5 Dariya News

Supplementary randomization of reserved EVMs held

5 Dariya News

Ludhiana 22-May-2024

The supplementary randomization of reserved Electronic Voting Machines (EVMs) was conducted in the presence of representatives from different political parties at the District Administrative Complex on Wednesday. This process was supervised by General Observer Divya Mittal, IAS, and District Election Officer Sakshi Sawhney in accordance with the guidelines of the Election Commission of India (ECI).

District Election Officer Sakshi Sawhney mentioned that during the process, supplementary randomization of reserved Ballot Units, Control Units, and VVPATs for the Ludhiana was carried out using dedicated software. Each Assembly segment was allocated an additional 20 percent of the required number of EVMs for use during the polls, as there are 43 contesting candidates in Ludhiana PC.

The DEO, who also serves as the Returning Officer (RO) for Ludhiana PC, detailed the representatives of the political parties about the supplementary randomization of reserved 591 EVMs, ensuring their confidence in the process and reassuring them that all necessary measures have been taken to uphold the sanctity of the polls in a free, fair, and transparent manner. A total of 2,921 polling booths will be set up in the assembly constituencies of the district, and EVMs as well as VVPAT machines will be installed based on this allocation.

During the randomization, copies of lists of randomized reserved CUs/BUs and VVPATs were also provided to the representatives of the political parties. The representatives of various political parties also showed the randomization process of EVM and VVPAT machines.

ਰਾਖਵੀਆਂ ਈ.ਵੀ.ਐਮ. ਦੀ ਕੀਤੀ ਗਈ ਸਪਲੀਮੈਂਟਰੀ ਰੈਂਡਮਾਈਜੇਸ਼ਨ

ਲੁਧਿਆਣਾ

ਰਾਖਵੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਸਪਲੀਮੈਂਟਰੀ ਰੈਂਡਮਾਈਜ਼ੇਸ਼ਨ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਕੀਤੀ ਗਈ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਨਰਲ ਅਬਜ਼ਰਵਰ ਦਿਵਿਆ ਮਿੱਤਲ, ਆਈ.ਏ.ਐਸ. ਅਤੇ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਇਸ ਪ੍ਰਕਿਰਿਆ ਦੀ ਨਿਗਰਾਨੀ ਕੀਤੀ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਲੁਧਿਆਣਾ ਲਈ ਰਿਜ਼ਰਵ ਬੈਲਟ ਯੂਨਿਟਾਂ, ਕੰਟਰੋਲ ਯੂਨਿਟਾਂ ਅਤੇ ਵੀ.ਵੀ. ਪੈਟ ਦੀ ਸਪਲੀਮੈਂਟਰੀ ਰੈਂਡਮਾਈਜ਼ੇਸ਼ਨ ਸਮਰਪਿਤ ਸਾਫ਼ਟਵੇਅਰ ਦੀ ਵਰਤੋਂ ਕਰਕੇ ਕੀਤੀ ਗਈ। ਹਰੇਕ ਵਿਧਾਨ ਸਭਾ ਹਲਕੇ ਨੂੰ ਚੋਣਾਂ ਦੌਰਾਨ ਵਰਤਣ ਲਈ ਲੋੜੀਂਦੀ ਗਿਣਤੀ ਦੀਆਂ 20 ਫੀਸਦ ਵਾਧੂ ਈ.ਵੀ.ਐਮ. ਅਲਾਟ ਕੀਤੀਆਂ ਗਈ ਸਨ, ਕਿਉਂਕਿ ਲੁਧਿਆਣਾ ਸੰਸਦੀ ਹਲਕੇ ਵਿੱਚ 43 ਉਮੀਦਵਾਰ ਚੋਣ ਲੜ ਰਹੇ ਹਨ।

ਜ਼ਿਲ੍ਹਾ ਚੋਣ ਅਫ਼ਸਰ, ਜੋਕਿ ਲੁਧਿਆਣਾ ਸੰਸਦੀ ਹਲਕੇ ਲਈ ਰਿਟਰਨਿੰਗ ਅਫ਼ਸਰ (ਆਰ.ਓ.) ਵਜੋਂ ਵੀ ਕਾਰਜਸ਼ੀਲ ਹਨ, ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ 591 ਰਾਖਵੀਆਂ ਈ.ਵੀ.ਐਮਜ਼ ਦੇ ਸਪਲੀਮੈਂਟਰੀ ਰੈਂਡਮਾਈਜ਼ੇਸ਼ਨ ਬਾਰੇ ਵਿਸਥਾਰ ਨਾਲ ਦੱਸਿਆ, ਪ੍ਰਕਿਰਿਆ ਵਿੱਚ ਉਹਨਾਂ ਦਾ ਭਰੋਸਾ ਯਕੀਨੀ ਬਣਾਇਆ ਅਤੇ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਇਹ ਸਾਰੇ ਲੋੜੀਂਦੇ ਉਪਾਅ ਕੀਤੇ ਗਏ ਹਨ।

ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 2,921 ਪੋਲਿੰਗ ਬੂਥ ਬਣਾਏ ਜਾਣਗੇ ਅਤੇ ਇਸ ਵੰਡ ਦੇ ਆਧਾਰ 'ਤੇ ਈ.ਵੀ.ਐਮ. ਦੇ ਨਾਲ-ਨਾਲ ਵੀ.ਵੀ. ਪੈਟ ਮਸ਼ੀਨਾਂ ਵੀ ਲਗਾਈਆਂ ਜਾਣਗੀਆਂ। ਇਸ ਦੌਰਾਨ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਰੈਂਡਮਾਈਜ਼ੇਸ਼ਨ ਕੀਤੇ ਰਾਖਵੇਂ ਕੰਟਰੋਲ ਯੂਨਿਟ/ਬੈਲਟ ਯੂਨਿਟ ਅਤੇ ਵੀ.ਵੀ. ਪੈਟ ਦੀਆਂ ਸੂਚੀਆਂ ਦੀਆਂ ਕਾਪੀਆਂ ਵੀ ਪ੍ਰਦਾਨ ਕੀਤੀਆਂ ਗਈਆਂ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਈ.ਵੀ.ਐਮ. ਅਤੇ ਵੀ.ਵੀ. ਪੈਟ ਮਸ਼ੀਨਾਂ ਦੀ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਵੀ ਦਿਖਾਈ ਗਈ।