5 Dariya News

हर वोटर अपने वोट के अधिकार का जरुर करे इस्तेमालः कोमल मित्तल

डिप्टी कमिश्नर की ओर से वोटरों को वोट डालने का किया आह्वान

5 Dariya News

होशियारपुर 01-Jun-2024

लोक सभा चुनाव के लिए 1 जून को होने जा रहे चुनावों के लिए रिर्टनिंग अधिकारी-कम-डिप्टी कमिश्नर कोमल मित्तल ने समूह वोटरों को मतदान केंद्रों पर पहुंच कर वोट करने के लिए सादर चुनाव आमंत्रण दिया है। एस.एस.पी सुरेंद्र लांबा सहित जिले के अलग-अलग डिस्पैच सैंटरों से पोलिंग पार्टियों को जरुरी दिशा निर्देश देकर उनका हौंसला बढ़ाते हुए रवाना करने के मौके पर डिप्टी कमिश्नर ने कहा कि वोट नागरिकों का एक अधिकार भी है और यह एक भी जिम्मेदारी भी है, इस लिए हर वोटर को अपने लोकतंत्र की मजबूती के लिए अपनी वोट जरुर डालनी चाहिए।

उन्होंने कहा कि लोकंत्र का आधार लोग होते हैं जो वोट की ताकत के साथ अपनी सरकार चुनते है। उन्होंने कहा कि 1 जून को सुबह 7 बजे से शाम 6 बजे तक मतदान होगा। उन्होंने कहा कि गर्मी के मद्देनजर वोटर सुबह के समय मतदान करने को प्राथमिकता दें। उन्होंने कहा कि सभी बूथों पर पहले 30 वोटरों को आकर्षक पुरस्कार दिए जाएंगे।  

उन्होंने कहा कि होशियारपुर लोकसभा क्षेत्र के लिए सभी चुनाव तैयारियां मुकम्मल कर ली गई है और सभी 1963 पोलिंग बूथों के लिए 7500 के करीब पोलिंग स्टाफ रवाना हो गया है। उन्होंने कहा कि बूथों पर भी वोटरों के लिए सभी प्रबंध किए गए हैं और सुरक्षा के भी पुख्ता बंदोबस्त किए गए हैं। 

उन्होंने कहा कि लोकतंत्र में वोट हमारा अधिकार है और हमें इसको जिम्मेदारी समझ कर इस अधिकार का प्रयोग करना है। उन्होंने समूह वोटरों को अपील की कि वे अपने वोट के अधिकार का इस्तेमाल जरुर करें। उन्होंने कहा कि बिना किसी डर-भय या लालच के मतदान के लिए बूथों पर आएं और देश के एक जिम्मेदार नागरिक होने का सबूत दें।

डिप्टी कमिश्नर ने बताया कि चुनाव के मद्देनजर कुछ जरुरी हिदायतें भी जारी की गई है, जिसका सभी पक्षों को पालन करना चाहिए। यह हिदायतें धारा 144 के अंतर्गत की गई हैं और उल्लंघन करने पर कार्रवाई की जाएगी। चुनाव के मद्देनजर हम 30 मई शाम 6 बजे से 1 जून को मतदान प्रक्रिया मुकम्मल होने तक या फिर 4 जून को वोटों की गिनती वाले दिन ड्राई डे घोषित है और इस दौरान शराब के ठेके पूरी तरह बंद रहेंगे। 

पोलिंग बूथ के 200 मीटर के घेरे के अंदर उम्मीदवार या उनके समर्थक नेता कोई भी प्रचार या बैनर नहीं लगा सकेंगे और पार्टियों के बूथ भी केंद्र से कम से कम 200 मीटर दूर ही लगेंगे। 30 मई शाम को चुनाव प्रचार खत्म होने के बाद अब घर-घर जाकर प्रचार के दौरान भी 5 से ज्यादा व्यक्तियों के एकसाथ चलने पर पाबंदी लगाई गई है। लाउड स्पीकर के प्रयोग की अब मनाही है। 

