5 Dariya News

लोगों की सुविधा के लिए जिला प्रशासकीय काम्प्लेक्स में स्थापित किया गया स्वागत एवं सहायता केंद्र : कोमल मित्तल

डिप्टी कमिश्नर ने दौरा कर लिया जायजा

5 Dariya News

होशियारपुर 27-Jun-2024

पंजाब के मुख्यमंत्री भगवंत सिंह मान के आदेशानुसार आम लोगों को परेशानी से बचाने और उन्हें सरकारी सेवाओं का लाभ पारदर्शी तरीके से तय समय में सुनिश्चित करने के लिए डिप्टी कमिश्नर कार्यालय में स्वागत एवं सहायता केंद्र स्थापित किया गया है। जानकारी देते हुए डिप्टी कमिश्नर होशियारपुर कोमल मित्तल ने बताया कि जिला प्रबंधकीय काम्प्लेक्स के सेवा केंद्र में बने स्वागत एवं सहायता केंद्र का उद्देश्य आम लोगों को उनकी सरकारी सुविधाएं/प्रशासनिक कार्य करवाने में मदद करना है ताकि उन्हें जानकारी के अभाव में परेशानी न हो और लंबे समय तक इंतजार न करना पड़े। 

उन्होंने कहा कि आम लोगों को पारदर्शी, जवाबदेह और प्रभावी प्रशासन प्रदान करना जिला प्रशासन का कर्तव्य है, इसलिए सभी अधिकारियों को यह सुनिश्चित करने का निर्देश दिया गया है कि सरकारी कार्यालयों में सभी नागरिक केंद्रित सेवाएं लोगों को पारदर्शी तरीके से समयबद्ध तरीके से देना यकीनी बनाया जाए। 

कोमल मित्तल ने बताया कि  रिसेप्शन-कम-हेल्प डेस्क सेंटर सभी कार्य दिवसों पर सुबह 9:00 बजे से शाम 5:00 बजे तक काम करेंगे। डेस्क पर काम के लिए आने वाले लोगों की बात सुनकर उन्हें संबंधित कार्यालय में जाने के लिए सहयोग किया जाएगा। डेस्क टीम के सदस्य आम जनता को अधिकारी का नाम और कार्यालय किस मंजिल पर स्थित है, इसकी भी जानकारी देंगे ताकि लोगों को भ्रम न हो और लोग संबंधित कार्यालय की तलाश में इधर-उधर न जाएं।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਥਾਪਿਤ ਕੀਤਾ ਗਿਆ ਸਵਾਗਤ ਤੇ ਸਹਾਇਤਾ ਕੇਂਦਰ - ਡੀ. ਸੀ. ਕੋਮਲ ਮਿੱਤਲ 

ਲੋਕਾਂ ਦੀ ਸੁਵਿਧਾ ਲਈ ਸਾਰੇ ਕੰਮਕਾਜ਼ੀ ਦਿਨਾਂ ਦੌਰਾਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੰਮ ਕਰੇਗਾ ਸੈਂਟਰ

ਹੁਸ਼ਿਆਰਪੁਰ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮਾਂ ’ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਪਾਰਦਰਸ਼ੀ ਤਰੀਕੇ ਨਾਲ ਤੈਅ ਸਮੇਂ ਵਿਚ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਸਵਾਗਤ ਅਤੇ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਵਿਚ ਬਣੇ ਸਵਾਗਤ ਅਤੇ ਸਹਾਇਤਾ ਕੇਂਦਰ ਦਾ ਉਦੇਸ਼ ਆਮ ਲੋਕਾਂ ਨੂੰ ਉਨ੍ਹਾਂ ਦੀ ਸਰਕਾਰੀ ਸੁਵਿਧਾਵਾਂ/ਪ੍ਰਸ਼ਾਸਨ ਕੰਮ ਕਰਵਾਉਣ ਵਿਚ ਮਦਦ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਲੰਬੇ ਸਮੇਂ ਤੱਕ ਇੰਤਜ਼ਾਰ ਨਾ ਕਰਨਾ ਪਵੇ। 

ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਪ੍ਰਦਾਨ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਹੈ, ਇਸ ਲਈ ਸਾਰੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਸਰਕਾਰੀ ਦਫ਼ਤਰਾਂ ਵਿਚ ਸਾਰੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਲੋਕਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਣ। ਕੋਮਲ ਮਿੱਤਲ ਨੇ ਦੱਸਿਆ ਕਿ ਇਹ ਰਿਸੈਪਸ਼ਨ-ਕਮ-ਹੈਲਪ ਡੈਸਕ ਸੈਂਟਰ ਸਾਰੇ ਕੰਮਕਾਜ਼ੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰੇਗਾ। 

ਉਨ੍ਹਾਂ ਦੱਸਿਆ ਕਿ ਡੈਸਕ ’ਤੇ ਕੰਮ ਲਈ ਆਉਣ ਵਾਲੇ ਲੋਕਾਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਸਬੰਧਤ ਦਫ਼ਤਰ ਵਿਚ ਜਾਣ ਲਈ ਸਹਿਯੋਗ ਕੀਤਾ ਜਾਵੇਗਾ। ਡੈਸਕ ਟੀਮ ਦੇ ਮੈਂਬਰ ਆਮ ਜਨਤਾ ਨੂੰ ਅਫ਼ਸਰ ਦਾ ਨਾਮ ਅਤੇ ਦਫ਼ਤਰ ਕਿਸ ਮੰਜ਼ਿਲ ’ਤੇ ਸਥਿਤ ਹੈ, ਉਸ ਦੀ ਵੀ ਜਾਣਕਾਰੀ ਦੇਣਗੇ, ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਨਾ ਹੋਵੇ ਅਤੇ ਉਹ ਸਬੰਧਤ ਦਫ਼ਤਰ ਦੀ ਤਲਾਸ਼ ਵਿਚ ਇਧਰ-ਉਧਰ ਨਾ ਜਾਣ।