PRDS NGO Meets with SAD Leader Bikram Singh Majithia to Drive Farmers’ Income and Foster Youth Entrepreneurship
New NGO Office Inaugurate in City, Promising Opportunities for Youth and Farmers
5 Dariya News
Amritsar 10-May-2024
Punjab Rural Development Society (NGO) President Narinder Singh MGA and Secretary General Damanjeet Singh today held a productive meeting with Shiromani Akali Dal Senior leader and former Cabinet Minister Bikram Singh Majithia at his residence in Amritsar.
During the meeting, the society’s leaders, Narinder Singh MGA and Damanjeet Singh, highlighted the NGO’s focus on uplifting farmers and empowering youth through various projects. They expressed that the primary goal is to enhance farmers’ income and support youth in initiating small-scale startups.
They stated that the NGO facilitates direct export opportunities for farmers in Punjab to markets in GCC and other countries, ensuring increased profitability for agricultural produce. The society officials advocated for utilizing the cargo facility at Sri Guru Ramdas Ji International Airport in Amritsar to boost the agricultural economy and reinforce the state’s financial stability.
They demanded immediate action towards establishing favorable policies at sea ports in Mumbai and Gujarat to streamline exports from Punjab efficiently and cost-effectively. Furthermore, they urged Bikram Singh Majithia to advocate for setting up a Directorate General of Foreign Trade (DGFT) office in Amritsar to address export-related challenges faced by local exporters.
In this regard, Majithia assured full support in addressing the society’s requests and committed to working towards the betterment of Punjab’s farming and youth communities. The society announced plans to inaugurate a new office in Amritsar’s southern constituency, aiming to provide employment opportunities for youth and offer guidance to farmers interested in the export business. -END-
ਪੰਜਾਬ ਅਧਾਰਿਤ ਐਨਜੀਓ ਨੇ ਕਿਸਾਨਾਂ ਲਈ ਨਿਰਯਾਤ ਅਤੇ ਨੌਜਵਾਨਾਂ ਲਈ ਸਟਾਰਟਅੱਪ ਮੌਕਿਆਂ ਦੀ ਸ਼ੁਰੂਆਤ ਲਈ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ
ਅੰਮ੍ਰਿਤਸਰ ਦਾ ਵਪਾਰਕ ਦ੍ਰਿਸ਼ ਵਧਣ-ਫੁੱਲਣ ਆਸ ਬੱਝੀ: ਐਨ.ਜੀ.ਓ ਦੀ ਡੀਜੀਐਫ਼ਟੀ ਦਫ਼ਤਰ ਲਈ ਅਪੀਲ, ਮਜੀਠੀਆ ਨੇ ਦਿੱਤਾ ਆਸ਼ਵਾਸਨ
ਅੰਮ੍ਰਿਤਸਰ
ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ (ਐਨ.ਜੀ.ਓ.) ਦੇ ਪ੍ਰਧਾਨ ਨਰਿੰਦਰ ਸਿੰਘ ਐਮ.ਜੀ.ਏ ਅਤੇ ਸਕੱਤਰ ਜਨਰਲ ਦਮਨਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਉਨ੍ਹਾਂ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ, ਸੁਸਾਇਟੀ ਦੇ ਆਗੂਆਂ ਨਰਿੰਦਰ ਸਿੰਘ ਐਮ.ਜੀ.ਏ ਅਤੇ ਦਮਨਜੀਤ ਸਿੰਘ ਨੇ ਵੱਖ-ਵੱਖ ਪ੍ਰੋਜੈਕਟਾਂ ਰਾਹੀਂ ਕਿਸਾਨਾਂ ਦੀ ਆਮਦਨ ਨੂੰ ਉੱਚਾ ਚੁੱਕਣ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ‘ਤੇ ਆਪਣੇ (ਐਨ.ਜੀ.ਓ) ਦੇ ਉਦੇਸ਼ਾਂ ਬਾਰੇ ਚਾਨਣਾ ਪਾਇਆ।
ਉਨ੍ਹਾਂ ਨੇ ਸਾਂਝੇ ਤੌਰ ‘ਤੇ ਪ੍ਰਗਟ ਕੀਤਾ ਕਿ ਮੁੱਖ ਟੀਚਾ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਅਤੇ ਛੋਟੇ ਪੱਧਰ ਦੇ ਸਟਾਰਟਅੱਪ ਸ਼ੁਰੂ ਕਰਨ ਵਿੱਚ ਨੌਜਵਾਨਾਂ ਦਾ ਮੱਦਦ ਅਤੇ ਸਮਰਥਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ (ਐਨ.ਜੀ.ਓ) ਪੰਜਾਬ ਦੇ ਕਿਸਾਨਾਂ ਨੂੰ ਅਰਬ ਅਤੇ ਹੋਰਨਾਂ ਦੇਸ਼ਾਂ ਦੀਆਂ ਮੰਡੀਆਂ ਵਿੱਚ ਸਿੱਧੇ ਨਿਰਯਾਤ ਦੇ ਮੌਕਿਆਂ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ, ਜਿਸ ਨਾਲ ਕਿਸਾਨ ਆਪਣੀ ਖ਼ੇਤੀਬਾੜੀ ਉਪਜਾਂ ਲਈ ਚੰਗੇ ਮੁਨਾਫ਼ਾ ਅਤੇ ਵਾਧਾ ਕਮਾ ਸਕਦੇ ਹਨ।
ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਖ਼ੇਤੀਬਾੜੀ ਅਰਥਚਾਰੇ ਨੂੰ ਹੁਲਾਰਾ ਦੇਣ ਅਤੇ ਸੂਬੇ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਾਰਗੋ ਸਹੂਲਤ ਦੀ ਵਰਤੋਂ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਤੋਂ ਨਿਰਯਾਤ ਨੂੰ ਕੁਸ਼ਲਤਾ ਅਤੇ ਲਾਗਤ-ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਮੁੰਬਈ ਅਤੇ ਗੁਜਰਾਤ ਦੀਆਂ ਸਮੁੰਦਰੀ ਬੰਦਰਗਾਹਾਂ ‘ਤੇ ਅਨੁਕੂਲ ਨੀਤੀਆਂ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ।
ਇਸ ਤੋਂ ਇਲਾਵਾ, ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੇਨਤੀ ਕੀਤੀ ਕਿ ਉਹ ਸਥਾਨਕ ਬਰਾਮਦਕਾਰਾਂ ਨੂੰ ਦਰਪੇਸ਼ ਨਿਰਯਾਤ ਸੰਬੰਧੀ ਚੁਣੌਤੀਆਂ ਨੂੰ ਹੱਲ ਕਰਨ ਲਈ ਅੰਮ੍ਰਿਤਸਰ ਵਿੱਚ ਡਾਇਰੈਕਟੋਰੇਟ ਜਨਰਲ ਆਫ਼ ਫਾਰੇਨ ਟਰੇਡ (ਡੀਜੀਐਫ਼ਟੀ) ਦਾ ਦਫ਼ਤਰ ਸਥਾਪਤ ਕਰਨ ਲਈ ਪੁਰਜ਼ੋਰ ਸਮਰਥਨ ਲਈ ਕੇਂਦਰ ਸਰਕਾਰ ਕੋਲ ਮੁੱਦਾ ਚੁੱਕਣ। ਇਸ ਸੰਬੰਧ ਵਿੱਚ, ਸ੍ਰ. ਮਜੀਠੀਆ ਨੇ ਸੁਸਾਇਟੀ ਦੀਆਂ ਬੇਨਤੀਆਂ ਨੂੰ ਸੰਬੋਧਿਤ ਕਰਨ ਵਿੱਚ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਹਮੇਸ਼ਾ ਵਚਨਬੱਧ ਰਹਿਣ ਦਾ ਭਰੋਸਾ ਦਿੱਤਾ।
ਇੱਥੇ ਇਹ ਦੱਸਣਯੋਗ ਹੈ ਕਿ ਸੁਸਾਇਟੀ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਨਿਰਯਾਤ ਕਾਰੋਬਾਰ ਵਿੱਚ ਦਿਲਚਸਪੀ ਰੱਖਣ ਵਾਲੇ ਕਿਸਾਨਾਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੰਮ੍ਰਿਤਸਰ ਦੇ ਦੱਖਣੀ ਹਲਕੇ ਵਿੱਚ ਇੱਕ ਨਵੇਂ ਸੁਸਾਇਟੀ ਦਫ਼ਤਰ ਦਾ ਖੋਲ੍ਹਣ ਦਾ ਐਲਾਨ ਕੀਤਾ ਜਿਸ ਦਾ ਉਦਘਾਟਨ ਵਿਸ਼ੇਸ਼ ਤੌਰ ‘ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤਾ ਜਾਵੇਗਾ।