किसी भी टी.वी या सिनेमेटोग्राफी माध्यम से प्रचार पर रोक है। ओपिनियन पोल, एग्जिट पोल पर भी रोक लगाई गई है। इलेक्ट्रानिक मीडिया में कोई राजनीतिक विज्ञापन नहीं दिया जा सकता है और 1 जून के समाचार पत्रों में यदि कोई राजनीतिक छपवाना हो तो उसकी एम.सी.एम.सी से प्री सर्टिफिकेशन करवाना अनिवार्य है। उन्होंने कहा कि फेक न्यूज पर भी चुनाव आयोग की तीखी नजर है और यदि किसी ने भी कोई फेक न्यूज फैलाई तो उसके खिलाफ सख्त कानूनी कार्रवाई अमल में लाई जाएगी।

जिले के एस.एस.पी सुरेंद्र लांबा ने सुरक्षा तैयारियों की जानकारी सांझा करते हुए कहा कि यदि किसी ने कहीं भी कानून को हाथ में लेने की कोशिश की तो ऐसे व्यक्तियों के खिलाफ सख्त कार्रवाई अमल में लाई जाएगी व पुलिस ऐसे तत्वों के साथ कड़ाई से निपटेगी। 

उन्होंने कहा कि अंतराज्यीय सीमाओं सहित हर स्थान पर नाकाबंदी की गई है और लगातार गश्त की जा रही है। उन्होंने बताया कि लोकसभा क्षेत्र में 400 संवेदनशील बूथों पर सुरक्षा के खास इंतजाम किए गए हैं। उन्होंने कहा कि जिले में पारदर्शी, निष्पक्ष व बिना किसी डर-बय के चुनाव करवाने के लिए 3000 के करीब पुलिस कर्मचारी तैनात किए गए हैं। 

इसके अलावा अर्ध सैनिक बलों की 12 कंपनियां भी तैनात की गई है। उन्होंने कहा कि पूरे पुलिस विभाग की कोशिश है कि चुनाव को निर्विघ्न ढंग से संपन्न किया जा सके।


ਹਰੇਕ ਵੋਟਰ ਆਪਣੇ ਵੋਟ ਦੇ ਹੱਕ ਦਾ ਜ਼ਰੂਰ ਕਰੇ ਇਸਤੇਮਾਲ : ਕੋਮਲ ਮਿੱਤਲ 

ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਦਾ ਨਿੱਘਾ ਸੱਦਾ

ਹੁਸ਼ਿਆਰਪੁਰ

ਲੋਕ ਸਭਾ ਚੋਣ ਲਈ 1 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਸਮੂਹ ਵੋਟਰਾਂ ਨੂੰ ਮਤਦਾਨ ਕੇਂਦਰਾਂ 'ਤੇ ਪਹੁੰਚ ਕੇ ਵੋਟ ਕਰਨ ਲਈ ਨਿੱਘਾ ਚੋਣ ਸੱਦਾ ਦਿੱਤਾ ਹੈ। ਐਸ.ਐਸ.ਪੀ ਸੁਰਿੰਦਰ ਲਾਂਬਾ ਸਮੇਤ ਅੱਜ ਜ਼ਿਲ੍ਹੇ ਵੱਖ-ਵੱਖ ਦੇ ਡਿਸਪੈਚ ਸੈਂਟਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਲੋੜੀਂਦੇ ਦਿਸ਼ਾ- ਨਿਰਦੇਸ਼ ਦੇ ਕੇ ਰਵਾਨਾ ਕਰਨ ਮੌਕੇ 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟ ਨਾਗਰਿਕਾਂ ਦਾ ਇਕ ਅਧਿਕਾਰ ਵੀ ਹੈ ਅਤੇ ਇਹ ਇਕ ਫ਼ਰਜ਼ ਵੀ ਹੈ, ਇਸ ਲਈ ਹਰੇਕ ਵੋਟਰ ਨੂੰ ਆਪਣੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਆਧਾਰ ਲੋਕ ਹੁੰਦੇ ਹਨ ਜੋ ਵੋਟ ਦੀ ਤਾਕਤ ਨਾਲ ਆਪਣੀ ਸਰਕਾਰ ਚੁਣਦੇ ਹਨ। 

