5 Dariya News

जीनगर समाज के लिए कलस्टर बनाकर रोजगार को देंगे बढ़ावा:एन.के.शर्मा

पटियाला में जीनगर समाज के लोग अकाली दल में हुए शामिल

5 Dariya News

पटियाला 23-May-2024

पटियाला लोकसभा हलके से शिरोमणि अकाली दल प्रत्याशी एन.के.शर्मा के चुनाव प्रचार अभियान को उस समय बल मिला जब पार्टी के उपाध्यक्ष प्रो.सुमेर सीड़ा की प्रेरणा से जीनगर समाज के प्रधान राकेश कुमार जोया की अगुवाई में शर्मा की मौजूदगी में अकाली दल में शामिल हो गए। इन सभी सदस्यों का स्वागत करते हुए एनके शर्मा ने कहा कि जी नगर समाज पटियाला का अहम हिस्सा है जोकि पंजाबी जूतियां बनाकर बेचकर अपना परिवार पालता है। 

इस पुरातन हस्तकला को संभालने के लिए कांग्रेस व आप सरकार ने कुछ नहीं किया। शर्मा ने जीनगर समाज के लोगों को विश्वास दिलाया कि पंजाब में अकाली दल की सरकार बनने के बाद कलस्टर बनाकर इनके रोजगार को उत्साहित किया जाएगा। इनके उत्पादों की मार्केटिंग समेत सभी सुविधाएं उपलब्ध करवाई जाएंगी। प्रो.सुमेर सीड़ा ने कहा कि वह जीनगर समाज के आभारी हैं कि जिन्होंने आज अकाली दल में शमूलियत की है। उन्होंने कहा कि यह समाज हमेशा निजी रूप से उनके साथ जुड़ा रहा है। 

इस अवसर पर अकाली दल में शामिल होने वालों में जीनगर समाज के प्रधान राकेश कुमार जोया, महासचिव राधा कृष्ण जोया, प्रबंधक राजकुमार सिसोदिया, सलाहकार बुधराम जोया, सुनील कुमार डाबी, विनोद कुमार जोया, ज्योति गहलोत, अशोक खतरी, देव सिसोदिया, जैवीर जोया, जयप्रकाश गहलोत, प्रकाश डाबी, कन्हैया लाल सोलंकी, मोडूराम खतरी, सन्नी गहलोत, प्रवीन कुमार डाबी, प्रकाश बृजमोहन, कृष्ण चौहान, दिनेश डाबी आदि ने अकाली दल का दामन थामा। इस अवसर पर अकाली नेता हैपी लोहट समेत कई गणमान्य मौजूद थे।

ਪਟਿਆਲਾ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਲਾਰਾ, ਜੀਨਗਰ ਸਮਾਜ ਦੇ ਮੈਂਬਰ ਪ੍ਰਧਾਨ ਰਾਕੇਸ਼ ਜੋਇਆ ਦੀ ਅਗਵਾਈ ਹੇਠ ਪ੍ਰੋ. ਸੁਮੇਰ ਸੀੜਾ ਦੀ ਪ੍ਰੇਰਨਾ ਸਦਕਾ ਐਨ ਕੇ ਸ਼ਰਮਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ

ਜੀਨਗਰ ਸਮਾਜ ਲਈ ਕਲੱਸਟਰ ਸਥਾਪਿਤ ਕਰ ਕੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਾਂਗੇ: ਐਨ ਕੇ ਸ਼ਰਮਾ

ਪਟਿਆਲਾ

ਪਟਿਆਲਾ ਪਾਰਲੀਮਾਨੀ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਪਾਰਟੀ ਦੇ ਮੀਤ ਪ੍ਰਧਾਨ ਪ੍ਰੋ. ਸੁਮੇਰ ਸੀੜਾ ਦੀ ਪ੍ਰੇਰਨਾ ਸਦਕਾ ਜੀਨਗਰ ਸਮਾਜ ਦੇ ਪ੍ਰਧਾਨ ਰਾਕੇਸ਼ ਕੁਮਾਰ ਜੋਇਆ ਦੀ ਅਗਵਾਈ ਹੇਠ ਸਮਾਜ ਦੇ ਮੈਂਬਰ ਸਮੂਹਿਕ ਤੌਰ ’ਤੇ ਪਾਰਟੀ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਹਨਾਂ ਸਾਰੇ ਮੈਂਬਰਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਜੀਨਗਰ ਸਮਾਜ ਪਟਿਆਲਾ ਦਾ ਇਕ ਅਹਿਮ ਹਿੱਸਾ ਹੈ ਜੋ ਪੰਜਾਬੀ ਜੁੱਤੀਆਂ ਬਣਾ ਕੇ ਵੇਚ ਕੇ ਆਪਣਾ ਪਾਲਣ ਪੋਸ਼ਣ ਕਰਦਾ ਹੈ ਪਰ ਮੰਦੇਭਾਗਾਂ ਨੂੰ ਇਹਨਾਂ ਦੇ ਰੋਜ਼ਗਾਰ ਨੂੰ ਸੰਭਾਲਣ ਲਈ ਕਾਂਗਰਸ ਤੇ ਆਪ ਸਰਕਾਰ ਨੇ ਕੁਝ ਨਹੀਂ ਕੀਤਾ। 

