5 Dariya News

भीषण गर्मी के बावजूद मीत हेयर का धुआंधार अभियान

दो वार विधायक और मैं एक कैबिनेट मंत्री की तरह संसद सदस्य के कर्तव्यों का पालन करूंगा: मीत हेयर

5 Dariya News

बरनाला 30-May-2024

संगरूर से आम आदमी पार्टी के उम्मीदवार गुरमीत सिंह मीत हेयर पिछले ढाई महीने से पड़ रही भीषण गर्मी के बावजूद संगरूर संसदीय क्षेत्र के अंतर्गत आने वाले सभी 9 विधानसभा क्षेत्रों के हर गांव और शहर में पहुंचे हैं। पारंपरिक तरीकों से प्रचार कर रहे मीत हेयर की रैलियों और रोड शो के दौरान भारी भीड़ देखी गई।

मीत हेयर, जो बरनाला से दो बार विधायक हैं और वर्तमान पंजाब सरकार में कैबिनेट मंत्री भी हैं, ने कहा कि वह जैसे विधायक और कैबिनेट मंत्री तौर पर अपना हर कर्तव्य पूरी निष्ठा से निभाया है, अब वह एक संसद सदस्य के रूप में अपना कर्तव्य पूरी निष्ठा से निभाएंगे। पिछले ढाई महीने के दौरान मीत हेयर ने हर विधानसभा क्षेत्र में कम से कम 8-10 दिन प्रचार किया। 

वे गांवों में प्रचार करते हुए एक गांव से दूसरे गांव तक रोड शो करते हुए ट्रैक्टर, कंबाइन, मोटरसाइकिल और जीप पर सवार होकर गांव पहुंचते थे। चिलचिलाती गर्मी में तपती दोपहरी में वे बड़ी-बड़ी सभाओं को संबोधित करते रहे। अपने अभियान के दौरान  

मीत हेयर ने पूरे संगरूर निर्वाचन क्षेत्र को कवर किया और राज्य सरकार और कैबिनेट मंत्री के रूप में अपनी उपलब्धियों का रिपोर्ट कार्ड दिखाकर वोट मांगे।

मीत हेयर के प्रचार अभियान की खास बात यह रही कि पूरी पार्टी नेतृत्व ने एकजुट होकर मीत हेयर के लिए प्रचार किया और वोट मांगे, जिसमें राष्ट्रीय संयोजक अरविंद केजरीवाल के रोड शो, मुख्यमंत्री भगवंत सिंह मान द्वारा आयोजित रोड शो और रैलियां शामिल थीं। इसके अलावा रोजाना अलग-अलग पार्टियों को अलविदा कहकर आप में शामिल होने वालों की भी बड़ी संख्या रही।  सुबह 7 बजे अपने बरनाला स्थित आवास पर लोगों से मिलने से लेकर मीत हेयर ने पूरे दिन प्रचार किया और देर रात तक बैठकें कीं।

ਅੱਤ ਦੀ ਗਰਮੀ ਦੇ ਬਾਵਜੂਦ ਮੀਤ ਹੇਅਰ ਵੱਲੋਂ ਧੂੰਆਂਧਾਰ ਪ੍ਰਚਾਰ

ਐਮ.ਐਲ.ਏ. ਤੇ ਕੈਬਨਿਟ ਮੰਤਰੀ ਵਾਂਗ ਸੰਸਦ ਮੈਂਬਰ ਦੀ ਡਿਊਟੀ ਬਾਖੂਬੀ ਨਿਭਾਵਾਂਗਾ: ਮੀਤ ਹੇਅਰ

ਬਰਨਾਲਾ

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਿਛਲੇ ਢਾਈ ਮਹੀਨਿਆਂ ਤੋਂ ਅੱਤ ਦੀ ਗਰਮੀ ਦੇ ਬਾਵਜੂਦ ਧੂੰਆਂਧਾਰ ਪ੍ਰਚਾਰ ਕਰਦਿਆਂ ਸੰਗਰੂਰ ਹਲਕੇ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਹਰ ਪਿੰਡ, ਸ਼ਹਿਰ ਤੱਕ ਪਹੁੰਚ ਕੀਤੀ ਗਈ। ਰਵਾਇਤੀ ਸਾਧਨਾਂ ਉਤੇ ਚੋਣ ਪ੍ਰਚਾਰ ਕਰਦੇ ਮੀਤ ਹੇਅਰ ਦੀਆਂ ਰੈਲੀਆਂ ਤੇ ਰੋਡ ਸ਼ੋਅ ਦੌਰਾਨ ਵੱਡੀਆਂ ਭੀੜਾਂ ਦੇਖਣ ਨੂੰ ਮਿਲੀਆਂ।

ਮੀਤ ਹੇਅਰ ਜੋ ਦੋ ਵਾਰ ਬਰਨਾਲਾ ਤੋਂ ਵਿਧਾਇਕ ਅਤੇ ਮੌਜੂਦਾ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਹਨ, ਨੇ ਕਿਹਾ ਕਿ ਜਿਵੇਂ ਉਨ੍ਹਾਂ ਐਮ.ਐਲ.ਏ. ਅਤੇ ਕੈਬਨਿਟ ਮੰਤਰੀ ਵਜੋਂ ਆਪਣਾ ਹਰ ਫਰਜ਼ ਤਨਦੇਹੀ ਨਾਲ ਨਿਭਾਇਆ ਹੈ, ਉਵੇਂ ਹੀ ਹੁਣ ਸੰਸਦ ਮੈਂਬਰ ਦੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਬਰਨਾਲਾ ਵਾਸੀਆਂ ਵਾਂਗ ਸੰਗਰੂਰ ਹਲਕਾ ਵਾਸੀਆਂ ਨੂੰ ਕੋਈ ਉਲਾਂਭਾ ਨਹੀਂ ਆਉਣ ਦੇਣਗੇ।

ਮੀਤ ਹੇਅਰ ਵੱਲੋਂ ਪਿਛਲੇ ਢਾਈ ਮਹੀਨਿਆਂ ਦੌਰਾਨ ਹਰ ਵਿਧਾਨ ਸਭਾ ਹਲਕੇ ਵਿੱਚ ਘੱਟੋ-ਘੱਟ 8-10 ਦਿਨ ਪ੍ਰਚਾਰ ਕੀਤਾ ਗਿਆ। ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਉਹ ਇਕ ਪਿੰਡ ਤੋਂ ਦੂਜੇ ਪਿੰਡ ਰੋਡ ਸ਼ੋਅ ਦੌਰਾਨ ਟਰੈਕਟਰਾਂ, ਕੰਬਾਈਨਾਂ, ਮੋਟਰ ਸਾਈਕਲਾਂ ਤੇ ਜੀਪਾਂ ਉਤੇ ਸਵਾਰ ਹੋ ਕੇ ਪਿੰਡ ਪਹੁੰਚਦੇ। ਸਖਤ ਗਰਮੀ ਵਿੱਚ ਉਹ ਸੱਥਾਂ ਵਿੱਚ ਤਿੱਖੜ ਦੁਪਹਿਰੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦੇ ਰਹੇ। 

ਮੀਤ ਹੇਅਰ ਨੇ ਆਪਣੇ ਪ੍ਰਚਾਰ ਦੌਰਾਨ ਪੂਰੇ ਸੰਗਰੂਰ ਹਲਕੇ ਨੂੰ ਕਵਰ ਕੀਤਾ ਅਤੇ ਸੂਬਾ ਸਰਕਾਰ ਅਤੇ ਆਪਣੀਆਂ ਕੈਬਨਿਟ ਮੰਤਰੀ ਵਜੋਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਦਿਖਾ ਕੇ ਵੋਟਾਂ ਮੰਗੀਆਂ। ਮੀਤ ਹੇਅਰ ਦੇ ਪ੍ਰਚਾਰ ਦੀ ਖਾਸੀਅਤ ਇਹ ਵੀ ਰਹੀ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਰੋਡ ਸ਼ੋਅ ਅਤੇ ਰੈਲੀਆਂ ਸਮੇਤ ਸਮੁੱਚੀ ਪਾਰਟੀ ਲੀਡਰਸ਼ਿਪ ਨੇ ਇਕਜੁੱਟ ਹੋ ਕੇ ਪ੍ਰਚਾਰ ਕਰਦਿਆਂ ਮੀਤ ਹੇਅਰ ਲਈ ਵੋਟਾਂ ਮੰਗੀਆਂ। 

ਇਸ ਤੋਂ ਇਲਾਵਾ ਰੋਜ਼ਾਨਾ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਪ ਜੁਆਇਨ ਕਰਨ ਵਾਲਿਆਂ ਦੀ ਵੱਡੀ ਗਿਣਤੀ ਰਹੀ। ਮੀਤ ਹੇਅਰ ਸਵੇਰੇ 7 ਵਜੇ ਆਪਣੀ ਬਰਨਾਲਾ ਰਿਹਾਇਸ਼ ਉਤੇ ਲੋਕਾਂ ਨੂੰ ਮਿਲਣ ਤੋਂ ਲੈ ਕੇ ਪੂਰਾ ਦਿਨ ਪ੍ਰਚਾਰ ਕਰਨ ਅਤੇ ਦੇਰ ਰਾਤ ਤੱਕ ਮੀਟਿੰਗਾਂ ਰਾਹੀਂ ਪ੍ਰਚਾਰ ਕਰਦੇ ਰਹੇ।