ਉਨ੍ਹਾਂ ਕਿਹਾ ਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਉਨ੍ਹਾਂ ਕਿਹਾ ਕਿ ਗਰਮੀ ਦੇ ਮੱਦੇਨਜ਼ਰ ਵੋਟਰ ਸਵੇਰ ਦੇ ਸਮੇਂ ਵੋਟਾਂ ਪਾਉਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਸਾਰੇ ਬੂਥਾਂ 'ਤੇ ਹਰੇਕ ਪਹਿਲੇ 30 ਵੋਟਰਾਂ ਨੂੰ ਬਹੁਤ ਵਧੀਆ ਇਨਾਮ ਵੀ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਸਾਰੀਆਂ ਚੋਣ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਸਾਰੇ 1963 ਪੋਲਿੰਗ ਬੂਥਾਂ ਲਈ 7500 ਦੇ ਕਰੀਬ ਪੋਲਿੰਗ ਸਟਾਫ ਰਵਾਨਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੂਥਾਂ 'ਤੇ ਵੀ ਵੋਟਰਾਂ ਲਈ ਸਾਰੇ ਪ੍ਰਬੰਧ ਕੀਤੇ ਹਨ ਅਤੇ ਸੁਰੱਖਿਆ ਦੇ ਵੀ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ। 

ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਵੋਟ ਸਾਡਾ ਅਧਿਕਾਰ ਹੈ ਅਤੇ ਅਸੀਂ ਇਸ ਨੂੰ ਫਰਜ਼ ਸਮਝ ਕੇ ਇਸ ਅਧਿਕਾਰ ਦੀ ਵਰਤੋਂ ਕਰਨੀ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਹੱਕ ਦਾ ਇਸਤੇਮਾਲ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਡਰ-ਭੈਅ ਜਾਂ ਲਾਲਚ ਦੇ ਮਤਦਾਨ ਲਈ ਬੂਥ 'ਤੇ ਆਓ ਅਤੇ ਦੇਸ਼ ਦੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿਓ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਕੁਝ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਜਿਸ ਦਾ ਸਭ ਧਿਰਾਂ ਨੂੰ ਪਾਲਣ ਕਰਨਾ ਚਾਹੀਦਾ ਹੈ। ਇਹ ਹਦਾਇਤਾਂ ਧਾਰਾ 144 ਤਹਿਤ ਕੀਤੀਆਂ ਗਈਆਂ ਹਨ ਅਤੇ ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ। ਚੋਣਾਂ ਦੇ ਮੱਦੇਨਜ਼ਰ ਅਸੀਂ 30 ਮਈ ਸ਼ਾਮ 6 ਵਜੇ ਤੋਂ 1 ਜੂਨ ਨੂੰ ਮਤਦਾਨ ਪ੍ਰਕਿਰਿਆ ਮੁਕੰਮਲ ਹੋਣ ਤੱਕ ਅਤੇ ਫਿਰ 4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਐਲਾਨਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੇ ਠੇਕੇ ਪੂਰੀ ਤਰਾਂ ਬੰਦ ਰਹਿਣਗੇ। 

ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਨੇਤਾ ਕੋਈ ਵੀ ਪ੍ਰਚਾਰ ਜਾਂ ਬੈਨਰ ਨਹੀਂ ਲਗਾ ਸਕਣਗੇ ਅਤੇ ਪਾਰਟੀਆਂ ਦੇ ਬੂਥ ਵੀ ਕੇਂਦਰ ਤੋਂ ਘੱਟੋ-ਘੱਟ 200 ਮੀਟਰ ਦੂਰ ਹੀ ਲੱਗਣਗੇ। 30 ਮਈ ਸ਼ਾਮ ਨੂੰ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਹੁਣ ਘਰ-ਘਰ ਪ੍ਰਚਾਰ ਦੌਰਾਨ ਵੀ 5 ਤੋਂ ਜ਼ਿਆਦਾ ਵਿਅਕਤੀਆਂ ਦੇ ਇੱਕਠੇ ਚੱਲਣ 'ਤੇ ਪਾਬੰਦੀ ਲਗਾਈ ਗਈ ਹੈ। 

ਲਾਊਡਸਪੀਕਰ ਦੀ ਵਰਤੋਂ ਦੀ ਹੁਣ ਮਨਾਹੀ ਹੈ। ਕਿਸੇ ਟੀ.ਵੀ ਜਾਂ ਸਿਨੇਮੈਟੋਗ੍ਰਾਫੀ ਮਾਧਿਅਮ ਰਾਹੀਂ ਵੀ ਪ੍ਰਚਾਰ 'ਤੇ ਰੋਕ ਹੈ। ਓਪੀਨੀਅਨ ਪੋਲ, ਐਗਜਿਟ ਪੋਲ 'ਤੇ ਵੀ ਰੋਕ ਲਗਾਈ ਗਈ ਹੈ। ਇਲੈਕਟ੍ਰੋਨਿਕ ਮੀਡੀਆ ਵਿਚ ਕੋਈ ਸਿਆਸੀ ਇਸ਼ਤਿਹਾਰ ਨਹੀਂ ਦਿੱਤਾ ਜਾ ਸਕਦਾ ਹੈ ਅਤੇ 1 ਜੂਨ ਦੀਆਂ ਅਖ਼ਬਾਰਾਂ ਵਿਚ ਜੇਕਰ ਕੋਈ ਸਿਆਸੀ ਇਸ਼ਤਿਹਾਰ ਛਪਾਉਣਾ ਹੋਵੇ ਤਾਂ ਉਸਦੀ ਐਮ.ਸੀ.ਐਮ.ਸੀ ਤੋਂ ਪ੍ਰੀ- ਸਰਟੀਫਿਕੇਸ਼ਨ ਕਰਵਾਈ ਜਾਣੀ ਲਾਜ਼ਮੀ ਹੈ।

ਉਨ੍ਹਾਂ ਕਿਹਾ ਕਿ ਫੇਕ ਨਿਊਜ਼ 'ਤੇ ਵੀ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਹੈ ਅਤੇ ਜੇਕਰ ਕਿਸੇ ਨੇ ਵੀ ਕੋਈ ਫੇਕ ਨਿਊਜ਼ ਫ਼ੈਲਾਈ ਤਾਂ ਉਸਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜ਼ਿਲ੍ਹੇ ਦੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਸੁਰੱਖਿਆ ਤਿਆਰੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਕਿਤੇ ਵੀ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਕੋਸ਼ਿਸ ਕੀਤੀ ਤਾਂ ਅਜਿਹੇ ਵਿਅਕਤੀ ਖ਼ਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਪੁਲਿਸ ਵੱਲੋਂ ਅਜਿਹੇ ਅਨਸਰਾਂ ਨਾਲ ਕਰੜੇ ਹੱਥੀਂ ਨਿਪਟਿਆ ਜਾਵੇਗਾ। 

ਉਨ੍ਹਾਂ ਕਿਹਾ ਕਿ ਅੰਤਰਾਰਾਜੀ ਸਰਹੱਦ ਸਮੇਤ ਹਰ ਜਗ੍ਹਾ ਨਾਕੇਬੰਦੀ ਕੀਤੀ ਗਈ ਹੈ ਅਤੇ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੇ 400 ਸੰਵੇਦਨਸ਼ੀਲ ਬੂਥਾਂ 'ਤੇ  ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੱਸਿਆ ਕਿ ਜ਼ਿਲ੍ਹੇ ਵਿਚ ਪਾਰਦਰਸ਼ੀ, ਨਿਰਪੱਖ ਤੇ ਬਿਨਾਂ ਕਿਸੇ ਡਰ-ਭੈਅ ਦੇ  ਚੋਣਾਂ ਕਰਾਉਣ ਲਈ 3000 ਦੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। 

ਇਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ 12 ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਪੂਰੇ ਪੁਲਿਸ ਮਹਿਕਮੇ ਦੀ ਸਿਰ-ਤੋੜ ਕੋਸ਼ਿਸ਼ ਹੈ ਕਿ ਚੋਣਾਂ ਨੂੰ ਨਿਰਵਿਘਨ ਢੰਗ ਨਾਲ ਸਿਰੇ ਚਾੜ੍ਹਿਆ ਜਾ ਸਕੇ।