5 Dariya News

बीजेपी का 400 पार का लक्ष्य पूरा होगा : डा सुभाष शर्मा

विकास की गति जारी रखने के लिए भाजपा सरकार जरूरी : डा सुभाष शर्मा

5 Dariya News

चमकौर साहिब 22-May-2024

लोकसभा क्षेत्र श्री आनंदपुर साहिब से भारतीय जनता पार्टी के उम्मीदवार डॉ. सुभाष शर्मा ने आज क्षेत्र में व्यापक चुनावी बैठकें कीं। अपने संबोधन के दौरान उन्होंने कहा कि अब तक हुए चुनावों से यह साफ हो गया है कि बीजेपी का 400 पार का लक्ष्य हासिल होगा।  उन्होंने कहा कि भाजपा के नेतृत्व में देश विकास की ऊंचाइयों पर पहुंचा है। उन्होंने कहा कि इस विकास आंदोलन को तेज करने के लिए बीजेपी को तीसरी बार जिताना जरूरी है।

उन्होंने कहा कि कांग्रेस समेत अन्य विपक्षी दलों के पास कोई मुद्दा नहीं है। उन्होंने कहा कि श्री आनंदपुर साहिब हलका विकास के मामले में काफी पीछे है, जिसके लिए नई पहल करनी होगी। उन्होंने कहा कि इस विधानसभा क्षेत्र में जीत हासिल करने के बाद वह उद्योग लाना सुनिश्चित करेंगे.  उन्होंने कहा कि राज्य को नशा मुक्त बनाना उनका मुख्य लक्ष्य होगा।

ਭਾਜਪਾ ਦਾ 400 ਪਾਰ ਟੀਚਾ ਹੋਵੇਗਾ ਮੁਕੰਮਲ : ਸੁਭਾਸ਼ ਸ਼ਰਮਾ

ਵਿਕਾਸ ਦੀ ਗਤੀ ਜਾਰੀ ਰੱਖਣ ਲਈ ਜ਼ਰੂਰੀ ਹੈ ਭਾਜਪਾ ਸਰਕਾਰ - ਸ਼ਰਮਾ

ਚਮਕੌਰ ਸਾਹਿਬ

ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਅੱਜ ਇਲਾਕੇ ਵਿੱਚ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਤੱਕ ਹੋਈਆਂ ਚੋਣਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਦਾ 400 ਪਾਰ ਦਾ ਟੀਚਾ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਦੇਸ਼ ਨੇ ਵਿਕਾਸ ਦੀਆਂ ਬੁਲੰਦੀਆਂ ਛੂਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਿਕਾਸ ਦੀ ਲਹਿਰ ਨੂੰ ਹੋਰ ਵਧੇਰੇ ਤੇਜ਼ ਕਰਨ ਲਈ ਤੀਜੀ ਵਾਰ ਭਾਜਪਾ ਨੂੰ ਜਿਤਾਉਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਕੋਲ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿਕਾਸ ਦੇ ਪੱਖ ਤੋਂ ਕਾਫੀ ਪਿੱਛੇ ਰਿਹਾ ਹੈ ਜਿਸ ਲਈ ਨਵੇਂ ਉਂਦਮ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਜਿੱਤਣ ਉਪਰੰਤ ਉਹ ਇੰਡਸਟਰੀ ਲੈ ਕੇ ਆਉਣਾ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ੇ ਤੋਂ ਮੁਕਤ ਕਰਵਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ।