5 Dariya News

मुख्यमंत्री के पैतृक गांव सतौज के निवासियों ने मीत हेयर को भारी मतों से जिताने का न्योता दिया

जैसे आपने मेरे बेटे भगवंत मान का समर्थन किया, वैसे ही मीत हेयर का भी समर्थन करें: हरपाल कौर

5 Dariya News

सतौज (संगरूर) 29-May-2024

संगरूर से आम आदमी पार्टी के उम्मीदवार गुरमीत सिंह मीत हेयर के पक्ष में दिड़बा हलके के गांवों में बड़ी चुनावी रैलियां हुईं, जिनमें मुख्यमंत्री भगवंत सिंह मान की मां हरपाल कौर और वित्त मंत्री हरपाल सिंह चीमा ने मीत हेयर के लिए वोट मांगे। मुख्यमंत्री के पैतृक गांव सतौज के निवासियों ने बैठक में मीत हेयर को भारी अंतर से जीत हासिल कर भगवंत सिंह मान के हाथ मजबूत करने का आह्वान किया।

मुख्यमंत्री भगवंत सिंह मान की माता हरपाल कौर ने अपील करते हुए कहा कि जैसे आपने हमेशा उनके बेटे भगवंत सिंह मान का सम्मान किया है, अब मीत हेयर का समर्थन करें ताकि वह संसद में पंजाब और संगरूर की आवाज बन सकें। वित्त मंत्री हरपाल सिंह चीमा ने कहा कि प्रदेश सरकार ने दो साल में जो किया है, वह पिछली सरकारों ने 70 साल में नहीं किया। 

उन्होंने कहा कि 600 यूनिट मुफ्त बिजली दी गई, जिससे 90 फीसदी परिवारों का बिल शून्य आया। 43000 से अधिक युवाओं को रोजगार। मुफ़्त और मानक उपचार के लिए 829 आम आदमी क्लीनिक खोले। स्कूल ऑफ एमिनेंस खोले जा रहे हैं। तीर्थयात्रियों के लिए तीर्थयात्रा योजना शुरू की गई।

मीत हेयर ने कहा कि सरकार ने खेतों में लगातार और दिन में बिजली उपलब्ध करायी है। फसलों का उचित मंडीकरण एवं तुरंत भुगतान। नहरों का पानी टेलों तक पहुंचाया और एक निजी थर्मल प्लांट खरीदा, एक बंद कोला खदान चलाई। जो वादे नहीं किये थे, वे भी पूरे किये गये। 14 टोल प्लाजा बंद कर दिए गए। सड़क दुर्घटनाओं में लोगों की जान बचाने के लिए सड़क सुरक्षा बल का गठन किया गया।

ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਾਸੀਆਂ ਨੇ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਦਿੱਤਾ ਸੱਦਾ

ਜਿਵੇਂ ਮੇਰੇ ਪੁੱਤ ਭਗਵੰਤ ਮਾਨ ਦਾ ਸਾਥ ਦਿੱਤਾ, ਉਵੇਂ ਮੀਤ ਹੇਅਰ ਦਾ ਸਾਥ ਦੇਵੋ: ਹਰਪਾਲ ਕੌਰ

ਸਤੌਜ (ਸੰਗਰੂਰ)

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਦਿੜ੍ਹਬਾ ਹਲਕੇ ਦੇ ਪਿੰਡਾਂ ਵਿੱਚ ਵੱਡੀਆਂ ਚੋਣ ਰੈਲੀਆਂ ਹੋਈਆਂ ਜਿਨ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਤ ਹੇਅਰ ਲਈ ਵੋਟਾਂ ਮੰਗੀਆਂ। ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਦੇ ਵਾਸੀਆਂ ਨੇ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾ ਕੇ ਭਗਵੰਤ ਸਿੰਘ ਮਾਨ ਦੇ ਹੱਥ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਸਤੌਜ ਤੋਂ ਇਲਾਵਾ ਦਿੜ੍ਹਬਾ ਹਲਕੇ ਦੇ ਪਿੰਡਾਂ ਉਗਰਾਹਾਂ, ਗੰਢੂਆਂ, ਜਖੇਪਲ ਤੇ ਧਰਮਗੜ੍ਹ ਵਿਖੇ ਵੀ ਵੱਡੇ ਇਕੱਠਾਂ ਦੌਰਾਨ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਫੈਸਲਾ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਤੁਸੀਂ ਉਨ੍ਹਾਂ ਦੇ ਪੁੱਤਰ ਭਗਵੰਤ ਸਿੰਘ ਮਾਨ ਦਾ ਹਮੇਸ਼ਾ ਮਾਣ ਰੱਖਿਆ ਹੈ ਉਵੇਂ ਹੀ ਮੀਤ ਹੇਅਰ ਦਾ ਸਾਥ ਦੇਵੋ ਤਾਂ ਜੋ ਸੰਸਦ ਵਿੱਚ ਉਹ ਪੰਜਾਬ ਤੇ ਸੰਗਰੂਰ ਦੀ ਆਵਾਜ਼ ਬਣ ਸਕੇ। 

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਦੋ ਸਾਲ ਵਿੱਚ ਜੋ ਕੰਮ ਕੀਤੇ ਹਨ, ਉਹ ਪਿਛਲੀਆਂ ਸਰਕਾਰਾਂ ਨੇ 70 ਸਾਲ ਵਿੱਚ ਨਹੀਂ ਕੀਤੇ। ਉਨ੍ਹਾਂ ਕਿਹਾ ਕਿ 600 ਯੂਨਿਟ ਮੁਫਤ ਬਿਜਲੀ ਦਿੱਤੀ ਜਿਸ ਨਾਲ 90 ਫੀਸਦੀ ਪਰਿਵਾਰਾਂ ਦਾ ਜ਼ੀਰੋ ਬਿੱਲ ਆਇਆ। 43000 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ। ਮੁਫ਼ਤ ਤੇ ਮਿਆਰੀ ਇਲਾਜ ਲਈ 829 ਆਮ ਆਦਮੀ ਕਲੀਨਿਕ ਖੋਲ੍ਹੇ। ਸਕੂਲ ਆਫ ਐਮੀਨੈਂਸ ਖੋਲ੍ਹੇ ਜਾ ਰਹੇ ਹਨ। ਸ਼ਰਧਾਲੂਆਂ ਲਈ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ। 

ਮੀਤ ਹੇਅਰ ਨੇ ਕਿਹਾ ਕਿ ਸਰਕਾਰ ਨੇ ਖੇਤਾਂ ਲਈ ਲਗਾਤਾਰ ਤੇ ਦਿਨ ਵੇਲੇ ਬਿਜਲੀ ਦਿੱਤੀ। ਫਸਲਾਂ ਦਾ ਸੁਚੱਜਾ ਮੰਡੀਕਰਨ ਤੇ ਫਸਲਾਂ ਦਾ ਤੁਰੰਤ ਭੁਗਤਾਨ ਕੀਤਾ। ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਅਤੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ, ਬੰਦ ਪਈ ਕੋਲ ਖਾਣ ਚਲਾਈ। ਜਿਹੜੇ ਵਾਅਦੇ ਨਹੀਂ ਵੀ ਕੀਤੇ, ਉਹ ਵੀ ਪੂਰੇ ਕੀਤੇ। 14 ਟੋਲ ਪਲਾਜ਼ੇ ਬੰਦ ਕਰਵਾਏ। ਸੜਕੀ ਹਾਦਸਿਆਂ ਚ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਬਣਾਈ। 

Just as you supported my son Bhagwant Maan, so support Meet Hayer Harpal Kaur

CM's mother and Finance Minister seeks votes for Meet Hayer

Satoj (Sangrur)

In favour of Aam Aadmi Party candidate from Sangrur, Gurmeet Singh Meet Hayer, large election rallies were held in the villages of Dirba Constituency in which Chief Minister Bhagwant Singh Mann's mother Harpal Kaur and Finance Minister Harpal Singh Cheema sought votes for Meet Hayer. Residents of the CM’s native village Satoj called on to strengthen the hand of Bhagwant Singh Mann by winning the Meet Hayer with huge margin.

CM's mother Harpal Kaur appealed and said that as you have always supported her son Bhagwant Singh Maan, now support Meet Hayer so that he can become the voice of Punjab and Sangrur in Parliament. Finance Minister Harpal Singh Cheema said that what the state government has done in two years, the previous governments did not do in 70 years. 

He said that 600 units of free electricity were given, with which 90 percent of the families got zero bills. Employed more than 43000 youth. Opened 829 Aam Aadmi Clinics for free and quality treatment. Schools of Eminence are being opened. Meet Hayer said that the state government provided electricity to the farms continuously and during the day.

Proper marketing of crops and prompt payment of crops. Restored water courses and purchased a private thermal plant. Even the promises that were not made, were also fulfilled. 14 toll plazas were closed. Sadak Surakhya Force was formed to save lives in road accidents.