Another setback for SAD! AAP gets a boost in Hoshiarpur lok sabha constituency
Senior vice-president of Akali Dal Gurmeet Singh Thapar joins the AAP, CM Bhagwant Mann welcome Gurmeet Thapar to AAP
5 Dariya News
Chandigarh 17-May-2024
Shiromani Akali Dal (Badal) suffered yet another setback ahead of Lok Sabha elections in Hoshiarpur. On Friday SAD senior vice-president Gurmeet Singh Thapar joined the Aam Aadmi Party (AAP). Chief Minister Bhagwant Mann officially inducted him to the AAP and welcomed him.
On this occasion AAP candidate from Hoshiarpur Dr Raj Kumar Chabbewal and Bhulath constituency in-charge Harsimran were also present.Gurmeet Singh Thapar has been Akali Dal's SC wing president too, he has a good hold among the people of Hoshiarpur. His joining is definitely a big boost for the AAP and Dr Chabbewal ahead of Lok Sabha elections.
This setback will weaken the Akali Dal further in Punjab and Hoshiarpur lok sabha constituency. Mann said that the leaders and the people of Punjab do not have any trust left in the Akali Dal as now it is Badal Dal which is full of selfish and corrupt people. Mann said that the Aam Aadmi Party always has a place for the people who are pro-Punjab and wants to serve the people.
शिअद को लगा एक और झटका! होशियारपुर लोकसभा क्षेत्र में आप को मिली बढ़त
अकाली दल के वरिष्ठ उपाध्यक्ष गुरुमीत सिंह थापर आप में हुए शामिल, सीएम भगवंत मान ने गुरमीत थापर को आप में शामिल कराया और स्वागत किया
चंडीगढ़
होशियारपुर में लोकसभा चुनाव से पहले शिरोमणि अकाली दल (बादल) को एक और झटका लगा है। शुक्रवार को शिअद के वरिष्ठ उपाध्यक्ष गुरमीत सिंह थापर आम आदमी पार्टी (आप) में शामिल हो गए। मुख्यमंत्री भगवंत मान ने उन्हें आधिकारिक तौर पर आप में शामिल कराया और उनका स्वागत किया। इस मौके पर होशियारपुर से आप प्रत्याशी डॉ. राज कुमार चब्बेवाल और भुलथ विधानसभा क्षेत्र के प्रभारी हरसिमरन भी मौजूद रहें।
गुरमीत सिंह थापर अकाली दल के एससी विंग के अध्यक्ष रह चुके हैं। होशियारपुर के लोगों के बीच उनकी अच्छी पकड़ है। उनका शामिल होना निश्चित रूप से लोकसभा चुनाव से पहले आप और डॉ चब्बेवाल के लिए एक बड़ी मजबूती है। यह झटका पंजाब और होशियारपुर लोकसभा क्षेत्र में अकाली दल को और कमजोर करेगा।
मुख्यमंत्री भगवंत मान ने कहा कि पंजाब के नेताओं और लोगों को अकाली दल पर कोई भरोसा नहीं रह गया है क्योंकि अब बादल दल है स्वार्थी और भ्रष्ट लोगों से भरा हुआ है। मान ने कहा कि आम आदमी पार्टी में हमेशा उन लोगों के लिए जगह है जो पंजाब समर्थक हैं और लोगों की सेवा करना चाहते हैं।
ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ
ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਥਾਪਰ 'ਆਪ' 'ਚ ਸ਼ਾਮਲ, ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਥਾਪਰ ਦਾ 'ਆਪ' 'ਚ ਕੀਤਾ ਸਵਾਗਤ
ਚੰਡੀਗੜ੍ਹ
ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਹੁਸ਼ਿਆਰਪੁਰ 'ਚ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਥਾਪਰ ਅੱਜ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ 'ਆਪ' 'ਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਅਤੇ ਭੁਲੱਥ ਹਲਕੇ ਦੇ ਇੰਚਾਰਜ ਹਰਸਿਮਰਨ ਵੀ ਮੌਜੂਦ ਸਨ।
ਗੁਰਮੀਤ ਸਿੰਘ ਥਾਪਰ ਅਕਾਲੀ ਦਲ ਦੇ ਐਸਸੀ ਵਿੰਗ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਹੁਸ਼ਿਆਰਪੁਰ ਦੇ ਲੋਕਾਂ ਵਿੱਚ ਉਨ੍ਹਾਂ ਦੀ ਚੰਗੀ ਪਕੜ ਹੈ। ਉਨ੍ਹਾਂ ਦਾ ਸ਼ਾਮਲ ਹੋਣਾ ਨਿਸ਼ਚਤ ਤੌਰ 'ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ 'ਆਪ' ਅਤੇ ਡਾ. ਚੱਬੇਵਾਲ ਲਈ ਵੱਡਾ ਹੁਲਾਰਾ ਹੈ। ਇਹ ਝਟਕਾ ਪੰਜਾਬ ਅਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਅਕਾਲੀ ਦਲ ਨੂੰ ਹੋਰ ਕਮਜ਼ੋਰ ਕਰੇਗਾ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਆਗੂਆਂ ਅਤੇ ਲੋਕਾਂ ਦਾ ਅਕਾਲੀ ਦਲ 'ਤੇ ਹੁਣ ਕੋਈ ਭਰੋਸਾ ਨਹੀਂ ਰਿਹਾ ਹੈ, ਕਿਉਂਕਿ ਬਾਦਲ ਦਲ ਸੁਆਰਥੀ ਅਤੇ ਭ੍ਰਿਸ਼ਟ ਲੋਕਾਂ ਨਾਲ ਭਰਿਆ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੱਖੀ ਅਤੇ ਲੋਕਾਂ ਦੀ ਸੇਵਾ ਕਰਨ ਵਾਲੇ ਲੋਕਾਂ ਲਈ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।