ਉਹਨਾਂ ਕਿਹਾ ਕਿ ਹੁਣ ਉਹ ਭਰੋਸਾ ਦੁਆਉਂਦੇ ਹਨ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹ ਕਲੱਸਟਰ ਬਣਾ ਕੇ ਇਹਨਾਂ ਦੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ, ਇਹਨਾਂ ਦੇ ਪ੍ਰੋਡਕਟ ਦੀ ਮਾਰਕੀਟਿੰਗ ਕਰਨ ਸਮੇਤ ਸਾਰੀਆਂ ਸਹੂਲਤਾਂ ਉਪਲਬਧ ਕਰਵਾਉਣਗੇ ਤਾਂ ਜੋ ਇਹਨਾਂ ਦੇ ਇਸ ਅਨੋਖੇ ਤੇ ਵਿਲੱਖਣ ਕਾਰੋਬਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਜਾ ਸਕੇ। ਇਸ ਮੌਕੇ ਪ੍ਰੋ. ਸੁਮੇਰ ਸੀੜਾ ਨੇ ਕਿਹਾ ਕਿ ਉਹ ਜੀਨਗਰ ਸਮਾਜ ਦੇ ਧੰਨਵਾਦੀ ਹਨ ਜਿਹਨਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਮਾਜ ਹਮੇਸ਼ਾ ਹੀ ਨਿੱਜੀ ਤੌਰ ’ਤੇ ਉਹਨਾਂ ਨਾਲ ਜੁੜਿਆ ਰਿਹਾ ਹੈ ਤੇ ਉਹ ਭਰੋਸਾ ਦੁਆਉਂਦੇਹਨ ਕਿ ਜੀਨਗਰ ਸਮਾਜ ਵਾਸਤੇ ਉਹ ਜੋ ਸੰਭਵ ਹੋਇਆ ਜ਼ਰੂਰ ਕਰਨਗੇ ਅਤੇ ਪਾਰਟੀ ਦੇ ਆਗੂ ਐਨ ਕੇ ਸ਼ਰਮਾ ਨੇ ਤਾਂ ਜੋ ਇਹਨਾਂ ਲਈ ਐਲਾਨ ਕਰ ਦਿੱਤਾ ਹੈ, ਉਸਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਹੁਣ ਕੁਝ ਸਮੇਂ ਦੀ ਹੀ ਗੱਲ ਹੈ।

ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਜੀਨਗਰ ਸਮਾਜ ਪ੍ਰਧਾਨ ਰਾਕੇਸ਼ ਕੁਮਾਰ ਜੋਇਆ, ਜਨਰਲ ਸਕੱਤਰ ਰਾਧਾ ਕ੍ਰਿਸ਼ਨ ਜੋਇਆ, ਮੈਨੇਜਰ ਰਾਜ ਕੁਮਾਰ ਸਿਸੋਦੀਆ, ਸਲਾਹਕਾਰ ਬੁੱਧਰਾਮ ਜੋਇਆ, ਸੁਨੀਲ ਕੁਮਾਰ ਡਾਬੀ ਮੈਂਬਰ, ਵਿਨੋਦ ਕੁਮਾਰ ਜੋਇਆ ਸਮਾਜ ਸੇਵਕ, ਜਯੋਤੀ ਗਹਿਲੋਤ ਸਮਾਜ ਸੇਵਕ, ਅਸ਼ੋਕ ਖੱਤਰੀ ਮੈਂਬਰ, ਬਾਬੂ ਲਾਲ ਜੀ ਡਾਬੀ ਮੈਂਬਰੀ, ਵਿੱਕੀ ਢਾਲੀਆ, ਮਨੋਹਰ ਸੋਲੰਕੀ, ਮਨੋਜ ਜੋਇਆ, ਕਮਲ ਸਿਸੋਦੀਆ, ਨਿਖਿਲ ਖੱਤਰੀ, ਦੇਵ ਸਿਸੋਦੀਆ, ਜੈਵੀਰ ਜੋਇਆ, ਜੈਪ੍ਰਕਾਸ਼ ਗਹਿਲੋਤ, ਪ੍ਰਕਾਸ਼ ਡਾਬੀ, ਕਨੱਈਆ ਲਾਲ ਸੋਲੰਕੀ, ਮੋਡੂਰਾਮ ਖੱਤਰੀ, ਸਨੀ ਗਹਿਲੋਤ, ਪ੍ਰਵੀਣ ਕੁਮਾਰ ਡਾਬੀ, ਪ੍ਰਕਾਸ਼, ਬ੍ਰਿਜਮੋਹਨ ਢਾਲੀਆ, ਕਿਸ਼ਨ ਚੌਹਾਨ, ਦਿਨੇਸ਼ ਡਾਬੀ ਸਕੱਤਰ ਤੇ ਭੀਮ ਜੋਇਆ ਮੈਂਬਰ ਨੇ ਵੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪਾਰਟੀ ਆਗੂ ਹੈਪੀ ਲੋਹਟ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।