Anandpur Sahib parliamentary constituency to emerge as a model of green elections in the country
General Observer Dr Hira Lal reveals the layout of green elections in the presence of Police Observer Sandeep Gajanan Dewan and Expenditure Monitor Shilpi Sinha
5 Dariya News
Sahibzada Ajit Singh Nagar 17-May-2024
General Election Observer of Anandpur Sahib Dr. Hira Lal today accompanied by Police Observer Sandeep Gajanan Dewan and Expenditure Monitor Shilpi Sinha, held a meeting with all District Election Officers, SSPs, Assistant Returning Officers and AROs of the parliamentary constituency Anandpur Sahib at Mohali with the aim of turning the Election Commission of India’s slogan of holding 'Green Election' into reality on the ground.
To neutralise carbon content generated during the election process, it is asked to plant maximum trees and ensure minimum use of plastic during training, dispatch and collection of EVMs by polling teams and at counting centres. He said that in the light of the Election Commission of India's concept of 'Green Election', our slogan should be free, fair, transparent and environmentally friendly election process.
He said that for this purpose, where the political parties/candidates should be encouraged not to use 'single use plastic', the government staff engaged in the election arrangements should also be asked to be a part and ambassador of this 'Green Election' campaign to spread it further.
Elaborating more, General Election Observer Dr. Hira Lal said that when we train the polling staff, we should not scatter garbage at all at that place and take care of cleanliness. Similarly, on the day, when the polling parties are departed from the dispatch centers to the polling booths and later on returning in the next evening to deposit the EVMs, cleanliness should also be maintained on that occasion too and 'single-use plastic' should be avoided permanently.
The Returning Officers/District Election Officers/Assistant Returning Officers and DSPs were asked to implement the green election plan in principle, necessary guidelines to be given to the polling parties for turning the 'Green Election' campaign into reality at the polling centres. He also asked the officials besides arranging assured minimum facilities for the voters coming to all the polling booths on the polling day, different types of plants were also be made available there in plenty for them so that the voters who came to cast their votes to the polling booths can observe the festival of democracy by planting the saplings in their house or farm.
He said that in this way we will be able to implement the concept of 'Green Election' in its true spirit by planting lakhs of saplings in a day. Stressing on the need of increasing the voting percentage during the Lok Sabha elections-2024, Dr. Hira Lal, who has gained national fame by increasing the voter turnout by 10.5 percent in the Lok Sabha elections in 2019 as a District Magistrate in Banda (Uttar Pradesh), said that for this purpose, every Assistant Returning Officer should identify 5-5 booths with the highest voter turnout at Panchayat level, Vidhan Sabha level and Lok Sabha level previously held elections and take details from the concerned booth level officer about the factors used to increase their voter percentage and implement them to the rest of the polling booths this time as well.
On this occasion, he also specially felicitated the booth level officers, who contributed with the highest voting percentage, of the 09 Vidhan Sabha constituencies falling in the Anandpur Sahib parliamentary constituency during the Lok Sabha Elections-2019. Among them, BLO Jaswinder Singh of Booth No. 132 from Garhshankar (81.80 percent), BLO Surjit Kumar of Booth No. 132 of Banga (78.76 percent), BLO Paramjit Kaur of Booth No. 209 of Nawanshahr (83 percent), BLO Narinder Singh of booth number 160 of Balachaur (88.86 percent), BLO Jaswinder Singh of booth number 41 of Anandpur Sahib (80.70 percent), BLO Phuleswar Kumar (89.29 percent) of booth no. 170 of Rupnagar, BLO Harinder Kaur (78 percent) booth no. 14 of Chamkaur Sahib, BLO Ajay Kumar of booth no. 74 Kharar (85.05 percent) and BLO Harpinderjit Singh (83.54 percent) of Booth No. 86 of SAS Nagar were included.
General Observer Dr. Hira Lal, Police Observer Sandeep Gajanan Dewan, Expenditure Observer Shilpi Sinha, Returning Officer Anandpur Sahib Preeti Yadav, District Election Officer SAS Nagar Ashika Jain, District Election Officer SBS Nagar Navjot Pal Singh Randhawa, SSP Ropar Gulneet Singh Khurana, SSP SAS Nagar Dr. Sandeep Garg, SSP SBS Nagar Dr. Mehtab Singh including the Assistant Returning Officers belonging to the nine assembly constituencies falling in the Parliamentary Constituency also planted saplings as a concept of 'Green Election' in the District Administrative Complex Mohali.
On this occasion, a pledge was also administered by school children and observers and DCs, SSPs and AROs to plant one sapling each as a conservation of the environment and not to use 'single use plastic' on polling day. General Observer also launched a sticker campaign to educate the voters through the supply of domestic gas cylinders on this occasion.
आनंदपुर साहिब संसदीय क्षेत्र देश में हरित चुनाव का मॉडल बनकर उभरेगा
सामान्य पर्यवेक्षक डा. हीरा लाल ने पुलिस पर्यवेक्षक संदीप गजानन दीवान और खर्च पर्यवेक्षक शिल्पी सिन्हा की उपस्थिति में हरित चुनाव का लेआउट जारी किया
साहिबज़ादा अजीत सिंह नगर
आनंदपुर साहिब के जनरल चुनाव पर्यवेक्षक डा. हीरा लाल ने चुनाव आयोग द्वारा 'हरित चुनाव' कराने के नारे को जमीनी हकीकत में बदलने के उद्देश्य से आज मोहाली में सभी जिला चुनाव अधिकारियों, जिला पुलिस प्रमुखों और संसदीय क्षेत्र के सहायक रिटर्निंग अधिकारियों के साथ बैठक कर चुनाव प्रक्रिया के दौरान होने वाले कार्बन उत्सर्जन को देखते हुए अधिक से अधिक पेड़ लगाने और प्रशिक्षण, टीमों के प्रस्थान और वापसी और मतगणना केंद्रों के दौरान प्लास्टिक का न्यूनतम उपयोग सुनिश्चित करने को कहा गया।
उन्होंने कहा कि भारत निर्वाचन आयोग की 'हरित चुनाव' की अवधारणा के आलोक में हमारा नारा स्वतंत्र, निष्पक्ष, पारदर्शी और पर्यावरण के अनुकूल चुनाव प्रक्रिया होना चाहिए। उन्होंने कहा कि इस उद्देश्य से जहां राजनीतिक दलों/उम्मीदवारों को 'सिंगल यूज प्लास्टिक' का उपयोग न करने के लिए प्रोत्साहित किया जाना चाहिए, वहीं चुनाव व्यवस्था में लगे सरकारी अमले को भी इस 'हरित चुनाव' अभियान का हिस्सा और दूत बनने के लिए प्रोत्साहित किया जाना चाहिए।
