5 Dariya News

Arvind Kejriwal appeals to the people of Punjab - Give us all 13 seats, then only Punjab will reverberate in the Lok Sabha

Before the 'AAP' government, the condition of industry in Punjab was terrible, industries were leaving, now they are coming back - Kejriwal

5 Dariya News

Ludhiana 28-May-2024

National Convenor of Aam Aadmi Party (AAP) and Delhi Chief Minister Arvind Kejriwal addressed the Vyapari Milani program in Ludhiana on Tuesday. He appealed to the people of Ludhiana to make AAP candidate Ashok Parashar Pappi win and said that the AAP candidate will raise all your issues in Parliament and will fight at the central level for your rights.

Addressing the traders in the town hall meeting, Kejriwal said that a year ago, I and CM Bhagwant Mann had held several meetings with traders in Amritsar, Jalandhar, Ludhiana and Mohali. We had meetings with traders and industrialists of every city for 3-3 hours and listened to their problems. 

After this, Bhagwant Mann went to Hoshiarpur, Dasuya, Dinanagar, Patiala, Moga and Pathankot and met with the traders. Kejriwal said that before our government was formed, the condition of business and industry in Punjab was so bad that the industries here were leaving Punjab and going to Madhya Pradesh, Uttar Pradesh, Himachal Pradesh, Rajasthan and the surrounding states. 

Within the last 2 years, the trend of industries leaving Punjab has stopped and new industries are coming to Punjab. Punjab, under the Mann government, got investments worth 56 thousand crores. Foreign companies are also now buying land for industries here. After Jamshedpur, Tata Steel's biggest plant is now being set up in Punjab.

Kejriwal said that last time I came to listen to your problems but this time I have come to ask for your support. You people gave us a huge majority in the assembly two years ago. These are the Lok Sabha elections. This time make us strong at the center. 

Make the Aam Aadmi Party win all 13 seats, then only Punjab will reverberate inside the Lok Sabha. He said that all our MPs will raise the voice of the people of Punjab and get all the issues related to the center resolved. When we will have 13 MPs from Punjab, then the central government cannot stop even ₹1 of Punjab's funds.

 Arvind Kejriwal said that four years ago when farmers marched towards Delhi for the agitation, the Modi government did not allow them to enter Delhi. Stopped them at the border. Nails were put on the road. 

Big bulldozers were parked on the road. 750 farmers died during the agitation. Most of them were from Punjab. Now they are threatening Punjabis to topple their government. So this time press such a button that BJP and Narendra Modi are out of Delhi. This is the time to take revenge for the farmers' agitation.

Kejriwal said that the people of BJP have created dictatorship in the country. Elections were announced on March 16 and I was arrested on March 21 because Modi ji was afraid that if Kejriwal was not arrested, Kejriwal would campaign around the whole country, which would reduce his seats.

Kejriwal said that the arrogance of BJP has increased so much that for Lord Jagannath, who is called the lord of the whole world, BJP's national spokesperson Sambit Patra said that Lord Jagannath is a devotee of Modi ji. They have become so arrogant that they have started considering Modi ji above God. Just a few days ago, Modi ji was saying in his interview that I was not born from the womb of my mother. 

I have been sent to earth directly by God. I am an incarnation of God. Kejriwal said that in a few days, BJP people will remove the idols of God from temples and install the idol of Modi ji. They say that Modi ji has brought Lord Ram. Whereas this universe has been created by Lord Ram.

Recounting the works of the AAP government of Punjab, Kejriwal said that when we used to go for the election campaign last time, I used to say that I have made the electricity bills zero in Delhi, I will make yours zero too. People did not believe that electricity bills can be zero. Now there is electricity for 24 hours and the bill is zero. 

This is not the case anywhere in the whole country.  Electricity bills are zero only in Delhi and Punjab, where the Aam Aadmi Party is in power. This happened because our party is honest and we saved money by stopping corruption and are benefiting you people with that money. Now mohalla clinics are opening in various places in Punjab. 

We are making schools of eminence. We are not asking for votes in the name of religion and caste like the BJP, but on the basis of our work. He said that the Modi government does not want Punjab to develop. It has withheld funds worth about 9 thousand crores of Punjab. Out of this, Rs 5,500 crore is the money of the Rural Development Fund. 

This RDF money was to be used to build roads in every village. The money of the National Health Mission has also been withheld, which could have been used to build more Mohalla clinics. They are doing this because the BJP wants to stop the development of Punjab.

Kejriwal attacked Amit Shah and said that he has threatened the people of Punjab that after June 4, he will topple the AAP government of Punjab and remove Chief Minister Bhagwant Mann. He said that Amit Shah's main objective of toppling the AAP government is to stop your free electricity and Mohalla clinics. So do not vote for the BJP at any cost. Respond to the BJP's dictatorship by voting for the Aam Aadmi Party.

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਕੀਤੀ ਅਪੀਲ, ਕਿਹਾ- ਸਾਨੂੰ ਸਾਰੀਆਂ 13 ਦੀਆਂ 13 ਸੀਟਾਂ ਦਿਓ, ਫੇਰ ਲੋਕ ਸਭਾ 'ਚ ਗੂੰਜੇਗਾ ਪੰਜਾਬ

ਪਹਿਲਾਂ ਪੰਜਾਬ 'ਚ ਉਦਯੋਗਾਂ ਦੀ ਹਾਲਤ ਬਹੁਤ ਮਾੜੀ ਸੀ, ਉਦਯੋਗ ਬਾਹਰ ਜਾ ਰਹੇ ਸਨ, ਪਰ ਹੁਣ 'ਆਪ' ਸਰਕਾਰ 'ਚ ਵਾਪਸ ਆਉਣ ਲੱਗੇ ਹਨ - ਕੇਜਰੀਵਾਲ

ਲੁਧਿਆਣਾ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਲੁਧਿਆਣਾ ਵਿੱਚ ਇੱਕ ਵਪਾਰੀ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਲੁਧਿਆਣਾ ਤੋਂ ‘ਆਪ’ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ‘ਆਪ’ ਉਮੀਦਵਾਰ ਤੁਹਾਡੇ ਸਾਰੇ ਮੁੱਦੇ ਜ਼ੋਰਦਾਰ ਤਰੀਕੇ ਨਾਲ ਪਾਰਲੀਮੈਂਟ ਵਿੱਚ ਉਠਾਉਣਗੇ ਅਤੇ ਤੁਹਾਡੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਲੜਨਗੇ।

ਟਾਊਨ ਹਾਲ ਮੀਟਿੰਗ ਵਿੱਚ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਮੈਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਵਪਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਸਨ। ਅਸੀਂ ਹਰ ਸ਼ਹਿਰ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ 3 ਘੰਟੇ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ। ਇਸ ਤੋਂ ਬਾਅਦ ਭਗਵੰਤ ਮਾਨ ਨੇ ਹੁਸ਼ਿਆਰਪੁਰ, ਦਸੂਹਾ, ਦੀਨਾਨਗਰ, ਪਟਿਆਲਾ, ਮੋਗਾ ਅਤੇ ਪਠਾਨਕੋਟ ਜਾ ਕੇ ਕਾਰੋਬਾਰੀਆਂ ਨਾਲ ਮਿਲਣੀ ਕੀਤੀ। 

ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਵਪਾਰ ਅਤੇ ਉਦਯੋਗ ਦੀ ਹਾਲਤ ਐਨੀ ਮਾੜੀ ਸੀ ਕਿ ਇੱਥੋਂ ਦੇ ਉਦਯੋਗ ਪੰਜਾਬ ਛੱਡ ਕੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਨੇੜਲੇ ਰਾਜਾਂ ਵਿੱਚ ਜਾ ਰਹੇ ਸਨ। ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚੋਂ ਉਦਯੋਗਾਂ ਦੇ ਜਾਣ ਦਾ ਸਿਲਸਿਲਾ ਖ਼ਤਮ ਹੋ ਗਿਆ ਹੈ ਅਤੇ ਉਦਯੋਗਾਂ ਦੇ ਪੰਜਾਬ ਵਿੱਚ ਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅੱਜ ਪੰਜਾਬ 'ਚ 56 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। 

ਵਿਦੇਸ਼ੀ ਕੰਪਨੀਆਂ ਵੀ ਹੁਣ ਇੱਥੇ ਉਦਯੋਗਿਕ ਜ਼ਮੀਨ ਖਰੀਦ ਰਹੀਆਂ ਹਨ। ਜਮਸ਼ੇਦਪੁਰ ਤੋਂ ਬਾਅਦ ਟਾਟਾ ਸਟੀਲ ਦਾ ਸਭ ਤੋਂ ਵੱਡਾ ਪਲਾਂਟ ਹੁਣ ਪੰਜਾਬ ਵਿੱਚ ਲਗਾਇਆ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੀ ਵਾਰ ਮੈਂ ਤੁਹਾਡੀਆਂ ਸਮੱਸਿਆਵਾਂ ਸੁਣਨ ਆਇਆ ਸੀ, ਪਰ ਇਸ ਵਾਰ ਤੁਹਾਡਾ ਸਮਰਥਨ ਮੰਗਣ ਆਇਆ ਹਾਂ। ਤੁਸੀਂ ਲੋਕਾਂ ਨੇ ਦੋ ਸਾਲ ਪਹਿਲਾਂ ਵਿਧਾਨ ਸਭਾ ਵਿੱਚ ਭਾਰੀ ਬਹੁਮਤ ਦਿੱਤਾ ਸੀ। ਇਹ ਲੋਕ ਸਭਾ ਚੋਣਾਂ ਹਨ। 

ਇਸ ਵਾਰ ਸਾਨੂੰ ਕੇਂਦਰ ਵਿੱਚ ਮਜ਼ਬੂਤ ਕਰੋ। ਸਾਰੀਆਂ 13 ਸੀਟਾਂ ਜਿੱਤਾ ਦਿਓ ਫਿਰ ਲੋਕ ਸਭਾ ਵਿੱਚ ਸਿਰਫ਼ ਪੰਜਾਬ ਹੀ ਗੂੰਜੇਗਾ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਸੰਸਦ ਮੈਂਬਰ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਣਗੇ ਅਤੇ ਕੇਂਦਰ ਨਾਲ ਸਬੰਧਿਤ ਸਾਰੇ ਮਸਲੇ ਹੱਲ ਕਰਵਾਉਣਗੇ। ਜਦੋਂ ਪੰਜਾਬ 'ਚ ਸਾਡੇ 13 ਸੰਸਦ ਮੈਂਬਰ ਹੋਣਗੇ ਤਾਂ ਕੇਂਦਰ ਸਰਕਾਰ ਪੰਜਾਬ ਦਾ 1 ਰੁਪਏ ਦਾ ਫੰਡ ਵੀ ਨਹੀਂ ਰੋਕ ਸਕੇਗੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਕਿਸਾਨ ਅੰਦੋਲਨ ਲਈ ਦਿੱਲੀ ਵੱਲ ਵਧੇ ਸਨ ਤਾਂ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ ਸੀ। ਉਨ੍ਹਾਂ ਨੂੰ ਬਾਰਡਰ 'ਤੇ ਰੋਕ ਲਿਆ। ਮੋਦੀ ਸਰਕਾਰ ਨੇ ਸੜਕਾਂ 'ਤੇ ਮੇਖ਼ਾਂ ਲਗਵਾ ਦਿੱਤੀਆਂ। ਵੱਡੇ ਬੁਲਡੋਜ਼ਰ ਤੈਨਾਤ ਕਰ ਦਿੱਤੇ ਗਏ। ਅੰਦੋਲਨ ਵਿੱਚ 750 ਕਿਸਾਨ ਮਾਰੇ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਕਿਸਾਨ ਪੰਜਾਬ ਤੋਂ ਸਨ। ਹੁਣ ਉਹ ਪੰਜਾਬੀਆਂ ਨੂੰ ਸਰਕਾਰ ਡੇਗਣ ਦੀਆਂ ਧਮਕੀਆਂ ਦੇ ਰਹੇ ਹਨ।  

ਇਸ ਲਈ ਇਸ ਵਾਰ ਅਜਿਹਾ ਬਟਨ ਦਬਾਓ ਕਿ ਭਾਜਪਾ ਅਤੇ ਨਰਿੰਦਰ ਮੋਦੀ ਦਿੱਲੀ ਤੋਂ ਬਾਹਰ ਹੋ ਜਾਣ। ਇਹ ਕਿਸਾਨ ਅੰਦੋਲਨ ਦਾ ਬਦਲਾ ਲੈਣ ਦਾ ਸਮਾਂ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਦੇਸ਼ ਵਿੱਚ ਤਾਨਾਸ਼ਾਹੀ ਪੈਦਾ ਕਰ ਦਿੱਤੀ ਹੈ। 16 ਮਾਰਚ ਨੂੰ ਚੋਣਾਂ ਦਾ ਐਲਾਨ ਹੋਇਆ ਅਤੇ ਮੈਨੂੰ 21 ਮਾਰਚ ਵਾਲੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਮੋਦੀ ਜੀ ਨੂੰ ਡਰ ਸੀ ਕਿ ਜੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਕੇਜਰੀਵਾਲ ਦੇਸ਼ ਭਰ ਵਿੱਚ ਘੁੰਮੇਗਾ, ਜਿਸ ਨਾਲ ਮੇਰੀਆਂ ਸੀਟਾਂ ਘੱਟ ਜਾਣਗੀਆਂ, ਇਸ ਲਈ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰ ਦਿਓ। 

ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਹਉਮੈ ਐਨੀ ਵੱਧ ਗਈ ਹੈ ਕਿ ਭਗਵਾਨ ਜਗਨਨਾਥ ਜਿਨ੍ਹਾਂ ਨੂੰ ਪੂਰੀ ਦੁਨੀਆ ਦਾ ਨਾਥ ਕਿਹਾ ਜਾਂਦਾ ਹੈ, ਨੂੰ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਭਗਵਾਨ ਜਗਨਨਾਥ ਮੋਦੀ ਜੀ ਦੇ ਭਗਤ ਹਨ। ਭਾਜਪਾ ਵਾਲੇ ਐਨੇ ਹੰਕਾਰੀ ਹੋ ਗਏ ਹਨ ਕਿ ਉਹ ਮੋਦੀ ਜੀ ਨੂੰ ਰੱਬ ਤੋਂ ਉੱਪਰ ਸਮਝਣ ਲੱਗ ਪਏ ਹਨ। ਕੁਝ ਦਿਨ ਪਹਿਲਾਂ ਹੀ ਮੋਦੀ ਜੀ ਆਪਣੇ ਇੰਟਰਵਿਊ ਵਿੱਚ ਕਹਿ ਰਹੇ ਸਨ ਕਿ ਉਹ (ਮੋਦੀ) ਆਪਣੀ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੋਇਆ। 

ਉਨ੍ਹਾਂ ਨੂੰ ਰੱਬ ਨੇ ਧਰਤੀ 'ਤੇ ਸਿੱਧਾ ਭੇਜਿਆ ਹੈ। ਮੋਦੀ ਰੱਬ ਦਾ ਅਵਤਾਰ ਹਨ। ਕੇਜਰੀਵਾਲ ਨੇ ਕਿਹਾ ਕਿ ਕੁਝ ਹੀ ਦਿਨਾਂ 'ਚ ਭਾਜਪਾ ਵਾਲੇ ਮੰਦਰਾਂ 'ਚੋਂ ਭਗਵਾਨ ਦੀ ਮੂਰਤੀ ਹਟਾ ਕੇ ਮੋਦੀ ਜੀ ਦੀ ਮੂਰਤੀ ਲਗਾ ਦੇਣਗੇ। ਕਿਹਾ ਜਾਂਦਾ ਹੈ ਕਿ ਮੋਦੀ ਜੀ ਭਗਵਾਨ ਰਾਮ ਨੂੰ ਲੈ ਕੇ ਆਏ ਹਨ। ਜਦੋਂ ਕਿ ਇਸ ਬ੍ਰਹਿਮੰਡ ਦੀ ਰਚਨਾ ਭਗਵਾਨ ਰਾਮ ਨੇ ਕੀਤੀ ਹੈ।

ਕੇਜਰੀਵਾਲ ਨੇ ਪੰਜਾਬ 'ਚ 'ਆਪ' ਸਰਕਾਰ ਦੇ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਕਿ ਪਿਛਲੀ ਵਾਰ ਜਦੋਂ ਅਸੀਂ ਚੋਣ ਪ੍ਰਚਾਰ ਲਈ ਜਾਂਦੇ ਸੀ ਤਾਂ ਮੈਂ ਕਿਹਾ ਸੀ ਕਿ ਮੈਂ ਦਿੱਲੀ 'ਚ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਹਨ, ਮੈਂ ਤੁਹਾਡੇ ਲਈ ਵੀ ਅਜਿਹਾ ਹੀ ਕਰਾਂਗਾ। ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਬਿਜਲੀ ਦਾ ਬਿੱਲ ਜ਼ੀਰੋ ਹੋ ਸਕਦਾ ਹੈ। ਹੁਣ ਬਿਜਲੀ 24 ਘੰਟੇ ਮਿਲਦੀ ਹੈ ਅਤੇ ਬਿੱਲ ਜ਼ੀਰੋ ਆ ਰਿਹਾ ਹੈ। ਪੂਰੇ ਦੇਸ਼ ਵਿੱਚ ਕਿਤੇ ਵੀ ਬਿਜਲੀ ਮੁਫ਼ਤ ਨਹੀਂ ਹੈ। ਬਿਜਲੀ ਦਾ ਬਿੱਲ ਸਿਰਫ਼ ਦਿੱਲੀ ਅਤੇ ਪੰਜਾਬ ਵਿੱਚ ਹੀ ਜ਼ੀਰੋ ਹੈ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। 

ਅਜਿਹਾ ਇਸ ਲਈ ਹੋਇਆ ਕਿਉਂਕਿ ਸਾਡੀ ਪਾਰਟੀ ਇਮਾਨਦਾਰ ਹੈ ਅਤੇ ਅਸੀਂ ਭ੍ਰਿਸ਼ਟਾਚਾਰ ਨੂੰ ਰੋਕ ਕੇ ਪੈਸਾ ਬਚਾਇਆ ਹੈ ਅਤੇ ਉਸ ਪੈਸੇ ਨਾਲ ਪੰਜਾਬ ਦੇ ਲੋਕਾਂ ਨੂੰ ਲਾਭ ਪਹੁੰਚਾ ਰਹੇ ਹਾਂ। ਹੁਣ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਖੁੱਲ੍ਹ ਰਹੇ ਹਨ। ਐਮਿਨੈਂਸ ਸਕੂਲ ਬਣਾ ਰਹੇ ਹਾਂ, ਅਸੀਂ ਭਾਜਪਾ ਵਾਂਗ ਧਰਮ ਅਤੇ ਜਾਤ ਦੇ ਨਾਂ 'ਤੇ ਨਹੀਂ ਸਗੋਂ ਆਪਣੇ ਕੰਮ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਹਾਂ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਦਾ ਵਿਕਾਸ ਨਹੀਂ ਹੋਣ ਦੇਣਾ ਚਾਹੁੰਦੀ। ਮੋਦੀ ਦੀ ਸਰਕਾਰ ਨੇ ਪੰਜਾਬ ਦੇ ਕਰੀਬ 9 ਹਜ਼ਾਰ ਕਰੋੜ ਰੁਪਏ ਦੇ ਫੰਡ ਰੋਕੇ ਹੋਏ ਹਨ। ਉਸ ਵਿੱਚੋਂ ਸਾਢੇ ਪੰਜ ਹਜ਼ਾਰ ਕਰੋੜ ਰੁਪਏ ਪੇਂਡੂ ਵਿਕਾਸ ਫੰਡ ਦਾ ਪੈਸਾ ਹੈ। ਇਸ ਆਰਡੀਐਫ ਦੇ ਪੈਸੇ ਨਾਲ ਹਰ ਪਿੰਡ ਵਿੱਚ ਸੜਕਾਂ ਬਣਾਈਆਂ ਜਾਣੀਆਂ ਸਨ। 

ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਵੀ ਰੋਕ ਲਿਆ ਗਿਆ ਹੈ, ਇਨ੍ਹਾਂ ਪੈਸਿਆਂ ਨਾਲ ਹੋਰ ਮੁਹੱਲਾ ਕਲੀਨਿਕ ਬਣਾਉਣੇ ਸਨ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਭਾਜਪਾ ਚਾਹੁੰਦੀ ਹੈ ਕਿ ਪੰਜਾਬ ਦਾ ਵਿਕਾਸ ਰੁਕ ਜਾਵੇ। ਕੇਜਰੀਵਾਲ ਨੇ ਅਮਿਤ ਸ਼ਾਹ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ 4 ਜੂਨ ਤੋਂ ਬਾਅਦ ਉਹ ਪੰਜਾਬ 'ਚ 'ਆਪ' ਸਰਕਾਰ ਨੂੰ ਡੇਗ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਦੇਣਗੇ। 

ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੂੰ ਡੇਗਣ ਦਾ ਅਮਿਤ ਸ਼ਾਹ ਦਾ ਮੁੱਖ ਮਕਸਦ ਤੁਹਾਡੀ ਮੁਫ਼ਤ ਬਿਜਲੀ ਅਤੇ ਮੁਹੱਲਾ ਕਲੀਨਿਕ ਬੰਦ ਕਰਨਾ ਹੈ। ਇਸ ਲਈ ਕਿਸੇ ਵੀ ਕੀਮਤ 'ਤੇ ਭਾਜਪਾ ਨੂੰ ਵੋਟ ਨਾ ਪਾਓ। ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਭਾਜਪਾ ਦੀ ਤਾਨਾਸ਼ਾਹੀ ਦਾ ਠੋਕ ਕੇ ਜਵਾਬ ਦਿਓ।

अरविंद केजरीवाल ने पंजाब के लोगों से की अपील, कहा - हमें सभी 13 सीटें दे दो, फिर लोकसभा में केवल पंजाब ही गूंजेगा

'आप' सरकार से पहले पंजाब में उद्योग का बहुत बुरा हाल था, इंडस्ट्री बाहर जा रही थीं, अब उनका वापस आना शुरू हुआ है - केजरीवाल

लुधियाना

आम आदमी पार्टी(आप) के राष्ट्रीय संयोजक और दिल्ली के मुख्यमंत्री अरविंद केजरीवाल ने मंगलवार को लुधियाना में व्यापार मिलनी कार्यक्रम को संबोधित किया। इस दौरान उन्होंने लुधियाना के लोगों से आप उम्मीदवार अशोक पराशर पप्पी को जिताने की अपील करते कहा कि आप उम्मीदवार आपके सभी मसले को संसद में उठाएंगे और आपके हक के लिए केन्द्र सरकार से लड़ेंगे।

टाउन हाल मीटिंग में व्यापारियों को संबोधित करते हुए केजरीवाल ने कहा कि एक साल पहले मैंने और सीएम भगवंत मान ने अमृतसर, जालंधर, लुधियाना और मोहाली में व्यापारियों के साथ कई मीटिंग की थी। हमने हर शहर के व्यापारियों और उद्योगपतियों के साथ 3-3 घंटे तक मीटिंग की थी और उनकी समस्याएं समझी। इसके बाद भगवंत मान होशियारपुर, दसूहा, दीनानगर, पटियाला, मोगा और पठानकोट गए और व्यापारियों के साथ मिलनी की। 

केजरीवाल ने कहा कि हमारी सरकार बनने से पहले पंजाब में व्यापार और उद्योग की इतनी बुरी हालत थी कि यहां की इंडस्ट्रीज पंजाब छोड़कर मध्य प्रदेश, उत्तर प्रदेश, हिमाचल प्रदेश, राजस्थान और आस पास के राज्यों में जा रही थीं।पिछले 2 साल के अंदर इंडस्ट्रीज के पंजाब से बाहर जाने का सिलसिला खत्म हुआ है और इंडस्ट्री का पंजाब में आने का सिलसिला चालू हुआ है। 

आज 56 हजार करोड़ रुपए के निवेश हुए हैं। विदेशी कंपनियां भी अब यहां इंडस्ट्री के जमीन खरीद रही है। टाटा स्टील का सबसे बड़ा प्लांट जमशेदपुर के बाद अब पंजाब में लग रहा है। केजरीवाल ने कहा कि पिछली बार मैं आपकी समस्या सुनते आया था लेकिन इस बार मैं आपसे मदद मांगने आया हूं। आप लोगों ने दो साल पहले विधानसभा में हमें भारी बहुमत दिया था। 

ये लोकसभा चुनाव हैं। इस बार हमें केंद्र में मजबूत कर दो। सभी 13 सीटें आम आदमी पार्टी को जीता दो, फिर लोकसभा के अंदर केवल पंजाब ही गूंजेगा। उन्होंने कहा कि हमारे सभी सांसद पंजाब के लोगों की आवाज उठाएंगे और केंद्र से संबंधित सारे मसलों का हल करवाएंगे। जब हमारे पंजाब से 13 सांसद होंगे तो केंद्र सरकार पंजाब का ₹1 भी फंड नहीं रोक सकती।

अरविंद केजरीवाल ने कहा कि आज से दो साल पहले जब किसान आंदोलन के लिए दिल्ली की तरफ बढ़े थे, तो मोदी सरकार ने इनको दिल्ली के अंदर नहीं घुसने दिया। बॉर्डर पर रोक लिया। सड़क पर कीलें लगा दीं। बड़े-बड़े बुलडोजर लगा दिए। आंदोलन में 750 किसानों की मौत हो गई। इनमें ज्यादातर पंजाब से थे। 

अब वे पंजाबियों को सरकार गिराने की धमकी दे रहे हैं। इसलिए इस बार ऐसा बटन दबाना कि भाजपा और नरेंद्र मोदी दिल्ली से बाहर हो जाएं। ये किसान आंदोलन का बदला लेने का समय है। केजरीवाल ने कहा कि भाजपा के लोगों ने देश में तानाशाही मचा रखी है। 16 मार्च को चुनाव की घोषणा हुई और 21 मार्च को मुझे गिरफ्तार कर लिया क्योंकि मोदी जी को डर था कि अगर केजरीवाल को गिरफ्तार नहीं किया तो केजरीवाल पूरे देश में घूमेगा जिससे मेरी सीटें कम हो जाएंगी। इसलिए केजरीवाल को जेल में डाल दो।

केजरीवाल ने कहा कि भाजपा का अहंकार इतना बढ़ गया है कि भगवान जगन्नाथ, जिनको पूरे जगत का नाथ कहा जाता है, उनके लिए बीजेपी के राष्ट्रीय प्रवक्ता संबित पात्रा ने कहा कि भगवान जगन्नाथ मोदी जी के भक्त है। इनको इतना अहंकार हो गया है कि ये लोग मोदी जी को भगवान से भी ऊपर मानने लगे हैं। 

अभी कुछ दिन पहले मोदी जी अपने इंटरव्यू में बोल रहें थे कि मैं मां के कोख से पैदा नहीं हुआ हूं। मुझे सीधे भगवान ने धरती पर भेजा है। मैं भगवान का अवतार हूं। केजरीवाल ने कहा कि भाजपा वाले कुछ दिन में मंदिरों से भगवान की मूर्ति हटाकर मोदी जी की मूर्ति लगवा देंगे। ये कहते हैं कि मोदी जी भगवान राम को लाए हैं। जबकि इस ब्रह्माण्ड की रचना भगवान राम ने की है।

पंजाब की आप सरकार के काम गिनाते हुए केजरीवाल ने कहा कि जब पिछली बार हम चुनाव प्रचार के लिए जाया करते थे, तो मैं कहता था कि मैंने दिल्ली में बिजली के बिल जीरो कर दिए, आपके भी कर दूंगा। लोगों को यकीन नहीं होता था कि बिजली के बिल जीरो आ सकते हैं। अब 24 घंटे बिजली आती है और बिल जीरो आता है। पूरे देश में ऐसा कहीं नहीं है। बिजली का बिल केवल दिल्ली और पंजाब में जीरो आता है, जहां आम आदमी पार्टी की सरकार है। 

ये इसलिए हुआ क्योंकि हमारी पार्टी ईमानदारी है और हमने भ्रष्टाचार बंद करके पैसे बचाए और उस पैसे से आप लोगों को फायदा पहुंचा रहे हैं। अब पूरे पंजाब में जगह-जगह मोहल्ला क्लीनिक खुल रहे हैं। स्कूल का एमिनेंस बना रहे है। हम भाजपा की तरह धर्म और जाति के नाम पर नहीं, अपने काम के आधार पर वोट मांग रहे हैं।

उन्होंने कहा कि मोदी सरकार पंजाब का विकास नहीं होने देना चाहती है। वह पंजाब के करीब 9 हजार करोड़ रुपए के फंड रोक रखी है। उसमें साढ़े पांच हजार करोड़ रुपए ग्रामीण विकास फंड का पैसा है। इस आरडीएफ के पैसे से गांव-गांव में सड़कें बननी थीं। नेशनल हेल्थ मिशन का पैसा भी रोक रखी है जिससे और मोहल्ला क्लीनिक बन सकते थे। ऐसा इसलिए कर रहे हैं क्योंकि भाजपा चाहती है कि पंजाब का विकास रुक जाए।

केजरीवाल ने अमित शाह पर पटवार करते हुए कहा उन्होंने पंजाब के लोगों को धमकी दी है कि वह 4 जून के बाद पंजाब की आप सरकार को गिरा देंगे और मुख्यमंत्री भगवंत मान को हटा देंगे। उन्होंने कहा कि आप सरकार गिराने का अमित शाह का मुख्य उद्देश्य आपकी मुफ्त बिजली और मोहल्ला क्लीनिक को बंद करना है। इसलिए भाजपा को किसी भी कीमत पर वोट मत करना। इस बार आम आदमी पार्टी को वोट देकर आप भाजपा की तानाशाही का जवाब दो।