Chetan Singh Jouramajra celebrates AAP Supremo Arvind Kejriwal's Birthday
Criticizes BJP-led NDA government for oppressive policies against political opponents
5 Dariya News
Patiala 16-Aug-2024
Punjab Information and Public Relations Minister S. Chetan Singh Jouramajra today celebrated the birthday of Delhi Chief Minister and Aam Aadmi Party's (AAP) National Convenor Mr. Arvind Kejriwal at his office here. The Minister marked the occasion by cutting a cake and extending warm wishes to Mr. Kejriwal.
On this occasion, while wishing for Mr. Kejriwal's early release, S. Chetan Singh Jouramajra criticized the BJP-led NDA government for misusing law enforcement agencies against its political rivals to silence their voices. "The people of the country will not forget the BJP's actions and will give a befitting reply in the upcoming elections," warned S. Chetan Singh Jouramajra, further stating that the BJP would have to face consequences for it's regressive and oppressive policies against political opponents.
S. Jouramajra expressed confidence that AAP's Party President would be released from jail soon, asserting that the law enforcement agencies lacked proof against him.
चेतन सिंह जौड़ामाजरा ने केक काटकर अरविंद केजरीवाल का जन्मदिन मनाया
आम आदमी पार्टी सुप्रीमो के खिलाफ दमनकारी नीतियों के लिए भाजपा की अगुवाई वाली एनडीए सरकार की कड़ी आलोचना
पटियाला
पंजाब के सूचना एवं लोक संपर्क मंत्री स. चेतन सिंह जौड़ामाजरा ने आज दिल्ली के मुख्यमंत्री और आम आदमी पार्टी (आप) के राष्ट्रीय संयोजक श्री अरविंद केजरीवाल का जन्मदिन अपने कार्यालय में मनाया। मंत्री ने केक काटकर श्री केजरीवाल को हार्दिक शुभकामनाएं दीं। श्री केजरीवाल की जल्दी रिहाई की कामना करते हुए स. चेतन सिंह जौड़ामाजरा ने भाजपा की अगुवाई वाली एनडीए सरकार की आलोचना की।
उन्होंने कहा कि राजनीतिक विरोधियों के खिलाफ कानून लागू करने वाली एजेंसियों का दुरुपयोग करके उनकी आवाज को बंद करवाना कभी भी बारर्दाश्त नहीं किया जाएगा। स. चेतन सिंह जौड़ामाजरा ने चेतावनी दी कि देश के लोग भाजपा की दमनकारी कार्रवाइयों को नहीं भूलेंगे और आगामी चुनावों में इसका कड़ा जवाब देंगे।
उन्होंने कहा कि भाजपा को राजनीतिक विरोधियों के खिलाफ अपनी दमनकारी नीतियों के परिणाम भुगतने होंगे। स. जौड़ामाजरा ने भरोसा जताया कि 'आप' पार्टी के प्रमुख जल्द ही जेल से रिहा होंगे क्योंकि केंद्रीय एजेंसियों के पास उनके खिलाफ कोई सबूत नहीं है।
ਚੇਤਨ ਸਿੰਘ ਜੌੜਾਮਾਜਰਾ ਨੇ ਕੇਕ ਕੱਟ ਕੇ ਮਨਾਇਆ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ
ਆਪ ਸੁਪਰੀਮੋ ਵਿਰੁੱਧ ਦਮਨਕਾਰੀ ਨੀਤੀਆਂ ਲਈ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਕਰੜੇ ਹੱਥੀਂ ਲਿਆ
ਪਟਿਆਲਾ
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਆਪਣੇ ਦਫ਼ਤਰ ਵਿਖੇ ਮਨਾਇਆ। ਮੰਤਰੀ ਨੇ ਕੇਕ ਕੱਟ ਕੇ ਸ੍ਰੀ ਕੇਜਰੀਵਾਲ ਨੂੰ ਨਿੱਘੀਆ ਸ਼ੁਭਕਾਮਨਾਵਾਂ ਦਿੱਤੀਆਂ। ਸ੍ਰੀ ਕੇਜਰੀਵਾਲ ਦੀ ਜਲਦੀ ਰਿਹਾਈ ਦੀ ਕਾਮਨਾ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਕਰੜੇ ਹੱਥੀਂ ਲਿਆ।
ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਕਾਨੂੰਨ ਲਾਗੂਕਰਨ ਏਜੰਸੀਆਂ ਦੀ ਦੁਰਵਰਤੋਂ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰਵਾਉਣਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਸੁਚੇਤ ਕੀਤਾ ਕਿ ਦੇਸ਼ ਦੇ ਲੋਕ ਭਾਜਪਾ ਦੀਆਂ ਕੋਝੀਆਂ ਕਾਰਵਾਈਆਂ ਨੂੰ ਨਹੀਂ ਭੁੱਲਣਗੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਮੂੰਹ ਤੋੜ ਜਵਾਬ ਦੇਣਗੇ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਿਆਸੀ ਵਿਰੋਧੀਆਂ ਪ੍ਰਤੀ ਆਪਣੀਆਂ ਦਮਨਕਾਰੀ ਨੀਤੀਆਂ ਦੇ ਨਤੀਜੇ ਭੁਗਤਣੇ ਪੈਣਗੇ। ਸ. ਜੌੜਾਮਾਜਰਾ ਨੇ ਭਰੋਸਾ ਪ੍ਰਗਟਾਇਆ ਕਿ 'ਆਪ' ਪਾਰਟੀ ਦੇ ਮੁਖੀ ਜਲਦੀ ਹੀ ਜੇਲ ਵਿੱਚੋਂ ਰਿਹਾਅ ਹੋਣਗੇ ਕਿਉਂ ਜੋ ਕੇਂਦਰੀ ਏਜੰਸੀਆਂ ਕੋਲ ਉਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਹੈ।ਇਸ ਮੌਕੇ ਸੁਰਜੀਤ ਸਿੰਘ ਫੌਜੀ, ਬਿੱਟੂ ਦਿੜਬਾ, ਮਦਨ ਮਿੱਤਲ ਤੇ ਬਲਜਿੰਦਰ ਸਿੰਘ ਦਾਨੀਪੁਰ ਵੀ ਮੌਜੂਦ ਸਨ।