जनरल चुनाव पर्यवेक्षक डॉ. हीरा लाल ने विस्तार से बताते हुए कहा कि जब हम मतदान कर्मियों को प्रशिक्षण देते हैं तो हमें उस स्थान पर कूड़ा-कचरा नहीं फैलाना चाहिए और साफ-सफाई का ध्यान रखना चाहिए। इसी प्रकार, जिस दिन मतदान करवाने वाले दलों को डिस्पैच केन्द्रों से मतदान केन्द्रों के लिए रवाना किया जाता है और बाद में अगली शाम को ईवीएम जमा करने के लिए वापस लाया जाता है, उस अवसर पर भी स्वच्छता का ध्यान रखा जाना चाहिए और 'सिंगल-यूज़ प्लास्टिक' से बचना चाहिए।
रिटर्निंग अधिकारियों/जिला चुनाव अधिकारियों/सहायक रिटर्निंग अधिकारियों को मतदान केंद्रों पर 'हरित चुनाव' अभियान के पूर्ण कार्यान्वयन के लिए मतदान दलों को आवश्यक दिशानिर्देश देने की योजना बनाने के लिए कहा गया। उन्होंने मतदान के दिन सभी मतदान केंद्र केंद्रों पर आने वाले मतदाताओं के लिए ज़रूरी सुविधाओं की व्यवस्था करने तथा उनके लिए विभिन्न प्रकार के पौधों की भी व्यवस्था करने को कहा, ताकि मतदान केंद्रों पर वोट डालने आये मतदाताओं को प्रेरित किया जा सके कि पौधों को अपने घर या खेत में रोपकर लोकतंत्र का त्योहार मनाएं।
उन्होंने कहा कि इस तरह हम एक दिन में लाखों पौधे लगाकर 'हरित चुनाव' की अवधारणा को सही अर्थों में लागू कर सकेंगे। इसके साथ ही उन्होंने लोकसभा चुनाव-2024 के दौरान मतदान प्रतिशत बढ़ाने के लक्ष्य को संकल्प के रूप में लेने को भी कहा। बांदा (उत्तर प्रदेश) में जिलाधिकारी के रूप में लोकसभा चुनाव 2019 में 10.5 प्रतिशत मतदान बढ़ाकर राष्ट्रीय ख्याति प्राप्त करने वाले डॉ हीरा लाल ने कहा कि इस उद्देश्य के लिए प्रत्येक सहायक रिटर्निंग अधिकारी को पंचायत स्तर, विधानसभा स्तर और लोकसभा स्तर पर सबसे अधिक मतदान प्रतिशतता दिखाने वाले बूथ को चुना जाए और इस बार बाकी मतदान केंद्रों पर भी मतदान प्रतिशत बढ़ाने के कारकों के बारे में संबंधित बूथ स्तर के अधिकारी से विवरण ले के उपयोग में लाना चाहिए।
इस अवसर पर उन्होंने लोकसभा चुनाव-2019 के दौरान आनंदपुर साहिब संसदीय क्षेत्र के 09 विधानसभा क्षेत्रों में सर्वाधिक मतदान प्रतिशत में योगदान देने वाले बूथ लेवल अधिकारियों को भी विशेष रूप से सम्मानित किया। इनमें गढ़शंकर के बूथ नंबर 132 के बीएलओ जसविंदर सिंह (81.80 फीसदी), बंगा के बूथ नंबर 132 के बीएलओ सुरजीत कुमार (78.76 फीसदी), नवांशहर के बूथ नंबर 209 के बीएलओ परमजीत कौर (83 फीसदी), बलाचौर के बूथ नंबर 160 के नरिंदर सिंह (88.86 फीसदी), आनंदपुर साहिब के बूथ नंबर 41 के बीएलओ जसविंदर सिंह (80.70 फीसदी), बूथ नं. 170 के बीएलओ फुलेश्वर कुमार (89.29 प्रतिशत), चमकौर साहिब के बूथ नं. 14 बीएलओ हरिंदर कौर (78 प्रतिशत), खरड़ बूथ नं. 74 के बीएलओ अजय कुमार (85.05 फीसदी) और बूथ नंबर एसएएस नगर के बीएलओ हरपिंदरजीत सिंह (83.54 फीसदी) शामिल रहे।
इसके बाद सामान्य प्रेक्षक डा. हीरा लाल, पुलिस पर्यवेक्षक संदीप गजानन दीवान, खर्चा पर्यवेक्षक शिल्पी सिन्हा, रिटर्निंग अधिकारी आनंदपुर साहिब प्रीति यादव, जिला चुनाव अधिकारी एसएएस नगर आशिका जैन, जिला चुनाव अधिकारी एसबीएस नगर नवजोत पाल सिंह रंधावा, एसएसपी रोपड़ गुलनीत सिंह खुराना, एसएसपी एसएएस नगर डॉ . संदीप गर्ग, एसएसपीएस बीएस नगर डा. महताब सिंह के अलावा, संसदीय क्षेत्र के नौ विधानसभा क्षेत्रों से संबंधित सहायक रिटर्निंग अधिकारियों ने भी जिला प्रशासनिक परिसर मोहाली में 'हरित चुनाव' की अवधारणा के तहत पौधे लगाए।
इस अवसर पर स्कूली बच्चों और समूह पर्यवेक्षकों और डीसी, एसएसपी और एआरओ द्वारा पर्यावरण संरक्षण के रूप में एक-एक पौधा लगाने और मतदान के दिन 'सिंगल यूज प्लास्टिक' का उपयोग न करने का संकल्प भी लिया गया। इस अवसर पर जनरल पर्यवेक्षक ने घरेलू गैस सिलेंडरों की आपूर्ति के माध्यम से मतदाताओं को जागरूक करने के लिए एक स्टीकर अभियान भी चलाया।
ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ
ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਵੱਲੋਂ ਪੁਲਿਸ ਅਬਜ਼ਰਵਰ ਸੰਦੀਪ ਗਜਾਨਨ ਦੀਵਾਨ ਅਤੇ ਖਰਚਾ ਨਿਗਰਾਨ ਸ਼ਿਲਪੀ ਸਿਨਹਾ ਦੀ ਹਾਜ਼ਰੀ ’ਚ ਗ੍ਰੀਨ ਚੋਣਾਂ ਦਾ ਖਾਕਾ ਜਾਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਆਨੰਦਪੁਰ ਸਾਹਿਬ ਦੇ ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਨੇ ਚੋਣ ਕਮਿਸ਼ਨਰ ਵੱਲੋਂ ਇਸ ਵਾਰ ‘ਗ੍ਰੀਨ ਇਲੈਕਸ਼ਨ’ ਕਰਵਾਉਣ ਦੇ ਦਿੱਤੇ ਨਾਅਰੇ ਨੂੰ ਜ਼ਮੀਨੀ ਹਕੀਕਤ ’ਚ ਬਦਲਣ ਦੇ ਮੰਤਵ ਨਾਲ ਅੱਜ ਮੋਹਾਲੀ ਵਿਖੇ ਪਾਰਲੀਮਾਨੀ ਹਲਕੇ ’ਚ ਪੈਂਦੇ ਸਮੂਹ ਜ਼ਿਲ੍ਹਾ ਚੋਣ ਅਫ਼ਸਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਕਾਰਬਨ ਉਤਸਰਜਨ ਨੂੰ ਘਟਾਉਣ ਲਈ ਵੱਧ ਤੋਂ ਵੱਧ ਪੌਦੇ ਲਗਵਾਉਣ ਅਤੇ ਟ੍ਰੇਨਿੰਗ, ਟੀਮਾਂ ਦੀ ਰਵਾਨਗੀ ਅਤੇ ਵਾਪਸੀ ਅਤੇ ਗਿਣਤੀ ਕੇਂਦਰਾਂ ਮੌਕੇ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨੀ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੇ ‘ਗ੍ਰੀਨ ਇਲੈਕਸ਼ਨ’ ਦੇ ਸੰਕਲਪ ਦੀ ਰੌਸ਼ਨੀ ’ਚ ਸਾਡਾ ਨਾਅਰਾ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਵਾਤਾਵਰਣ ਪੱਖੀ ਚੋਣ ਪ੍ਰਕਿਰਿਆ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਜਿੱਥੇ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਨਾ ਕਰਨ ਵੱਲ ਪ੍ਰੇਰਿਅ ਜਾਵੇ ਉੱਥੇ ਚੋਣ ਪ੍ਰਬੰਧਾਂ ’ਚ ਲੱਗੇ ਸਰਕਾਰੀ ਅਮਲੇ ਨੂੰ ਵੀ ਇਸ ‘ਗ੍ਰੀਨ ਇਲੈਕਸ਼ਨ’ ਮੁਹਿੰਮ ਦਾ ਹਿੱਸਾ ਅਤੇ ਵਾਹਕ (ਦੂਤ) ਬਣਨ ਲਈ ਪ੍ਰੇਰਿਆ ਜਾਵੇ।
ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਨੇ ਵਿਸਥਾਰ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਚੋਣ ਅਮਲੇ ਦੀ ਟ੍ਰੇਨਿੰਗ ਲਾਈਏ ਤਾਂ ਉਸ ਥਾਂ ’ਤੇ ਕੂੜਾ ਬਿਲਕੁਲ ਨਾ ਖਿੱਲਰਣ ਦੇਈਏ ਅਤੇ ਸਾਫ਼-ਸਫ਼ਾਈ ਦਾ ਖਿਆਲ ਰੱਖੀਏ। ਇਸੇ ਤਰ੍ਹਾਂ ਜਿਸ ਦਿਨ ਡਿਸਪੈਚ ਸੈਂਟਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਮਤਦਾਨ ਕੇਂਦਰਾਂ ਵੱਲ ਰਵਾਨਾ ਕੀਤਾ ਜਾਵੇ ਅਤੇ ਬਾਅਦ ਵਿੱਚ ਸ਼ਾਮ ਨੂੰ ਵਾਪਸੀ ’ਤੇੇ ਈ ਵੀ ਐਮਜ਼ ਜਮ੍ਹਾਂ ਕਰਵਾਈਆਂ ਜਾਣ ਤਾਂ ਉਸ ਮੌਕੇ ਵੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ‘ਸਿੰਗਲ-ਯੂਜ਼ ਪਲਾਸਟਿਕ’ ਤੋਂ ਗੁਰੇਜ਼ ਕਰੀਏ।
ਮਤਦਾਨ ਕੇਂਦਰਾਂ ’ਤੇ ‘ਗ੍ਰੀਨ ਇਲੈਕਸ਼ਨ’ ਮੁਹਿੰਮ ਨੂੰ ਮੁਕੰਮਲ ਤੌਰ ’ਤੇ ਲਾਗੂ ਕਰਨ ਲਈ ਪੋਲਿੰਗ ਪਾਰਟੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦੇਣ ਲਈ ਰਿਟਰਨਿੰਗ ਅਫ਼ਸਰਾਂ/ਜ਼ਿਲ੍ਹਾ ਚੋਣ ਅਫ਼ਸਰਾਂ/ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਯੋਜਨਾਬੰਦੀ ਕਰਨ ਲਈ ਕਿਹਾ। ਉਨ੍ਹਾਂ ਨੇ ਮਤਦਾਨ ਵਾਲੇ ਦਿਨ ਸਮੁੱਚੇ ਪੋਲਿੰਗ ਬੂਥ ਕੇਂਦਰਾਂ ’ਤੇ ਆਉਣ ਵਾਲੇ ਮਤਦਾਤਾਵਾਂ ਲਈ ਲੋੜੀਂਦੀਆਂ ਘੱਟੋ-ਘੱਟ ਸੁਵਿਧਾਵਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਵੱਖੋ-ਵੱਖਰੀ ਕਿਸਮ ਦੇ ਪੌਦਿਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਤਾਂ ਜੋ ਵੋਟ ਪਾਉੁਣ ਆਇਆ ਮਤਦਾਤਾ ਪੋਲਿੰਗ ਬੂਥ ਤੋਂ ਮਿਲੇ ਬੂਟੇ ਨੂੰ ਆਪਣੇ ਘਰ ਜਾਂ ਖੇਤ ’ਚ ਲਾ ਕੇ ਲੋਕਤੰਤਰ ਦੇ ਉਤਸਵ ਦੀ ਯਾਦ ਵਜੋਂ ਉਸ ਦੀ ਪਾਲਣਾ ਕਰ ਸਕਣ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਅਸੀਂ ਇੱਕ ਦਿਨ ’ਚ ਲੱਖਾਂ ਬੂਟੇ ਲਗਵਾ ਕੇ ‘ਗ੍ਰੀਨ ਇਲੈਕਸ਼ਨ’ ਦੇ ਸੰਕਲਪ ਨੂੰ ਸਹੀ ਅਰਥਾਂ ’ਚ ਲਾਗੂ ਕਰ ਸਕਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕ ਸਭਾ ਚੋਣਾਂ-2024 ਦੌਰਾਨ ਮਤਦਾਨ ਪ੍ਰਤੀਸ਼ਤਤਾ ਨੂੰ ਵਧਾਉਣ ਦੇ ਟੀਚੇ ਨੂੰ ਵੀ ਸੰਕਲਪ ਵਜੋਂ ਲੈਣ ਲਈ ਆਖਿਆ। ਡਾ. ਹੀਰਾ ਲਾਲ ਜੋ ਕਿ 2019 ’ਚ ਬਾਂਦਾ (ਉੱਤਰ ਪ੍ਰਦੇਸ਼) ਜ਼ਿਲ੍ਹੇ ’ਚ ਬਤੌਰ ਜ਼ਿਲ੍ਹਾ ਮੈਜਿਸਟ੍ਰੇਟ ਹੁੰਦਿਆਂ ਉਸ ਮੌਕੇ ਲੋਕ ਸਭਾ ਚੋਣਾਂ ’ਚ 10.5 ਫ਼ੀਸਦੀ ਮਤਦਾਨ ਵਧਾ ਕੇ ਕੌਮੀ ਪੱਧਰ ’ਤੇ ਨਾਮਣਾ ਖੱਟ ਚੱਕੇ ਹਨ, ਨੇ ਕਿਹਾ ਕਿ ਇਸ ਮੰਤਵ ਲਈ ਹਰੇਕ ਸਹਾਇਕ ਰਿਟਰਨਿੰਗ ਅਫ਼ਸਰ ਪੰਚਾਇਤ ਪੱਧਰੀ, ਵਿਧਾਨ ਸਭਾ ਪੱਧਰੀ ਅਤੇ ਲੋਕ ਸਭਾ ਪੱਧਰੀ ਸਭ ਤੋਂ ਵੱਧ ਮਤਦਾਨ ਵਾਲੇ 5-5 ਬੂਥ ਚੁਣ ਲੈਣ ਅਤੇ ਉਨ੍ਹਾਂ ਦੀ ਮਤਦਾਨ ਪ੍ਰਤੀਸ਼ਤਤਾ ਵਧਾਉਣ ਦੇ ਕਾਰਕਾਂ ਦਾ ਸਬੰਧਤ ਬੂਥ ਲੈਵਲ ਅਫ਼ਸਰ ਤੋਂ ਵੇਰਵਾ ਲੈ ਕੇ ਉਸ ਨੂੰ ਇਸ ਵਾਰ ਬਾਕੀ ਚੋਣ ਬੂਥਾਂ ’ਤੇ ਵੀ ਮਤਦਾਨ ਵਧਾਉਣ ਲਈ ਵਰਤੋਂ ’ਚ ਲਿਆਉਣ।
ਉਨ੍ਹਾਂ ਇਸ ਮੌਕੇ ਲੋਕ ਸਭਾ ਚੋਣਾਂ-2019 ਦੌਰਾਨ ਪਾਰਲੀਮਾਨੀ ਹਲਕਾ ਆਨੰਦਪੁਰ ਸਾਹਿਬ ’ਚ ਪੈਂਦੇ 09 ਵਿਧਾਨ ਸਭਾ ਹਲਕਿਆਂ ਦੇ ਸਭ ਤੋਂ ਵਧੇਰੇ ਮਤਦਾਨ ਪ੍ਰਤੀਸ਼ਤਤਾ ਨਾਲ ਯੋਗਦਾਨ ਪਾਉਣ ਵਾਲੇ ਬੂਥ ਲੈਵਲ ਅਫ਼ਸਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ। ਇਨ੍ਹਾਂ ’ਚ ਗੜ੍ਹਸ਼ੰਕਰ ਤੋਂ ਬੂਥ ਨੰਬਰ 132 ਦੇ ਬੀ ਐਲ ਓ ਜਸਵਿੰਦਰ ਸਿੰਘ (81.80 ਫ਼ੀਸਦੀ), ਬੰਗਾ ਦੇ ਬੂਥ ਨੰਬਰ 132 ਦੇ ਬੀ ਐਲ ਓ ਸੁਰਜੀਤ ਕੁਮਾਰ (78.76 ਫ਼ੀਸਦੀ), ਨਵਾਂਸ਼ਹਿਰ ਦੇ ਬੂਥ ਨੰਬਰ 209 ਦੀ ਬੀ ਐਲ ਓ ਪਰਮਜੀਤ ਕੌਰ (83 ਫ਼ੀਸਦੀ), ਬਲਾਚੌਰ ਦੇ ਬੂਥ ਨੰਬਰ 160 ਦੇ ਬੀ ਐਲ ਓ ਨਰਿੰਦਰ ਸਿੰਘ (88.86 ਫ਼ੀਸਦੀ), ਆਨੰਦਪੁਰ ਸਾਹਿਬ ਦੇ ਬੂਥ ਨੰਬਰ 41 ਦੇ ਬੀ ਐਲ ਓ ਜਸਵਿੰਦਰ ਸਿੰਘ (80.70 ਫ਼ੀਸਦੀ), ਰੂਪਨਗਰ ਦੇ ਬੂਥ ਨੰ. 170 ਦੇ ਬੀ ਐਲ ਓ ਫੁਲੇਸ਼ਵਰ ਕੁਮਾਰ (89.29 ਫ਼ੀਸਦੀ), ਚਮਕੌਰ ਸਾਹਿਬ ਦੇ ਬੂਥ ਨੰ. 14 ਦੀ ਬੀ ਐਲ ਓ ਹਰਿੰਦਰ ਕੌਰ (78 ਫ਼ੀਸਦੀ), ਖਰੜ ਦੇ ਬੂਥ ਨੰ. 74 ਦੇ ਬੀ ਐਲ ਓ ਅਜੇ ਕੁਮਾਰ (85.05 ਫ਼ੀਸਦੀ) ਅਤੇ ਐੱਸ ਏ ਐੱਸ ਨਗਰ ਦੇ ਬੂਥ ਨੰਬਰ ਦੇ ਬੀ ਐਲ ਓ ਹਰਪਿੰਦਰਜੀਤ ਸਿੰਘ (83.54 ਫ਼ੀਸਦੀ) ਸ਼ਾਮਿਲ ਸਨ।
ਇਸ ਤੋਂ ਬਾਅਦ ਜਨਰਲ ਅਬਜ਼ਰਵਰ ਡਾ. ਹੀਰਾ ਲਾਲ, ਪੁਲਿਸ ਅਬਜ਼ਰਵਰ ਸੰਦੀਪ ਗਜਾਨਨ ਦੀਵਾਨ, ਖਰਚਾ ਅਬਜ਼ਰਵਰ ਸ਼ਿਲਪੀ ਸਿਨਹਾ, ਰਿਟਰਨਿੰਗ ਅਫ਼ਸਰ ਆਨੰਦਪੁਰ ਸਾਹਿਬ ਪ੍ਰੀਤੀ ਯਾਦਵ, ਜ਼ਿਲ੍ਹਾ ਚੋਣ ਅਫ਼ਸਰ ਐਸ ਏ ਐਸ ਨਗਰ ਆਸ਼ਿਕਾ ਜੈਨ, ਜ਼ਿਲ੍ਹਾ ਚੋਣ ਅਫ਼ਸਰ ਐਸ ਬੀ ਐਸ ਨਗਰ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਰੋਪੜ ਗੁਲਨੀਤ ਸਿੰਘ ਖੁਰਾਣਾ, ਐਸ ਐਸ ਪੀ ਐਸ ਏ ਐਸ ਨਗਰ ਡਾ. ਸੰਦੀਪ ਗਰਗ, ਐਸ ਐਸ ਪੀ ਐਸ ਬੀ ਐਸ ਨਗਰ ਡਾ. ਮਹਿਤਾਬ ਸਿੰਘ ਤੋਂ ਇਲਾਵਾ ਪਾਰਲੀਮਾਨੀ ਹਲਕੇ ’ਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ’ਚ ‘ਗ੍ਰੀਨ ਇਲੈਕਸ਼ਨ’ ਦੇ ਸੰਕਲਪ ਵਜੋਂ ਪੌਦੇ ਵੀ ਲਾਏ ਗਏ।
ਇਸ ਮੌਕੇ ਸਕੂਲੀ ਬੱਚਿਆਂ ਅਤੇ ਸਮੂਹ ਅਬਜ਼ਰਵਰਾਂ ਅਤੇ ਡੀ ਸੀਜ਼, ਐਸ ਐਸ ਪੀਜ਼ ਤੇ ਏ ਆਰ ਓਜ਼ ਵੱਲੋਂ ਮਤਦਾਨ ਵਾਲੇ ਦਿਨ ਵਾਤਾਵਰਣ ਦੀ ਸੰਭਾਲ ਵਜੋਂ ਇੱਕ-ਇੱਕ ਪੌਦਾ ਲਾਉਣ ਅਤੇ ‘ਸਿੰਗਲਯੂਜ਼ ਪਲਾਸਟਿਕ’ ਦੀ ਵਰਤੋਂ ਨਾ ਕਰਨ ਦਾ ਸੰਕਲਪ ਵੀ ਲਿਆ ਗਿਆ। ਜਨਰਲ ਅਬਜ਼ਰਵਰ ਵੱਲੋਂ ਇਸ ਮੌਕੇ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਟਿੱਕਰ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ।