5 Dariya News

जनरल व व्यय पर्यवेक्षक ने चुनाव संबंधी गठित विभिन्न सैलों का किया औचक निरीक्षण

कंट्रोल रुम, मीडिया मानिटरिंग सेल एवं वेब कास्टिंग सैल की कार्य पद्धति के बारे में जानकारी की हासिल

5 Dariya News

होशियारपुर 21-May-2024

लोकसभा चुनाव-2024 के मद्देनजर भारत निर्वाचन आयोग की ओर से लोकसभा होशियारपुर के लिए नियुक्त किए गए जनरल पर्यवेक्षक 2003 बैच के तामिलनाडू कैडर के आई.ए.एस अधिकारी डा. आर. आनंदकुमार व व्यय पर्यवेक्षक 2008 बैच के आई.आर.एस(सी.एंड.सी.ई) अधिकारी पवन कुमार खेतान ने आज जिला निर्वाचन अधिकारी-कम-डिप्टी कमिश्नर कोमल मित्तल के साथ कंट्रोल रुम, मीडिया मानिटरिंग सेल एवं वेब कास्टिंग सैल का औचक निरीक्षण किया।

इस दौरान उन्होंने कंट्रोल रुम, मीडिया मानटिरंग सैल व वेव कास्टिंग सैल की कार्य पद्धति के कार्य के बारे में जानकारी हासिल करते हुए हिदायत दी कि सभी सैल मुस्तैदी के साथ चुनाव ड्यूटी निभाएं। उन्होंने मीडिया मानिटरिंग सैल का दौरा करते हुए निर्देश दिए कि चुनाव आयोग की हिदायतों के अनुसार प्रिंट मीडिया, इलेक्ट्रानिक मीडिया व सोशल मीडिया पर 24 घंटे बारीकी से नजर रखनी यकीनी बनाई जाए, ताकि पेड न्यूज व बिना मंजूरी विज्ञापन टेलीकास्ट होने संबंधी बनती कार्यवाही की जा सके। 

उन्होंने कहा कि उम्मीदवारों की ओर से इलेक्ट्रानिक मीडिया व सोशल मीडिया पर विज्ञापन टेलीकास्ट करवाने के लिए प्री- सर्टिफिकेशन जरुरी है। जिला निर्वाचन अधिकारी कोमल मित्तल ने बताया कि विज्ञापन टेलीकास्ट होने से तीन दिन पहले जिला स्तरीय एम.सी.एम.सी. को मंजूरी के लिए अप्लाई किया जा सकता है और एम.सी.एम.सी की ओर से 48 घंटे में सर्टिफिकेट जारी किया जाएगा। 

उन्होंने कहा कि उम्मीदवार की ओर से बल्क एस.एम.एस., व्याइस मैसेज के अलावा रेडियो व सिनेमा हाल आदि के लिए भी प्री-सर्टिफिकेशन लेना जरुरी है। उन्होंने कहा कि विज्ञापन टैलीकास्ट करवाने की मंजूरी लेने के लिए कमरा नंबर 312 ए तीसरी मंजिल, जिला प्रशासकीय कांप्लेक्स में संपर्क किया जा सकता है। उन्होंने बताया कि जिला स्तरीय एम.सी.एम.सी. की ओर से सोशल मीडिया पर भी नजर रखी जा रही है। 

उन्होंने बताया कि भारत निर्वाचन आयोग की हिदायत अनुसार मतदान वाले दिन व मतदान से एक दिन पहले कोई भी राजनीतिक विज्ञापन प्रिंट मीडिया में प्रकाशित करवाने से पहले जिला स्तरीय मीडिया सर्टिफिकेशन एंड मानिटरिंग कमेटी(एम.सी.एम.सी) से पूर्व मंजूरी लेना अनिवार्य है और कमेटी की मंजूरी मिलने के बाद ही प्रिंट मीडिया में विज्ञापन प्रकाशित करवाया जा सकेगा। 

इस मौके पर जिला लोक संपर्क अधिकारी हरदेव सिंह आसी, तहसीलदार चुनाव सरबजीत सिंह, एम.सी.एम.सी सदस्य संजीव कुमार बख्शी, जिला स्वीप नोडल अधिकारी प्रीत कोहली, जिला सिस्टम मैनेजर चरण कंवल सिंह, सहायक लोक संपर्क अधिकारी लोकेश कुमार, मंगेश सूद, चुनाव कानूनगो दीपक कुमार, आदित्य राणा व अन्य अधिकारी मौजूद रहे।

ਜਨਰਲ ਤੇ ਖ਼ਰਚਾ ਅਬਜ਼ਰਵਰ ਨੇ ਚੋਣਾਂ ਸਬੰਧੀ ਗਠਿਤ ਵੱਖ-ਵੱਖ ਸੈੱਲਾਂ ਦਾ ਕੀਤਾ ਅਚਨਚੇਤ ਨਿਰੀਖਣ

ਕੰਟਰੋਲ ਰੂਮ, ਮੀਡੀਆ ਮੋਨੀਟਰਿੰਗ ਸੈੱਲ ਅਤੇ ਵੈੱਬ ਕਾਸਟਿੰਗ ਸੈੱਲ ਦੀੇ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਕੀਤੀ ਹਾਸਲ

ਹੁਸ਼ਿਆਰਪੁਰ

ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹੁਸ਼ਿਆਰਪੁਰ ਲਈ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ 2003 ਬੈਚ ਤਾਮਿਲਨਾਡੂ ਕੇਡਰ ਦੇ ਆਈ.ਏ.ਐਸ ਅਫ਼ਸਰ ਡਾ. ਆਰ. ਆਨੰਦਕੁਮਾਰ ਅਤੇ ਖ਼ਰਚਾ ਅਬਜ਼ਰਵਰ 2008 ਬੈਚ ਦੇ ਆਈ.ਆਰ.ਐਸ (ਸੀ.ਐਂਡ.ਸੀ.ਈ) ਅਫ਼ਸਰ ਪਵਨ ਕੁਮਾਰ ਖੇਤਾਨ ਨੇ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਕੰਟਰੋਲ ਰੂਮ, ਮੀਡੀਆ ਮੋਨੀਟਰਿੰਗ ਸੈੱਲ ਅਤੇ ਵੈੱਬ ਕਾਸਟਿੰਗ ਸੈੱਲ ਦਾ ਅਚਨਚੇਤ ਨਿਰੀਖਣ ਕੀਤਾ।

ਇਸ ਦੌਰਾਨ ਉਨਾਂ ਨੇ ਕੰਟਰੋਲ ਰੂਮ, ਮੀਡੀਆ ਮੋਨੀਟਰਿੰਗ ਸੈੱਲ ਅਤੇ ਵੈੱਬ ਕਾਸਟਿੰਗ ਸੈੱਲ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕਰਦਿਆਂ ਹਦਾਇਤ ਕੀਤੀ ਕਿ ਸਾਰੇ ਸੈੱਲ ਮੁਸਤੈਦੀ ਨਾਲ ਕੰਮ ਕਰਨ। ਉਨ੍ਹਾਂ ਮੀਡੀਆ ਮੋਨੀਟਰਿੰਗ ਸੈੱਲ ਦਾ ਦੌਰਾ ਕਰਦਿਆਂ ਨਿਰਦੇਸ਼ ਦਿੱਤੇ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ 24 ਘੰਟੇ ਬਾਰੀਕੀ ਨਾਲ ਨਜ਼ਰ ਰੱਖਣੀ ਯਕੀਨੀ ਬਣਾਈ ਜਾਵੇ, ਤਾਂ ਜੋ ਪੇਡ ਨਿਊਜ਼ ਅਤੇ ਬਿਨ੍ਹਾਂ ਮਨਜ਼ੂਰੀ ਵਿਗਿਆਪਨ ਟੈਲੀਕਾਸਟ ਹੋਣ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਸਕੇ। 

ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਵਿਗਿਆਪਨ ਟੈਲੀਕਾਸਟ ਕਰਵਾਉਣ ਲਈ ਪ੍ਰੀ-ਸਰਟੀਫਿਕੇਸ਼ਨ ਜ਼ਰੂਰੀ ਹੈ। ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਵਿਗਿਆਪਨ ਟੈਲੀਕਾਸਟ ਹੋਣ ਤੋਂ ਤਿੰਨ ਦਿਨ ਪਹਿਲਾਂ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ ਨੂੰ ਮਨਜ਼ੂਰੀ ਲਈ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਐਮ.ਸੀ.ਐਮ.ਸੀ ਵੱਲੋਂ 48 ਘੰਟੇ ਵਿਚ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਉਮੀਦਵਾਰ ਵੱਲੋਂ ਬਲਕ ਐਸ.ਐਮ.ਐਸ, ਵਾਇਸ ਮੈਸੇਜ ਤੋਂ ਇਲਾਵਾ ਰੇਡੀਓ ਅਤੇ ਸਿਨੇਮਾ ਹਾਲ ਲਈ ਵੀ ਪ੍ਰੀ-ਸਰਟੀਫਿਕੇਟ ਲੈਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਗਿਆਪਨ ਟੈਲੀਕਾਸਟ ਕਰਵਾਉਣ ਦੀ ਮਨਜ਼ੂਰੀ ਲੈਣ ਲਈ ਕਮਰਾ ਨੰਬਰ 312-ਏ, ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ ਵੱਲੋਂ ਸੋਸ਼ਲ ਮੀਡੀਆ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। 

ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਵਾਲੇ ਦਿਨ ਅਤੇ ਵੋਟਾਂ ਤੋਂ ਇਕ ਦਿਨ ਪਹਿਲਾਂ ਕੋਈ ਵੀ ਰਾਜਨੀਤਿਕ ਵਿਗਿਆਪਨ ਪ੍ਰਿੰਟ ਮੀਡੀਆ ਵਿਚ ਪ੍ਰਕਾਸ਼ਿਤ ਕਰਵਾਉਣ ਲਈ ਪਹਿਲਾਂ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੀਡੀਆ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ) ਤੋਂ ਅਗੇਤੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪ੍ਰਿੰਟ ਮੀਡੀਆ ਵਿਚ ਵਿਗਿਆਪਨ ਪ੍ਰਕਾਸ਼ਿਤ ਕਰਵਾਇਆ ਜਾ ਸਕੇਗਾ। 

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਐਮ.ਸੀ.ਐਮ.ਸੀ ਮੈਂਬਰ ਸੰਜੀਵ ਕੁਮਾਰ ਬਖਸ਼ੀ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਜ਼ਿਲ੍ਹਾ ਸਿਸਟਮ ਮੈਨੇਜਰ ਚਰਨ ਕੰਵਲ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਮੰਗੇਸ਼ ਸੂਦ, ਚੋਣ ਕਾਨੂੰਗੋ ਦੀਪਕ ਕੁਮਾਰ, ਅਦਿੱਤਿਆ ਰਾਣਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।