5 Dariya News

जिला निर्वाचन अधिकारी कोमल मित्तल की देखरेख में वोटिंग मशीनों का पूरक रैंडमाइजेशन किया गया

5 Dariya News

होशियारपुर 18-May-2024

भारत निर्वाचन आयोग के निर्देशानुसार लोकसभा चुनाव 2024 में प्रयोग होने वाली ईवीएम मशीनों की सप्लीमेंट्री रेंडमाइजेशन आज यहां जिला निर्वाचन अधिकारी-कम-डिप्टी कमिश्नर कोमल मित्तल की देखरेख में चुनाव आयोग सॉफ्टवेयर के माध्यम से की गई। इस अवसर पर जिला निर्वाचन अधिकारी ने कहा कि जिले में 1563 मतदान केंद्र हैं, इसलिए आज सातों विधानसभा क्षेत्रों के सहायक रिटर्निंग अधिकारियों को रेंडमाइजेशन के माध्यम से वोटिंग मशीनों का आवंटन कर दिया गया है। 

प्रत्येक निर्वाचन क्षेत्र को मतदान केंद्रों की संख्या से 20 प्रतिशत अधिक बैलेट यूनिट (बीयू) और कंट्रोल यूनिट (सीयू) और 30 प्रतिशत अधिक वीवीपैट मशीने दी गई हैं ताकि मशीन खराब होने की स्थिति में उनके पास आरक्षित कोटा हो। उन्होंने कहा कि मुकेरियां को 251 पोलिंग बूथों के लिए 301 बैलट यूनिट अलॉट किए गए हैं। 

दसूहा में 224 पोलिंग बूथों के लिए 268 बैलट यूनिट, उड़मुड़ में 221 पोलिंग बूथों के लिए 265 बैलट यूनिट, शाम चौरासी को 220 पोलिंग बूथों के लिए 264 बैलट यूनिट, होशियारपुर को 214 पोलिंग बूथों के लिए 256 बैलट यूनिट, चब्बेवाल को 205 पोलिंग बूथों के लिए 246 बैलट यूनिट व गढ़शंकर को 228 पोलिंग बूथों के लिए 273 बैलट यूनिट मशीनों का आवंटन किया गया।

इस मौके पर सीपीआई (एम) से बलविंदर सिंह, इंडियन नेशनल कांग्रेस से रघुनंदन टंडन, भाजपा भूषण कुमार शर्मा, आम आदमी पार्टी से जयराम, समाज भलाई मोर्चा से अंकलेश्वर भारती भी मौजूद थे।

ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

ਹੁਸ਼ਿਆਰਪੁਰ

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਲਈ ਵਰਤੀਆਂ ਜਾਣ ਵਾਲੀਆਂ ਈ.ਵੀ.ਐਮ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡਮਾਈਜੇਸ਼ਨ ਅੱਜ ਇਥੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਦੇਖਰੇਖ ਹੇਠ ਚੋਣ ਕਮਿਸ਼ਨ ਦੇ ਸਾਫ਼ਟਵੇਅਰ ਰਾਹੀਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1563 ਪੋਲਿੰਗ ਸਟੇਸ਼ਨ ਹਨ, ਇਸ ਲਈ ਅੱਜ ਸੱਤ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਰੈਂਡਮਾਈਜ਼ੇਸ਼ਨ ਰਾਹੀਂ ਵੋਟਿੰਗ ਮਸ਼ੀਨਾਂ ਅਲਾਟ ਕਰ ਦਿੱਤੀਆਂ ਗਈਆਂ ਹਨ। 

ਹਰੇਕ ਹਲਕੇ ਨੂੰ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਨਾਲੋਂ 20 ਫੀਸਦੀ ਵੱਧ ਬੈਲਟ ਯੂਨਿਟ (ਬੀ ਯੂ) ਅਤੇ ਕੰਟਰੋਲ ਯੂਨਿਟ (ਸੀ ਯੂ) ਅਤੇ 30 ਫੀਸਦੀ ਵੱਧ ਵੀ.ਵੀ.ਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ ਤਾਂ ਜੋ ਮਸ਼ੀਨ ਖਰਾਬ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਕੋਲ ਰਾਖਵਾਂ ਕੋਟਾ ਰਹੇ।ਉਨ੍ਹਾਂ ਦੱਸਿਆ ਕਿ ਮੁਕੇਰੀਆਂ ਵਿੱਚ 251 ਪੋਲਿੰਗ ਬੂਥਾਂ ਨੂੰ 301 ਬੈਲਟ ਯੂਨਿਟ ਅਲਾਟ ਕੀਤੇ ਗਏ ਹਨ। ਦਸੂਹਾ ਵਿੱਚ 224 ਪੋਲਿੰਗ ਬੂਥਾਂ ਲਈ 268 ਬੈਲਟ ਯੂਨਿਟ, ਉੜਮੁੜ ਵਿੱਚ 221 ਪੋਲਿੰਗ ਬੂਥਾਂ ਲਈ 265 ਬੈਲਟ ਯੂਨਿਟ, ਸ਼ਾਮਚੁਰਾਸੀ ਵਿੱਚ 220 ਪੋਲਿੰਗ ਬੂਥਾਂ ਲਈ 264 ਬੈਲਟ ਯੂਨਿਟ, ਹੁਸ਼ਿਆਰਪੁਰ ਨੂੰ 214 ਪੋÇਲੰਗ ਬੂਥਾਂ ਲਈ 256 ਬੈਲਟ ਯੂਨਿਟ, ਚੱਬੇਵਾਲ ਨੂੰ 205 ਪੋÇਲੰਗ ਬੂਥਾਂ ਲਈ 246 ਬੈਲਟ ਯੂਨਿਟ ਅਤੇ ਗੜ੍ਹਸ਼ੰਕਰ ਨੂੰ 228 ਪੋÇਲੰਗ ਬੂਥਾਂ ਲਈ 273 ਬੈਲਟ ਯੂਨਿਟ ਮਸ਼ੀਨਾਂ ਦੀ ਵੰਡ ਕੀਤੀ ਗਈ ਹੈ।

ਇਸ ਮੌਕੇ ਸੀ.ਪੀ.ਆਈ (ਐਮ) ਤੋਂ ਬਲਵਿੰਦਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਘੂਨੰਦਨ ਟੰਡਨ, ਭਾਜਪਾ ਤੋਂ ਭਾਰਤ ਭੂਸ਼ਨ ਕੁਮਾਰ ਸ਼ਰਮਾ, ਸਮਾਜ ਆਦਮੀ ਪਾਰਟੀ ਤੋਂ ਜੈ ਰਾਮ, ਸਮਾਜ ਭਲਾਈ ਮੋਰਚਾ ਤੋਂ ਅੰਕਲੇਸ਼ਵਰ ਭਾਰਤੀ ਵੀ ਮੌਜੂਦ ਸਨ।