5 Dariya News

मतगणना को पारदर्शी एवं सुचारु ढंग से संपन्न कराने के लिए सभी व्यवस्थाएं पूर्ण : कोमल मित्तल

9 मतगणना केंद्रों पर 572 मतगणना कर्मचारी तैनात

5 Dariya News

होशियारपुर 03-Jun-2024

भारत निर्वाचन आयोग के दिशा-निर्देशों के तहत लोकसभा चुनाव-2024 के लिए होशियारपुर लोकसभा क्षेत्र के लिए 1 जून को पड़ी वोटों की गिनती 4 जून, 2024 को पारदर्शी एवं सुचारू ढंग से करने के लिए सभी प्रबंध पूरे कर लिए गए हैं। जनरल ऑब्जर्वर डाॅ. आर आनंदकुमार और एस.एस.पी सुरेंद्र लांबा के साथ मतगणना केंद्रों का निरीक्षण करते हुए रिटर्निंग अधिकारी लोकसभा क्षेत्र होशियारपुर-कम-डिप्टी कमिश्नर कोमल मित्तल ने कहा कि वोटों की गिनती ऑब्जर्वर, माइक्रो ऑब्जर्वरों, उम्मीदवारों और उनके द्वारा नियुक्त किए गए प्रतिनिधियों की नजरों की देखरेख में यह पूरी तरह से स्वतंत्र तरीके से सुबह 8 बजे शुरू होगी।

उन्होंने बताया कि वोटों की गिनती के लिए 572 कर्मचारियों का काउंटिंग स्टाफ तैनात किया गया है, जिसमें एक काउंटिंग सुपरवाइजर, 2 काउंटिंग असिस्टेंट और एक-एक माइक्रो ऑब्जर्वर शामिल हैं। उन्होंने बताया कि मतगणना के लिए कुल 136 टेबल लगाए गए हैं, जिनमें से प्रत्येक मतगणना केंद्र में 14-14 टेबल हैं। 

इसके अलावा डाक मतपत्रों की गिनती के लिए 10 टेबलें लगाई गई हैं।डिप्टी कमिश्नर ने बताया कि होशियारपुर लोकसभा क्षेत्र के विभिन्न विधानसभा क्षेत्रों की वोटों की गिनती के लिए दो स्थानों पर 9 मतगणना केंद्र बनाए गए हैं। उन्होंने बताया कि विधानसभा क्षेत्र होशियारपुर, मुकेरियां, दसूहा,उड़मुड़ ,चब्बेवाल , भुलत्थ और फगवाड़ा की गिनती रियात बाहरा ग्रुप ऑफ इंस्टीट्यूट्स होशियारपुर में होगी, जबकि विधानसभा क्षेत्र श्री हरगोबिंदपुर और शाम चुरसी की गिनती मल्टी स्किल डेवलपमेंट केंद्र होशियापुर में होगी। 

उन्होंने कहा कि मतगणना केंद्रों में मीडिया का प्रवेश भारत निर्वाचन आयोग के आधिकारिक प्राधिकार पत्र के साथ होगा और मीडिया की सुविधा के लिए मतगणना केंद्रों में मीडिया कक्ष स्थापित किए गए हैं। उन्होंने कहा कि प्रत्येक राउंड की मतगणना के नतीजे उपलब्ध कराए जाएंगे और ये नतीजे चुनाव आयोग की वेबसाइट पर भी उपलब्ध होंगे।

उन्होंने स्पष्ट किया कि चुनाव आयोग के निर्देशों के अनुसार किसी भी मतगणना केंद्र के अंदर वीडियो या फोटो लेने के लिए मोबाइल फोन का उपयोग प्रतिबंधित है और फोटो और वीडियो केवल कैमरे से ही लिए जा सकते हैं। उन्होंने कहा कि मतगणना लोकतांत्रिक प्रक्रिया का अंतिम एवं महत्वपूर्ण चरण है, जिसे सभी के सहयोग से सफलतापूर्वक संपन्न कराया जायेगा।

