5 Dariya News

मीत हेयर ने युवाओं को भड़काने वाले विरोधियों को आड़े हाथों लिया

हमारा मिशन युवाओं के हाथों में टिफिन और खेलों का सामान देना है: मीत हेयर

5 Dariya News

धूरी 22-May-2024

संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर ने युवाओं को भड़काने वाले विरोधियों पर कटाक्ष करते हुए कहा कि हमारा मकसद युवाओं को रोजगार देना और युवाओं को खेलों की तरफ लाना है। आज धूरी हलके के गांवों में बड़ी चुनावी रैलियों को संबोधित करते हुए मीत हेयर ने कहा कि मुख्यमंत्री भगवंत सिंह मान की सरकार का लक्ष्य है कि युवाओं के हाथ में रोटी के साथ टिफिन हो और वे अपने रोजगार के लिए जाये। 

इस दिशा में काम करते हुए अब तक 43 हजार से ज्यादा युवाओं को रोजगार दिलाया जा चुका है, वो भी बिना किसी सिफारिश या रिश्वत के। मीत हेयर ने कहा कि युवाओं को खेलों से जोड़ने के लिए नई खेल नीति बनाई गई है। खेलों वतन पंजाब दिया की शुरुआत की जिसमें साढ़े चार लाख से ज्यादा खिलाड़ियों ने हिस्सा लिया था। 

पिछले दो वर्षों में 26 हजार से ज्यादा युवाओं को 75 करोड़ रुपये से ज्यादा की पुरस्कार राशि दी गई है। पंजाब के खिलाड़ियों ने एशियाई खेलों में 72 साल पुराना रिकॉर्ड तोड़ते हुए 8 स्वर्ण पदक सहित कुल 20 पदक जीते। मीत हेयर ने कहा कि विपक्षी दलों के उम्मीदवारों का एकमात्र उद्देश्य युवाओं को गुमराह करना है जिसके लिए वे भड़काऊ और भ्रामक बयान देते हैं। 

उन्होंने कहा कि हमारी पार्टी अपने शहीदों को पूजी मानती है और उनके बताये रास्ते पर चलने का प्रयास करती है, जबकि विपक्षी प्रत्याशी शहीदों का अपमान कर रहे हैं। उन्होंने कहा कि अब लोगों को तय करना है कि वे किस पार्टी का समर्थन करना चाहते हैं।

मीत हेयर ने आश्वासन दिया कि आने वाले तीन सालों में भी राज्य सरकार बड़े पैमाने पर युवाओं को नौकरियां देगी। 1000 खेल नर्सरियां बनाई जा रही हैं, जिससे पंजाब फिर से देश का नंबर वन राज्य बनेगा। उन्होंने कहा कि सबसे बड़ी आबादी युवाओं की है और वर्तमान में प्रदेश की सेवा युवा मुख्यमंत्री कर रहे हैं। युवा सशक्तिकरण में कोई कसर नहीं छोड़ी जायेगी।

ਮੀਤ ਹੇਅਰ ਨੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਵਿਰੋਧੀਆਂ ਨੂੰ ਆੜੇ ਹੱਥੀ ਲਿਆ

ਸਾਡਾ ਉਦੇਸ਼ ਨੌਜਵਾਨਾਂ ਦੇ ਹੱਥਾਂ ਵਿੱਚ ਰੋਟੀ ਵਾਲੇ ਟਿਫਿਨ ਅਤੇ ਖੇਡਣ ਲਈ ਸਮਾਨ ਦੇਣਾ: ਮੀਤ ਹੇਅਰ

ਧੂਰੀ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਵਿਰੋਧੀਆਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਸਾਡਾ ਉਦੇਸ਼ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਅਤੇ ਨੌਜਵਾਨੀ ਨੂੰ ਖੇਡਾਂ ਵਾਲੇ ਪਾਸੇ ਲਗਾਉਣਾ ਹੈ। ਅੱਜ ਧੂਰੀ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਉਦੇਸ਼ ਹੈ ਕਿ ਨੌਜਵਾਨਾਂ ਦੇ ਹੱਥ ਵਿੱਚ ਰੋਟੀ ਵਾਲਾ ਟਿਫਿਨ ਹੋਵੇ ਅਤੇ ਉਹ ਆਪਣੇ ਰੋਜ਼ਗਾਰ ਦੇ ਆਹਰੇ ਲੱਗਣ।

ਇਸ ਦਿਸ਼ਾ ਵਿੱਚ ਕੰਮ ਕਰਦਿਆਂ ਹੁਣ ਤੱਕ 43 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਚੁੱਕੇ ਹਨ, ਉਬ ਵੀ ਬਿਨਾਂ ਕਿਸੇ ਸਿਫਾਰਸ਼ ਅਤੇ ਰਿਸ਼ਵਤਖੋਰੀ ਦੇ। ਮੀਤ ਹੇਅਰ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਗਾਉਣ ਲਈ ਨਵੀਂ ਖੇਡ ਨੀਤੀ ਬਣਾਈ। ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾਈਆਂ ਜਿਸ ਵਿੱਚ ਸਾਢੇ ਚਾਰ ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। 

ਪਿਛਲੇ ਦੋ ਸਾਲਾਂ ਵਿੱਚ 26 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ 75 ਕਰੋੜ ਰੁਪਏ ਤੋਂ ਵੱਧ ਦੀ ਇਨਾਮ ਰਾਸ਼ੀ ਵੰਡੀ ਜਾ ਚੁੱਕੀ ਹੈ। ਪੰਜਾਬ ਦੇ ਖਿਡਾਰੀਆਂ ਨੇ ਏਸ਼ੀਅਨ ਗੇਮਜ਼ ਵਿੱਚ 72 ਸਾਲ ਦੇ ਰਿਕਾਰਡ ਤੋੜ ਕੇ 8 ਗੋਲਡ ਮੈਡਲਾਂ ਸਮੇਤ ਕੁੱਲ 20 ਮੈਡਲ ਜਿੱਤੇ। ਮੀਤ ਹੇਅਰ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦਾ ਇਕੋ ਮਕਸਦ ਨੌਜਵਾਨਾਂ ਨੂੰ ਕੁਰਾਹੇ ਪਾਉਣਾ ਹੈ ਜਿਸ ਲਈ ਉਹ ਭੜਕਾਊ ਅਤੇ ਗੁੰਮਰਾਹਕੁੰਨ ਬਿਆਨਬਾਜ਼ੀ ਕਰਦੇ ਹਨ। 

ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਆਪਣੇ ਸ਼ਹੀਦਾਂ ਨੂੰ ਸਰਮਾਇਆ ਮੰਨਦੀ ਹੋਈ ਉਨ੍ਹਾਂ ਵੱਲੋਂ ਦਿਖਾਏ ਮਾਰਗ ਉਤੇ ਚੱਲਣ ਦਾ ਯਤਨ ਕਰਦੀ ਹੈ ਜਦੋਂ ਕਿ ਵਿਰੋਧੀ ਉਮੀਦਵਾਰ ਸ਼ਹੀਦਾਂ ਦਾ ਹੀ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਨ੍ਹਾਂ ਕਿਸ ਪਾਰਟੀ ਦਾ ਸਾਥ ਦੇਣਾ ਹੈ।

ਮੀਤ ਹੇਅਰ ਨੇ ਵਿਸ਼ਵਾਸ ਦਿਵਾਇਆ ਕਿ ਆਉਣੇ ਵਾਲੇ ਤਿੰਨ ਸਾਲਾਂ ਵਿੱਚ ਵੀ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। 1000ਖੇਡ ਨਰਸਰੀਆਂ ਬਣਾਈ ਜਾ ਰਹੀ ਹੈ ਜਿਸ ਨਾਲ ਪੰਜਾਬ ਮੁੜ ਦੇਸ਼ ਦਾ ਨੰਬਰ ਇਕ ਸੂਬਾ ਬਣੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਵਸੋਂ ਨੌਜਵਾਨਾਂ ਦੀ ਹੈ ਅਤੇ ਇਸ ਵੇਲੇ ਸੂਬੇ ਦੀ ਸੇਵਾ ਨੌਜਵਾਨ ਮੁੱਖ ਮੰਤਰੀ ਵੱਲੋਂ ਕੀਤੀ ਜਾ ਰਹੀ ਹੈ। ਨੌਜਵਾਨਾਂ ਦੇ ਸਸ਼ਕਤੀਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।