5 Dariya News

ख़ुराक, सिविल स्पलाई एंव खपतकार मामले मंत्री लाल चंद कटारूचक्क ने रबी मंडीकरण सीजन को निर्विघ्न और सफ़लापूर्वक पूरा करवाने के विभाग की प्रशंसा की

सीजन दौरान एक दिन में 12. 83 लाख मीट्रिक टन गेहूँ की हुई रिकार्ड आमद; उसी दिन 12. 47 लाख मीट्रिक टन गेहूँ की खरीद

5 Dariya News

चंडीगढ़ 19-Jun-2024

मुख्य मंत्री भगवंत सिंह मान के दूरअंदेशी नेतृत्व अधीन पंजाब सरकार राज्य के आर्थिक ढांचे की रीढ़ की हड्डी बने कृषि सैक्टर की भलाई के लिए पूरी तरह वचनबद्ध है। इस साल का सफल रबी मंडीकरण सीजन ( आर.एम.एस.) इस बात का प्रत्यक्ष प्रमाण है।

मौजूदा खरीद सीजन को कामयाबी के साथ पूरा करने के लिए पूरे विभाग की प्रशंसा करते हुए ख़ुराक, सिविल स्पलाई और खपतकार मामलों के मंत्री लाल चंद कटारूचक्क ने आज समीक्षा बैठक दौरान कहा कि यह बहुत सम्मान वाली बात है कि खरीद सीजन को उचित ढंग के साथ सफलतापूर्वक पूरा किया गया है। मीटिंग दौरान उनको बताया गया कि इस सीजन में रिकार्ड कायम करते हुए एक दिन में 12. 83 लाख मीट्रिक गेहूँ की आमद हुई और उसी दिन ही 12.47 लाख मीट्रिक टन गेहूँ की खरीद की गई। 

कैबिनेट मंत्री ने किसानों के खातें में 28341.28 करोड़ रुपए से अधिक की राशि ट्रांसफर करने के लिए विभाग की प्रशंसा भी की। इस दौरान मंत्री को बताया गया कि प्रत्येक लेन- देन में पारदर्शिता को यकीनी बनाने के लिए 13145 ई- पीओएस मशीनें दी गई है। 

इसके इलावा, मंत्री के ध्यान में यह भी लाया गया कि राज्य सरकार की तरफ से ई-श्रम पोर्टल पर 42 लाख से अधिक प्रवासी मज़दूर पहले ही रजिस्टर किए जा चुके है जिससे वह राष्ट्रीय ख़ुराक सुरक्षा एक्ट ( एन.एफ.एस.ए.) के अंतर्गत लाभ ले सकें। विभागीय अधिकारियों और कर्मचारियों को इसी कारगुज़ारी को जारी रखने के लिए प्रेरित करते मंत्री ने आशा व्यक्त की कि विभाग इस साल और भी बढिया कार्यगुज़ारी पेश करेगा।

इस मौके अन्य के इलावा प्रमुख सचिव ख़ुराक, सिविल स्पलाई और खपतकार मामले विकास गर्ग, डायरैक्टर पुनीत गोयल, सभी डिप्टी डायरैक्टर ( फील्ड) और समूह ज़िला ख़ुराक स्पलाई कंट्रोलर ( डी.एफ.एस.सी.) उपस्थित थे।

ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਾੜ੍ਹੀ ਮੰਡੀਕਰਨ ਸੀਜ਼ਨ ਨੂੰ ਨਿਰਵਿਘਨ ਤੇ ਸਫ਼ਲਾਪੂਰਵਕ ਨੇਪਰੇ ਚਾੜ੍ਹਨ ਲਈ ਵਿਭਾਗ ਦੀ ਕੀਤੀ ਸ਼ਲਾਘਾ

ਸੀਜ਼ਨ ਦੌਰਾਨ ਇੱਕ ਦਿਨ ਵਿੱਚ 12.83 ਲੱਖ ਮੀਟਰਕ ਟਨ ਕਣਕ ਦੀ ਹੋਈ ਰਿਕਾਰਡ ਆਮਦ; ਉਸੇ ਦਿਨ 12.47 ਲੱਖ ਮੀਟਰਕ ਟਨ ਕਣਕ ਦੀ ਕੀਤੀ ਖਰੀਦ

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਅਧੀਨ ਪੰਜਾਬ ਸਰਕਾਰ ਸੂਬੇ ਦੇ ਆਰਥਿਕ ਢਾਂਚੇ ਦੀ ਰੀੜ੍ਹ ਦੀ ਹੱਡੀ ਬਣੇ ਖੇਤੀਬਾੜੀ ਸੈਕਟਰ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸਾਲ ਦਾ ਸਫ਼ਲ ਹਾੜ੍ਹੀ ਮੰਡੀਕਰਨ ਸੀਜ਼ਨ (ਆਰ.ਐਮ.ਐਸ.) ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। 

ਮੌਜੂਦਾ ਖਰੀਦ ਸੀਜ਼ਨ ਨੂੰ ਕਾਮਯਾਬੀ ਨਾਲ ਨੇਪਰੇ ਚਾੜ੍ਹਨ ਲਈ ਸਮੁੱਚੇ ਵਿਭਾਗ ਦੀ ਸ਼ਲਾਘਾ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸਮੀਖਿਆ ਮੀਟਿੰਗ ਦੌਰਾਨ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਖਰੀਦ ਸੀਜ਼ਨ ਨੂੰ ਨਿਰਵਘਨ ਢੰਗ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ ਹੈ। ਮੀਟਿੰਗ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਸੀਜ਼ਨ ਵਿੱਚ ਰਿਕਾਰਡ ਕਾਇਮ ਕਰਦਿਆਂ ਇੱਕ ਦਿਨ ਵਿੱਚ 12.83 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਅਤੇ ਉਸੇ ਦਿਨ ਹੀ 12.47 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ। 

ਕੈਬਨਿਟ ਮੰਤਰੀ ਨੇ ਕਿਸਾਨਾਂ ਦੇ ਖਾਤਿਆਂ ਵਿੱਚ 28341.28 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟਰਾਂਸਫਰ ਕਰਨ ਲਈ ਵਿਭਾਗ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਮੰਤਰੀ ਨੂੰ ਦੱਸਿਆ ਗਿਆ ਕਿ ਹਰੇਕ ਲੈਣ-ਦੇਣ ਵਿੱਚ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਲਈ 13145 ਈ-ਪੀਓਐਸ ਮਸ਼ੀਨਾਂ ਦਿੱਤੀਆਂ ਗਈਆਂ ਹਨ। 

ਇਸ ਤੋਂ ਇਲਾਵਾ, ਮੰਤਰੀ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਸੂਬਾ ਸਰਕਾਰ ਵੱਲੋਂ ਈ-ਸ਼੍ਰਮ ਪੋਰਟਲ 'ਤੇ 42 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ ਪਹਿਲਾਂ ਹੀ ਰਜਿਸਟਰ ਕੀਤੇ ਜਾ ਚੁੱਕੇ ਹਨ ਤਾਂ ਜੋ ਉਹ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐਫ.ਐਸ.ਏ.) ਤਹਿਤ ਲਾਭ ਲੈ ਸਕਣ। ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸੇ ਕਾਰਗੁਜ਼ਾਰੀ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕਰਦਿਆਂ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਵਿਭਾਗ ਇਸ ਸਾਲ ਹੋਰ ਵੀ ਬਿਹਤਰ ਕਾਰਗੁਜ਼ਾਰੀ ਪੇਸ਼ ਕਰੇਗਾ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਕਾਸ ਗਰਗ, ਡਾਇਰੈਕਟਰ ਪੁਨੀਤ ਗੋਇਲ, ਸਮੂਹ ਡਿਪਟੀ ਡਾਇਰੈਕਟਰ (ਫੀਲਡ) ਅਤੇ ਸਮੂਹ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ (ਡੀ.ਐਫ.ਐਸ.ਸੀ.) ਹਾਜ਼ਰ ਸਨ।

Food, Civil Supplies and Consumer Affairs Minister Lal Chand Kataruchak lauds department for successful & hassle free Rabi Marketing Season

All time record of 12.83 LMT wheat arrival in a single day; 12.47 LMT procured on same day

Chandigarh 

The Punjab Government guided by the vision of the Chief Minister Bhagwant Singh Mann, is steadfastly committed to ensure the welfare of the farming sector which is the backbone of the state's economic structure. The successful Rabi Marketing Season (RMS) this year is a clear proof of this.

Lauding the entire department for a successful procurement season, the Food, Civil Supplies and Consumer Affairs Minister Lal Chand Kataruchak today in a review meeting said that it is a matter of great pride that the procurement season was successfully completed in a hassle free manner. He was informed that setting a record in this season, 12.83 Lakh Metric Tonnes (LMT) of Wheat arrived in a single day with 12.47 LMT procured on that day itself. 

The Minister also appreciated the department for crediting over Rs. 28341.28 crores in the accounts of the farmers. On the occasion, the Minister was apprised that 13145 E- PoS machines have been issued to ensure transparency in every transaction. 

Besides, the it was also brought to the notice of the Minister that over 42 lakh migrant labourers have already been registered on the E - Shram portal by the State Government to avail benefits under the National Food Security Act (NFSA). Exhorting the departmental officers and personnel to keep up the good work, the Minister expressed hope that the department would excel this year's performance next time.

Among others present included the Principal Secretary, Food, Civil Supplies and Consumer Affairs Vikas Garg, Director Puneet Goyal, all Deputy Director (Field) and all the District Food Supply Controllers (DFSCs).