5 Dariya News

स्वस्थ शरीर के लिए वातावरण को शुद्ध रखना समय की मुख्य जरुरत: डिप्टी कमिश्नर कोमल मित्तल

विश्व पर्यावरण दिवस पर जिले की 27 संस्थाओं के 1750 वालंटियरों ने लगाए 10050 से ज्यादा पौधे

5 Dariya News

होशियारपुर 05-Jun-2024

डिप्टी कमिश्नर कोमल मित्तल ने कहा कि स्वस्थ शरीर के लिए वातावरण का शुद्ध होना समय की मुख्य जरुरत है, इस लिए वातावरण को तंदुरुस्त बनाने के लिए हर व्यक्ति का योगदान बहुत जरूरी है। वे आज विश्व पर्यावरण दिवस पर युवक सेवाएं विभाग की ओर से वातावरण दिवस पर जिले में पौधारोपण के लिए चलाए गए अभियान के अंर्तगत पौधारोपण करने के दौरान संबोधित कर रहे थे। 

इस दौरान इंटरनेशल ट्रैक्टर्ज लिमिटेड सोनालिका के प्रोजेक्ट "आई लव होशियारपुर' की टीम भी उनके साथ मौजूद थी, जो कि पर्यावरण संरक्षण में बेहतरीन कार्य कर रही है। डिप्टी कमिश्नर ने कहा कि वायु प्रदूषण मानवीय स्वास्थ्य के लिए बहुत खतरनाक है और शुद्ध आबो -हवा बरकरार रखने के लिए अधिक से अधिक पौधे लगाने चाहिएं, जिसमें स्कूली विद्यार्थी, सामाजिक संगठन, माता पिता और अध्यापक अहम योगदान डाल सकते हैं। 

उन्होंने एकजुटता और संयुक्त प्रयास से प्रदेश को हरा -भरा बनाने की अपील करते हुए कहा कि परिवार के हर सदस्य को एक पौधा जरुर लगा कर उसकी देखभाल करनी चाहिए। डिप्टी कमिश्नर ने युवक सेवाएं विभाग की प्रशंसा करते हुए कहा कि विभाग ने बेहद ही प्रशंसनीय पहल करते हुए जिले के यूथ क्लबों व एन.एस.एस वालंटियरों के माध्यम से पौधारोपण को अभियान के रुप में लिया है। 

उन्होंने बताया कि आज जिले की 27 संस्थाओं के 1750 वालंटियरों ने 10050 से ज्यादा पौधे लगाए हैं। इस मौके पर उन्होंने एन.एस.एस वालंटियरों, रैड रिबन क्लबों व युवक सेवाएं क्लबों को शाबाशी भी दी जो कि ग्रीन होशियारपुर अभियान को साकार करने में पूरी शिद्दत के साथ लगे हुए हैं। युवक सेवाएं विभाग होशियारपुर के सहायक डायरेक्टर प्रीत कोहली ने कहा कि वातावरण दिवस पर डिप्टी कमिश्नर होशियारपुर के नेतृत्व में पूरे जिले में इस पौधारोपण अभियान को अमल में लाया गया है। 

इस मौके पर जिले भर के वालंटियरों की ओर से छुट्टी होने के बावजूद अपने-अपने घर, गली, मोहल्लों व सार्वजनिक स्थानों पर पौधे लगाए गए। उन्होंने कहा कि छुट्टियां होने के चलते समूह स्कूल व कालेज बंद थे। इस लिए इनके प्रोग्राम अधिकारियों को व्हाट्सएप ग्रुप के माध्यम से एकत्र किया गया व उनके साथ आनलाइन बैठक कर उनके पौधारोपण के लिए प्रोत्साहित किया गया। 

उन्होंने कहा कि वातावरण दिवस मनाने की शुरुआत आज की गई है और पानी की बचत करने के लिए भी गांवों व शहरों के युवकों को जागरुक किया जाएगा। उन्होंने कहा कि हमने 20 हजार पौधे लगाने का लक्ष्य निर्धारित किया है और इसके लिए वन विभाग से भी योग्य सहायता ली जाएगी ताकि वातावरण को संतुलित करने में अपना हिस्सा पाया जा सके।

