5 Dariya News

दिन-ब-दिन बढ़ता जा रहा है मीत हेयर का काफ़ला

भगवंत सिंह मान की सरकार के काम से हर प्रदेशवासी खुश, अब केंद्र में सरकार बनाने का समय: मीत हेयर

5 Dariya News

बरनाला 24-May-2024

संगरूर से चुनाव लड़ रहे आम आदमी पार्टी के उम्मीदवार और कैबिनेट मंत्री गुरमीत सिंह मीत हेयर का चुनाव प्रचार दिन-ब-दिन तेज होता जा रहा है। कल और आज विभिन्न पार्टियों कांग्रेस, अकाली दल बादल और अकाली दल मान के सैकड़ों नेता अपने समर्थकों के साथ बरनाला और भदौड़ निर्वाचन क्षेत्रों में बरनाला शहर, धनौला, फरवारी, खुड्डी, कट्टू और दीपगढ़ में साथ आम आदमी पार्टी में शामिल हुए।

मीत हेयर ने नए शामिल हुए सदस्यों का स्वागत करते हुए कहा कि उन्हें पार्टी में उचित सम्मान दिया जाएगा। उन्होंने कहा कि आज प्रदेश का हर निवासी मुख्यमंत्री भगवंत सिंह मान के कार्यों से खुश है और उनके हाथ मजबूत कर रहा है। सरकार के दो साल के काम से गांव और शहर के लोग काफी खुश हैं। उन्होंने कहा कि इस बार पंजाब में आप उम्मीदवारों को काफी बढ़ावा मिल रहा है और देश में बीजेपी विरोधी आंदोलन चल रहा है। 

नई सरकार में आप की बड़ी भूमिका होगी और नई सरकार की ओर से राज्य का रुका हुआ फंड जारी किया जाएगा और संगरूर संसदीय क्षेत्र के लिए नए प्रोजेक्ट लाए जाएंगे। नए शामिल हुए सदस्यों में पंजाब प्रदेश कांग्रेस के किसान खेत मजदूर सेल के उपाध्यक्ष जगतार सिंह धनौला, पंजाब प्रदेश पल्लेदार यूनियन के पूर्व अध्यक्ष और पार्षद सुखदेव सिंह ठेकेदार, युवा कांग्रेस के पूर्व सचिव, नगर परिषद धनौला, पूर्व अध्यक्ष और वर्तमान पार्षद राजिंदर पाल सिंह राजी ठेकेदार, पूर्व पार्षद माता गुरदेव कौर, पंजाब पल्लेदार यूनियन धनौला के पूर्व अध्यक्ष भोला सिंह और बाबा जीवन जी कमेटी नवी बस्ती धनौला के अध्यक्ष बिंदर सिंह शामिल हुए।

इसी तरह गांव खुड्डी में कांग्रेस पार्टी को छोड़कर प्रधान निर्मल सिंह बाजवा, गोरा सिंह बाजवा, कुलदीप सिंह बाजवा और बेअंत सिंह खंगूरा और गांव कट्टू में अकाली दल और अकाली दल (अमृतसर) को छोड़कर बूटा सिंह सोही, गुरवीर सिंह जिंटू बाठ, परविंदर सिंह सरन, निर्मल सिंह गिल, गुरविंदर सिंह गिल, गगनदीप सिंह और रसवीर सिंह संधू आप में शामल हो गए। बरनाला शहर और फरवाही गांव में नए साथियों ने कांग्रेस और अकाली दल (अमृतसर) छोड़ दिया और धनौला में झरमल सिंह, गुलाब सिंह धनौला और जसप्रीत सिंह जस्सी अकाली दल (अमृतसर) छोड़कर शामिल हो गए।

भदौड़ निर्वाचन क्षेत्रों के गाँव दीपगढ़ के पूर्व सरपंच बलदेव सिंह, बलदेव सिंह, गुरजंत सिंह, करम सिंह, सुखदेव सिंह, भूरा खान, गुरमेल सिंह, गुरदेव सिंह, धरम सिंह, सतनाम सिंह, डॉ. गुरमीत सिंह, गुरबख्श सिंह सोनी, प्रकाश सिंह, बलबीर सिंह, जीत सिंह, भगवंत सिंह , रणजीत सिंह, गिंदर सिंह, घोटा सिंह, मिट्ठू सिंह, परविंदर सिंह और मनप्रीत सिंह ने बादल दल से विदाई ली और आम आदमी पार्टी में शामिल हो गए।

ਮੀਤ ਹੇਅਰ ਦੇ ਕਾਫਲੇ ਵਿੱਚ ਦਿਨੋ-ਦਿਨ ਹੋ ਰਿਹਾ ਹੈ ਵੱਡਾ ਵਾਧਾ

ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਕੰਮਾਂ ਤੋਂ ਹਰ ਸੂਬਾ ਵਾਸੀ ਖੁਸ਼, ਹੁਣ ਵਾਰੀ ਕੇਂਦਰ ਵਿੱਚ ਸਰਕਾਰ ਬਣਾਉਣ ਦੀ: ਮੀਤ ਹੇਅਰ

ਬਰਨਾਲਾ

ਸੰਗਰੂਰ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਦਿਨੋਂ-ਦਿਨ ਵੱਡਾ ਹੁਲਾਰਾ ਮਿਲ ਰਿਹਾ ਹੈ। ਬੀਤੇ ਕੱਲ੍ਹ ਤੇ ਅੱਜ ਬਰਨਾਲਾ ਤੇ ਭਦੌੜ ਹਲਕਿਆਂ ਵਿੱਚ ਬਰਨਾਲਾ ਸ਼ਹਿਰ, ਧਨੌਲਾ, ਫਰਵਾਰੀ, ਖੁੱਡੀ, ਕੱਟੂ ਅਤੇ ਦੀਪਗੜ੍ਹ ਵਿਖੇ ਵੱਖ-ਵੱਖ ਪਾਰਟੀਆਂ ਕਾਂਗਰਸ, ਅਕਾਲੀ ਦਲ ਬਾਦਲ ਤੇ ਅਕਾਲੀ ਦਲ ਮਾਨ ਦੇ ਸੈਂਕੜੇ ਆਗੂਆਂ ਨੇ ਆਪਣੇ ਸਮਰਥਕਾਂ ਸਮੇਤ ਆਪ ਵਿੱਚ ਸ਼ਮੂਲੀਅਤ ਕੀਤੀ।

ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦਾ ਹਰ ਵਾਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਖੁਸ਼ ਹੋ ਕੇ ਆਪ ਦੇ ਹੱਥ ਮਜ਼ਬੂਤ ਕਰ ਰਿਹਾ ਹੈ। ਪਿੰਡਾਂ ਤੇ ਸ਼ਹਿਰਾਂ ਦੇ ਲੋਕ ਬਹੁਤ ਸਰਕਾਰ ਦੇ ਦੋ ਸਾਲਾਂ ਦੇ ਕੰਮਾਂ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਆਪ ਉਮੀਦਵਾਰਾਂ ਨੂੰ ਬਹੁਤ ਹੁਲਾਰਾ ਮਿਲ ਰਿਹਾ ਅਤੇ ਦੇਸ਼ ਵਿੱਚ ਭਾਜਪਾ ਵਿਰੋਧੀ ਲਹਿਰ ਚੱਲ ਰਹੀ ਹੈ। 

ਨਵੀਂ ਸਰਕਾਰ ਵਿੱਚ ਆਪ ਦੀ ਵੱਡੀ ਭੂਮਿਕਾ ਹੋਵੇਗੀ ਅਤੇ ਨਵੀਂ ਸਰਕਾਰ ਤੋਂ ਸੂਬੇ ਦੇ ਰੁਕੇ ਹੋਏ ਫੰਡ ਜਾਰੀ ਕਰਵਾਏ ਜਾਣਗੇ ਅਤੇ ਸੰਗਰੂਰ ਹਲਕੇ ਲਈ ਨਵੇਂ ਪ੍ਰਾਜੈਕਟ ਲਿਆਂਦੇ ਜਾਣਗੇ। ਨਵੇਂ ਸ਼ਾਮਲ ਹੋਏ ਮੈਂਬਰਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਿਸਾਨ ਖੇਤ ਮਜ਼ਦੂਰ ਸੈੱਲ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਧਨੌਲਾ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੌਂਸਲਰ ਸੁਖਦੇਵ ਸਿੰਘ ਠੇਕੇਦਾਰ, ਯੂਥ ਕਾਂਗਰਸ ਦੇ ਸਾਬਕਾ ਸਕੱਤਰ, ਨਗਰ ਕੌਂਸਲ ਧਨੌਲਾ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਰਾਜਿੰਦਰ ਪਾਲ ਸਿੰਘ ਰਾਜੀ ਠੇਕੇਦਾਰ, ਸਾਬਕਾ ਕੌਂਸਲਰ ਮਾਤਾ ਗੁਰਦੇਵ ਕੌਰ, ਪੰਜਾਬ ਪੱਲੇਦਾਰ ਯੂਨੀਅਨ ਧਨੌਲਾ ਦੇ ਸਾਬਕਾ ਪ੍ਰਧਾਨ ਭੋਲਾ ਸਿੰਘ ਤੇ ਬਾਬਾ ਜੀਵਨ ਜੀ ਕਮੇਟੀ ਨਵੀਂ ਬਸਤੀ ਧਨੌਲਾ ਦੇ ਪ੍ਰਧਾਨ ਬਿੰਦਰ ਸਿੰਘ ਨੇ ਆਪ ਵਿੱਚ ਜੁਆਇਨਿੰਗ ਕੀਤੀ।

ਇਸੇ ਤਰ੍ਹਾਂ ਪਿੰਡ ਖੁੱਡੀ ਵਿਖੇ ਕਾਂਗਰਸ ਪਾਰਟੀ ਨੂੰ ਛੱਡ ਕੇ ਪ੍ਰਧਾਨ ਨਿਰਮਲ ਸਿੰਘ ਬਾਜਵਾ, ਗੋਰਾ ਸਿੰਘ ਬਾਜਵਾ, ਕੁਲਦੀਪ ਸਿੰਘ ਬਾਜਵਾ ਤੇ ਬੇਅੰਤ ਸਿੰਘ ਖੰਗੂੜਾ ਅਤੇ ਪਿੰਡ ਕੱਟੂ ਵਿਖੇ ਅਕਾਲੀ ਦਲ ਅਤੇ ਅਕਾਲੀ ਦਲ (ਅੰਮ੍ਰਿਤਸਰ) ਨੂੰ ਛੱਡ ਕੇ ਬੂਟਾ ਸਿੰਘ ਸੋਹੀ, ਗੁਰਵੀਰ ਸਿੰਘ ਜਿੰਟੂ ਬਾਠ, ਪਰਵਿੰਦਰ ਸਿੰਘ ਸਰਾਂ, ਨਿਰਮਲ ਸਿੰਘ ਗਿੱਲ, ਗੁਰਵਿੰਦਰ ਸਿੰਘ ਗਿੱਲ, ਗਗਨਦੀਪ ਸਿੰਘ ਤੇ ਰਸਵੀਰ ਸਿੰਘ ਸੰਧੂ ਨੇ ਆਪ ਵਿੱਚ ਸ਼ਮੂਲੀਅਤ ਕੀਤੀ। ਬਰਨਾਲਾ ਸ਼ਹਿਰ ਤੇ ਪਿੰਡ ਫਰਵਾਹੀ ਵਿਖੇ ਕਾਂਗਰਸ ਅਤੇ ਅਕਾਲੀ ਦਲ (ਅੰਮ੍ਰਿਤਸਰ) ਨੂੰ ਛੱਡ ਕੇ ਨਵੇਂ ਸਾਥੀ ਸ਼ਾਮਲ ਹੋਏ ਅਤੇ ਧਨੌਲਾ ਵਿਖੇ ਝਰਮਲ ਸਿੰਘ, ਗੁਲਾਬ ਸਿੰਘ ਧਨੌਲਾ ਤੇ ਜਸਪ੍ਰੀਤ ਸਿੰਘ ਜੱਸੀ ਨੇ ਅਕਾਲੀ ਦਲ (ਅੰਮ੍ਰਿਤਸਰ) ਨੂੰ ਛੱਡ ਕੇ ਜੁਆਇਨ ਕੀਤਾ।

ਭਦੌੜ ਹਲਕੇ ਦੇ ਪਿੰਡ ਦੀਪਗੜ੍ਹ ਦੇ ਸਾਬਕਾ ਸਰਪੰਚ ਬਲਦੇਵ ਸਿੰਘ, ਬਲਦੇਵ ਸਿੰਘ, ਗੁਰਜੰਟ ਸਿੰਘ, ਕਰਮ ਸਿੰਘ, ਸੁਖਦੇਵ ਸਿੰਘ, ਭੂਰਾ ਖਾਂ, ਗੁਰਮੇਲ ਸਿੰਘ, ਗੁਰਦੇਵ ਸਿੰਘ, ਧਰਮ ਸਿੰਘ, ਸਤਨਾਮ ਸਿੰਘ, ਡਾ ਗੁਰਮੀਤ ਸਿੰਘ, ਗੁਰਬਖ਼ਸ਼ ਸਿੰਘ ਸੋਨੀ, ਪ੍ਰਕਾਸ਼ ਸਿੰਘ, ਬਲਬੀਰ ਸਿੰਘ, ਜੀਤ ਸਿੰਘ, ਭਗਵੰਤ ਸਿੰਘ, ਰਣਜੀਤ ਸਿੰਘ, ਗਿੰਦਰ ਸਿੰਘ, ਘੋਟਾ ਸਿੰਘ, ਮਿੱਠੂ ਸਿੰਘ, ਪਰਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਨੇ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।