5 Dariya News

चंडीगढ़ के गुनीत ने राष्ट्रीय स्तर की 10 मीटर एयर पिस्टल शूटिंग प्रतियोगिता में किया क्वालिफाई

श्री गुरु गोबिंद सिंह पब्लिक स्कूल में ग्यारहवीं कक्षा का है छात्र

5 Dariya News

एस.ए.एस. नगर ( मोहाली ) 03-Jun-2024

श्री गुरु गोबिंद सिंह पब्लिक स्कूल, सेक्टर-35 डी, चंडीगढ़ के 10+2 कक्षा के छात्र गुनीत सिंह सिद्धू ने राष्ट्रीय स्तर की 10 मीटर एयर पिस्टल शूटिंग प्रतियोगिता में क्वालिफाई करके चंडीगढ़, स्कूल और माता-पिता का नाम रोशन किया है। गुनीत सिंह सिद्धू ने हाल ही में आर्मी मार्क्समैन यूनिट, महू (इंदौर), मध्य प्रदेश में आयोजित इंडिया ओपन शूटिंग प्रतियोगिता में भाग लिया और 10 मीटर एयर पिस्टल शूटिंग मुकाबले में 365 अंकों के साथ अपनी रिले में तीसरा स्थान पर रहा।

बताने योग्य है कि गुनीत ने भारत के अलग-अलग राज्यों के खिलाड़ियों को पछाड़ते हुए जूनियर वर्ग में 9वीं और यूथ वर्ग में 12वीं रैंक हासिल की है। जूनियर एवं यूथ प्रतियोगिताओं की एन.आर. श्रेणी में राष्ट्रीय स्तर पर क्वालीफाई करने वाला गुनीत चंडीगढ़ का एकलौता खिलाड़ी है। गुनीत को कोच बाबू राम की तरफ से ट्रेनिंग दी जा रही है, जो स्वयं एक अंतरराष्ट्रीय खिलाड़ी रहे हैं। उन्होंने भारत के लिये 10 मीटर एयर पिस्टल और 50 मीटर एयर पिस्टल प्रतियोगिता में भाग लिया है और देश के लिए कई पदक जीते हैं।

पंजाब मंडी बोर्ड में बतौर कार्यकारी इंजीनियर तैनात धरमिंदर सिंह सिद्धू ने बताया कि गुनीत को बचपन से ही शूटिंग का शौक रहा है, जिसके चलते वह देश के लिए खेलना चाहते हैं। इसके साथ ही गुनीत ने आई.पी.एस. अधिकारी के रूप में देश की सेवा करने का लक्ष्य निर्धारित किया है, जिसे साकार करने के लिए वह दिन-रात मेहनत कर रहा है और आज इसी कड़ी मेहनत के कारण राष्ट्रीय स्तर की 10 मीटर एयर पिस्टल प्रतियोगिता में क्वालीफाई करके चंडीगढ़ के स्कूल में पड़ते पंजाब के निवासी गुनीत ने माता-पिता का नाम रोशन किया है। 

ਚੰਡੀਗੜ੍ਹ ਦੇ ਗੁਨੀਤ ਨੇ ਰਾਸ਼ਟਰੀ ਪੱਧਰ ਦੇ 10 ਮੀਟਰ ਏਅਰ ਪਿਸ਼ਟਲ ਸੂਟਿੰਗ ਮੁਕਾਬਲੇ ਵਿੱਚ ਕੀਤਾ ਕੁਆਲੀਫਾਈ

ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਗਿਆਰਵੀਂ ਜਮਾਤ ਦਾ ਹੈ ਵਿਦਿਆਰਥੀ

ਐਸ.ਏ.ਐਸ. ਨਗਰ ( ਮੋਹਾਲੀ) 

ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਸੈਕਟਰ-35 ਡੀ, ਚੰਡੀਗੜ੍ਹ ਦੇ 10+2 ਦੇ ਵਿਦਿਆਰਥੀ ਗੁਨੀਤ ਸਿੰਘ ਸਿੱਧੂ ਨੇ ਰਾਸ਼ਟਰੀ ਪੱਧਰ ਦੇ 10 ਮੀਟਰ ਏਅਰ ਪਿਸ਼ਟਲ ਸੂਟਿੰਗ ਮੁਕਾਬਲੇ ਵਿੱਚ ਕੁਆਲੀਫਾਈ ਕਰਕੇ ਚੰਡੀਗੜ੍ਹ, ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਕਰ ਦਿੱਤਾ ਹੈ। ਗੁਨੀਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਆਰਮੀ ਮਾਰਕਸਮੈਨ ਯੂਨਿਟ, ਮਹੂ (ਇੰਦੌਰ), ਮੱਧ ਪ੍ਰਦੇਸ਼ ਵਿੱਚ ਹੋਏ ਇੰਡੀਆ ਓਪਨ ਸ਼ੂਟਿੰਗ ਮੁਕਾਬਲੇ ਵਿੱਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਦ੍ਰਸ਼ਣ ਕਰਦੇ ਹੋਏ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ 365 ਅੰਕਾ ਦੇ ਨਾਲ ਆਪਣੀ ਰਿਲੇਅ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।