ਸਿਹਤਮੰਦ ਸਰੀਰ ਲਈ ਵਾਤਾਵਰਣ ਨੂੰ ਸ਼ੁੱਧ ਰੱਖਣਾ ਸਮੇਂ ਦੀ ਮੁੱਖ ਲੋੜ : ਡਿਪਟੀ ਕਮਿਸ਼ਨਰ ਕੋਮਲ ਮਿੱਤਲ

ਵਿਸ਼ਵ ਵਾਤਾਵਰਣ ਦਿਵਸ ’ਤੇ ਜ਼ਿਲ੍ਹੇ ਦੀਆਂ 27 ਸੰਸਥਾਵਾਂ ਦੇ 1750 ਵਲੰਟੀਅਰਾਂ ਨੇ ਲਗਾਏ 10050 ਤੋਂ ਵੱਧ ਪੌਦੇ

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਸਿਹਤਮੰਦ ਸਰੀਰ ਲਈ ਵਾਤਾਵਰਣ ਦਾ ਸ਼ੁੱਧ ਹੋਣਾ ਸਮੇਂ ਦੀ ਮੁੱਖ ਲੋੜ ਹੈ, ਇਸ ਲਈ ਵਾਤਾਵਰਣ ਨੂੰ ਤੰਦਰੁਸਤ ਬਣਾਉਣ ਲਈ ਹਰ ਵਿਅਕਤੀ ਦਾ ਯੋਗਦਾਨ ਬਹੁਤ ਜ਼ਰੂਰੀ ਹੈ। ਉਹ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਯੁਵਕ ਸੇਵਾਵਾਂ ਵਿਭਾਗ ਵਲੋਂ ਵਾਤਾਵਰਣ ਦਿਵਸ ’ਤੇ ਜ਼ਿਲ੍ਹੇ ਵਿਚ ਪੌਦੇ ਲਗਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਪੌਦੇ ਲਗਾਉਣ ਦੌਰਾਨ ਸੰਬੋਧਨ ਕਰ ਰਹੇ ਸਨ। 

ਇਸ ਦੌਰਾਨ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਸੋਨਾਲੀਕਾ ਦੇ ਪ੍ਰੋਜੈਕਟ ‘ਆਈ ਲਵ ਹੁਸ਼ਿਆਰਪੁਰ’ ਦੀ ਟੀਮ ਵੀ ਉਨ੍ਹਾਂ ਨਾਲ ਮੌਜੂਦ ਸੀ, ਜੋ ਕਿ ਵਾਤਾਵਰਣ ਦੀ ਸੁਰੱਖਿਆ ਵਿਚ ਬਿਹਤਰੀਨ ਕੰਮ ਕਰ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੈ ਅਤੇ ਸ਼ੁੱਧ ਜਲਵਾਯੂ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ, ਜਿਸ ਵਿਚ ਸਕੂਲੀ ਵਿਦਿਆਰਥੀਆਂ, ਸਮਾਜਿਕ ਸੰਗਠਨ, ਮਾਤਾ-ਪਿਤਾ ਅਤੇ ਅਧਿਆਪਕ ਅਹਿਮ ਯੋਗਦਾਨ ਪਾ ਸਕਦੇ ਹਨ। 

ਉਨ੍ਹਾਂ ਇਕਜੁੱਟਤਾ ਅਤੇ ਸਾਂਝੇ ਯਤਨਾਂ ਨਾਲ ਸੂਬੇ ਨੂੰ ਹਰਾ-ਭਰਾ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਰਿਵਾਰ ਦੇ ਹਰ ਮੈਂਬਰ ਨੂੰ ਇਕ ਪੌਦਾ ਜ਼ਰੂਰ ਲਗਾ ਕੇ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਯੁਵਕ ਸੇਵਾਵਾਂ ਵਿਭਾਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਿਭਾਗ ਨੇ ਬਹੁਤ ਹੀ ਸ਼ਲਾਘਾਯੋਗ ਪਹਿਲ ਕਰਦੇ ਹੋਏ ਜ਼ਿਲ੍ਹੇ ਦੇ ਯੂਥ ਕਲੱਬਾਂ ਅਤੇ ਐਨ.ਐਸ.ਐਸ ਵਲੰਟੀਅਰਾਂ ਰਾਹੀਂ ਪੌਦੇ ਲਗਾਉਣ ਨੂੰ ਮੁਹਿੰਮ ਦੇ ਰੂਪ ਵਿਚ ਲਿਆ ਹੈ। 

ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ 27 ਸੰਸਥਾਵਾਂ ਦੇ 1750 ਵਲੰਟੀਅਰਾਂ ਨੇ 10050 ਤੋਂ ਵੱਧ ਪੌਦੇ ਲਗਾਏ ਹਨ। ਇਸ ਮੌਕੇ ਉਨ੍ਹਾਂ ਐਨ.ਐਸ.ਐਸ ਵਲੰਟੀਅਰਾਂ, ਰੈਡ ਰਿਬਨ ਕਲੱਬਾਂ ਅਤੇ ਯੁਵਕ ਸੇਵਾਵਾਂ ਕਲੱਬਾਂ ਦੀ ਸ਼ਲਾਘਾ ਵੀ ਕੀਤੀ ਜੋ ਕਿ ਗਰੀਨ ਹੁਸ਼ਿਆਰਪੁਰ ਮੁਹਿੰਮ ਨੂੰ ਸਾਕਾਰ ਕਰਨ ਵਿਚ ਪੂਰੀ ਮਿਹਨਤ ਨਾਲ ਲੱਗੇ ਹੋਏ ਹਨ। ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਕਿਹਾ ਕਿ ਵਾਤਾਵਰਣ ਦਿਵਸ ’ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਅਗਵਾਈ ਵਿਚ ਪੂਰੇ ਜ਼ਿਲ੍ਹੇ ਵਿਚ ਪੌਦੇ ਲਗਾਉਣ ਦੀ ਮੁਹਿੰਮ ਨੂੰ ਅਮਲ ਵਿਚ ਲਿਆਂਦਾ ਗਿਆ ਹੈ। 

ਇਸ ਮੌਕੇ ਜ਼ਿਲ੍ਹੇ ਭਰ ਦੇ ਵਲੰਟੀਅਰਾਂ ਵਲੋਂ ਛੁੱਟੀ ਹੋਣ ਦੇ ਬਾਵਜੂਦ ਆਪਣੇ-ਆਪਣੇ ਘਰ, ਗਲੀ, ਮੁਹੱਲਿਆਂ ਅਤੇ ਜਨਤਕ ਥਾਵਾਂ ’ਤੇ ਪੌਦੇ ਲਗਾਏ ਗਏ। ਉਨ੍ਹਾਂ ਕਿਹਾ ਕਿ ਛੁੱਟੀਆਂ ਹੋਣ ਦੇ ਚੱਲਦਿਆਂ ਸਮੂਹ ਸਕੂਲ ਅਤੇ ਕਾਲਜ ਬੰਦ ਸਨ। ਇਸ ਲਈ ਇਨ੍ਹਾਂ ਦੇ ਪ੍ਰੋਗਰਾਮ ਅਧਿਕਾਰੀਆਂ ਨੂੰ ਵਟਸਅਪ ਗਰੁੱਪ ਰਾਹੀਂ ਇਕੱਤਰ ਕੀਤੇ ਗਏ  ਅਤੇ ਉਨ੍ਹਾਂ ਨਾਲ ਆਨਲਾਈਨ ਮੀਟਿੰਗ ਕਰਕੇ ਉਨ੍ਹਾਂ ਨੂੰ ਪੌਦੇ ਲਗਾਉਣ ਲਈ ਉਤਸ਼ਾਹਿਤ ਕੀਤਾ ਗਿਆ। 

ਉਨ੍ਹਾਂ ਕਿਹਾ ਕਿ ਵਾਤਾਵਰਣ ਦਿਵਸ ਮਨਾਉਣ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ ਅਤੇ ਪਾਣੀ ਦੀ ਬੱਚਤ ਕਰਨ ਲਈ ਵੀ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 20 ਹਜ਼ਾਰ ਪੌਦੇ ਲਗਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ ਅਤੇ ਇਸ ਦੇ ਲਈ ਵਣ ਵਿਭਾਗ ਤੋਂ ਯੋਗ ਸਹਾਇਤਾ ਲਈ ਜਾਵੇਗੀ, ਤਾਂ ਜੋ ਵਾਤਾਵਰਣ ਨੂੰ ਸੰਤੁਲਿਤ ਕਰਨ ਵਿਚ ਆਪਣਾ ਯੋਗਦਾਨ ਪਾਇਆ ਜਾ ਸਕੇ।