5 Dariya News

Aam Aadmi Party started its election campaign for Jalandhar West Assembly by-election

AAP will fight Jalandhar by-election under the leadership of Bhagwant Mann, the party will register a huge margin victory: Kuldeep Dhaliwal

5 Dariya News

Jalandhar 22-Jun-2024

Aam Aadmi Party (AAP) started its election campaign on Saturday for the Jalandhar West Assembly by-election. The party released its 10 promises for the by-election and claimed victory by saying that the public will vote only for the party that works.

Cabinet Minister Kuldeep Singh Dhaliwal and AAP MP from Sri Anandpur Sahib Malvinder Singh Kang released the manifesto of 10 promises on behalf of the party in a press conference with AAP candidate Mohinder Bhagat in Jalandhar. AAP MLA Raman Arora, Pawan Kumar Teenu, who was the party's candidate from Jalandhar for the Lok Sabha elections, were also present in the press conference.

On this occasion, Aam Aadmi Party Punjab's Chief Spokesperson and MP Malvinder Singh Kang said that the Aam Aadmi Party always contests elections on the basis of its work. We will also contest this election on the basis of Chief Minister Bhagwant Mann's public welfare works.

He said that the Mann government has made a lot of improvements in every sector during the last two years. Today, 90 percent of the families in Punjab are getting zero electricity bills. The fields are getting canal water and farmers are being provided sufficient electricity during the day for farming.

The government has given government jobs to about 43000 youth during two years without any bribe and recommendation. Strict action is being taken to curb all kinds of mafia. At the same time, the AAP government is giving an ex-gratia of one crore rupees to the families of the martyrs.

Kang said that this election is between corrupt and fraudsters versus honest and capable people. We are confident that the public will teach a lesson to the betrayer in this election. He said that this election is happening due to the betrayal with the people.

He said that AAP candidate Mohinder Bhagat is a very educated and intelligent person. His family has been serving the people of Jalandhar for two generations. His father Chunni Lal Bhagat did a lot of good work for the development of Jalandhar and Punjab while being the Municipal Corporation Minister.

 Cabinet Minister Kuldeep Singh Dhaliwal said that Chief Minister Bhagwant Mann himself will now stay in Jalandhar. This will give the people of the entire Doaba a chance to meet the CM and tell him their problems.

He said that this election will be fought under the leadership of Chief Minister Mann and we are confident that due to the historic work done by the Mann government for the development of Punjab in the last two years, we will win this election by a huge margin.

The party made the following 10 promises to the people of Jalandhar West Assembly constituency.....

1- Water works will be set up in every area to provide clean drinking water.

2- New and big sewerage treatment projects will be set up for the entire constituency.

3- Written instructions will be given to the Electricity Board to remove the network of electric wires in the constituency including Basti Sheikh, Basti Danishmanda, Basti Guja, Basti Peer Dad and Mithu Basti.

4- Street lights will be installed in every street and locality of the constituency and arrangements will be made for their maintenance.

 5-Along with ending drug trafficking, lottery mafia will be legally eliminated in Basti Danishmanda, Basti Bhargava Camp and Basti Thawa Khel

6- Garbage dumps in Varyana will be removed

7- Specialist doctors, all tests and free medicines will be ensured in every mohalla clinic

8- CCTV cameras will be installed in J.P. Nagar, Model house and Harbans Nagar areas for the safety of the people of the constituency

9- All old roads will be repaired and the width of the main roads of the constituency, Basti Danishmanda Road and Basti Thawa Khel Road will be increased to 120 feet

10- A new sewerage treatment plant will be set up in Gautam Nagar.

मुख्यमंत्री भगवंत मान की अगुवाई में लड़ा जाएगा जालंधर उपचुनाव, आम आदमी पार्टी भारी मतों से दर्ज करेगी जीत : कुलदीप धालीवाल

आम आदमी पार्टी ने जालंधर पश्चिम विधानसभा उपचुनाव के लिए अपने चुनावी अभियान की शुरुआत की

जालंधर

आम आदमी पार्टी(आप) ने जालंधर पश्चिम विधानसभा उपचुनाव के लिए शनिवार को अपनी चुनावी अभियान की शुरुआत की। पार्टी ने उपचुनाव के लिए अपने 10 वादे जारी किए और जीत का दावा करते हुए कहा कि जनता काम करने वाली पार्टी को ही वोट करेगी।

जालंधर में आप उम्मीदवार मोहिंदर भगत के साथ एक प्रेस कांफ्रेंस कर पार्टी की ओर से कैबिनेट मंत्री कुलदीप सिंह धालीवाल और श्री आनंदपुर साहिब से आप सांसद मलविंदर सिंह कंग ने 10 वादे वाला घोषणापत्र जारी किया। प्रेस कॉन्फ्रेंस में आप विधायक रमन अरोड़ा, लोकसभा चुनाव के लिए जालंधर से पार्टी के उम्मीदवार रहें पवन कुमार टीनू भी मौजूद थे।

इस मौके पर आम आदमी पार्टी पंजाब के मुख्य प्रवक्ता और सांसद मलविंदर सिंह कंग ने कहा कि आम आदमी पार्टी हमेशा अपने काम के आधार पर चुनाव लड़ती है। यह चुनाव भी हम मुख्यमंत्री भगवंत मान के लोक कल्याणकारी कार्यों के आधार पर लड़ेंगे। उन्होंने कहा कि मान सरकार ने पिछले दो सालों के दौरान हर क्षेत्र में काफी सुधार किया है।

आज पंजाब के 90 प्रतिशत परिवार के बिजली बिल जीरो आ रहे हैं। खेतों को नहर का पानी मिल रहा है और किसानों को खेती के लिए दिन में ही पर्याप्त बिजली मुहैया कराई जा रही है। सरकार ने दो साल के दौरान करीब 43000 नौजवानों को बिना किसी रिश्वत और सिफारिश के सरकारी नौकरियां दी। हर तरह के माफिया पर लगाम लगाने के लिए सख्त कार्रवाई की जा रही है। वहीं शहीदों के परिवार को आप सरकार एक करोड़ रुपए की अनुग्रह राशि दे रही है।

कंग ने कहा कि यह चुनाव भ्रष्ट और धोखेबाज बनाम ईमानदार और योग्य व्यक्ति के बीच है। हमें पूरा भरोसा है कि जनता इस चुनाव में धोखेबाजों को सबक सिखाएगी। उन्होंने कहा कि यह चुनाव ही पार्टी के साथ धोखा के कारण हो रहा है। उन्होंने कहा कि आप उम्मीदवार मोहिंदर भगत काफी पढ़े-लिखे और समझदार इंसान हैं। इनका परिवार दो पीढ़ी से जालंधर की जनता की सेवा कर रहा है। इनके पिता चुन्नी लाल भगत ने नगर निकाय मंत्री रहते हुए जालंधर और पंजाब के विकास के लिए काफी अच्छे काम किए।

वहीं कैबिनेट मंत्री कुलदीप सिंह धालीवाल ने कहा कि मुख्यमंत्री भगवंत मान अब खुद जालंधर में रहेंगे। इससे पूरे दोआबा के लोगों को सीएम से मिलने और अपनी समस्याएं बताने का मौका मिलेगा। उन्होंने कहा कि यह चुनाव मुख्यमंत्री मान के नेतृत्व में लड़ा जाएगा और हमें पूरा यकीन है कि मान सरकार के द्वारा पिछले दो सालों में पंजाब के विकास के लिए किए गए ऐतिहासिक कामों के कारण हम भारी अंतर से यह चुनाव जीतेंगे।

पार्टी ने जालंधर पश्चिम विधानसभा क्षेत्र के लोगों से 10 निम्नलिखित वादे किए.....

