Punjab And Haryana High Court Celebrates International Day Of Yoga 2024
5 Dariya News
Chandigarh 21-Jun-2024
The International Day of Yoga 2024, was celebrated at the premises of Punjab and Haryana High Court, Chandigarh under the aegis of Hon'ble Mr. Justice Gurmeet Singh Sandhawalia, Acting Chief Justice, Punjab and Haryana High Court, Chandigarh. The day was observed as per guidelines received from Ministry of Ayush, Government of India, New Delhi.
Hon'ble Judges, Members of Punjab and Haryana High Court Bar Association, officers and officials of the High Court participated in the event, displaying enthusiasm while performing different Yoga Asanas and meditation. On the occasion, Yoga Instructor of the Government College of Yoga Education & Health, Sector 23-A, Chandigarh apprised the participants of the benefits of Yoga, being an invaluable gift of ancient Indian tradition which helps in physical development, mental relaxation besides development of strength, flexibility and immunity.
She emphasized that Yoga was not about physical exercise alone and helped create a sense of oneness with the world and nature. International Day of Yoga is celebrated on June 21, across India every year with the objective of making it a part of daily routine of every individual and to highlight the importance of Yoga in holistic development.
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਤਰਰਾਸ਼ਟਰੀ ਯੋਗ ਦਿਵਸ -2024 ਮਨਾਇਆ
ਚੰਡੀਗੜ੍ਹ
ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੇ ਐਕਟਿੰਗ ਚੀਫ਼ ਜਸਟਿਸ ਮਾਣਯੋਗ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ -2024 ਮਨਾਇਆ ਗਿਆ। ਇਹ ਦਿਵਸ ਆਯੂਸ਼ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਇਆ ਗਿਆ।
ਇਸ ਸਮਾਗਮ ਵਿੱਚ ਮਾਣਯੋਗ ਜੱਜ ਸਾਹਿਬਾਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਹਾਈ ਕੋਰਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬੜੇ ਉਤਸ਼ਾਹ ਨਾਲ ਵੱਖ-ਵੱਖ ਯੋਗ ਆਸਣ ਅਤੇ ਧਿਆਨ ਸਾਧਨਾ ਕੀਤੀ। ਇਸ ਮੌਕੇ ਗੌਰਮਿੰਟ ਕਾਲਜ ਆਫ਼ ਯੋਗਾ ਐਜੂਕੇਸ਼ਨ ਐਂਡ ਹੈਲਥ, ਸੈਕਟਰ 23-ਏ, ਚੰਡੀਗੜ੍ਹ ਦੇ ਯੋਗਾ ਇੰਸਟਰਕਟਰ ਨੇ ਭਾਗ ਲੈਣ ਵਾਲਿਆਂ ਨੂੰ ਯੋਗ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ, ਜੋ ਨਾ ਕੇਵਲ ਪੁਰਾਤਨ ਭਾਰਤੀ ਪਰੰਪਰਾ ਦਾ ਇੱਕ ਵਡਮੁੱਲਾ ਤੋਹਫ਼ਾ ਹੈ ਸਗੋਂ ਸਰੀਰਕ ਵਿਕਾਸ, ਮਾਨਸਿਕ ਆਰਾਮ ਦੇ ਨਾਲ-ਨਾਲ ਰਿਸ਼ਟਪੁਸ਼ਟ ਅਤੇ ਨਿਰੋਗੀ ਸ਼ਰੀਰ ਦੇ ਵਿਕਾਸ ਵਿੱਚ ਵੀ ਸਹਾਈ ਹੁੰਦਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਗਾ ਮਹਿਜ਼ ਸ਼ਰੀਰਕ ਕਸਰਤ ਨਹੀਂ ਹੈ ਬਲਕਿ ਇਹ ਵਿਸ਼ਵ ਅਤੇ ਕੁਦਰਤ ਨਾਲ ਏਕਤਾ ਦੀ ਭਾਵਨਾ ਪੈਦਾ ਕਰਨ ਵਿੱਚ ਵੀ ਮਦਦ ਕਰਦਾ ਹੈ। ਅੰਤਰਰਾਸ਼ਟਰੀ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਯੋਗਾ ਨੂੰ ਹਰ ਵਿਅਕਤੀ ਦੇ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣਾ ਅਤੇ ਸੰਪੂਰਨ ਵਿਕਾਸ ਵਿੱਚ ਇਸ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ।