5 Dariya News

मतदाता संकल्प हस्ताक्षर अभियान के अंतर्गत जिले के मतदाताओं को वोटिंग के लिए किया जागरुक

स्वीप गतिविधि के अंतर्गत इलेक्टोरल लिटरेसी क्लब ने जिला लोक संपर्क कार्यालय के सहयोग से दिया इस बेहतरीन गतिविधि को अंजाम

5 Dariya News

होशियारपुर 22-May-2024

जिले में वोटिंग प्रतिशतता को बढ़ाने के लिए स्वीप गतिविधि के अंतर्गत इलेक्टोरल लिटरेसी क्लब ने जिला लोक संपर्क कार्यालय के सहयोग से मतदाता संकल्प हस्ताक्षर अभियान चलाया है। मात्र एक सप्ताह के बीच ही इस अभियान के अंतर्गत जिले के 563 सरकारी व प्राइवेट स्कूलों के बच्चों ने 20 मई तक अपने अभिभावकों व अपने मोहल्ले व गांव के योग्य वोटरों से मतदान संकल्प पत्र पर 1,64,000 से ज्यादा हस्ताक्षर करवाए हैं।

डिप्टी कमिश्नर-कम-जिला निर्वाचन अधिकारी कोमल मित्तल ने बताया कि मतदान जागरुकता संबंधी स्कूल शिक्षा विभाग के माध्यम से इलेक्टोरल लिटरेसी क्लब ने बहुत ही बेहतरीन कार्य किया है जो कि वोटर जागरुकता में सकारात्मक भूमिका निभाएगा। उन्होंने कहा कि जब बच्चे अपने अभिभावकों व बड़ों को समाज के प्रति जिम्मेदारी की याद करवाते हैं तो उसके अच्छे परिणाम देखने को मिलते हैं। 

उन्होंने कहा कि होशियारपुर लोक सभा क्षेत्र में 1601826 वोटर है और करीब 10 प्रतिशत मतदाताओं ने इस संकल्प पत्र पर हस्ताक्षर किए हैं। उन्होंने कहा कि इस अभियान में बेहतरीन भूमिका निभाने वाले विद्यार्थियों व गाइड अध्यापकों को जिला प्रशासन की ओर से सम्मानित भी किया जाएगा। उन्होंने  जिले के समूह वोटरों से अपील करते हुए कहा कि वे 1 जून को बिना डर व भेदभाव के मतदान करें। 

उन्होंने कहा कि जिला प्रशासन की ओर से भारतीय निर्वाचन आयोग के निर्देशों पर मतदान संबंधी सभी तैयारियां पूरी कर ली गई है और मतदाता की सुविधा का भी विशेष ध्यान रखा जा रहा है। इलेक्टोरल लिटरेसी क्लब के जिला नोडल अधिकारी शैलेंद्र ठाकुर ने बताया कि जिले के सभी 563 अप प्राइमरी सरकारी व प्राइवेट स्कूलों में इलेक्टोरल लिटरेसी क्लब बने हैं, जिसमें कक्षा नवमी से बाहरवीं तक के विद्यार्थियों को सदस्य बनाया गया है और मतदाता जागरुकता संबंधी क्लबों की ओर से चुनावों के दौरान अलग-अलग गतिविधियां करवाई जाती हैं। 

उन्होंने बताया कि इसी क्रम में विद्यार्थियों व गाइड अध्यापकों के सहयोग से मतदाता संकल्प हस्ताक्षर अभियान चलाया गया, जिसमें विद्यार्थियों ने न सिर्फ अपने अभिभावकों व बल्कि आस-पास के इलाकों में जाकर मतदाता संकल्प पत्र पर वोटरों के हस्ताक्षर करवा कर उन्हें मतदान के प्रति जागरुक किया।

इस मौके पर जिला लोक संपर्क अधिकारी हरदेव सिंह आसी, जिला शिक्षा अधिकारी (से) गुरिंदरजीत कौर, जिला शिक्षा अधिकारी(ए) कमलदीप कौर, जिला स्वीप नोडल अधिकारी प्रीत कोहली, चुनाव तहसीलदार सर्बजीत सिंह, सहायक लोक संपर्क अधिकारी लोकेश कुमार, चुनाव कानूनगो दीपक कुमार, सहायक स्वीप नोडल अधिकारी अंकुर शर्मा, सहायक नोडल अधिकारी मीडिया कम्यूनिकेशन रजनीश गुलियानी व नीरज धीमान भी मौजूद थे।

ਵੋਟਰ ਸੰਕਲਪ ਹਸਤਾਖ਼ਰ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੋਟਰਾਂ ਨੂੰ ਵੋਟਿੰਗ ਲਈ ਕੀਤਾ ਗਿਆ ਜਾਗਰੂਕ

ਸਵੀਪ ਗਤੀਵਿਧੀਆਂ ਤਹਿਤ ਇਲੈਕਟੋਰਲ ਲਿਟਰੇਸੀ ਕਲੱਬ ਨੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਸਹਿਯੋਗ ਨਾਲ ਕੀਤਾ ਬਿਹਤਰੀਨ ਉਪਰਾਲਾ

ਹੁਸ਼ਿਆਰਪੁਰ

ਜ਼ਿਲ੍ਹੇ ਵਿਚ ਵੋਟਿੰਗ ਪ੍ਰਤੀਸ਼ਤਤਾ ਨੂੰ ਵਧਾਉਣ ਲਈ ਸਵੀਪ ਗਤੀਵਿਧੀਆਂ ਤਹਿਤ ਇਲੈਕਟੋਰਲ ਲਿਟਰੇਸੀ ਕਲੱਬ ਨੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਸਹਿਯੋਗ ਨਾਲ ਵੋਟਰ ਸੰਕਲਪ ਹਸਤਾਖ਼ਰ ਮੁਹਿੰਮ ਚਲਾਈ ਹੈ। ਮਹਿਜ਼ ਇਕ ਹਫ਼ਤੇ ਵਿਚ ਹੀ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ 563 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ 20 ਮਈ ਤੱਕ ਆਪਣੇ ਮਾਪਿਆਂ ਅਤੇ ਆਪਣੇ ਮੁਹੱਲੇ ਤੇ ਪਿੰਡ ਦੇ ਯੋਗ ਵੋਟਰਾਂ ਤੋਂ ਵੋਟਰ ਸੰਕਲਪ ਪੱਤਰ ’ਤੇ 1,64,000 ਤੋਂ ਵੱਧ ਹਸਤਾਖ਼ਰ ਕਰਵਾਏ ਹਨ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਵੋਟਰ ਜਾਗਰੂਕਤਾ ਸਬੰਧੀ ਸਕੂਲ ਸਿੱਖਿਆ ਵਿਭਾਗ ਰਾਹੀਂ ਇਲੈਕਟੋਰਲ ਲਿਟਰੇਸੀ ਕਲੱਬ ਨੇ ਬਹੁਤ ਹੀ ਬਿਹਤਰੀਨ ਕਾਰਜ ਕੀਤਾ ਹੈ ਜੋ ਕਿ ਵੋਟਰ ਜਾਗਰੂਕਤਾ ਵਿਚ ਸਕਾਰਾਤਮਕ ਭੂਮਿਕਾ ਨਿਭਾਏਗਾ। 

ਉਨ੍ਹਾਂ ਕਿਹਾ ਕਿ ਜਦ ਬੱਚੇ ਆਪਣੇ ਮਾਪਿਆਂ ਅਤੇ ਵੱਡਿਆਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦੇ ਹਨ, ਤਾਂ ਉਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ 1601826 ਵੋਟਰ ਹਨ ਅਤੇ ਕਰੀਬ 10 ਫੀਸਦੀ ਵੋਟਰਾਂ ਨੇ ਇਸ ਸੰਕਲਪ ਪੱਤਰ ’ਤੇ ਹਸਤਾਖ਼ਰ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਬਿਹਤਰੀਨ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨਿਤ ਵੀ ਕੀਤਾ ਜਾਵੇਗਾ। 

ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 1 ਜੂਨ ਨੂੰ ਬਿਨਾਂ ਕਿਸੇ ਡਰ ਤੇ ਭੈਅ ਦੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਵੋਟਾਂ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਵੋਟਰਾਂ ਦੀ ਸੁਵਿਧਾ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।

ਇਲੈਕਟੋਰਲ ਲਿਟਰੇਸੀ ਕਲੱਬ ਦੇ ਜ਼ਿਲ੍ਹਾ ਨੋਡਲ ਅਫ਼ਸਰ ਸ਼ੈਲੇਂਦਰ ਠਾਕੁਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 563 ਅੱਪਰ-ਪ੍ਰਾਇਮਰੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਇਲੈਕਟੋਰਲ ਲਿਟਰੇਸੀ ਕਲੱਬ ਬਣੇ ਹਨ, ਜਿਸ ਵਿਚ ਜਮਾਤ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੈਂਬਰ ਬਣਾਇਆ ਗਿਆ ਹੈ ਅਤੇ ਵੋਟਰ ਜਾਰਗੂਕਤਾ ਸਬੰਧੀ ਕਲੱਬਾਂ ਵਲੋਂ ਚੋਣਾਂ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਲੜੀ ਵਿਚ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਦੇ ਸਹਿਯੋਗ ਨਾਲ ਵੋਟਰ ਸੰਕਲਪ ਹਸਤਾਖ਼ਰ ਮੁਹਿੰਮ ਚਲਾਈ ਗਈ ਹੈ, ਜਿਸ ਵਿਚ ਵਿਦਿਆਰਥੀਆਂ ਨੇ ਨਾ ਸਿਰਫ ਆਪਣੇ ਮਾਪਿਆਂ ਬਲਕਿ ਆਸਪਾਸ ਦੇ ਇਲਾਕਿਆਂ ਵਿਚ ਜਾ ਕੇ ਵੋਟਰ ਸੰਕਲਪ ਪੱਤਰ ’ਤੇ ਵੋਟਰਾਂ ਦੇ ਹਸਤਾਖ਼ਰ ਕਰਵਾ ਕੇ ਉਨ੍ਹਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ ਹੈ।

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਿੰਦਰਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਕਮਲਦੀਪ ਕੌਰ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਚੋਣ ਕਾਨੂੰਗੋ ਦੀਪਕ ਕੁਮਾਰ, ਸਹਾਇਕ ਸਵੀਪ ਨੋਡਲ ਅਫ਼ਸਰ ਅੰਕੁਰ ਸ਼ਰਮਾ, ਸਹਾਇਕ ਨੋਡਲ ਅਫ਼ਸਰ ਮੀਡੀਆ ਕਮਿਊਨੀਕੇਸ਼ਨ ਰਜਨੀਸ਼ ਗੁਲਿਆਨੀ ਅਤੇ ਨੀਰਜ ਧੀਮਾਨ ਵੀ ਮੌਜੂਦ ਸਨ।