ਇੱਥੇ ਦੱਸਣਯੋਗ ਹੈ ਕਿ ਗੁਨੀਤ ਨੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੂੰ ਪਛਾੜਦੇ ਹੋਏ ਜੂਨੀਅਰ ਵਰਗ ਵਿੱਚ 9ਵਾਂ ਅਤੇ ਯੂਥ ਵਰਗ ਵਿੱਚ 12ਵਾਂ ਰੈਂਕ ਵੀ ਪ੍ਰਾਪਤ ਕੀਤਾ ਹੈ। ਜੂਨੀਅਰ ਅਤੇ ਯੁਵਕ ਮੁਕਾਬਲਿਆਂ ਵਿੱਚ ਐਨ.ਆਰ. ਸ਼੍ਰੇਣੀ ਵਿੱਚ ਰਾਸ਼ਟਰੀ ਪਧੱਰ ਤੇ ਕੁਆਲੀਫਾਈ ਕਰਨ ਵਾਲਾ ਗੁਨੀਤ ਚੰਡੀਗੜ੍ਹ ਦਾ ਇਕਲੌਤਾ ਖਿਡਾਰੀ ਹੈ। ਗੁਨੀਤ ਨੂੰ ਕੋਚ ਬਾਬੂ ਰਾਮ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿਹੜੇ ਖੁੱਦ ਇੱਕ ਅੰਤਰਰਾਸ਼ਟੀ ਖਿਡਾਰੀ ਵੀ ਹਨ ਅਤੇ ਭਾਰਤ ਵੱਲੋਂ 10 ਮੀਟਰ ਏਅਰ ਪਿਸਟਲ ਅਤੇ 50 ਮੀਟਰ ਏਅਰ ਪਿਸਟਲ ਵਿੱਚ ਭਾਗ ਲੈ ਚੁੱਕੇ ਹਨ ਅਤੇ ਦੇਸ਼ ਲਈ ਕਈ ਤਗਮੇ ਵੀ ਹਾਸਲ ਕੀਤੇ ਹਨ।

ਪੰਜਾਬ ਮੰਡੀ ਬੋਰਡ ਵਿੱਚ ਬਤੌਰ ਕਾਰਜਕਾਰੀ ਇੰਜੀਨਿਅਰ ਤੈਨਾਤ ਧਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਗੁਨੀਤ ਨੂੰ ਬਚਪਨ ਤੋਂ ਹੀ ਸ਼ੂਟਿੰਗ ਦਾ ਸ਼ੌਂਕ ਰਿਹਾ ਹੈ, ਜਿਸਨੂੰ ਸਾਕਾਰ ਕਰਦੇ ਹੋਏ ਉਹ ਦੇਸ਼ ਲਈ ਖੇਡਣਾ ਚਾਹੁੰਦਾ ਹੈ। ਇਸਦੇ ਨਾਲ ਹੀ ਗੁਨੀਤ ਨੇ ਆਈ.ਪੀ.ਐਸ. ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਟਿੱਚਾ ਨਿਰਧਾਰਤ ਕਰ ਰੱਖਿਆ ਹੈ, ਜਿਸਨੂੰ ਸਾਕਾਰ ਕਰਨ ਲਈ ਉਹ ਦਿਨ-ਰਾਤ ਮਹਿਨਤ ਕਰ ਰਿਹਾ ਹੈ ਅਤੇ ਇਸੇ ਮਹਿਨਤ ਸਦਕਾ ਅੱਜ ਗੁਨੀਤ ਨੇ ਰਾਸ਼ਟਰੀ ਪੱਧਰ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕੁਆਲੀਫਾਈ ਕਰਕੇ ਚੰਡੀਗੜ੍ਹ ਦੇ ਸਕੂਲ ਵਿੱਚ ਪੜਦੇ ਪੰਜਾਬ ਦੇ ਵਸਨੀਕ ਨੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ।