Record 42% Increase In Stamp Sale And Registration Revenue In June 2024 : Bram Shanker Jimpa
5 Dariya News
Chandigarh 06-Jul-2024
Under the leadership of Chief Minister Bhagwant Singh Mann, the Punjab government has added another feather to its cap. The Punjab Government has registered 42 percent more income under the head "stamp and registration" in the month of June 2024.
Revenue Minister Bram Shanker Jimpa said that providing transparent, hassle-free and corruption-free services to the people of Punjab is the main goal of the government led by Chief Minister Bhagwant Singh Mann and due to this, the revenue of the state is continuously increasing.
Divulging the details, Jimpa said that in June 2024, the state exchequer has received an income of 452.96 crore under stamp and registration, which is 42 percent more than June 2023. In June 2023, this income was 319.33 crore. He further said that in May 2024, the state exchequer has received an income of 526.36 cr, whereas this income was registered 430.63 cr in May 2023, which is 22 percent more than last year.
Jimpa said that the income of the state is continuously increasing. He said that since the Punjab government, under the leadership of Chief Minister Bhagwant Singh Mann took office, many decisions have been taken from the first day which have brought positive changes in the State.
He said that as soon as the government was formed, efforts were initiated to eradicate corruption from Punjab. Revenue Department also issued a helpline number 8184900002 for filing complaints regarding the functioning of Revenue Department. NRIs can register their complaints on 9464100168. These numbers are for written complaints only.
Jimpa appealed to the people of Punjab not to give any bribe to any officer or employee of the revenue department and if anyone asks for a bribe then it should be reported immediately. He said that corrupt officers and employees will not be spared at any cost.
ਪੰਜਾਬ ਸਰਕਾਰ ਨੂੰ ਜੂਨ ਮਹੀਨੇ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ ਰਿਕਾਰਡ 42 ਫੀਸਦੀ ਵਾਧਾ : ਬ੍ਰਮ ਸ਼ੰਕਰ ਜਿੰਪਾ
ਮਈ ਮਹੀਨੇ ਵਿੱਚ ਵੀ 22 ਫੀਸਦੀ ਵਧੀ ਆਮਦਨ
ਚੰਡੀਗੜ੍ਹ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਇਕ ਹੋਰ ਪ੍ਰਾਪਤੀ ਦਰਜ ਕੀਤੀ ਹੈ। ਪੰਜਾਬ ਵਿਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਜੂਨ 2024 ਦੌਰਾਨ ਰਿਕਾਰਡ 42 ਫੀਸਦੀ ਜ਼ਿਆਦਾ ਆਮਦਨ ਆਈ ਹੈ। ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ, ਸਾਫ-ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਹੈ ਅਤੇ ਇਸੇ ਸਦਕਾ ਸੂਬੇ ਦੀ ਆਮਦਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਜਿੰਪਾ ਨੇ ਦੱਸਿਆ ਕਿ ਜੂਨ 2024 ਵਿਚ ਸਟੈਂਪ ਅਤੇ ਰਜਿਸਟਰੇਸ਼ਨ ਅਧੀਨ ਪੰਜਾਬ ਸਰਕਾਰ ਨੂੰ 452.96 ਕਰੋੜ ਰੁਪਏ ਦੀ ਆਮਦਨ ਹੋਈ ਹੈ ਜੋ ਕਿ ਸਾਲ 2023 ਦੇ ਜੂਨ ਮਹੀਨੇ ਨਾਲੋਂ 42 ਫੀਸਦੀ ਜ਼ਿਆਦਾ ਹੈ। ਜੂਨ 2024 ਵਿਚ ਇਹ ਆਮਦਨ 319.33 ਕਰੋੜ ਰੁਪਏ ਸੀ। ਜਿੰਪਾ ਨੇ ਦੱਸਿਆ ਕਿ ਮਈ 2024 ਵਿਚ ਵੀ 526.36 ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿਚ ਆਏ ਜਦਕਿ ਮਈ 2023 ਵਿਚ ਇਹ ਰਕਮ 430.63 ਕਰੋੜ ਰੁਪਏ ਸੀ।
