5 Dariya News

मैं आज जो कुछ भी हूं वह सभी बरनाला निवासियों के सहयोग और समर्थन के कारण हूं: मीत हेयर

मैं संसदीय चुनावों में समर्थन के लिए पूरे संगरूर निर्वाचन क्षेत्र का आभारी हूं: मीत हेयर

5 Dariya News

बरनाला 23-May-2024

संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर ने देर शाम बरनाला शहर में आयोजित चुनावी रैलियों को संबोधित करते हुए कहा कि वह आज जो कुछ भी हैं, सब बरनाला निवासियों के समर्थन और सहयोग के कारण हैं। मीत हेयर ने कहा कि वह जीवन भर उनका ऋणी रहेगा। मीत हेयर ने कहा कि वह संसदीय चुनाव में बरनाला सहित पूरे संगरूर हलके के समर्थन के लिए बहुत आभारी हैं।

मीत हेयर ने कहा कि इस बार सभी पार्टियों ने संगरूर सीट से बाहर के उम्मीदवारों को मैदान में उतारा है। अब संगरूरवासी तय करेंगे कि वे अपने हलके की सेवा अपने बेटे को देंगे। उन्होंने कहा कि वह अपने लोगों द्वारा जताए गए विश्वास पर खरा उतरने की पूरी कोशिश करेंगे। मीत हेयर ने कहा कि आप ने पंजाब में पहली बार सरकार बनाई और पिछले दो साल में लोगों से की गई सभी गारंटी पूरी कीं। 

हालाँकि, केंद्र सरकार ने पंजाब के विकास के लिए धन रोक दिया। उन्होंने कहा कि इस बार देश में बीजेपी विरोधी लहर है और नवगठित सरकार में आप की बड़ी भूमिका होगी। उन्होंने कहा कि वह संगरूर हलके और बरनाला के लिए बड़े प्रोजेक्ट लाएंगे। उन्होंने कहा कि हमारे संसदीय क्षेत्र के साथ हमेशा भेदभाव होता रहा है और इस बार इस भेदभाव को रोका जाएगा.

ਅੱਜ ਜੋ ਹਾਂ ਸਭ ਬਰਨਾਲਾ ਵਾਸੀਆਂ ਦੇ ਸਾਥ ਤੇ ਸਹਿਯੋਗ ਸਦਕਾ ਹਾਂ: ਮੀਤ ਹੇਅਰ

ਹੁਣ ਪਾਰਲੀਮੈਂਟ ਚੋਣਾਂ ਵਿੱਚ ਮਿਲ ਰਹੇ ਸਾਥ ਲਈ ਪੂਰੇ ਸੰਗਰੂਰ ਹਲਕੇ ਦਾ ਧੰਨਵਾਦੀ ਹਾਂ: ਮੀਤ ਹੇਅਰ

ਬਰਨਾਲਾ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਸ਼ਹਿਰ ਵਿਖੇ ਬੀਤੀ ਦੇਰ ਸ਼ਾਮ ਕੀਤੀਆਂ ਚੋਣ ਰੈਲੀਆਂ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉਹ ਜੋ ਵੀ ਹੈ, ਸਭ ਬਰਨਾਲਾ ਵਾਸੀਆਂ ਵੱਲੋਂ ਮਿਲੇ ਸਾਥ ਅਤੇ ਸਹਿਯੋਗ ਸਦਕਾ ਹੈ। ਮੀਤ ਹੇਅਰ ਨੇ ਕਿਹਾ ਕਿ ਉਹ ਆਪਣੀ ਸਾਰੀ ਉਮਰ ਉਨ੍ਹਾਂ ਦਾ ਰਿਣੀ ਰਹੇਗਾ। ਮੀਤ ਹੇਅਰ ਨੇ ਕਿਹਾ ਕਿ ਹੁਣ ਪਾਰਲੀਮੈਂਟ ਚੋਣਾਂ ਵਿੱਚ ਵੀ ਬਰਨਾਲਾ ਦੇ ਨਾਲ ਪੂਰੇ ਸੰਗਰੂਰ ਹਲਕੇ ਵੱਲੋਂ ਮਿਲ ਰਹੇ ਸਾਥ ਦਾ ਬਹੁਤ ਧੰਨਵਾਦੀ ਹਾਂ।

ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਹਲਕੇ ਤੋਂ ਇਸ ਵਾਰ ਸਾਰੀਆਂ ਪਾਰਟੀਆਂ ਨੇ ਬਾਹਰੋਂ ਉਮੀਦਵਾਰ ਲਿਆ ਕੇ ਖੜ੍ਹੇ ਕੀਤੇ ਹਨ। ਹੁਣ ਸੰਗਰੂਰ ਵਾਸੀ ਫੈਸਲਾ ਕਰਨਗੇ ਕਿ ਉਹ ਆਪਣੇ ਹਲਕੇ ਦੀ ਸੇਵਾ ਆਪਣੇ ਹੀ ਪੁੱਤਰ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਆਪਣੇ ਲੋਕਾਂ ਵੱਲੋਂ ਪ੍ਰਗਟਾਏ ਵਿਸ਼ਵਾਸ ਉਪਰ ਖਰਾ ਉਤਰਨ ਲਈ ਪੂਰੀ ਵਾਹ ਲਾ ਦੇਵਾਂਗਾ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਆਪ ਸਰਕਾਰ ਬਣੀ ਅਤੇ ਪਿਛਲੇ ਦੋ ਸਾਲਾਂ ਵਿੱਚ ਲੋਕਾਂ ਨਾਲ ਕੀਤੇ ਸਭ ਗਾਰੰਟੀਆਂ ਪੂਰੀ ਕੀਤੀਆਂ। 

ਹਾਲਾਂਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਦੇ ਫੰਡ ਰੋਕ ਲਏ। ਉਨ੍ਹਾਂ ਕਿਹਾ ਕਿ ਇਸ ਵਾਰ ਦੇਸ਼ ਵਿੱਚ ਭਾਜਪਾ ਵਿਰੋਧੀ ਲਹਿਰ ਚੱਲ ਰਹੀ ਹੈ ਅਤੇ ਨਵੀਂ ਬਣਨ ਵਾਲੀ ਸਰਕਾਰ ਵਿੱਚ ਆਪ ਦਾ ਵੱਡਾ ਰੋਲ ਹੋਵੇਗਾ। ਉਨ੍ਹਾਂ ਕਿਹਾ ਉਹ ਸੰਗਰੂਰ ਹਲਕੇ ਅਤੇ ਬਰਨਾਲਾ ਲਈ ਵੱਡੇ ਪ੍ਰਾਜੈਕਟ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਸਾਡੇ ਹਲਕੇ ਨਾਲ ਹਮੇਸ਼ਾ ਹੀ ਵਿਤਕਰਾ ਹੁੰਦਾ ਆਇਆ ਹੈ ਅਤੇ ਇਸ ਵਾਰ ਇਹ ਵਿਤਕਰੇਬਾਜ਼ੀ ਬੰਦ ਕਰਵਾਈ ਜਾਵੇਗੀ।