5 Dariya News

Industry department holds special camp, cases of more than 250 industries discussed

Punjab government committed to help industrialists do business- CEO Invest Punjab

5 Dariya News

Ludhiana 25-Jun-2024

The Chief Executive Officer (CEO) of Invest Punjab and Director of Industry Punjab DPS Kharbanda stated that the state government is fully committed to facilitating the industrialists of the state by ensuring ease of doing business. Presiding over a special camp organized in CICU Complex, Focal Point, Ludhiana, the CEO DPS Kharbanda who emphasized that the main aim of the Punjab government is to provide a conducive atmosphere that ensures ease of doing business for industrialists. 

He reiterated the state government's commitment to safeguarding the rights of industrial units in the state, while also urging industrialists to take full advantage of the investor-friendly policies. The pending cases with various departments including PPCB, PSPCL, Fire brigade, Forest, and Labour were discussed thoroughly, with more than 250 various industries assured of speedy resolution.

Notable attendees included MC Commissioner Sandeep Rishi, Member Secretary PPCB Krunesh Garg, Chief Engineer PSIEC Arshdeep Singh, Joint Director Industry Vishav Bandhu, CICU President Upkar Singh Ahuja, and others.

ਪੰਜਾਬ ਸਰਕਾਰ ਉਦਯੋਗਾਂ ਦੀ ਤਰੱਕੀ ਲਈ ਪੂਰੀ ਤਰ੍ਹਾਂ ਵਚਨਬੱਧ : ਦਵਿੰਦਰ ਸਿੰਘ ਖਰਬੰਦਾ

ਲੁਧਿਆਣਾ ਵਿਖੇ ਉਦਯੋਗ ਵਿਭਾਗ ਪੰਜਾਬ ਵੱਲੋ  ਲਗਾਇਆ ਗਿਆ ਵਿਸ਼ੇਸ਼ ਕੈਪ

ਲੁਧਿਆਣਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਸਰਕਾਰ ਉਦਯੋਗਾਂ ਦੀ ਤਰੱਕੀ ਅਤੇ ਵਿਸਤਾਰ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਦਯੋਗਿਕ ਪਾਲਿਸੀ ਅਧੀਨ ਪੰਜਾਬ ਰਾਜ ਵਿੱਚ ਉਦਯੋਗ ਵਿਭਾਗ ਵੱਲੋ ਉਦਯੋਗਾਂ ਨੂੰ ਦਿੱਤੇ ਜਾ ਰਹੇ ਵਿਸ਼ੇਸ਼ ਲਾਭਾਂ ਸਬੰਧੀ ਮੁੱਖ ਮੰਤਰੀ ਵੱਲੋ ਰੈਗੁਲਰ ਤੌਰ ਤੇ ਰਿਵਿਊ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋ ਦਿੱਤੇ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਚੈਬਰ ਆਫ ਇੰਡਸਟਰੀਅਲ ਅਤੇ ਕਮਰਸ਼ੀਅਲ ਅੰਡਰਟੇਕਿੰਗ, ਫੋਕਲ ਪੁਆਇੰਟ ਫੇਜ਼-5 ਲੁਧਿਆਣਾ ਵਿਖੇ ਉਦਯੋਗ ਵਿਭਾਗ ਪੰਜਾਬ ਵੱਲੋ ਇੱਕ ਵਿਸ਼ੇਸ਼ ਕੈਪ ਲਗਾਇਆ ਗਿਆ। 

ਇਸ ਕੈਪ ਵਿੱਚ ਸੀ.ਈ.ਓ ਕਮ ਸਕੱਤਰ ਪੂੰਜੀ ਨਿਵੇਸ਼-ਕਮ- ਡਾਇਰੈਕਟਰ ਉਦਯੋਗ ਅਤੇ ਕਾਮਰਸ ਵਿਭਾਗ ਪੰਜਾਬ ਸ੍ਰੀ ਦਵਿੰਦਰਪਾਲ ਸਿੰਘ ਖਰਬੰਦਾ ਆਈ.ਏ.ਐਸ ਵੱਲੋ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਗਈ। ਇਸ ਵਿਸ਼ੇਸ਼ ਕੈਪ ਦੌਰਾਨ ਵੱਖ-ਵੱਖ ਵਿਭਾਗਾਂ ਜਿਵੇ ਕਿ ਪ੍ਰਦੂਸ਼ਨ ਕੰਟਰੋਲ ਬੋਰਡ, ਪੀ.ਐਸ.ਪੀ.ਸੀ.ਐਲ ਟੈਕਸ਼ੇਸ਼ਨ, ਫਾਇਰ, ਜੰਗਲਾਤ, ਲੇਬਰ ਆਦਿ ਪਾਸ ਉਦਯੋਗਿਕ ਇੰਨਸੈਟਿਵ ਨਾਲ ਸਬੰਧਤ ਲੰਬਿਤ ਪਏ ਕੇਸਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਦੇ ਹੋਏ ਉਨ੍ਹਾਂ ਨੂੰ ਵਿਭਾਗੀ ਪੋਰਟਲ ਤੇ ਅਪਲੋਡ ਕਰਵਾਇਆ ਗਿਆ। 

ਵਿਭਾਗਾਂ ਦੇ ਸਬੰਧਤ ਅਧਿਕਾਰੀ ਵੀ ਆਪਣੀਆਂ ਟੀਮਾਂ ਸਮੇਤ ਇਸ ਕੈਪ ਦੌਰਾਨ ਹਾਜ਼ਰ ਰਹੇ। ਇਸ ਕੈਪ ਦੌਰਾਨ ਲਗਭਗ 250 ਇਕਾਈਆਂ ਦੇ ਕੇਸਾਂ ਨੂੰ ਵਿਚਾਰਿਆ ਗਿਆ ਜੋ ਕਿ ਕਿਸੇ ਨਾ ਕਿਸੇ ਕਾਰਨ ਬਿਨੈਕਾਰਾਂ ਪਾਸ ਹੀ ਪੈਡਿੰਗ ਪਏ ਸਨ। ਕੈਪ ਵਿੱਚ ਸ਼ਹਿਰ ਦੇ ਉਦਯੋਗਪਤੀਆਂ ਵੱਲੋ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। 

ਇਸ ਮੌਕੇ ਤੇ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਸੰਦੀਪ ਰਿਸ਼ੀ, ਮੈਬਰ ਸਕੱਤਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਕਰਨੇੁਸ਼ ਗਰਗ, ਚੀਫ ਇੰਜੀਨੀਅਰ ਪੀ.ਐਸ.ਆਈ.ਈ.ਸੀ ਅਰਸ਼ਦੀਪ ਸਿੰਘ, ਸੰਯੁਕਤ ਡਾਇਰੈਕਟਰ ਉਦਯੋਗ ਅਤੇ ਕਾਮਰਸ ਵਿਸ਼ਵ ਬੰਧੂ ਅਤੇ ਉਪਕਾਰ ਸਿੰਘ ਆਹੂਜਾ, ਪ੍ਰਧਾਨ ਸੀਸੂ, ਰਾਕੇਸ਼ ਬਾਂਸਲ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਲੁਧਿਆਣਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।