5 Dariya News

पंजाब सरकार की ओर से भक्त कबीर जी के प्रकाश पर्व के मौके पर होशियारपुर में प्रदेश स्तरीय समागम आज

डी.आई.जी जालंधर रेंज, डिप्टी कमिश्नर व एस.एस.पी ने लिया तैयारियों का जायजा

5 Dariya News

होशियारपुर 21-Jun-2024

पंजाब सरकार की ओर से कल 22 जून 2024 को भक्ति लहर के संस्थापक भक्त कबीर जी के 626वें प्रकाश पर्व को होशियारपुर में बतौर राज्य स्तरीय समागम के तौर पर मनाया जा रहा है। इस समागम की अध्यक्षता मुख्य मंत्री पंजाब स. भगवंत सिंह मान करेंगे। डी.आई.जी जालंधर रेंज हरमनबीर सिंह गिल व एस.एस.पी होशियारपुर सुरेंद्र लांबा के साथ जेम्स कैंब्रिज इंटरनेशनल स्कूल होशियारपुर में समागम की तैयारियों का जायजा लेते हुए डिप्टी कमिश्नर कोमल मित्तल ने यह जानकारी देते हुए बताया कि सुबह 10.30 बजे स्कूल के आडिटोरियम में होने वाले इस समागम के सभी प्रबंध मुकम्मल कर लिए गए हैं।

इस दौरान उन्होंने संबंधित अधिकारियों के साथ बैठक कर समागम को सफलतापूर्वक संपन्न करने के लिए जरुरी दिशा निर्देश दिए। इस मौके पर उन्होंने स्टेज, बैठने, साफ-सफाई, मैडिकल टीम, रिफ्रेशमेंट, फायर टैंडर, निर्विघ्न बिजली सप्लाई, रिकवरी वैन, टैंपरेरी वाशरुमों व अन्य प्रबंधों का बारीकी से जायजा लिया।

डी.आई.जी जालंधर रेंज हरमनबीर सिंह गिल ने इस दौरान समागम के मौके सुरक्षा, बैरीकेडिंग, पार्किंग व ट्रैफिक प्रबंधों के पुलिस अधिकारियों को पुख्ता इंतजाम करने के लिए कहा। इस मौके पर संबंधित विभागों के अधिकारी भी मौजूद थे।


ਪੰਜਾਬ ਸਰਕਾਰ ਵਲੋਂ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੁਸ਼ਿਆਰਪੁਰ ਵਿਖੇ ਰਾਜ ਪੱਧਰੀ ਸਮਾਗਮ ਅੱਜ

ਡੀ.ਆਈ.ਜੀ ਜਲੰਧਰ ਰੇਂਜ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਲਿਆ ਤਿਆਰੀਆਂ ਦਾ ਜਾਇਜ਼ਾ

ਹੁਸ਼ਿਆਰਪੁਰ

ਪੰਜਾਬ ਸਰਕਾਰ ਵਲੋਂ ਭਲਕੇ 22 ਜੂਨ 2024 ਨੂੰ ਭਗਤੀ ਲਹਿਰ ਦੇ ਮੋਢੀ ਭਗਤ ਕਬੀਰ ਜੀ ਦੇ 626ਵੇਂ ਪ੍ਰਕਾਸ਼ ਪੁਰਬ ਨੂੰ ਹੁਸ਼ਿਆਰਪੁਰ ਵਿਖੇ ਬਤੌਰ ਰਾਜ ਪੱਧਰੀ ਸਮਾਗਮ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਕਰਨਗੇ। ਡੀ.ਆਈ.ਜੀ ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਅਤੇ ਐਸ.ਐਸ.ਪੀ ਹੁਸ਼ਿਆਰਪੁਰ ਸੁਰੇਂਦਰ ਲਾਂਬਾ ਨਾਲ ਜੈਮਜ਼ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 10:30 ਵਜੇ ਸਕੂਲ ਦੇ ਆਡੀਟੋਰੀਅਮ ਵਿਚ ਹੋਣ ਵਾਲੇ ਇਸ ਸਮਾਗਮ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 

ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਸਟੇਜ, ਬੈਠਣ, ਸਾਫ਼-ਸਫ਼ਾਈ, ਮੈਡੀਕਲ ਟੀਮ, ਰਿਫਰੈਸ਼ਮੈਂਟ, ਫਾਇਰ ਟੈਂਡਰ, ਨਿਰਵਿਘਨ ਬਿਜਲੀ ਸਪਲਾਈ, ਰਿਕਵਰੀ ਵੈਨ, ਟੈਂਪਰੇਰੀ ਵਾਸ਼ਰੂਮਾਂ ਅਤੇ ਹੋਰਨਾਂ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ।

ਡੀ.ਆਈ.ਜੀ ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਇਸ ਦੌਰਾਨ ਸਮਾਗਮ ਮੌਕੇ ਸੁਰੱਖਿਆ, ਬੈਰੀਕੇਡਿੰਗ, ਪਾਰਕਿੰਗ ਅਤੇ ਟ੍ਰੈਫਿਕ ਪ੍ਰਬੰਧਾਂ ਦੇ ਪੁਲਿਸ ਅਧਿਕਾਰੀਆਂ ਨੂੰ ਪੁਖਤਾ ਇੰਤਜ਼ਾਮ ਕਰਨ ਲਈ ਕਿਹਾ। ਇਸ ਮੌਕੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।