इस बीच, एस.एस.पी सुरेंद्र लांबा ने कहा कि मतगणना केंद्रों के आसपास तीन स्तर की कड़ी सुरक्षा व्यवस्था की गई है, जिसमें केंद्रीय सुरक्षा बल, पंजाब सशस्त्र पुलिस और जिला पुलिस के जवान तैनात हैं। उन्होंने कहा कि मतगणना केंद्रों पर पार्किंग और बैरिकेडिंग की पर्याप्त व्यवस्था की गयी है। 

उन्होंने कहा कि मतगणना केंद्रों के आसपास किसी भी प्रकार की अवांछित भीड़ जमा नहीं होने दी जायेगी। उन्होंने यह भी स्पष्ट किया कि किसी भी असामाजिक तत्व को कानून अपने हाथ में लेने की अनुमति नहीं दी जाएगी, क्योंकि पूरी गणना प्रक्रिया को सुचारू और शांतिपूर्ण तरीके से संपन्न कराने के लिए पुलिस द्वारा पर्याप्त सुरक्षा व्यवस्था की गई है।

ਵੋਟਾਂ ਦੀ ਗਿਣਤੀ ਪੂਰੀ ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਸਾਰੇ ਇੰਤਜ਼ਾਮ ਮੁਕੰਮਲ : ਕੋਮਲ ਮਿੱਤਲ

9 ਗਿਣਤੀ ਕੇਂਦਰਾਂ ’ਚ 572 ਕਰਮਚਾਰੀਆਂ ਦਾ ਗਿਣਤੀ ਅਮਲਾ ਤਾਇਨਾਤ

ਹੁਸ਼ਿਆਰਪੁਰ

ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ-2024 ਲਈ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ 1 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ 4 ਜੂਨ 2024 ਨੂੰ ਪੂਰੀ ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਜਨਰਲ ਅਬਜ਼ਰਵਰ ਡਾ. ਆਰ.ਆਨੰਦਕੁਮਾਰ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨਾਲ ਗਿਣਤੀ ਕੇਂਦਰਾਂ ਦਾ ਜਾਇਜ਼ਾ ਲੈਣ ਮੌਕੇ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਹੁਸ਼ਿਆਰਪੁਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਭਾਰਤ ਚੋਣ ਕਮਿਸ਼ਨ ਵਲੋਂ ਤਾਇਨਾਤ ਅਬਜ਼ਰਵਰਾਂ, ਮਾਈਕਰੋ ਅਬਜ਼ਰਵਰਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਦੀ ਨਜ਼ਰ ਹੇਠ ਪੂਰੇ ਸੁਤੰਤਰ ਢੰਗ ਨਾਲ ਸਵੇਰੇ 8 ਵਜੇ ਸ਼ੁਰੂ ਹੋਵੇਗੀ। 

ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਲਈ 572 ਕਰਮਚਾਰੀਆਂ ਦਾ ਗਿਣਤੀ ਅਮਲਾ ਤਾਇਨਾਤ ਕੀਤਾ ਗਿਆ ਹੈ, ਜਿਸ ਵਿਚ ਇਕ-ਇਕ ਗਿਣਤੀ ਸੁਪਰਵਾਈਜ਼ਰ, ਦੋ-ਦੋ ਕਾਊਂਟਿੰਗ ਸਹਾਇਕ ਅਤੇ ਇਕ-ਇਕ ਮਾਈਕਰੋ ਅਬਜ਼ਰਵਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗਿਣਤੀ ਲਈ ਕੁੱਲ 136 ਟੇਬਲ ਲਗਾਏ ਗਏ ਹਨ, ਜਿਨ੍ਹਾਂ ਵਿਚ ਹਰੇਕ ਗਿਣਤੀ ਕੇਂਦਰ ਵਿਚ 14-14 ਟੇਬਲ ਹਨ। ਇਸ ਤੋਂ ਇਲਾਵਾ 10 ਟੇਬਲ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ ਲਗਾਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਵੋਟਾਂ ਦੀ ਗਿਣਤੀ ਲਈ ਦੋ ਥਾਵਾਂ ’ਤੇ ਗਿਣਤੀ ਕੇਂਦਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ, ਉੜਮੁੜ, ਚੱਬੇਵਾਲ, ਭੁਲੱਥ ਅਤੇ ਫਗਵਾੜਾ ਦੀ ਗਿਣਤੀ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟਸ, ਹੁਸ਼ਿਆਰਪੁਰ ਵਿਖੇ ਹੋਵੇਗੀ ਜਦਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਅਤੇ ਸ਼ਾਮ ਚੁਰਾਸੀ ਦੀ ਗਿਣਤੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਹੋਵੇਗੀ।

ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਵਿਚ ਮੀਡੀਆ ਦਾ ਦਾਖਲਾ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਤ ਅਥਾਰਟੀ ਲੈਟਰ ਨਾਲ ਹੋਵੇਗਾ ਅਤੇ ਮੀਡੀਆ ਦੀ ਸਹੂਲਤ ਲਈ ਗਿਣਤੀ ਕੇਂਦਰਾਂ ਵਿਚ ਮੀਡੀਆ ਰੂਮ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਹਰੇਕ ਰਾਊਂਡ ਦੇ ਨਤੀਜੇ ਮੁਹੱਈਆ ਕਰਵਾਏ ਜਾਣਗੇ ਅਤੇ ਇਹ ਨਤੀਜੇ ਚੋਣ ਕਮਿਸ਼ਨ ਦੀ ਵੈਬਸਾਈਟ ਉਪਰ ਵੀ ਉਪਲਬੱਧ ਹੋਣਗੇ। 

ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਗਿਣਤੀ ਕੇਂਦਰ ਅੰਦਰ ਵੀਡੀਓ ਜਾਂ ਫੋਟੋ ਖਿੱਚਣ ਲਈ ਮੋਬਾਇਲ ਦੀ ਵਰਤੋਂ ਦੀ ਮਨਾਹੀ ਹੈ ਅਤੇ ਫੋਟੋ ਅਤੇ ਵੀਡੀਓ ਕੇਵਲ ਕੈਮਰੇ ਨਾਲ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ, ਲੋਕਤੰਤਰੀ ਪ੍ਰਕਿਰਿਆ ਦਾ ਆਖਰੀ ਅਤੇ ਅਹਿਮ ਪੜਾਅ ਹੈ, ਜਿਸ ਨੂੰ ਸਭਨਾਂ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ।

ਇਸ ਦੌਰਾਨ  ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਦੁਆਲੇ ਤਿੰਨ ਪਰਤੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਵਿਚ ਕੇਂਦਰੀ ਸੁਰੱਖਿਆ ਬਲ, ਪੰਜਾਬ ਆਰਮਡ ਪੁਲਿਸ ਤੇ ਜ਼ਿਲ੍ਹਾ ਪੁਲਿਸ ਦੇ ਜਵਾਨ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਵਿਚ ਪਾਰਕਿੰਗ ਅਤੇ ਬੈਰੀਕੇਡਿੰਗ ਦੇ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ। 

ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਦੁਆਲੇ ਕੋਈ ਵੀ ਅਣਚਾਹਿਆ ਇਕੱਠ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਗੈਰ ਸਮਾਜੀ ਅਨਸਰ ਨੂੰ ਕਾਨੂੰਨ ਆਪਣੇ ਹੱਥ ’ਚ ਨਹੀਂ ਲੈਣ ਦਿੱਤਾ ਜਾਵੇਗਾ, ਕਿਉਂਕਿ ਸਾਰੀ ਗਿਣਤੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਵਿਘਨ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।