5 Dariya News

भदौड़ विधानसभा क्षेत्र को नज़रअंदाज़ करने वाले दलों को सबक सिखाने का समय : मीत हेयर

मीत हेयर ने भदौड़ विधानसभा क्षेत्र के गांवों में जनसभाओं को संबोधित किया

5 Dariya News

भदौड़ 26-May-2024

संगरूर से आम आदमी पार्टी के उम्मीदवार और राज्य के कैबिनेट मंत्री गुरमीत सिंह मीत हेयर ने कहा कि जिन पार्टियों ने चुनाव के दौरान बड़े उम्मीदवार उतारकर भदौड़ हलके के मतदाताओं को धोखा दिया, उन्होंने चुनाव के बाद भदौड़ हलके को नज़रअंदाज़ कर दिया। यहां तक कि किसी भी पार्टी के प्रत्याशी ने क्षेत्र का दौरा तक भी नहीं किया।

अब संसदीय चुनाव में सभी दलों व बाहरी प्रत्याशियों को सबक सिखाने का समय आ गया है। मीत हेयर ने आज भदौड़ विधानसभा क्षेत्र के गांवों में भारी रैलियों को संबोधित करते हुए कहा कि कांग्रेस पार्टी ने 2022 विधानसभा में भदौड़ से अपने वर्तमान मुख्यमंत्री चरणजीत सिंह चन्नी को मैदान में उतारा है, जो हार के बाद भदौड़ नहीं लौटे। 

अब भुलत्थ से सुखपाल खैरा को उम्मीदवार बनाया गया है जो चुनाव के बाद दोबारा नजर नहीं आएंगे। मीत हेयर ने कहा कि अकाली दल ने एक बार मुख्यमंत्री कार्यालय के एक अधिकारी को चुनाव भी लड़ाया था, लेकिन वह भी दोबारा नहीं आए। अकाली दल अमृतसर के उम्मीदवार और मौजूदा सांसद सिमरनजीत सिंह मान ने चुनाव जीतने के बाद भदौड़ को आसानी से भुला दिया गया और उन्होंने संसद में संगरूर और भदौड़ का एक भी मुद्दा नहीं उठाया।

मीत हेयर ने कहा कि वह पूरे हलके भदौड़ और संगरूर की आवाज को केंद्र में उठाएंगे। उन्होंने कहा कि वह उनके स्थानीय उम्मीदवार हैं और हमेशा उनके साथ हैं। इस मौके पर भदौड़ से विधायक लाभ सिंह उगोके ने मीत हेयर को भारी मतों से जिताने की अपील की। 

ਭਦੌੜ ਹਲਕੇ ਦੀ ਮੁੜ ਸਾਰ ਨਾ ਲੈਣ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾਉਣ ਦਾ ਵੇਲਾ: ਮੀਤ ਹੇਅਰ

ਮੀਤ ਹੇਅਰ ਨੇ ਭਦੌੜ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਰੈਲੀਆਂ ਨੂੰ ਕੀਤਾ ਸੰਬੋਧਨ

ਭਦੌੜ

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਸੂਬੇ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਵੋਟਾਂ ਵੇਲੇ ਵੱਡੇ ਉਮੀਦਵਾਰ ਖੜ੍ਹਾ ਕੇ ਭਦੌੜ ਹਲਕੇ ਦੇ ਵੋਟਰਾਂ ਨੂੰ ਭਰਮਾਉਣ ਵਾਲੀਆਂ ਪਾਰਟੀਆਂ ਨੇ ਵੋਟਾਂ ਤੋਂ ਬਾਅਦ ਭਦੌੜ ਹਲਕੇ ਦੀ ਮੁੜ ਸਾਰ ਨਹੀਂ ਲਈ। ਇੱਥੋਂ ਤੱਕ ਕਿ ਕਿਸੇ ਪਾਰਟੀ ਦੇ ਉਮੀਦਵਾਰ ਨੇ ਹਲਕੇ ਦਾ ਗੇੜਾ ਵੀ ਨਹੀਂ ਲਗਾਇਆ। ਹੁਣ ਪਾਰਲੀਮੈਂਟ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਅਤੇ ਬਾਹਰੀ ਉਮੀਦਵਾਰਾਂ ਨੂੰ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈ। 

ਮੀਤ ਹੇਅਰ ਨੇ ਅੱਜ ਭਦੌੜ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ 2022 ਵਿਧਾਨ ਸਭਾ ਵਿੱਚ ਆਪਣੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਖੜ੍ਹਾਂ ਕਰ ਦਿੱਤਾ ਜੋ ਹਾਰ ਤੋਂ ਬਾਅਦ ਮੁੜ ਭਦੌੜ ਨਹੀਂ ਆਇਆ। ਹੁਣ ਫੇਰ ਭੁਲੱਥ ਤੋਂ ਸੁਖਪਾਲ ਖਹਿਰਾ ਨੂੰ ਉਮੀਦਵਾਰ ਬਣਾ ਦਿੱਤਾ ਜੋ ਚੋਣਾਂ ਤੋਂ ਬਾਅਦ ਮੁੜ ਨਜ਼ਰ ਨਹੀਂ ਆਵੇਗਾ।

ਮੀਤ ਹੇਅਰ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਵੀ ਕਿਸੇ ਵੇਲੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੂੰ ਚੋਣ ਲੜਾਈ ਪਰ ਉਹ ਵੀ ਕਿਤੇ ਦੁਬਾਰਾ ਭਦੌੜ ਵਾਸੀਆਂ ਦੀ ਸਾਰ ਲੈਣ ਨਹੀਂ ਆਇਆ। ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਮੌਜੂਦਾ ਐਮ ਪੀ ਸਿਮਰਨਜੀਤ ਸਿੰਘ ਮਾਨ ਤਾਂ ਚੋਣ ਜਿੱਤ ਕੇ ਹਲਕਾ ਹੀ ਭੁੱਲ ਗਏ ਅਤੇ ਪਾਰਲੀਮੈਂਟ ਵਿਚ ਸੰਗਰੂਰ ਤੇ ਭਦੌੜ ਦਾ ਇਕ ਮੁੱਦਾ ਵੀ ਨਹੀਂ ਚੁੱਕਿਆ।

ਮੀਤ ਹੇਅਰ ਨੇ ਕਿਹਾ ਕਿ ਉਹ ਭਦੌੜ ਅਤੇ ਸੰਗਰੂਰ ਦੇ ਪੂਰੇ ਹਲਕੇ ਦੀ ਆਵਾਜ਼ ਕੇਂਦਰ ਵਿੱਚ ਚੁੱਕੇਗਾ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦਾ ਸਥਾਨਕ ਉਮੀਦਵਾਰ ਹੈ ਅਤੇ ਹਰ ਵੇਲੇ ਉਨ੍ਹਾਂ ਲਈ ਹਾਜ਼ਰ ਹੈ। ਇਸ ਮੌਕੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