ਪਿਛਲੇ ਸਾਲ ਦੇ ਮੁਕਾਬਲੇ ਇਹ ਵਾਧਾ 22 ਫੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਆਮਦਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਟੈਂਪ ਤੇ ਰਜਿਸਟਰੇਸ਼ਨ ਤਹਿਤ ਵੱਡੀ ਰਕਮ ਸਰਕਾਰ ਦੇ ਖਜ਼ਾਨੇ ਵਿਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਕੰਮ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਸਾਰਥਕ ਹੰਭਲੇ ਮਾਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਹਕੂਮਤ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਿਕਾਇਤ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਜਿਸਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਕੰਮਾਂ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਨੰਬਰ 8184900002 ਜਾਰੀ ਕੀਤਾ ਗਿਆ ਹੈ। ਐਨਆਰਆਈਜ਼ ਮਾਲ ਵਿਭਾਗ ਸਬੰਧੀ ਆਪਣੀਆਂ ਸ਼ਿਕਾਇਤਾਂ 9464100168 ਨੰਬਰ ‘ਤੇ ਦਰਜ ਕਰਵਾ ਸਕਦੇ ਹਨ। ਇਹ ਨੰਬਰ ਸਿਰਫ ਲਿਖਤੀ ਸ਼ਿਕਾਇਤ ਲਈ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਸਖ਼ਤ ਕਾਰਵਾਈ ਅਮਲ 'ਚ ਲਿਆਦੀ ਜਾਵੇਗੀ ਅਤੇ ਅਪੀਲ ਕੀਤੀ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਜਾਇਜ਼ ਕੰਮ ਕਰਨ ਲਈ ਖੱਜਲ ਖੁਆਰ ਕਰਦਾ ਹੈ ਜਾਂ ਮਾਲ ਵਿਭਾਗ ਦੇ ਕੰਮਾਂ ਸਬੰਧੀ ਲੋਕਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਹੈਲਪ ਲਾਈਨ ਨੰਬਰਾਂ ਉੱਤੇ ਬੇਝਿਜਕ ਹੋਕੇ ਸ਼ਿਕਾਇਤ ਦਰਜ ਕਰਵਾਉਣ।
ਜਿੰਪਾ ਨੇ ਪੰਜਾਬ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਮਾਲ ਵਿਭਾਗ ਨਾਲ ਸਬੰਧਤ ਕਿਸੇ ਵੀ ਕੰਮ ਨੂੰ ਕਰਾਉਣ ਲਈ ਕਿਸੇ ਵੀ ਅਫਸਰ ਜਾਂ ਮੁਲਾਜ਼ਮ ਨੂੰ ਰਿਸ਼ਵਤ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਇਸ ਦੀ ਰਿਪੋਰਟ ਤੁਰੰਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਅਫਸਰਾਂ ਤੇ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆਂ ਨਹੀਂ ਜਾਵੇਗਾ।
पंजाब सरकार को जून महीने में ज़मीन- जायदाद की रजिस्ट्रियाँ से आमदन में रिकार्ड 42 प्रतिशत विस्तार : ब्रम शंकर जिम्पा
मई महीनो में भी 22 प्रतिशत बढ़ी आमदन
चंडीगढ़
मुख्य मंत्री भगवंत सिंह मान के नेतृत्व में पंजाब सरकार ने एक ओर प्राप्ति दर्ज की है। पंजाब में ज़मीन- जायदाद की रजिस्ट्रियाँ से पंजाब सरकार के खजाने में जून 2024 दौरान रिकार्ड 42 प्रतिशत ज़्यादा आमदन आई है। राजस्व मंत्री ब्रम शंकर जिम्पा ने कहा है कि पंजाब निवासियों को पारदर्शी, साफ़- सुथरा और भ्रष्टाचार मुक्त सेवाएं देना मुख्य मंत्री भगवंत सिंह मान के नेतृत्व वाली सरकार का मुख्य लक्ष्य है और इससे राज्य की आमदन में लगातार विस्तार हो रहा है।
विस्तार में जानकारी देते हुए जिम्पा ने बताया कि जून 2024 में स्टैंप और रजिस्ट्रेशन अधीन पंजाब सरकार को 452. 96 करोड़ रुपए की आमदन हुई है जो कि साल 2023 के जून महीने की अपेक्षा 42 प्रतिशत ज़्यादा है। जून 2024 में यह आमदन 319. 33 करोड़ रुपए थी। जिम्पा ने बताया कि मई 2024 में भी 526.36 करोड़ रुपए सरकारी खजाने में आए जबकि मई 2023 में यह रकम 430.63 करोड़ रुपए थी। पिछले साल के मुकाबले यह विस्तार 22 प्रतिशत बनता है।
उन्होंने कहा कि राज्य की आमदन में लगातार विस्तार हो रहा है और स्टैंप और रजिस्ट्रेशन के अंतर्गत बड़ी रकम सरकार के खजाने में आ रही है। उन्होंने कहा कि राजस्व विभाग के काम को भ्रष्टाचार मुक्त करने के लिए पंजाब सरकार पहले दिन से ही सार्थक प्रयास कर रही है।
उन्होंने कहा कि राज्य में हकूमत संभालने के बाद मुख्य मंत्री भगवंत सिंह मान ने भ्रष्टाचार करने वाले अधिकारियों/ कर्मचारियों की शिकायत के लिए हेल्पलाइन नंबर जारी किया था जिसके सार्थक नतीजे सामने आ रहे है। उन्होंन बताया कि राजस्व विभाग के कामों सम्बन्धित शिकायत दर्ज करवाने के लिए भी नंबर 8184900002 जारी किया गया है। एनआरआईज़ राजस्व विभाग सम्बन्धित अपनी शिकायतें 9464100168 नंबर पर दर्ज करवा सकते हैं। यह नंबर सिर्फ़ लिखित शिकायत के लिए है।
उन्होंने कहा कि लोगों को तंग परेशान करने वाले अधिकारियों/ कर्मचारियों ख़िलाफ़ सख़्त कार्यवाही अमल में लाई जाएगी और अपील की कि यदि कोई अधिकारी या कर्मचारी जायज़ काम करने के लिए अपमानित करता है या राजस्व विभाग के कामों सम्बन्धित लोगों को कोई शिकायत है तो वह हेल्प लाईन नंबरों पर बेझिझक शिकायत दर्ज करवाए।
जिम्पा ने पंजाब निवासियों को यह भी अपील की कि राजस्व विभाग के साथ सम्बन्धित किसी भी काम को करवाने के लिए किसी भी अधिकारी या मुलाज़िम को रिश्वत न दी जाए और यदि कोई रिश्वत मांगता है तो इसकी रिपोर्ट तुरंत की जाए। उन्होंने कहा कि भ्रष्ट अधिकारियों और मुलाजिमों को किसी भी कीमत पर बक्शा नहीं जाएगा।