1-हर इलाके में पीने का साफ पानी उपलब्ध कराने के लिए वाटर वर्क्स लगाए जाएंगे।

2- पूरे हलके के लिए नया और बड़ा सीवरेज ट्रीटमेंट प्रोजेक्ट स्थापित किए जाएंगे।

3- बस्ती शेख, बस्ती दानिशमंदां, बस्ती गुजा, बस्ती पीर दाद और मिठू बस्ती समेत हलके में बिजली के तारों के जाल को खत्म करने के लिए बिजली बोर्ड को लिखती निर्देश दिेए जाएंगे।

4- हलके के हर गली-मोहल्ले में स्ट्रीट लाइट लगाए जाएंगे और उनके देख-रेख का प्रबंध किया जाएगा।

5-नशा तस्करी खत्म करने के साथ-साथ, बस्ती दानिशमंदा, बस्ती भार्गव कैम्प और बस्ती थावा खेल में लाटरी माफिया का कानूनी तौर पर सफाया किया जाएगा

6- वरयाना स्थित कूड़े के ढ़ेर को साफ किया जाएगा

7- हर मोहल्ला क्लीनिक में माहिर डाक्टर, सभी टैस्ट और मुफ्त दवाईओं का मिलना यकीनी बनाया जाएगा

8- हलके के लोगों की सुरक्षा के लिए जे.पी नगर, मॉडल हाउस और हरबंस नगर इलाके में सीसीटीवी कैमरे लगाए जाएंगे

9- सभी पुरानी सड़कों को नया बनाय जाएगा और साथ ही हलके की मुख्य सड़कें, बस्ती दानिशमंदां रोड और बस्ती थावा खेल रोड की चौड़ाई 120 फीट की जाएगी

10- गौतम नगर में नया सीवरेज ट्रीटमेंट प्लांट स्थापित किया जाएगा।

ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਪਣੀ ਚੋਣ ਮੁਹਿੰਮ ਕੀਤੀ ਸ਼ੁਰੂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੜੀ ਜਾਏਗੀ ਜਲੰਧਰ ਜ਼ਿਮਨੀ ਚੋਣ, ਆਮ ਆਦਮੀ ਪਾਰਟੀ ਭਾਰੀ ਵੋਟਾਂ ਨਾਲ ਦਰਜ ਕਰੇਗੀ ਜਿੱਤ : ਕੁਲਦੀਪ ਧਾਲੀਵਾਲ

ਜਲੰਧਰ

ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ ਜ਼ਿਮਨੀ ਚੋਣ ਲਈ ਆਪਣੇ 10 ਵਾਅਦਿਆਂ ਨੂੰ ਜਾਰੀ ਕੀਤਾ ਅਤੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਜਨਤਾ ਉਸ ਪਾਰਟੀ ਨੂੰ ਹੀ ਵੋਟ ਦੇਵੇਗੀ ਜੋ ਕੰਮ ਕਰੇਗੀ।

ਜਲੰਧਰ 'ਚ 'ਆਪ' ਉਮੀਦਵਾਰ ਮੋਹਿੰਦਰ ਭਗਤ ਨਾਲ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ 'ਆਪ' ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪਾਰਟੀ ਵੱਲੋਂ 10 ਵਾਅਦਿਆਂ ਵਾਲਾ ਮੈਨੀਫੈਸਟੋ ਜਾਰੀ ਕੀਤਾ। ਪ੍ਰੈੱਸ ਕਾਨਫ਼ਰੰਸ ਦੌਰਾਨ 'ਆਪ' ਵਿਧਾਇਕ ਰਮਨ ਅਰੋੜਾ ਅਤੇ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੀ ਮੌਜੂਦ ਸਨ।

ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਕੰਮ ਦੇ ਆਧਾਰ 'ਤੇ ਹੀ ਚੋਣਾਂ ਲੜਦੀ ਹੈ। ਅਸੀਂ ਇਹ ਚੋਣ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਭਲਾਈ ਕੰਮਾਂ ਦੇ ਆਧਾਰ 'ਤੇ ਲੜਾਂਗੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਹਰ ਖੇਤਰ ਵਿੱਚ ਬਹੁਤ ਸੁਧਾਰ ਕੀਤਾ ਹੈ। ਅੱਜ ਪੰਜਾਬ ਦੇ 90 ਫੀਸਦੀ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ।

ਖੇਤਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ ਅਤੇ ਕਿਸਾਨਾਂ ਨੂੰ ਦਿਨ ਦੇ ਸਮੇਂ ਖੇਤੀ ਲਈ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਸਰਕਾਰ ਨੇ ਦੋ ਸਾਲਾਂ ਵਿੱਚ 43 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਹਰ ਤਰ੍ਹਾਂ ਦੇ ਮਾਫ਼ੀਆ ਨੂੰ ਨੱਥ ਪਾਉਣ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। 'ਆਪ' ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇ ਰਹੀ ਹੈ।

ਕੰਗ ਨੇ ਕਿਹਾ ਕਿ ਚੋਣ ਭ੍ਰਿਸ਼ਟ ਅਤੇ ਧੋਖੇਬਾਜ਼ ਵਿਅਕਤੀ ਬਨਾਮ ਇਮਾਨਦਾਰ ਅਤੇ ਕਾਬਲ ਵਿਅਕਤੀ ਵਿਚਕਾਰ ਹੈ। ਸਾਨੂੰ ਭਰੋਸਾ ਹੈ ਕਿ ਜਨਤਾ ਇਸ ਚੋਣ ਵਿੱਚ ਧੋਖੇਬਾਜ਼ਾਂ ਨੂੰ ਸਬਕ ਸਿਖਾਏਗੀ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਵਿਸ਼ਵਾਸਘਾਤ ਕਰਕੇ ਹੀ ਇਹ ਚੋਣ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਮੋਹਿੰਦਰ ਭਗਤ ਬਹੁਤ ਪੜ੍ਹੇ ਲਿਖੇ ਅਤੇ ਸੂਝਵਾਨ ਵਿਅਕਤੀ ਹਨ। ਉਨ੍ਹਾਂ ਦਾ ਪਰਿਵਾਰ ਦੋ ਪੀੜ੍ਹੀਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ।

ਉਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਨੇ ਨਗਰ ਨਿਗਮ ਮੰਤਰੀ ਰਹਿੰਦਿਆਂ ਜਲੰਧਰ ਅਤੇ ਪੰਜਾਬ ਦੇ ਵਿਕਾਸ ਲਈ ਬਹੁਤ ਵਧੀਆ ਕੰਮ ਕੀਤੇ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਹੁਣ ਜਲੰਧਰ 'ਚ ਹੀ ਰਹਿਣਗੇ। ਇਸ ਨਾਲ ਪੂਰੇ ਦੁਆਬੇ ਦੇ ਲੋਕਾਂ ਨੂੰ ਮੁੱਖ ਮੰਤਰੀ ਨੂੰ ਮਿਲਣ ਅਤੇ ਆਪਣੀਆਂ ਸਮੱਸਿਆਵਾਂ ਦੱਸਣ ਦਾ ਮੌਕਾ ਮਿਲੇਗਾ।

ਉਨ੍ਹਾਂ ਕਿਹਾ ਕਿ ਇਹ ਚੋਣ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਲੜੀ ਜਾਵੇਗੀ ਅਤੇ ਸਾਨੂੰ ਵਿਸ਼ਵਾਸ ਹੈ ਕਿ ਮਾਨ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੇ ਵਿਕਾਸ ਲਈ ਜੋ ਇਤਿਹਾਸਕ ਕਾਰਜ ਕੀਤੇ ਗਏ ਹਨ, ਉਸ ਕਾਰਨ ਅਸੀਂ ਇਹ ਚੋਣ ਵੱਡੇ ਫ਼ਰਕ ਨਾਲ ਜਿੱਤਾਂਗੇ।

ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਹੇਠ ਲਿਖੇ 10 ਵਾਅਦੇ ਕੀਤੇ..

1-ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਦੇ ਹੱਲ ਵਾਸਤੇ ਨਵੇਂ ਵਾਟਰ ਵਰਕਸ ਦੀ ਸਥਾਪਨਾ ਕੀਤੀ ਜਾਵੇਗੀ।

2- ਪੂਰੇ ਹਲਕੇ ਲਈ ਨਵਾਂ ਅਤੇ ਵੱਡਾ ਸੀਵਰੇਜ ਪ੍ਰੋਜੈਕਟ ਸਥਾਪਿਤ ਕੀਤਾ ਜਾਵੇਗਾ।

3- ਬਸਤੀ ਸ਼ੇਖ਼, ਬਸਤੀ ਦਾਨਿਸ਼ਮੰਦਾਂ, ਬਸਤੀ ਗੁੱਜਾ, ਬਸਤੀ ਪੀਰ ਦਾਦ ਅਤੇ ਮਿੱਠੂ ਬਸਤੀ ਸਮੇਤ ਹਲਕੇ ਵਿੱਚੋਂ ਬਿਜਲੀ ਦੀਆਂ ਤਾਰਾਂ ਦੇ ਜਾਲ਼ ਹਟਾਉਣ ਲਈ ਬਿਜਲੀ ਬੋਰਡ ਨੂੰ ਲਿਖਤੀ ਨਿਰਦੇਸ਼ ਦਿੱਤੇ ਜਾਣਗੇ।

4-  ਹਲਕੇ 'ਚ ਨਵੀਆਂ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ, ਤੇ ਉਹਨਾਂ ਦੀ ਦੇਖ-ਰੇਖ ਦਾ ਪ੍ਰਬੰਧ ਕੀਤਾ ਜਾਵੇਗਾ।

5- ਨਸ਼ਾ ਤਸਕਰਾਂ ਦੇ ਨਾਲ-ਨਾਲ, ਬਸਤੀ ਦਾਨਿਸ਼ਮੰਦਾਂ, ਭਾਰਗਵ ਕੈਂਪ ਅਤੇ ਬਸਤੀ ਬਾਵਾ ਖੇਲ ਵਿੱਚੋਂ ਲਾਟਰੀ ਮਾਫ਼ੀਆ ਦਾ ਕਨੂੰਨੀ ਤੌਰ 'ਤੇ ਸਫ਼ਾਇਆ ਕੀਤਾ ਜਾਵੇਗਾ।

6- ਵਰਿਆਣਾ ਵਿੱਚੋ ਕੂੜੇ ਦਾ ਡੰਪ ਪੱਕੇ ਤੌਰ 'ਤੇ ਹਟਾਇਆ ਜਾਵੇਗਾ।

7- ਹਰ ਮੁਹੱਲਾ ਕਲੀਨਿਕ ਵਿੱਚ ਮਾਹਿਰ ਡਾਕਟਰ, ਸਾਰੇ ਟੈਸਟ, ਅਤੇ ਮੁਫ਼ਤ ਦਵਾਈਆਂ ਦਾ ਮਿਲਣਾ ਯਕੀਨੀ ਬਣਾਇਆ ਜਾਵੇਗਾ।

8- ਹਲਕਾ ਵਾਸੀਆਂ ਦੀ ਸੁਰੱਖਿਆ ਵਾਸਤੇ ਜੇ.ਪੀ. ਨਗਰ, ਮਾਡਲ ਹਾਊਸ ਅਤੇ ਹਰਬੰਸ ਨਗਰ ਇਲਾਕਿਆਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ।

9- ਸਾਰੀਆਂ ਸੜਕਾਂ ਨਵੀਆਂ ਬਣਾਈਆਂ ਜਾਣਗੀਆਂ ਅਤੇ ਨਾਲ਼ ਹੀ ਹਲਕੇ ਦੀਆਂ ਮੁੱਖ ਸੜਕਾਂ, ਬਸਤੀ ਦਾਨਿਸ਼ਮੰਦਾਂ ਰੋਡ ਤੇ ਬਸਤੀ ਬਾਵਾ ਖੇਲ ਰੋਡ ਨੂੰ 120 ਫੁੱਟੀ ਬਣਾਇਆ ਜਾਵੇਗਾ।

10- ਗੌਤਮ ਨਗਰ 'ਚ ਨਵਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾਵੇਗਾ।