5 Dariya News

जिला वासियों के घरों की रसोई तक पहुंचा वोटर जागरूकता अभियान

डिप्टी कमिश्नर ने गैस सिलेंडरों पर वोटर जागरूकता टैग लगाकर की अभियान की शुरुआत

5 Dariya News

होशियारपुर 25-May-2024

जिला प्रशासन की तरफ से वोटरों को वोट डालने संबधी जागरूक करने के लिए लगातार अलग-अलग माध्यम से जागरूकता अभियान चलाए जा रहे हैं। इसी कड़ी में स्वीप प्रोग्राम के अंतर्गत जिला प्रशासन की तरफ से एक और मुख्य प्रयास करते हुए गैस सिलेंडरों पर वोटर जागरूकता टैग लगा कर वोटरों को जागरूक किया जा रहा है। 

जिला निर्वाचन अधिकारी -कम-डिप्टी कमिश्नर कोमल मित्तल ने जिला प्रबंधकीय कांप्लेक्स में गैस सिलेंडर पर वोटर जागरूकता टैग लगाकर गैस सिलेंडर की गाड़ी को हरी झंडी दिखाकर इस अभियान की शुरुआत की। डिप्टी कमिश्नर ने बताया कि गैस सिलेंडर अब तक रसोई में भोजन बनाने के काम ही आता रहा है लेकिन अब यह जिले भर में मतदाताओं को मतदान करने के लिए भी जागरूक करेगा। 

उन्होंने कहा कि मतदाता जागरूकता के लिए जिला प्रशासन की यह पहल अब घरों की रसोई तक पहुंचेगी और इसका माध्यम गैस सिलेंडर बनेंगे। उन्होंने कहा कि स्वीप की गतिविधियों के तहत मतदाताओं को मतदान करने के लिए प्रेरित करने यह अनूठी पहल की गई है।

जिला निर्वाचन अधिकारी ने ज़िले के समूह मतदाताओं से अपील करते हुए कहा कि लोकसभा चुनाव 2024 के लिए 1 जून को होने वाले मतदान में अपने वोट का इस्तेमाल जरूर करें। उन्होंने कहा कि यह लोकतंत्र का उत्सव है। इस उत्सव में सभी मतदाताओं को सहभागिता दिखानी है। लोकतंत्र के महायज्ञ में शामिल होकर सभी योग्य मतदाता अपने मताधिकार का  उपयोग करें। 

इस मौके पर जिला स्वीप नोडल अधिकारी प्रीत कोहली, सहायक लोक संपर्क अधिकारी लोकेश कुमार, सहायक स्वीप नोडल अधिकारी अंकुर शर्मा, चुनाव कानूनगो दीपक कुमार व लखबीर सिंह, एक्सीयन कुलदीप सिंह, सहायक नोडल अधिकारी मीडिया कम्युनिकेशन रजनीश गुलियानी, नीरज धीमान भी मौजूद थे। 

ਜ਼ਿਲ੍ਹਾ ਵਾਸੀਆਂ ਦੇ ਘਰਾਂ ਦੀ ਰਸੋਈ ਤੱਕ ਪਹੁੰਚਿਆ ਵੋਟਰ ਜਾਗਰੂਕਤਾ ਅਭਿਆਨ

ਡਿਪਟੀ ਕਮਿਸ਼ਨਰ ਨੇ ਗੈਸ ਸਿਲੰਡਰਾਂ ’ਤੇ ਵੋਟਰ ਜਾਗਰੂਕਤਾ ਟੈਗ ਲਗਾ ਕੇ ਕੀਤੀ ਮੁਹਿੰਮ ਦੀ ਸ਼ੁਰੂਆਤ

ਹੁਸ਼ਿਆਰਪੁਰ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟਰਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਲਈ ਲਗਾਤਾਰ ਵੱਖ-ਵੱਖ ਮਾਧਿਆਮ ਨਾਲ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ। ਇਸੇ ਕੜੀ ਵਿਚ ਸਵੀਪ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਹੋਰ ਉਪਰਾਲਾ ਕਰਦੇ ਹੋਏ ਗੈਸ ਸਿਲੰਡਰਾਂ ’ਤੇ ਵੋਟਰ ਜਾਗਰੂਕਤਾ ਟੈਗ ਲਗਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। 

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੈਸ ਸਿਲੰਡਰਾਂ ’ਤੇ ਵੋਟਰ ਜਾਗਰੂਕਤਾ ਟੈਗ ਲਗਾ ਕੇ ਗੈਸ ਸਿਲੰਡਰਾਂ ਦੀ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਇਸ ਅਭਿਆਨ ਦੀ ਸ਼ੁਰੂਆਤ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੈਸ ਸਿੰਲਡਰ ਹੁਣ ਤੱਕ ਰਸੋਈ ਵਿਚ ਭੋਜਨ ਬਣਾਉਣ ਦੇ ਕੰਮ ਹੀ ਆਉਂਦਾ ਰਿਹਾ ਹੈ, ਪਰੰਤੂ ਹੁਣ ਇਹ ਜ਼ਿਲ੍ਹੇ ਭਰ ਵਿਚ ਵੋਟਰਾਂ ਨੂੰ ਵੋਟ ਪਾਉਣ ਲਈ ਵੀ ਜਾਗਰੂਕ ਕਰੇਗਾ। 

ਉਨ੍ਹਾਂ ਕਿਹਾ ਕਿ ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਪਹਿਲ ਹੁਣ ਘਰਾਂ ਦੀ ਰਸੋਈ ਤੱਕ ਪਹੁੰਚੇਗੀ ਅਤੇ ਇਸ ਦਾ ਸਾਧਨ ਗੈਸ ਸਿਲੰਡਰ ਬਣੇਗਾ। ਉਨ੍ਹਾਂ ਕਿਹਾ ਕਿ ਸਵੀਪ ਦੀਆਂ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਇਹ ਅਨੌਖੀ ਪਹਿਲ ਕੀਤੀ ਗਈ ਹੈ।

ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ-2024 ਲਈ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਵਿਚ ਆਪਣੇ ਵੋਟ ਦਾ ਇਸਤੇਮਾਲ ਜ਼ਰੂਕ ਕਰਨ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦਾ ਉਤਸਵ ਹੈ। ਇਸ ਉਤਸਵ ਵਿਚ ਸਾਰੇ ਵੋਟਰਾਂ ਨੂੰ ਆਪਣੇ ਹਿੱਸੇਦਾਰੀ ਦਿਖਾਉਣੀ ਹੈ। ਲੋਕਤੰਤਰ ਦੇ ਮਹਾਨ ਯਗਿਆ ਵਿਚ ਸ਼ਾਮਲ ਹੋ ਕੇ ਉਸਤਵ ਵਿਚ ਸਾਰੇ ਯੋਗ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।

ਇਸ ਮੌਕੇ ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੀਤ ਕੋਹਲੀ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਸਹਾਇਕ ਸਵੀਪ ਨੋਡਲ ਅਫ਼ਸਰ ਅੰਕੁਰ ਸ਼ਰਮਾ, ਚੋਣ ਕਾਨੂੰਗੋ ਦੀਪਕ ਕੁਮਾਰ ਅਤੇ ਲਖਵੀਰ ਸਿੰਘ, ਐਕਸੀਅਨ ਕੁਲਦੀਪ ਸਿੰਘ, ਸਹਾਇਕ ਨੋਡਲ ਅਫ਼ਸਰ ਮੀਡੀਆ ਕਮਿਊਨੀਕੇਸ਼ਨ ਰਜਨੀਸ਼ ਗੁਲਿਆਨੀ, ਨੀਰਜ ਧੀਮਾਨ ਵੀ ਮੌਜੂਦ ਸਨ।