5 Dariya News

जिला निर्वाचन अधिकारी कुलवंत सिंह ने मतदाता जागरूकता वैन को हरी झंडी दिखाकर रवाना किया

वैन 1 जून तक चारों विधानसभा क्षेत्रों में प्रचार करेगी

5 Dariya News

मोगा 22-May-2024

भारत चुनाव आयोग के निर्देशानुसार जिला मोगा में वोट प्रतिशत बढ़ाने के लिए मतदाता जागरूकता वैन को आज स्थानीय जिला प्रशासनिक परिसर से जिला चुनाव अधिकारी कम डिप्टी कमिश्नर श्री कुलवंत सिंह ने हरी झंडी दिखाकर रवाना किया। कुलवंत सिंह ने जानकारी देते हुए बताया कि मजबूत लोकतंत्र के निर्माण के लिए हर व्यक्ति को वोट का महत्व समझना बहुत जरूरी है।  

इसीलिए यह जागरूकता वैन रवाना की गई है। यह वैन 1 जून तक चारों विधानसभा क्षेत्रों में प्रचार करेगी। इस मौके पर जागरूकता स्टीकर लगाने का अभियान भी चलाया गया। उन्होंने कहा कि इस बार जिला मोगा में वोट प्रतिशत बढ़ाना है

 मतदान के दिन लोगों को सभी बुनियादी सुविधाएं मुहैया करायी जायेंगी, ताकि वे अपने परिवार के साथ मतदान कर सकें। मतदाताओं को धूप से बचाने के लिए बूथों पर शामियाने की व्यवस्था की जाएगी।  

बैठने की व्यवस्था भी की जाएगी ताकि आपको लंबे समय तक लाइन में इंतजार न करना पड़े।  बुजुर्गों और दिव्यांगों को लाने और छोड़ने की भी व्यवस्था की जाएगी।  बूथ पर गर्मी से बचाव के लिए पंखे कूलर आदि की भी व्यवस्था की जाएगी तथा ठंडे मीठे पानी के डिस्पेंसर भी लगाए जाएंगे। आवश्यकतानुसार स्वयंसेवक मतदाताओं की सहायता भी करेंगे और पहली बार मतदान करने वालों को उपहार देकर सम्मानित किया जाएगा। 

उन्होंने कहा कि कोई भी मतदाता जिसके पास वोटर कार्ड नहीं है, वह पासपोर्ट, आधार कार्ड, मनरेगा जॉब कार्ड, पैन कार्ड, पासबुक, स्वास्थ्य बीमा स्मार्ट कार्ड, लाइसेंस, सेवा पहचान पत्र, स्मार्ट कार्ड, पेंशन दस्तावेज़, आधिकारिक पहचान पत्र, विशिष्ट विकलांगता पहचान पत्र, ड्राइविंग सहित चुनाव आयोग द्वारा मान्यता प्राप्त 12 दस्तावेजों में से किसी एक का उपयोग करके अपना वोट डाल सकता है।

इस समय सहायक आयुक्त (ज) कम नोडल अधिकारी स्वीप श्रीमती शुभी आंगरा, चुनाव तहसीलदार श्री बरजिंदर सिंह, प्रो.  गुरप्रीत सिंह घाली और प्रो.  बलविंदर सिंह ने लोगों को वोटर हेल्पलाइन ऐप, सक्षम ऐप, सी विजिल ऐप, केवाईसी जैसे मतदान संबंधी ऐप से परिचित कराया।  लोगों को वोटर हेल्प लाइन नंबर 1950 के बारे में भी बताया गया कि अगर उन्हें वोट के संबंध में कोई जानकारी लेनी हो तो वे इस नंबर पर किसी भी समय संपर्क कर सकते हैं।

 डिप्टी कमिश्नर ने जिला मोगा के मतदाताओं से अपील की है कि वे हमारे देश के इस त्योहार में बढ़-चढ़कर हिस्सा लें। 1 जून 2024 को वोट डाले जाने हैं, जिसमें प्रत्येक जिलावासी को बढ़-चढ़कर भाग लेना चाहिए।  उन्होंने कहा कि भारत निर्वाचन आयोग के लक्ष्य इस बार 70 पार को प्राप्त करने के लिए हम सभी को व्यक्तिगत रूप से जागरूकता का ध्यान रखना होगा।

ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ 

ਵੈਨ 1 ਜੂਨ ਤੱਕ ਚਾਰੋਂ ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਪ੍ਰਚਾਰ ਕਰੇਗੀ

ਮੋਗਾ

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ਵੋਟ ਫ਼ੀਸਦ ਨੂੰ ਵਧਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਲਈ ਹਰ ਵਿਅਕਤੀ ਦਾ ਵੋਟ ਦੀ ਅਹਿਮੀਅਤ ਨੂੰ ਸਮਝਣਾ ਬੜਾ ਲਾਜ਼ਮੀ ਹੈ। 

ਇਸੇ ਕਰਕੇ ਹੀ ਇਹ ਜਾਗਰੂਕਤਾ ਵੈਨ ਰਵਾਨਾ ਕੀਤੀ ਗਈ ਹੈ। ਇਹ ਵੈਨ 1 ਜੂਨ ਤੱਕ ਚਾਰੋਂ ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਪ੍ਰਚਾਰ ਕਰੇਗੀ। ਇਸ ਮੌਕੇ ਜਾਗਰੂਕਤਾ ਸਟਿੱਕਰ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ। ਉਹਨਾਂ ਕਿਹਾ ਕਿ ਇਸ ਵਾਰ ਜ਼ਿਲ੍ਹਾ ਮੋਗਾ ਵਿਚ ਵੋਟ ਫ਼ੀਸਦ ਨੂੰ ਵਧਾਉਣ ਲਈ ਲੋਕਾਂ ਨੂੰ ਵੋਟਾਂ ਵਾਲੇ ਦਿਨ ਬੂਥਾਂ ਉੱਪਰ ਹਰੇਕ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਇਸ ਲਈ ਉਹ ਸਾਰੇ ਪਰਿਵਾਰ ਸਹਿਤ ਆਪਣੀ ਵੋਟ ਦਾ ਇਸਤੇਮਾਲ ਕਰਨ। 

ਬੂਥਾਂ ਉੱਪਰ ਸ਼ਾਮਿਆਨੇ ਦਾ ਪ੍ਰਬੰਧ ਹੋਵੇਗਾ ਤਾਂ ਕਿ ਵੋਟਰਾਂ ਨੂੰ ਧੁੱਪ ਤੋਂ ਬਚਾਇਆ ਜਾ ਸਕੇ। ਲਾਈਨ ਵਿੱਚ ਲੱਗ ਕੇ ਜਿਆਦਾ ਸਮਾਂ ਇੰਤਜਾਰ ਨਾ ਕਰਨਾ ਪਵੇ ਇਸ ਲਈ ਬੈਠਣ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ। ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰੋਂ ਲੈ ਕੇ ਅਤੇ ਛੱਡ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬੂਥ ਉੱਪਰ ਗਰਮੀ ਤੋਂ ਬਚਾਅ ਵਾਸਤੇ ਪੱਖੇ ਕੂਲਰ ਆਦਿ ਦਾ ਵੀ ਪ੍ਰਬੰਧ ਹੋਵੇਗਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ। 

ਵਲੰਟੀਅਰ ਵੋਟਰਾਂ ਦੀ ਜ਼ਰੂਰਤ ਅਨੁਸਾਰ ਸਹਾਇਤਾ ਵੀ ਕਰਨਗੇ  ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿ ਕੋਈ ਵੀ ਅਜਿਹਾ ਵੋਟਰ ਜਿਸ  ਕੋਲ ਵੋਟਰ ਕਾਰਡ ਨਹੀਂ ਵੀ ਹੈ ਉਹ ਆਪਣੀ ਵੋਟ ਦਾ ਇਸਤੇਮਾਲ ਚੋਣ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ 12 ਡਾਕੂਮੈਂਟਸ ਵਿੱਚੋਂ ਕਿਸੇ ਇੱਕ ਦਾ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਦਾ ਹੈ ਇਨ੍ਹਾਂ 12 ਡਾਕੂਮੈਂਟਸ ਵਿੱਚ ਪਾਸਪੋਰਟ, ਆਧਾਰ ਕਾਰਡ, ਮਨਰੇਗਾ ਨੌਕਰੀ ਕਾਰਡ, ਪੈਨ ਕਾਰਡ, ਪਾਸਬੁੱਕ, ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਸਰਵਿਸ ਪਛਾਣ ਪੱਤਰ, ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼, ਅਧਿਕਾਰਤ ਪਛਾਣ ਪੱਤਰ, ਵਿਲੱਖਣ ਦਿਵਿਆਂਗਤਾ ਸ਼ਨਾਖਤ ਕਾਰਡ ਸ਼ਾਮਿਲ ਹਨ।

ਇਸ ਸਮੇਂ ਸਹਾਇਕ ਕਮਿਸ਼ਨਰ (ਜ) ਕਮ ਨੋਡਲ ਅਫ਼ਸਰ ਸਵੀਪ ਸ਼੍ਰੀਮਤੀ ਸ਼ੁਭੀ ਆਂਗਰਾ, ਚੋਣ ਤਹਿਸੀਲਦਾਰ ਸ੍ਰ ਬਰਜਿੰਦਰ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ ਘਾਲੀ ਤੇ ਪ੍ਰੋ. ਬਲਵਿੰਦਰ ਸਿੰਘ ਨੇ ਹਾਜ਼ਰ ਲੋਕਾਂ ਨੂੰ ਵੋਟਾਂ ਸੰਬੰਧੀ ਐਪਸ ਜਿਵੇਂ ਕਿ ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ, ਸੀ ਵਿਜ਼ਲ ਐਪ, ਕੇ.ਵਾਈ.ਸੀ. ਐਪ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਵੋਟਰ ਹੈਲਪ ਲਾਈਨ ਨੰਬਰ 1950 ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਜੇਕਰ ਉਹ ਵੋਟਾਂ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹਨ ਤਾਂ ਇਸ ਨੰਬਰ ਉਪਰ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਜਿਲ੍ਹਾ ਮੋਗਾ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਡੇ ਦੇਸ਼ ਦੇ ਇਸ ਤਿਉਹਾਰ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ। ਜੂਨ 1, 2024 ਨੂੰ ਵੋਟਾਂ ਪਾਈਆਂ ਜਾਣੀਆਂ ਹਨ ਜਿਸ ਵਿੱਚ ਹਰੇਕ ਜਿਲ੍ਹਾ ਵਾਸੀ ਨੂੰ ਵਧ ਚਡ਼ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਭਾਰਤੀ ਚੋਣ ਕਮਿਸ਼ਨ ਦੇ ਟੀਚੇ ʺ ਇਸ ਬਾਰ 70 ਪਾਰ ʺ ਨੂੰ ਪ੍ਰਾਪਤ ਕਰਨ ਲਈ ਸਾਨੂੰ ਸਾਰਿਆਂ ਨੂੰ ਨਿੱਜੀ ਤੌਰ ਉਤੇ ਜਾਗਰੂਕਤਾ ਦਾ ਹੰਭਲਾ ਮਾਰਨਾ ਪੈਣਾ ਹੈ।