5 Dariya News

डॉ. एस.पी. सिंह ओबरॉय के प्रयासों से फांसी से बचा युवक सुखवीर रिहाई के बाद अपने वतन लौटा

एयरपोर्ट पर 9 वर्षों बाद हुए मां-बेटे के मिलन ने हर किसी की आंखें कर दी नम

5 Dariya News

अमृतसर 17-Jun-2024

अंतरराष्ट्रीय सीमाओं से ऊपर उठकर देश-विदेश में जरूरतमंदों के लिए मसीहा बनकर आए दिन लोग सेवा की नयी मिसालें कायम कर रहे दुबई के प्रसिद्ध कारोबारी और सरबत का भला चैरिटेबल ट्रस्ट के सरप्रस्त डॉ. एस.पी. सिंह ओबरॉय के प्रयासों से तीन भारतीय युवकों की दुबई में फांसी की सजा माफ़ होने के बाद लुधियाना जिले से संबंधित युवक सुखवीर सिंह पुत्र लछमन सिंह भी अपने वतन लौट आया है। 

मौत के मुंह से बचकर निकले बुजुर्ग माता-पिता के इकलौते बेटे सुखवीर और उनकी बुजुर्ग मां के 9 वर्ष बाद हवाई अड्डे पर हुए मिलन दौरान जब दोनों मां-बेटे रोते हुए एक-दूसरे से गले लगकर मिले तो एक बार ऐसा महसूस हुआ जैसे समय रुक गया हो। इस संबंध में जानकारी देते हुए डॉ. ओबेरॉय ने बताया कि वर्ष 2018 दुबई में तीन पंजाबी युवक जिनमें सुखवीर सिंह, गुरप्रीत सिंह पुत्र बलविंदर सिंह निवासी जिला अमृतसर और जतिंदर कुमार पुत्र जसवीर कुमार निवासी बंगा सूडान देश से सबंधित एक युवक की हत्या के मामले में पकड़े गए थे और अदालत ने उक्त तीनों युवकों को 25-25 वर्ष की सजा सुना दी थी। 

उन्होंने बताया कि इस सजा के बाद उपरोक्त युवकों द्वारा की गई अपील पर अदालत ने सख्त रवैया अपनाते हुए 25-25 वर्ष की सजा को फांसी में तब्दील कर दिया, जिसके बाद उक्त युवकों के परिवारों ने उनसे संपर्क करके मदद की अपील की। डॉ. ओबेरॉय ने बताया कि उनकी टीम ने पीड़ित परिवारों के साथ मिलकर सूडान से संबंधित मृतक युवक के परिवार को ढूंढने की बहुत कोशिश की, लेकिन कोई सफलता नहीं मिली, जिसके कारण सभी ने इस मामले को सुलझाने की उम्मीद छोड़ दी थी। 

उन्होंने बताया कि मगर कुदरत ने ऐसा करिश्मा किया कि उनकी सलाह के मुताबिक ईद के मौके पर परिवार द्वारा दुबारा की गयी रहम की अपील पर कोर्ट ने उक्त तीनों युवकों की सजा माफ कर दी। उन्होंने बताया कि यह एक विशोष मामला था, जिसमें मरने वाले युवक के परिवार को ब्लड मनी नहीं दी गयी। डॉ. ओबरॉय मुताबिक इस मामले से जुड़े दो युवक पहले ही अपने घर पहुंच चुके हैं, जबकि सुखवीर भी आज घर लौट आया है। 

उन्होंने बताया कि इस मामले में उन्होंने समय-समय पर पीड़ित परिवारों को जरूरी कागजी कार्रवाई पूरी करने के अलावा हर पक्ष से सहयोग किया। उन्होंने बताया कि आज वतन लौटे सुखवीर की हवाई टिकट भी उसके परिवार की मांग पर उन्होंने ही खरीद कर दी है। 

अमृतसर के श्री गुरु रामदास अंतरराष्ट्रीय हवाई अड्डे पर अपने बेटे को लेने पहुंची उसकी बुजुर्ग मां कुलदीप कौर, भुआ जसवंत कौर, फूफा हरजिंदर सिंह, जीजा अमनदीप सिंह और सिमरदीप सिंह ने खुशी के आंसुओं से जहां सुखवीर का स्वागत किया, वहीं एस.पी सिंह ओबरॉय का विशेष आभार व्यक्त करते हुए उन्होंने कहा कि उनके लिए डाॅ. ओबेरॉय किसी ईश्वर के फरिश्ते से कम नहीं हैं। सुखवीर की मां ने भावुक होते कहा कि डॉ. ओबरॉय ने मेरे बेटे को मौत के मुंह से निकालकर मेरी झोली में डाला है, ईश्वर मेरी आयु भी उसको लगा दे।

मौत की सज़ा से बचकर से सुखवीर ने रोते हुए बताया कि वह 2015 में रोजगार के लिए दुबई गया था और 2018 में वह एक हत्या के मामले में फस गया। सुखवीर अनुसार वह निर्दोष था और उसे समझ नहीं आया कि उसके साथ यह सब कैसे हो गया। उसने कहा कि डाॅ. ओबरॉय का हम सारी उम्र देन नहीं दे सकते, वह खाड़ी देशों में फंसे सैकड़ों लोगों के लिए ईश्वर का अवतार हैं।

इस मौके पर पहुंचे सरबत का भला ट्रस्ट के नुमाइंदे सुखजिंदर सिंह हेर और मनप्रीत सिंह संधू ने बताया सियासी सीमाओं से ऊपर उठकर बिना किसी स्वार्थ से बच्चों की जिंदगियां बचाने वाले फरिश्ते डॉ. ओबरॉय की बदौलत लगभग 145 व्यक्तियों को फांसी या 45 वर्षों तक की लंबी सजाओं से मुक्ति मिली है। उन्होंने यह भी बताया कि डाॅ. ओबेरॉय सुखवीर के लिए पंजाब के अंदर ही रोजगार की व्यवस्था भी करेंगे।

ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਫਾਂਸੀ ਤੋਂ ਬਚਿਆ ਨੌਜਵਾਨ ਸੁਖਵੀਰ ਰਿਹਾਈ ਉਪਰੰਤ ਵਤਨ ਪਰਤਿਆ

ਹਵਾਈ ਅੱਡੇ 'ਤੇ 9 ਸਾਲਾਂ ਬਾਅਦ ਹੋਏ ਮਾਂ-ਪੁੱਤ ਦੇ ਮਿਲਾਪ ਨੇ ਹਰੇਕ ਦੀਆਂ ਅੱਖਾਂ ਕੀਤੀਆਂ ਨਮ

ਅੰਮ੍ਰਿਤਸਰ

ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਕੇ ਨਿੱਤ ਦਿਨ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਤਿੰਨ ਭਾਰਤੀ ਨੌਜਵਾਨਾਂ ਦੀ ਦੁਬਈ ਵਿਖੇ ਫਾਂਸੀ ਦੀ ਸਜ਼ਾ ਮੁਆਫ਼ ਹੋਣ ਉਪਰੰਤ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਸੁਖਵੀਰ ਸਿੰਘ ਪੁੱਤਰ ਲਛਮਣ ਸਿੰਘ ਵੀ ਵਤਨ ਪਰਤ ਆਇਆ ਹੈ।

ਮੌਤ ਦੇ ਮੂੰਹ ਤੋਂ ਬਚ ਕੇ ਆਏ ਬਜ਼ੁਰਗ ਮਾਪਿਆਂ ਦੇ ਇਕਲੌਤੇ ਪੁੱਤ ਸੁਖਵੀਰ ਅਤੇ ਉਸਦੀ ਬਜ਼ੁਰਗ ਮਾਂ ਦੇ 9 ਸਾਲਾਂ ਬਾਅਦ ਹਵਾਈ ਅੱਡੇ ਤੇ ਹੋਏ ਮਿਲਾਪ ਦੌਰਾਨ ਜਦ ਦੋਵੇਂ ਮਾਂ-ਪੁੱਤ ਰੋਂਦਿਆਂ ਇੱਕ-ਦੂਜੇ ਨੂੰ ਗਲ਼ ਲੱਗ ਕੇ ਮਿਲੇ ਤਾਂ ਇੱਕ ਵਾਰ ਇੰਝ ਮਹਿਸੂਸ ਹੋਇਆ ਜਿਵੇਂ ਵਕਤ ਰੁਕ ਗਿਆ ਹੋਵੇ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਓਬਰਾਏ ਨੇ ਦੱਸਿਆ ਕਿ ਸਾਲ 2018 ਦੁਬਈ  ਵਿਖੇ ਤਿੰਨ ਪੰਜਾਬੀ ਨੌਜਵਾਨ ਜਿਨ੍ਹਾਂ 'ਚ ਸੁਖਵੀਰ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਅਤੇ ਜਤਿੰਦਰ ਕੁਮਾਰ ਪੁੱਤਰ ਜਸਵੀਰ ਕੁਮਾਰ ਵਾਸੀ ਬੰਗਾ, ਸੁਡਾਨ ਦੇਸ਼ ਨਾਲ ਸੰਬੰਧਿਤ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਫ਼ੜੇ ਗਏ ਸਨ ਅਤੇ ਅਦਾਲਤ ਵੱਲੋਂ ਉਕਤ ਤਿੰਨਾਂ ਨੌਜਵਾਨਾਂ ਨੂੰ 25-25 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ। 

ਉਨ੍ਹਾਂ ਦੱਸਿਆ ਕਿ ਇਸ ਸਜ਼ਾ ਉਪਰੰਤ ਉਪਰੋਕਤ ਨੌਜਵਾਨਾਂ ਵੱਲੋਂ ਕੀਤੀ ਗਈ ਅਪੀਲ 'ਤੇ ਅਦਾਲਤ ਨੇ ਸਖ਼ਤ ਰਵਈਆ ਅਪਣਾਉਂਦਿਆਂ ਇਨ੍ਹਾਂ ਦੀ 25-25 ਸਾਲ ਵਾਲੀ ਸਜ਼ਾ ਨੂੰ ਫਾਂਸੀ ਵਿੱਚ ਤਬਦੀਲ ਕਰ ਦਿੱਤਾ, ਜਿਸ ਉਪਰੰਤ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਮਦਦ ਕਰਨ ਦੀ ਅਪੀਲ ਕੀਤੀ ਸੀ। ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪੀੜਤ ਪਰਿਵਾਰਾਂ ਨਾਲ ਮਿਲ ਕੇ ਸੁਡਾਨ ਨਾਲ ਸੰਬੰਧਿਤ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਸਫ਼ਲਤਾ ਨਹੀਂ ਮਿਲੀ, ਜਿਸ ਕਾਰਨ ਸਭ ਨੇ ਇਸ ਕੇਸ ਦੇ ਹੱਲ਼ ਹੋਣ ਦੀ ਆਸ ਛੱਡ ਦਿੱਤੀ ਸੀ। 

ਉਨ੍ਹਾਂ ਦੱਸਿਆ ਕਿ ਪਰ ਕੁਦਰਤ ਨੇ ਅਜਿਹਾ ਕਰਿਸ਼ਮਾ ਕੀਤਾ ਕਿ ਉਨ੍ਹਾਂ ਦੀ ਸਲਾਹ ਮੁਤਾਬਿਕ ਈਦ ਮੌਕੇ ਪਰਿਵਾਰ ਵੱਲੋਂ ਮੁੜ ਕੀਤੀ ਗਈ ਰਹਿਮ ਦੀ ਅਪੀਲ 'ਤੇ ਅਦਾਲਤ ਵੱਲੋਂ ਉਕਤ ਤਿੰਨੇ ਨੌਜਵਾਨਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਇੱਕ ਅਜਿਹਾ ਵਿਸ਼ੇਸ਼ ਕੇਸ ਸੀ, ਜਿਸ ਵਿੱਚ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਬਲੱਡ ਮਨੀ ਨਹੀਂ ਦਿੱਤੀ ਗਈ। 

ਡਾ. ਉਬਰਾਏ ਅਨੁਸਾਰ ਇਸ ਕੇਸ ਨਾਲ ਸੰਬੰਧਿਤ ਦੋ ਨੌਜਵਾਨ ਪਹਿਲਾਂ ਹੀ ਆਪਣੇ ਘਰ ਪਹੁੰਚ ਚੁੱਕੇ ਹਨ ਜਦਕਿ ਸੁਖਵੀਰ ਦੀ ਵੀ ਅੱਜ ਵਤਨ ਵਾਪਸੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਉਨ੍ਹਾਂ ਵੱਲੋਂ ਸਮੇਂ-ਸਮੇਂ ਤੇ ਪੀੜਤ ਪਰਿਵਾਰਾਂ ਨੂੰ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਤੋਂ ਇਲਾਵਾ ਹਰ ਪੱਖ ਤੋਂ ਸਹਿਯੋਗ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਵਤਨ ਪਹੁੰਚੇ ਸੁਖਵੀਰ ਦੀ ਹਵਾਈ ਟਿਕਟ ਵੀ ਉਸਦੇ ਪਰਿਵਾਰ ਦੀ ਮੰਗ 'ਤੇ ਉਨ੍ਹਾਂ ਨੇ ਹੀ ਖ੍ਰੀਦ ਕੇ ਦਿੱਤੀ ਹੈ।

ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਆਪਣੇ ਪੁੱਤ ਨੂੰ ਲੈਣ ਪੁੱਜੀ ਉਸ ਦੀ ਬਜ਼ੁਰਗ ਮਾਂ ਕੁਲਦੀਪ ਕੌਰ, ਭੂਆ ਜਸਵੰਤ ਕੌਰ, ਫੁੱਫੜ ਹਰਜਿੰਦਰ ਸਿੰਘ, ਜੀਜਾ ਅਮਨਦੀਪ ਸਿੰਘ ਅਤੇ ਸਿਮਰਦੀਪ ਸਿੰਘ ਨੇ ਖੁਸ਼ੀ ਭਰੇ ਹੰਝੂਆਂ ਨਾਲ ਜਿੱਥੇ ਸੁਖਵੀਰ ਦਾ ਸਵਾਗਤ ਕੀਤਾ ਉੱਥੇ ਹੀ ਉਨ੍ਹਾਂ ਡਾ.ਐਸ.ਪੀ. ਸਿੰਘ ਉਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਲਈ ਡਾ. ਓਬਰਾਏ ਕਿਸੇ ਰੱਬ ਦੇ ਫਰਿਸ਼ਤੇ ਤੋਂ ਘੱਟ ਨਹੀਂ ਹਨ। ਸੁਖਬੀਰ ਦੀ ਮਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਓਬਰਾਏ ਨੇ ਮੇਰੇ ਪੁੱਤ ਨੂੰ ਮੌਤ ਦੇ ਮੂੰਹੋਂ ਕੱਢ ਮੇਰੀ ਝੋਲੀ ਪਾਇਆ ਹੈ, ਰੱਬ ਮੇਰੀ ਉਮਰ ਵੀ ਉਸਨੂੰ ਲਾ ਦੇਵੇ।

ਫਾਂਸੀ ਦੀ ਸਜ਼ਾ ਤੋਂ ਬਚ ਕੇ ਆਏ ਸੁਖਵੀਰ ਨੇ ਰੋਂਦਿਆਂ ਦੱਸਿਆ ਕਿ ਉਹ 2015 'ਚ ਰੁਜ਼ਗਾਰ ਲਈ ਦੁਬਈ ਗਿਆ ਸੀ ਕਿ 2018 ਵਿੱਚ ਉਹ ਇੱਕ ਕਤਲ ਦੇ ਕੇਸ ਵਿੱਚ ਫਸ ਗਏ, ਉਸ ਅਨੁਸਾਰ ਉਹ ਬੇਕਸੂਰ ਸਨ ਅਤੇ ਉਨ੍ਹਾਂ ਨੂੰ ਕੁਝ ਸਮਝ ਨਹੀਂ ਲੱਗਾ ਕਿ ਉਨ੍ਹਾਂ ਨਾਲ ਇਹ ਸਭ ਕੁਝ ਕਿੰਝ ਵਾਪਰ ਗਿਆ। ਉਸ ਨੇ ਕਿਹਾ ਕਿ ਡਾ. ਓਬਰਾਏ ਦਾ ਅਸੀਂ ਸਾਰੀ ਉਮਰ ਦੇਣ ਨਹੀਂ ਦੇ ਸਕਦੇ, ਉਹ ਖਾੜੀ ਮੁਲਕਾਂ ਵਿੱਚ ਫ਼ਸੇ ਸੈਂਕੜੇ ਲੋਕਾਂ ਲਈ ਰੱਬ ਦਾ ਰੂਪ ਹੀ ਹਨ।

ਇਸ ਮੌਕੇ 'ਤੇ ਪਹੁੰਚੇ ਸਰਬੱਤ ਦਾ ਭਲਾ ਟਰੱਸਟ ਦੇ ਆਗੂ ਸੁਖਜਿੰਦਰ ਸਿੰਘ ਹੇਰ ਅਤੇ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਸਿਆਸੀ ਹੱਦਬੰਦੀਆਂ ਤੋਂ ਉੱਤੇ ਉੱਠ ਕੇ ਬਿਨਾਂ ਕਿਸੇ ਸਵਾਰਥ ਤੋਂ ਬੱਚਿਆਂ ਦੀ ਜ਼ਿੰਦਗੀਆਂ ਬਚਾਉਣ ਵਾਲੇ ਫਰਿਸ਼ਤੇ ਡਾ. ਓਬਰਾਏ ਦੀ ਬਦੌਲਤ ਸਾਲ 2010 ਤੋਂ ਲੈ ਕੇ ਹੁਣ ਤੱਕ ਲਗਭਗ 145 ਵਿਅਕਤੀਆਂ ਨੂੰ ਫਾਂਸੀ ਜਾਂ 45 ਸਾਲਾਂ ਤੱਕ ਦੀਆਂ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਮਿਲੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਾ. ਓਬਰਾਏ ਵੱਲੋਂ ਸੁਖਵੀਰ ਲਈ ਪੰਜਾਬ ਅੰਦਰ ਹੀ ਰੁਜ਼ਗਾਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ।