5 Dariya News

मोदी 3 में केंद्रीय मंत्री मनसुख मंडाविया से मिले सुखविंदर सिंह बिंद्रा

5 Dariya News

लुधियाना 14-Jun-2024

वरिष्ठ भाजपा नेता सुखविंदर सिंह बिंद्रा, राष्ट्रीय सदस्य (एनआईएसडी), केंद्रीय सामाजिक न्याय और अधिकारिता मंत्रालय (भारत सरकार) ने श्री मनसुख मंडाविया, केंद्रीय मंत्री, युवा मामले, खेल मंत्रालय , श्रम एवं रोजगार भारत सरकार के साथ विशेष से मुलाकात की। मोदी कैबिनेट में केंद्रीय मंत्री बनने पर आज उन्हें फूलों का गुलदस्ता देकर सम्मानित किया गया।

सुखविंदर सिंह बिंद्रा ने मनसुख मंडाविया का गर्मजोशी से स्वागत किया।  बिंद्रा ने मनसुख मंडाविया को मोदी सरकार में भारत के युवा मामले, खेल, श्रम और रोजगार मंत्री बनने पर बधाई दी। बिंद्रा ने मनसुख मंडाविया से कहा कि पंजाब में खेलों को बढ़ावा देने पर विशेष ध्यान दिया जाना चाहिए। 

बिंद्रा ने मांडविया जी से अपील की कि पंजाब में युवाओं को नशे से दूर रखने के लिए खेलों को ज्यादा से ज्यादा बढ़ावा दिया जाए और खेल कोटे में ज्यादा से ज्यादा नौकरियां दी जाएं। बिंद्रा ने कहा कि माननीय प्रधानमंत्री मोदी जी की अच्छी नीतियों के कारण देश में तीसरी बार मोदी सरकार बनी है।  

इस बार पंजाब में पार्टी का वोट बैंक बढ़ा है। बिंद्रा ने माननीय प्रधान मंत्री श्री नरेंद्र मोदी की तीसरी बार सरकार बनाने की इच्छा पूरी होने पर खुशी व्यक्त की।

ਸੁਖਵਿੰਦਰ ਸਿੰਘ ਬਿੰਦਰਾ ਨੇ ਮੋਦੀ 3 ਵਿੱਚ ਕੇਂਦਰੀ ਮੰਤਰੀ ਮਨਸੁੱਖ ਮਾਂਡਵੀਆ ਨਾਲ  ਕੀਤੀ ਮੁਲਾਕਾਤ

ਲੁਧਿਆਣਾ

ਸੀਨੀਅਰ ਭਾਜਪਾ ਆਗੂ ਸੁਖਵਿੰਦਰ ਸਿੰਘ ਬਿੰਦਰਾ, ਰਾਸ਼ਟਰੀ ਮੈਂਬਰ (ਐਨ.ਆਈ.ਐਸ.ਡੀ.), ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ (ਭਾਰਤ ਸਰਕਾਰ) ਨੇ ਸ੍ਰੀ ਮਨਸੁੱਖ ਮਾਂਡਵੀਆ, ਕੇਂਦਰੀ ਮੰਤਰੀ, ਯੁਵਾ ਮਾਮਲੇ,ਖੇਡ ਮੰਤਰਾਲੇ ਅਤੇ ਕਿਰਤ ਤੇ ਰੁਜ਼ਗਾਰ ਭਾਰਤ ਸਰਕਾਰ ਨਾਲ ਵਿਸ਼ੇਸ਼ ਮੁਲਾਕਾਤ  ਕੀਤੀ। ਮੋਦੀ 3 ਕੈਬਨਿਟ ਵਿੱਚ ਭਾਰਤ ਦੇ ਕੇਂਦਰੀ ਮੰਤਰੀ ਬਣਨ 'ਤੇ ਅੱਜ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।  

ਸੁਖਵਿੰਦਰ ਸਿੰਘ ਬਿੰਦਰਾ ਨੇ ਮਨਸੁੱਖ ਮਾਂਡਵੀਆ ਜੀ ਦਾ ਨਿੱਘਾ ਸਵਾਗਤ ਕੀਤਾ। ਬਿੰਦਰਾ ਨੇ ਮਨਸੁੱਖ ਮਾਂਡਵੀਆ ਜੀ ਨੂੰ ਮੋਦੀ 3 ਵਿੱਚ ਭਾਰਤ ਦਾ ਯੁਵਾ ਮਾਮਲੇ , ਖੇਡ, ਕਿਰਤ ਅਤੇ ਰੋਜ਼ਗਾਰ ਮੰਤਰੀ ਬਣਨ 'ਤੇ ਵਧਾਈ ਦਿੱਤੀ। ਬਿੰਦਰਾ ਨੇ ਮਨਸੁੱਖ ਮਾਂਡਵੀਆ ਜੀ ਨੂੰ ਕਿਹਾ ਕਿ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। 

ਬਿੰਦਰਾ ਨੇ ਮਾਂਡਵੀਆ ਜੀ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਵੱਧ ਤੋਂ ਵੱਧ ਪਰਮੋਟ ਕੀਤਾ ਜਾਵੇ ਅਤੇ ਸਪੋਰਟਸ ਕੋਟੇ ਵਿੱਚ ਵੱਧ ਤੋਂ ਵੱਧ ਰੋਜ਼ਗਾਰ ਦਿੱਤੇ ਜਾਣ। ਬਿੰਦਰਾ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਚੰਗੀਆਂ ਨੀਤੀਆਂ ਸਦਕਾ ਦੇਸ਼ ਵਿੱਚ ਤੀਜੀ ਵਾਰ ਮੋਦੀ ਸਰਕਾਰ ਬਣੀ ਹੈ।  

ਇਸ ਵਾਰ ਪੰਜਾਬ ਵਿੱਚ ਪਾਰਟੀ ਦਾ ਵੋਟ ਬੈਂਕ ਵਧਿਆ ਹੈ।  ਬਿੰਦਰਾ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਤੀਜੀ ਵਾਰ ਸਰਕਾਰ ਬਣਾਉਣ ਦੀ ਕਾਮਨਾ ਦੀ ਪੂਰਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।