5 Dariya News

मालवे को रेल लिंक के माध्यम से चंडीगढ़ से जोड़ने का प्रयास किया जाएगा : मीत हेयर

स्वास्थ्य, शिक्षा, कृषि, व्यापार और खेल आम आदमी पार्टी की सर्वोच्च प्राथमिकता

5 Dariya News

बरनाला 12-May-2024

संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर ने कहा कि मालवा क्षेत्र को रेल लिंक के माध्यम से चंडीगढ़ से जोड़ने का मुद्दा संसद में उठाया जाएगा और नई केंद्र सरकार से सबसे पहले इस समस्या का समाधान किया जाएगा। मीत हेयर कल शाम बरनाला हलके के गांवों का दौरा करने के बाद बरनाला शहर में चुनावी रैलियों को संबोधित कर रहे थे।

मीत हेयर ने कहा कि राज्य में पिछली सत्तारूढ़ पार्टियों ने परिवहन माफिया को लाभ पहुंचाने के लिए पूरे मालवा क्षेत्र को परिवहन के सबसे सस्ते साधन के माध्यम से राज्य की राजधानी चंडीगढ़ से काट कर रखा था। अबोहर, बठिंडा से तपा, बरनाला, धूरी तक एक रेल लाइन राजपुरा से अंबाला तक जाती है लेकिन चंडीगढ़ के लिए कोई सीधी रेल लाइन नहीं है जो राजपुरा से केवल 40 किमी दूर है।मालवा के लोग बसों में महंगा सफर करने को मजबूर हैं। 

अब समय आ गया है कि आम आदमी पार्टी के अधिक से अधिक उम्मीदवारों को संसद में भेजा जाए और अगली सरकार में अहम भूमिका निभाकर पंजाब के मुद्दों का समाधान किया जाए।बरनाला में सभा को संबोधित करते हुए मीत हेयर ने कहा कि स्वास्थ्य, शिक्षा, कृषि, व्यापार और खेल जैसे लोगों से जुड़े मुद्दे आम आदमी पार्टी की सर्वोच्च प्राथमिकता हैं। उन्होंने कहा कि हमारी पार्टी नफरत की नहीं बल्कि विकास की राजनीति करती है। संसदीय क्षेत्र के विकास के लिए यहां बुनियादी सुविधाओं के साथ-साथ स्वास्थ्य और शिक्षा संस्थानों का जाल बिछाया जाएगा। 

उन्होंने कहा कि छोटे व्यापारियों और दुकानदारों के हितों की रक्षा की जायेगी।आम आदमी पार्टी के जिला अध्यक्ष और जिला योजना बोर्ड के अध्यक्ष गुरदीप सिंह बाठ ने कहा कि बरनाला से दो बार विधायक रहे युवा नेता मीत हेयर को संगरूर का प्रतिनिधित्व करने के लिए मुख्यमंत्री और पार्टी नेतृत्व के आभारी है। उन्होंने कहा कि बरनाला जिले के तीनों विधानसभा हलकों से मीत हेयर को बड़ी बढ़त के साथ संसद में ले जाया जाएगा और 'संसद में भगवंत मान' और 13-0 का मिशन पूरा किया जाएगा।

ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ : ਮੀਤ ਹੇਅਰ

ਸਿਹਤ, ਸਿੱਖਿਆ, ਕਿਸਾਨੀ, ਵਪਾਰ ਤੇ ਖੇਡਾਂ ਆਮ ਆਦਮੀ ਪਾਰਟੀ ਦੀ ਪ੍ਰਮੁੱਖ ਤਰਜੀਹ

ਬਰਨਾਲਾ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਮਾਲਵੇ ਖਿੱਤੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਜਾਵੇਗਾ ਅਤੇ ਨਵੀਂ ਬਣਨ ਜਾ ਰਹੀ ਕੇਂਦਰ ਸਰਕਾਰ ਤੋਂ ਇਹ ਮੁੱਦਾ ਸਭ ਤੋਂ ਪਹਿਲਾਂ ਹੱਲ ਕਰਵਾਇਆ ਜਾਵੇਗਾ। ਮੀਤ ਹੇਅਰ ਬੀਤੀ ਸ਼ਾਮ ਬਰਨਾਲਾ ਹਲਕੇ ਦੇ ਪਿੰਡਾਂ ਦੇ ਦੌਰਿਆਂ ਤੋਂ ਬਾਅਦ ਬਰਨਾਲਾ ਸ਼ਹਿਰ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। 

ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਰਾਜ ਕਰਨ ਵਾਲੀਆਂ ਪਿਛਲੀਆਂ ਪਾਰਟੀਆਂ ਨੇ ਟਰਾਂਸਪੋਰਟ ਮਾਫੀਏ ਨੂੰ ਲਾਹਾ ਦੇਣ ਲਈ ਪੂਰੇ ਮਾਲਵੇ ਖਿੱਤੇ ਨੂੰ ਸਭ ਤੋਂ ਸਸਤੇ ਆਵਾਜਾਈ ਸਾਧਨ ਰੇਲ ਰਾਹੀਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲੋੰ ਤੋੜਿਆ ਰੱਖਿਆ। ਅਬੋਹਰ, ਬਠਿੰਡਾ ਤੋਂ ਤਪਾ, ਬਰਨਾਲਾ, ਧੂਰੀ ਹੁੰਦੀ ਹੋਈ ਰੇਲ ਲਾਈਨ ਰਾਜਪੁਰਾ ਤੋਂ ਅੰਬਾਲਾ ਤੱਕ ਜਾਂਦੀ ਹੈ ਪਰ ਸਿਰਫ ਰਾਜਪੁਰਾ ਤੋਂ 40 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਚੰਡੀਗੜ੍ਹ ਨੂੰ ਕੋਈ ਸਿੱਧੀ ਰੇਲ ਲਾਈਨ ਨਹੀਂ ਜਾਂਦੀ। 

ਮਾਲਵੇ ਦੇ ਲੋਕ ਬੱਸਾਂ ਉੱਪਰ ਮਹਿੰਗਾ ਸਫ਼ਰ ਕਰਨ ਲਈ ਮਜਬੂਰ ਹਨ। ਹੁਣ ਵੇਲਾ ਆ ਗਿਆ ਹੈ ਕਿ ਪਾਰਲੀਮੈਂਟ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਭੇਜਿਆ ਜਾਵੇ ਅਤੇ ਅਗਲੀ ਬਣਨ ਵਾਲੀ ਸਰਕਾਰ ਵਿੱਚ ਅਹਿਮ ਰੋਲ ਨਿਭਾ ਕੇ ਪੰਜਾਬ ਦੇ ਮੁੱਦੇ ਸੁਲਝਾਏ ਜਾਣ। ਮੀਤ ਹੇਅਰ ਨੇ ਬਰਨਾਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ, ਸਿੱਖਿਆ, ਕਿਸਾਨੀ, ਵਪਾਰ ਤੇ ਖੇਡਾਂ ਜਿਹੇ ਲੋਕਾਂ ਨਾਲ ਜੁੜੇ ਵਿਸ਼ੇ ਆਮ ਆਦਮੀ ਪਾਰਟੀ ਦੀ ਪ੍ਰਮੁੱਖ ਤਰਜੀਹ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸੂਬੇ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੀ ਸਗੋਂ ਵਿਕਾਸ ਦੀ ਸਿਆਸਤ ਕਰਦੀ ਹੈ। ਹਲਕੇ ਦੇ ਵਿਕਾਸ ਲਈ ਇੱਥੇ ਬੁਨਿਆਦੀ ਸਹੂਲਤਾਂ ਦੇ ਨਾਲ ਸਿਹਤ ਤੇ ਸਿੱਖਿਆ ਸੰਸਥਾਵਾਂ ਦਾ ਜਾਲ ਵਿਛਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਦੇ ਹਿੱਤ ਸੁਰੱਖਿਅਤ ਰੱਖੇ ਜਾਣਗੇ। 

ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਸਮੁੱਚੀ ਪਾਰਟੀ ਮੁੱਖ ਮੰਤਰੀ ਤੇ ਪਾਰਟੀ ਦੀ ਲੀਡਰਸ਼ਿਪ ਦੀ ਧੰਨਵਾਦੀ ਹੈ ਜਿਨ੍ਹਾਂ ਸੰਗਰੂਰ ਹਲਕੇ ਦੀ ਨੁਮਾਇੰਦਗੀ ਲਈ ਬਰਨਾਲਾ ਤੋਂ ਦੋ ਵਾਰ ਐਮ ਐਲ ਏ ਬਣੇ ਨੌਜਵਾਨ ਆਗੂ ਮੀਤ ਹੇਅਰ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਤੋਂ ਮੀਤ ਹੇਅਰ ਨੂੰ ਵੱਡੀ ਲੀਡ ਦਿਵਾ ਕੇ ਪਾਰਲੀਮੈਂਟ ਵਿੱਚ ਪਹੁੰਚਾਇਆ ਜਾਵੇਗਾ ਅਤੇ “ਸੰਸਦ ਵਿੱਚ ਵੀ ਭਗਵੰਤ ਮਾਨ” ਅਤੇ 13-0  ਦੇ ਮਿਸ਼ਨ ਨੂੰ ਪੂਰਾ ਕੀਤਾ ਜਾਵੇਗਾ। 

Efforts will be made to connect Malwa with Chandigarh through rail link: Meet Hayer

Barnala

Aam Aadmi Party candidate from Sangrur Gurmeet Singh Meet Hayer said that the issue of connecting the Malwa region with Chandigarh through a rail link will be raised in the parliament. This issue will be resolved first after the formation of a new union government. Meet Hayer was addressing election rallies in Barnala city last evening after visiting the villages of Barnala constituency.

Meet Hayer said that the previous ruling parties in the state kept the entire Malwa region cut off from the state capital Chandigarh through the cheapest mode of transport to benefit the transport mafia. Addressing the gathering at Barnala, Meet Hayer said that issues related to people like health, education, agriculture, trade and sports are the top priority of the Aam Aadmi Party.