਾਰਗੁਜ਼ਾਰੀ ਸਭ ਦੇ ਸਾਹਮਣੇ ਹੈ।ਪਟਿਆਲਾ ਦੇ ਰਾਜਿੰਦਰਾ ਹਸਪਤਾਲ ਸਮੇਤ ਸਿਹਤ ਤੇ ਮੈਡੀਕਲ ਸਿੱਖਿਆ ਦਾ ਬਹੁਤ ਮਾੜਾ ਹਾਲ ਹੈ। ਉਹਨਾਂ ਕਿਹਾ ਕਿ ਡਾ. ਬਲਬੀਰ ਸਿੰਘ ਆਪਣੇ ਹਲਕੇ ਵਿਚ ਪੈਂਦੇ 24 ਪਿੰਡਾਂ ਦੇ ਕਿਸਾਨਾਂ ਜਿਹਨਾਂ ਦੀ ਜ਼ਮੀਨ ਉੱਤਰੀ ਬਾਈਪਾਸ ਲਈ ਐਕਵਾਇਰ ਹੋਈ ਨੂੰ ਇਨਸਾਫ ਨਹੀਂ ਦੁਆ ਕੇ ਤੇ ਅੱਜ ਤੱਕ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲਿਆ। 

ਉਹਨਾਂ ਕਿਹਾ ਕਿ ਕਾਰਗੁਜ਼ਾਰੀ ਦੇ ਨਾਂ ’ਤੇ ਡਾ. ਬਲਬੀਰ ਸਿੰਘ ਦੀ ਕਾਰਗੁਜ਼ਾਰੀ ਜ਼ੀਰੋ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਮੇਰੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਹੈ। ਮੈਂ ਕਾਰਗੁਜ਼ਾਰੀ ਤੇ ਕਿਰਦਾਰ ਦੇ ਆਧਾਰ ’ਤੇ ਵੋਟ ਮੰਗ ਰਿਹਾ ਹਾਂ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਟਿਆਲਾ ਹਲਕੇ ਦੀ ਨੁਹਾਰ ਬਦਲਣ ਲਈ,ਇਥੇ  ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ 1ਜੂਨ ਨੂੰ 1 ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤਕੜੀ ’ਤੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਨ।

 

Tags: NK Sharma , Narinder Kumar Sharma , Shiromani Akali Dal , SAD , Akali Dal , Patiala , Patiala News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD