5 Dariya News

निर्दलीय उम्मीदवार शकील मुहम्मद ने इंडिया अलायंस के उम्मीदवार मनीष तिवारी के समर्थन में नामांकन पत्र वापस लिया

हम इंडिया अलायंस के उम्मीदवार को बड़े अंतर से जिताने के लिए कड़ी मेहनत करेंगे

5 Dariya News

चंडीगढ़ 17-May-2024

लोक सभा चुनाव में चंडीगढ़ से निर्दलीय उम्मीदवार के रूप में चुनाव लड़ रहे शकील मुहम्मद ने आज इंडिया अलायंस के उम्मीदवार मनीष तिवारी के समर्थन में अपना नामांकन पत्र वापस ले लिया। इस अवसर पर पंजाब जल आपूर्ति एवं सीवरेज बोर्ड के चेयरमैन एवं आम आदमी पार्टी (आप) चंडीगढ़ के सह-प्रभारी डॉ. एसएस आहलूवालिया ने इंडिया अलायंस के समर्थन में शकील मोहम्मद के नामांकन वापस लेने का स्वागत किया। 

इस दौरान मेयर कुलदीप कुमार, पार्षद प्रेम लता, हरदीप सिंह बुटेरला, आप नेता चंद्रमुखी शर्मा, डॉ. हरमीत सिंह, संदीप कुमार व अन्य नेता मौजूद थे। इस मौके पर शकील मोहम्मद ने कहा कि आज उन्होंने चंडीगढ़ से इंडिया अलायंस के प्रत्याशी मनीष तिवारी के समर्थन में अपना नामांकन पत्र वापस लेते हुए कहा कि पिछले 10 सालों में बीजेपी ने देश में डर का माहौल पैदा कर दिया है। 

इस समय देश को बचाना बहुत जरूरी है।  विपक्षी दलों के नेताओं को बिना किसी सबूत के जेलों में बंद किया जा रहा है। देश विकास के मामले में बहुत पीछे चला गया है। चंडीगढ़ में भाजपा ने अपने कार्यकाल में शहर का बुरा हाल कर दिया है। इसी के चलते उन्होंने लोकसभा चुनाव लड़ने का ऐलान किया था, लेकिन आज उन्होंने आम आदमी पार्टी के राष्ट्रीय संयोजक और दिल्ली के मुख्यमंत्री श्री अरविंद केजरीवाल की सोच पर पहरा देते हुए अपना नामांकन पत्र वापस ले लिया है।

उन्होंने कहा कि वह मनीष तिवारी को भारी मतों से जिताने के लिए दिन-रात मेहनत करेंगे और उन्हें जिताकर लोकसभा भेजेंगे। उन्होंने आगे कहा कि चंडीगढ़ में मेयर चुनाव में बीजेपी द्वारा की गई लोकतंत्र की हत्या को पूरी दुनिया ने देखा है। लोकतंत्र की हत्या करने वालों पर आज तक कोई कार्रवाई नहीं हुई, लेकिन लोकसभा चुनाव में भाजपा लोकतंत्र की हत्या करने वालों का समर्थन ले रही है। इसलिए चंडीगढ़ की जनता भाजपा को कभी माफ नहीं करेगी।

 

ਅਜ਼ਾਦ ਉਮੀਦਵਾਰ ਸ਼ਕੀਲ ਮੁਹੰਮਦ ਨੇ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਸਮਰਥਨ ਵਿੱਚ ਨਾਮਜ਼ਦਗੀ ਕਾਗਜ ਲਏ ਵਾਪਿਸ

ਇੰਡੀਆ ਅਲਾਇਸ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਕਰਾਂਗੇ ਮਿਹਨਤ

ਚੰਡੀਗੜ੍ਹ

ਲੋਕ ਚੋਣਾਂ ਵਿੱਚ ਚੰਡੀਗੜ੍ਹ ਤੋਂ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਸ਼ਕੀਲ ਮੁਹੰਮਦ ਨੇ ਅੱਜ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਸਮਰਥਨ ਵਿੱਚ ਆਪਣੇ ਨਾਮਜ਼ਦਗੀ ਕਾਗਜ ਵਾਪਿਸ ਲੈ ਲਏ ਹਨ। ਇਸ ਮੌਕੇ ਉਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਸ਼ਕੀਲ ਮੁਹੰਮਦ ਵਲੋਂ ਇੰਡੀਆ ਅਲਾਇੰਸ ਦੇ ਸਮਰਥਨ ਵਿੱਚ ਕਾਗਜ ਵਾਪਿਸ ਲੈਣ ਤੇ ਸੁਆਗਤ ਕੀਤਾ। 

ਇਸ ਦੌਰਾਨ ਉਨ੍ਹਾਂ ਨਾਲ ਮੇਅਰ ਕੁਲਦੀਪ ਕੁਮਾਰ, ਕੌਂਸਲਰ ਪ੍ਰੇਮ ਲਤਾ, ਹਰਦੀਪ ਸਿੰਘ ਬੁਟੇਰਲਾ, ਆਪ ਆਗੂ ਚੰਦਰਮੁਖੀ ਸ਼ਰਮਾਂ, ਡਾ. ਹਰਮੀਤ ਸਿੰਘ, ਸੰਦੀਪ ਕੁਮਾਰ ਅਤੇ ਹੋਰ ਆਗੂ ਮੌਜੂਦ ਰਹੇ। ਸ਼ਕੀਲ ਮੁਹੰਮਦ ਨੇ ਇਸ ਮੌਕੇ ਉਤੇ ਕਿਹਾ ਕਿ ਅੱਜ ਉਨ੍ਹਾਂ ਨੇ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਸਮਰਥਨ ਵਿੱਚ ਆਪਣੇ ਨਾਮਜ਼ਦਗੀ ਕਾਗਜ ਵਾਪਿਸ ਲਏ ਹਨ। 

ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਦੇਸ਼ ਅੰਦਰ ਬੀਜੇਪੀ ਦੁਆਰਾ ਡਰ ਦਾ ਮਹੌਲ ਬਣਾਇਆ ਗਿਆ ਹੈ। ਇਸ ਸਮੇਂ ਦੇਸ਼ ਨੂੰ ਬਚਾਉਣਾ ਬਹੁਤ ਜਰੂਰੀ ਹੈ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਬਿਨ੍ਹਾਂ ਕਿਸੇ ਸਬੂਤ ਦੇ ਜੇਲਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ। ਵਿਕਾਸ ਪੱਖੋਂ ਦੇਸ਼ ਬਹੁਤ ਪਿੱਛੇ ਚਲਾ ਗਿਆ ਹੈ।

ਚੰਡੀਗੜ੍ਹ ਵਿੱਚ ਬੀਜੇਪੀ ਵਲੋਂ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦਾ ਬੁਰਾ ਹਾਲ ਕਰ ਦਿੱਤਾ ਗਿਆ ਹੈ। ਇਸ ਕਰਕੇ ਉਨ੍ਹਾਂ ਨੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ, ਪਰ ਅੱਜ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਪਹਿਰੇ ਦਿੰਦੇ ਹੋਏ ਆਪਣੇ ਨਾਮਜ਼ਦਗੀ ਕਾਗਜ ਵਾਪਿਸ ਲਏ ਹਨ। 

ਉਨ੍ਹਾ ਕਿਹਾ ਕਿ ਉਹ ਮਨੀਸ਼ ਤਿਵਾੜੀ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਦਿਨ–ਰਾਤ ਮਿਹਨਤ ਕਰਨਗੇ ਅਤੇ ਉਨ੍ਹਾਂ ਨੂੰ ਜਿਤਾ ਕੇ ਲੋਕਸਭਾ ਵਿੱਚ ਭੇਜਣਗੇ।ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਵਿੱਚ ਬੀਜੇਪੀ ਦੁਆਰਾ ਮੇਅਰ ਚੋਣ ਵਿੱਚ ਕੀਤੀ ਗਈ ਲੋਕਤੰਤਰ ਦੀ ਹੱਤਿਆ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਤੱਕ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਬਲਕਿ ਬੀਜੇਪੀ ਵਲੋਂ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਦਾ ਲੋਕਸਭਾ ਚੋਣਾਂ ਵਿੱਚ ਸਹਾਰਾ ਲਿਆ ਜਾ ਰਿਹਾ ਹੈ। ਇਸ ਲਈ ਚੰਡੀਗੜ੍ਹ ਦੇ ਲੋਕ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰਨਗੇ।